ਸੇਂਟ ਸੋਲਜਰ ਬੀ.ਪੀ.ਟੀ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੁਜ਼ੀਸ਼ਨਾਂ ਪ੍ਰਾਪਤ ਕਰ ਚਮਕਾਇਆ ਨਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 2 August 2017

ਸੇਂਟ ਸੋਲਜਰ ਬੀ.ਪੀ.ਟੀ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੁਜ਼ੀਸ਼ਨਾਂ ਪ੍ਰਾਪਤ ਕਰ ਚਮਕਾਇਆ ਨਾਮ

ਜਲੰਧਰ 2 ਅਗਸਤ (ਜਸਵਿੰਦਰ ਆਜ਼ਾਦ)- ਗੁਰੁ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਲੋਂ ਐਲਾਨੇ ਗਏ ਬੀ.ਪੀ.ਪੀ ਪਹਿਲੇ, ਤੀਸਰੇ ਅਤੇ ਚੌਥੇ ਸਾਲ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ (ਕੋ.ਐਡ) ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੁਜ਼ੀਸ਼ਨਾਂ ਪ੍ਰਾਪਤ ਕਰ ਸੰਸਥਾ ਦਾ ਨਾਮ ਚਮਕਾਇਆ। ਚੇਅਰਮੈਨ ਅਨਿਲ ਚੋਪੜਾ, ਕਾਲਜ ਡਾਇਰੈਕਟਰ ਸ਼੍ਰੀਮਤੀ ਵੀਨਾ ਦਾਦਾ ਨੇ ਦੱਸਿਆ ਕਿ ਬੀ.ਪੀ.ਟੀ ਤੀਸਰੇ ਸਾਲ ਦੀਆਂ ਵਿਦਿਆਰਥਣਾਂ ਸ਼ਾਰਦਾ ਸ਼ਰਮਾ ਨੇ 730ਫ਼1100 ਅੰਕਾਂ ਨਾਲ ਯੂਨੀਵਰਸਿਟੀ ਵਿੱਚ 7ਵਾਂ ਸਥਾਨ, ਇਮਪ੍ਰੀਤ ਕੌਰ ਨੇ 705ਫ਼1100 ਅੰਕਾਂ ਨਾਲ ਯੂਨੀਵਰਸਿਟੀ ਵਿੱਚ 13ਵਾਂ ਸਥਾਨ, ਕੋਮਲ ਨੇ 703ਫ਼1100 ਅੰਕਾਂ ਨਾਲ ਯੂਨੀਵਰਸਿਟੀ ਵਿੱਚ 15ਵਾਂ ਸਥਾਨ, ਅੰਕਿਤਾ ਦੇਵੀ ਨੇ ਯੂਨੀਵਰਸਿਟੀ ਵਿੱਚ 18ਵਾਂ ਸਥਾਨ, ਰੁਬੀਨਾ ਸ਼ਰਮਾ ਨੇ ਯੂਨੀਵਰਸਿਟੀ ਵਿੱਚ 28ਵਾਂ ਸਥਾਨ, ਰੂਬੀ ਨੇ ਯੂਨੀਵਰਸਿਟੀ ਵਿੱਚ 35ਵਾਂ ਸਥਾਨ, ਰਿਚਾ ਨੇ ਯੂਨੀਵਰਸਿਟੀ ਵਿੱਚ 39ਵਾਂ ਸਥਾਨ, ਚੌਥੇ ਸਾਲ ਦੀਆਂ ਵਿਦਿਆਰਥਣਾਂ ਹਰਪ੍ਰੀਤ ਕੌਰ ਨੇ ਯੂਨੀਵਰਸਿਟੀ ਵਿੱਚ 27ਵਾਂ ਸਥਾਨ, ਪਹਿਲੇ ਸਾਲ ਦੀਆਂ ਵਿਦਿਆਰਥਣਾਂ ਤਬੀਨਾ ਵਾਣੀ ਅਤੇ ਦੀਕਸ਼ਾ ਨੇ ਯੂਨੀਵਰਸਿਟੀ ਵਿੱਚ 25ਵਾਂ ਸਥਾਨ ਅਤੇ ਬੀ.ਏ ਪਹਿਲੇ ਸਾਲ ਦੀ ਵਿਦਿਆਰਥਣ ਮੇਘਾ ਨੇ ਯੂਨੀਵਰਸਿਟੀ ਵਿੱਚ 87ਵਾਂ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਸ਼ਾਨਦਾਾਰ ਨਤੀਜਿਆਂ ਲਈ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਬੀ.ਪੀ.ਟੀ ਵਿਭਾਗ ਦੇ ਅਧਿਆਪਕ ਡਾ.ਵਰੁਣ ਕਾਲਿਆ, ਡਾ.ਤਾਇਅਬਾ ਵੀ ਮੌਜੂਦ ਰਹੀ।

No comments:

Post Top Ad

Your Ad Spot