ਸੇਂਟ ਸੋਲਜਰ ਵਿੱਚ ਵਿਦਿਆਰਥੀਆਂ ਨੇ ਆਪਣੀ ਡਰਾਇੰਗ ਨਾਲ ਦਿੱਤਾ ਵਾਤਾਵਰਣ ਬਚਾਉਣ ਦਾ ਸੰਦੇਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 31 August 2017

ਸੇਂਟ ਸੋਲਜਰ ਵਿੱਚ ਵਿਦਿਆਰਥੀਆਂ ਨੇ ਆਪਣੀ ਡਰਾਇੰਗ ਨਾਲ ਦਿੱਤਾ ਵਾਤਾਵਰਣ ਬਚਾਉਣ ਦਾ ਸੰਦੇਸ਼

ਜਲੰਧਰ 31 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨੰਗਲ ਕਰਾਰ ਖਾਂ ਬ੍ਰਾਂਚ ਵਲੋਂ ਵਿਦਿਆਰਥੀਆਂ ਦੀ ਆਰਟ ਨੂੰ ਨਿਖਾਰਣ ਲਈ ਡਰਾਇੰਗ ਮੁਕਾਬਲੇ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਅਵਨੀਤ ਕੌਰ ਭੱਟ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਨੂੰ ਡਰਾਇੰਗ ਲਈ ਸੇਵ ਅਰਥ ਵਿਸ਼ੇ ਦਿੱਤਾ ਗਿਆ। ਇਸ ਮੌਕੇ ਉੱਤੇ ਵਿਦਿਆਰਥੀਆਂ ਮਨਪ੍ਰੀਤ, ਸੁਖਲੀਨ, ਮਨੂੰ, ਸੁਖਮਨੀ, ਦੀਕਸ਼ਾ, ਮਨਪ੍ਰੀਤ, ਪਵਨੀਤ, ਜਸਪਿੰਦਰ, ਗੁਰਲੀਨ, ਅੰਜਲੀ, ਮਹਿਮਾ ਆਦਿ ਨੇ ਭਾਗ ਲੈਂਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰੁੱਖ, ਬੂਟੇ, ਪੰਛੀ, ਅਰਥ ਬਣ ਉਨਾਂ੍ਹ ਨੂੰ ਬਣਾਉਣ ਦਾ ਸੰਦੇਸ਼ ਦਿੱਤਾ।ਵਿਦਿਆਰਥੀਆਂ ਨੇ ਆਪਣੀ ਕਲਾ ਨਾਲ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਕਰਣ ਨੂੰ ਕਿਹਾ। ਪ੍ਰਿੰਸੀਪਲ ਸ਼੍ਰੀਮਤੀ ਅਵਨੀਤ ਕੌਰ ਭੱਟ ਨੇ ਸਭ ਵਿਦਿਆਰਥੀਆਂ ਦੀ ਡਰਾਇੰਗ ਦੇਖਦੇ ਹੋਏ ਉਨ੍ਹਾਂ ਦੀ ਕਲਾ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਰੰਗਾਂ ਦੇ ਮਹੱਤਵ ਦੱਸੇ।

No comments:

Post Top Ad

Your Ad Spot