ਸ਼ੇਰੂ ਧੀਰੋਵਾਲੀਆ ਗੈਂਗ ਦਾ ਮੁੱਖ ਸਰਗਮਰ ਸਰਗਨਾ ਸੁੱਖੀ ਧੀਰੋਵਾਲੀਆ ਸਾਥੀਆਂ ਨਾਲ ਅਸਲੇ ਅਤੇ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 13 August 2017

ਸ਼ੇਰੂ ਧੀਰੋਵਾਲੀਆ ਗੈਂਗ ਦਾ ਮੁੱਖ ਸਰਗਮਰ ਸਰਗਨਾ ਸੁੱਖੀ ਧੀਰੋਵਾਲੀਆ ਸਾਥੀਆਂ ਨਾਲ ਅਸਲੇ ਅਤੇ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ

ਜਲੰਧਰ 13 ਅਗਸਤ (ਜਸਵਿੰਦਰ ਆਜ਼ਾਦ)- ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ,  ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ਼੍ਰੀ ਸੁਰਿੰਦਰ ਮੋਹਨ ਉਪ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ-1 ਜਲੰਧਰ ਦਿਹਾਤੀ ਦੀ ਪੁਲਿਸ ਟੀਮ ਦੇ ਏ.ਐੱਸ.ਆਈ. ਕ੍ਰਿਸ਼ਨ ਗੋਪਾਲ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਦੌਰਾਨੇ ਗਸ਼ਤ ਬਾ ਚੈਕਿੰਗ ਉਹਨਾਂ ਨੇ ਬਾਹੱਦ ਰਕਬਾ ਪਿੰਡ ਧੀਰੋਵਾਲ ਥਾਣਾ ਆਦਮਪੁਰ ਤੋਂ ਗੈਂਗਸਟਰ ਸ਼ੇਰੂ ਧੀਰੋਵਾਲੀਆ ਜਿਸ ਦਾ ਕੁਝ ਸਾਲ ਪਹਿਲਾਂ ਮੰਡੀ (ਹਿਮਾਚਲ ਪ੍ਰਦੇਸ਼) ਵਿਚ ਕਤਲ ਕਰ ਦਿੱਤਾ ਗਿਆ ਸੀ, ਅਤੇ ਇਸ ਤੋਂ ਬਾਅਦ ਇਸ ਗੈਂਗ ਦੇ ਮੁੱਖ ਸਰਗਰਮ ਸਰਗਨੇ ਅਤੇ ਕਰੀਬ 20 ਮੁਕੱਦਮਿਆਂ ਦੇ  ਦੋਸ਼ੀ 1. ਸਤਨਾਮ ਸਿੰਘ ਉਰਫ ਸੁੱਖੀ ਧੀਰੋਵਾਲੀਆ (ਉਮਰ ਕਰੀਬ 35 ਸਾਲ ) ਪੁੱਤਰ ਹਰਬੰਸ ਸਿੰਘ ਵਾਸੀ ਧੀਰੋਵਾਲ ਥਾਣਾ ਆਦਮਪੁਰ ਨੂੰ ਸਮੇਤ 315 ਬੋਰ ਪਿਸਟਲ, 02 ਰੋਂਦ, 105 ਗ੍ਰਾਮ ਨਸ਼ੀਲਾ ਪਦਾਰਥ, ਕਾਰ ਆਈ-20 ਨੰਬਰੀ ਪੀ.ਬੀ.-10ਈ.ਜੀ.-9558, 2. ਦੋਸ਼ੀ ਸੈਮੂਅਲ ਉਰਫ ਲੱਕੀ (ਉਮਰ ਕਰੀਬ 37 ਸਾਲ ) ਪੁੱਤਰ ਡੇਵਿਡ ਵਾਸੀ ਅੰਬਗੜ੍ਹ ਥਾਣਾ ਕਰਤਾਰਪੁਰ ਨੂੰ ਸਮੇਤ 01 ਰਿਵਾਲਵਰ 32 ਬੋਰ, 04 ਰੋਂਦ, 50 ਗ੍ਰਾਮ ਨਸ਼ੀਲਾ ਪਦਾਰਥ ਅਤੇ 3. ਦੋਸ਼ੀ ਭੁਪਿੰਦਰ ਸਿੰਘ (ਉਮਰ ਕਰੀਬ 33 ਸਾਲ) ਪੁੱਤਰ ਸਰਦਾਰ ਸਿੰਘ ਵਾਸੀ ਜੰਡੌਰ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੂੰ ਸਮੇਤ 12 ਬੋਰ ਪਿਸਤੌਲ, 01 ਰੋਂਦ ਕਾਬੂ ਕੀਤਾ ਅਤੇ ਇਹਨਾਂ ਦੇ ਖਿਲ਼ਾਖ਼ ਮੁਕੱਦਮਾ ਨੰਬਰ 201 ਮਿਤੀ 12.08.2017 ਅ:ਧ: 22ਫ਼61ਫ਼85 ਐਨ.ਡੀ.ਪੀ.ਐੱਸ. ਐਕਟ ਅਤੇ 25ਫ਼54ਫ਼59 ਅਸਲਾ ਐਕਟ ਥਾਣਾ ਆਦਮਪੁਰ ਦਰਜ ਰਜਿਸਟਰ ਕੀਤਾ ਗਿਆ।
ਕੁੱਲ ਬਰਾਮਦਗੀ
ਪਿਸਟਲ        =    02 ( 01 ਪਿਸਟਲ 12 ਬੋਰ, 01 ਪਿਸਟਲ 315 ਬੋਰ )
ਰਿਵਾਲਵਰ        =    01 ( 32 ਬੋਰ )
ਰੋਂਦ             =    07 ( 02 ਰੋਂਦ 315 ਬੋਰ, 04 ਰੋਂਦ 32 ਬੋਰ ਰਿਵਾਲਵਰ, 01 ਰੋਂਦ 12 ਬੋਰ )
ਨਸ਼ੀਲਾ ਪਦਾਰਥ     =    155 ਗ੍ਰਾਮ
ਕਾਰ             =    01 ( ਆਈ 20 ਨੰਬਰੀ ਪੀ.ਬੀ.-10ਈ.ਜੀ.-9558 )    
ਦੋਸ਼ੀਆਂ ਦੀ ਪੁੱਛ ਗਿੱਛ
1.    ਦੋਸ਼ੀ ਸਤਨਾਮ ਸਿੰਘ ਉਰਫ ਸੁਖੀ ਧੀਰੋਵਾਲੀਆਂ ਉਕਤ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਹ 10 ਜਮਾਤਾਂ ਪਾਸ ਹੈ, ਉਸਦੇ ਬਾਪ ਦੀ ਮੌਤ ਹੋ ਚੁੱਕੀ ਹੈ, ਕਰੀਬ 03 ਸਾਲ ਤੋਂ ਉਹ ਸ਼ਾਦੀ ਸ਼ੁਦਾ ਹੈ ਅਤੇ ਉਸਦਾ ਢਾਈ ਮਹੀਨਿਆਂ ਦਾ ਇੱਕ ਲੜਕਾ ਹੈ। ਪਹਿਲਾਂ ਉਹ ਆਪਣੇ ਪਿੰਡ ਦੇ ਗੈਂਗਸਟਰ ਸ਼ੇਰੂ ਧੀਰੋਵਾਲੀਆ ਗੈਂਗ ਦਾ ਮੈਂਬਰ ਸੀ, ਜੋ ਕੁਝ ਸਾਲ ਪਹਿਲਾਂ ਸ਼ੇਰੂ ਧੀਰੋਵਾਲੀਆਂ ਦੇ ਕਤਲ ਤੋਂ ਬਾਅਦ ਉਹ ਉਸ ਗੈਂਗ ਦਾ ਮੁੱਖ ਸਰਗਨਾ ਬਣ ਗਿਆ ਸੀ ਅਤੇ ਗੈਂਗ ਨੂੰ ਚਲਾ ਰਿਹਾ ਸੀ ਅਤੇ ਲੜਾਈਆਂ ਝਗੜੇ ਦੇ ਨਾਲ ਨਾਲ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਲੱਗ ਗਿਆ ਸੀ।
ਉਸਦੇ ਖਿਲ਼ਾਖ਼ ਲੜਾਈ ਝਗੜੇ ਦੇ ਕਰੀਬ 20 ਮੁਕੱਦਮੇ ਦਰਜ ਰਜਿਸਟਰ ਹੋਏ ਹਨ, ਸਾਲ 2010ਫ਼11 ਵਿੱਚ ਉਸਨੇ ਥਾਣਾ ਆਦਮਪੁਰ ਦੇ 304 ਭ.ਦ ਦੇ ਮੁੱਕਦਮੇ ਵਿੱਚ 2 ਮਹੀਨੇ ਜੇਲ ਕੱਟੀ ਸੀ। ਇਸ ਤੋਂ ਬਾਅਦ ਉਹ ਫਿਰ ਸਾਲ 2015 ਵਿਚ ਮੁੱਕਦਮਾਂ 182ਫ਼13 ਅਫ਼ਧ 307 ਭ.ਦ ਥਾਣਾ ਆਦਮਪੁਰ ਵਿੱਚ ਜੇਲ ਗਿਆ ਸੀ। ਸਾਲ 2016 ਵਿਚ ਉਸ ਨਾਲ ਗਗਨ ਵਾਸੀ ਬੋਲੀਨਾ ਅਤੇ ਕਾਕਾ ਵਾਸੀ ਆਦਮਪੁਰ ਜਿਸ ਪਾਸ 32 ਬੋਰ ਰਿਵਾਲਵਰ ਅਤੇ ਉਸ ਪਾਸ 315 ਬੋਰ ਦਾ ਪਿਸਤੋਲ ਤੇ 2 ਰੋਂਦ ਸਨ, ਤਾਂ ਪੁਲਿਸ ਨੇ ਉਹਨਾਂ ਦੇ ਖਿਲ਼ਾਖ਼ ਮੁਕੱਦਮਾ ਦਰਜ ਕੀਤਾ, ਜਿਸ ਵਿਚ ਉਹ 15ਫ਼20 ਦਿਨ ਜੇਲ ਵਿੱਚ ਰਿਹਾ ਤੇ ਜਮਾਨਤ ਪਰ ਵਾਪਿਸ ਆ ਗਿਆ।
ਜੋ ਪਿਸਤੋਲ ਉਸ ਪਾਸੋ ਬ੍ਰਾਂਮਦ ਹੋਏ ਹਨ, ਰਿਵਾਲਵਰ 32 ਬੋਰ ਉਸਨੇ ਸੈਮੂਅਲ ਉਰਫ ਲੱਕੀ ਪਾਸੋਂ ਲਿਆ ਸੀ ਤੇ ਦੇਸੀ ਕੱਟਾ ਕਾਨਪੁਰ ਯੂ.ਪੀ ਤੋ ਲੈ ਕੇ ਆਇਆ ਸੀ। ਸਾਲ 2014 ਮਾਹ ਫਰਵਰੀ ਵਿਚ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਮੇਰਠ ਯੂ.ਪੀ. ਤੋਂ 02 ਦੇਸੀ ਕੱਟੇ ਅਤੇ 02 ਪਿਸਟਲ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿਚ ਮੇਰਠ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਮੁਕੱਦਮਾ ਦਰਜ ਕੀਤਾ ਸੀ, ਜਿਸ ਵਿਚੋਂ ਉਹ ਜ਼ਮਾਨਤ ਪਰ ਬਾਹਰ ਆਇਆ ਹੋਇਆ ਹੈ। ਹੁਣ ਤੱਕ ਇਸ ਗੈਂਗ ਪਾਸੋਂ, ਜਲੰਧਰ ਦਿਹਾਤੀ ਪੁਲਿਸ ਵੱਲੋਂ ਸਾਲ 2015 ਵਿਚ 02 ਨਾਜ਼ਾਇਜ਼ ਅਸਲੇ, ਸਾਲ 2016 ਵਿਚ 2 ਨਾਜ਼ਾਇਜ਼ ਅਸਲੇ, ਮੇਰਠ ਪੁਲਿਸ ਵੱਲੋਂ 04 ਨਾਜ਼ਾਇਜ਼ ਅਸਲੇ ਅਤੇ ਹੁਣ ਫਿਰ ਸਾਲ 2017 ਵਿਚ ਜਲੰਧਰ ਪੁਲਿਸ ਵੱਲੋਂ 03 ਨਾਜ਼ਾਇਜ਼ ਅਸਲੇ, ਕੁੱਲ 11 ਨਾਜ਼ਾਇਜ਼ ਪਿਸਟਲਫ਼ਰਿਵਾਲਵਰ ਬਰਾਮਦ ਹੋ ਚੁੱਕੇ ਹਨ।
ਦੋਸ਼ੀ ਸਤਨਾਮ ਸਿੰਘ ਉਰਫ ਸੁੱਖੀ ਉਕਤ ਦੇ ਖਿਲ਼ਾਖ਼ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ:-
1. ਮੁਕੱਦਮਾ ਨੰਬਰ 167 ਮਿਤੀ 05.10.06 ਜੇਰੇ ਦਾਰਾ 324ਫ਼341ਫ਼148ਫ਼149506 ਭ.ਦ ਥਾਣਾ ਆਦਮਪੁਰ
2. ਮੁਕੱਦਮਾ ਨੰਬਰ 162 ਮਿਤੀ 13.08.07 ਜੇਰੇ ਧਾਰਾ 323,324 ਭ.ਦ ਥਾਣਾ ਆਦਮਪੁਰ
3. ਮੁਕੱਦਮਾ ਨੰਬਰ 229 ਮਿਤੀ 04.12.08 ਜੇਰੇ ਧਾਰਾ 326ਫ਼324 ਫ਼332ਫ਼148 ਫ਼149ਫ਼ 120-ਭਫ਼427 ਭ.ਦ ਥਾਣਾ ਆਦਮਪੁਰ
4. ਮੁਕੱਦਮਾ ਨੰਬਰ 93 ਮਿਤੀ 16.05.09 ਜੇਰੇ ਧਾਰਾ 307ਫ਼452 ਫ਼324ਫ਼148ਫ਼149ਫ਼ 120-ਭਫ਼427 ਭ.ਦ ਥਾਣਾ ਆਦਮਪੁਰ
5. ਮੁਕੱਦਮਾ ਨੰਬਰ 132 ਮਿਤੀ 13.07.10 ਅ.ਧ 436ਫ਼427ਫ਼506ਫ਼148ਫ਼149 ਭ.ਦ ਥਾਣਾ ਆਦਮਪੁਰ
6. ਮੁਕੱਦਮਾ ਨੰਬਰ 198 ਮਿਤੀ 03.11.10 ਅ.ਧ 457ਫ਼380 ਭ.ਦ 380ਫ਼342 ਭ.ਦ ਥਾਣਾ ਆਦਮਪੁਰ
7. ਮੁਕੱਦਮਾ ਨੰਬਰ 155 ਮਿਤੀ 19.11.10 ਅ.ਧ 307ਫ਼323 ਫ਼506 ਫ਼148ਫ਼149 ਭ.ਦ ਥਾਣਾ ਨਵੀ ਬਾਰਾਦਰੀ
8. ਮੁਕੱਦਮਾ ਨੰਬਰ 289 ਮਿਤੀ 02.12.10 ਅ.ਧ 323ਫ਼325ਫ਼148ਫ਼149 ਥਾਣਾ ਡਵੀਜਨ ਨੰਬਰ 7
9. ਮੁਕੱਦਮਾ ਨੰਬਰ 255 ਮਿਤੀ 15.12.11 ਅ.ਧ 323ਫ਼326ਫ਼324 ਫ਼148ਫ਼149 ਭ.ਦ ਥਾਣਾ ਆਦਮਪੁਰ
10. ਮੁਕੱਦਮਾ ਨੰਬਰ 67 ਮਿਤੀ 26.04.12 ਅ.ਧ 323ਫ਼324ਫ਼341 427 ਫ਼148ਫ਼149 ਭ.ਦ ਥਾਣਾ ਆਦਮਪੁਰ
11. ਮੁਕੱਦਮਾ ਨੰਬਰ 67 ਮਿਤੀ 06.07.12 ਅ.ਧ.307ਫ਼ 452ਫ਼326 ਫ਼324ਫ਼ 323ਫ਼ 148ਫ਼149 ਥਾਣਾ ਭੋਗਪੁਰ
12. ਮੁਕੱਦਮਾ ਨੰਬਰ 73 ਮਿਤੀ-11.5.2013 ਅਫ਼ਧ 323.324.34 ਭ.ਦ ਥਾਣਾ ਆਦਮਪੁਰ
13. ਮੁਕੱਦਮਾ ਨੰਬਰ 182 ਮਿਤੀ-27.10.13 ਅਫ਼ਧ 307ਫ਼324 ਫ਼323 ਫ਼506ਫ਼148ਫ਼149 ਭ.ਦ ਥਾਣਾ ਆਦਮਪੁਰ
14. ਮੁਕੱਦਮਾ ਨੰਬਰ 122 ਮਿਤੀ 5-7-12 ੂਫ਼ਸ਼ 323,324,380,427,506,148,149 ੀਫਛ  ਥਾਣਾ ਆਦਮਪੁਰ
15. ਮੁਕੱਦਮਾ ਨੰਬਰ 54 ਮਿਤੀ 01.04.10 ਅਫ਼ਧ 304ਫ਼279ਫ਼427 ਭ.ਦ ਥਾਣਾ ਆਦਮਪੁਰ।     
16. ਮੁਕੱਦਮਾ ਨੰਬਰ 24  ਮਿਤੀ 02-03-2015 ਅਫ਼ਧ 25-54-59 ਅਸਲਾ ਐਕਟ ਥਾਣਾ ਭੋਗਪੁਰ।
17. ਮੁਕੱਦਮਾ ਨੰਬਰ 07 ਮਿਤੀ 18-01-2015 ਅਫ਼ਧ 307,324,326,323 ਭ.ਦ ਥਾਣਾ ਬਲਾਚੋਰ
18. ਮੁਕੱਦਮਾ ਨੰਬਰ 11 ਮਿਤੀ 26-01-2015 ਅਫ਼ਧ 174-ਏ ਨਵੀਂ ਬਾਰਾਦਰੀ ਜਲੰਧਰ
19. ਮੁਕੱਦਮਾ ਨੰਬਰ  80 ਮਿਤੀ 14-07-2016 ਅਫ਼ਧ 25-54-59 ਅਸਲਾ ਐਕਟ ਥਾਣਾ ਭੋਗਪੁਰ।
2.    ਦੋਸ਼ੀ ਸੈਮੂਅਲ ਉਕਤ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਹ 10 ਜਮਾਤਾਂ ਪਾਸ ਹੈ, ਸ਼ਾਦੀ ਸ਼ੁਦਾ ਹੈ ਅਤੇ ਉਸਦੇ ਦੋ ਬੱਚੇ ਹਨ,  ਵਿਆਹ ਤੋ ਬਾਅਦ ਉਹ ਡਰਾਇਵਰੀ ਸਿਖਣ ਲੱਗ ਪਿਆ ਇਸ ਤੋ ਬਾਅਦ ਐਕਸਾਈਜ ਵਾਲਿਆ ਨਾਲ ਪ੍ਰਾਈਵੇਟ ਤੌਰ ਤੇ ਕੰਮ ਕਰਨ ਲੱਗ ਪਿਆ ਨਾਲ ਨਾਲ ਸ਼ਰਾਬ ਦਾ ਦੋ ਨੰਬਰ ਵਿੱਚ ਕੰਮ ਕਰਦਾ ਰਿਹਾ ਹੈ। ਸਤਨਾਮ ਉਰਫ ਸੁੱਖੀ ਧੀਰੋਵਾਲੀਆ ਜੋ ਕਿ ਉਸਦਾ ਜੇਲ ਵਿੱਚ ਵਾਕਫ ਹੋਇਆ ਸੀ। ਜੋ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਧੀਰੋਵਾਲੀਆ ਗੈਂਗ ਨਾਲ ਮਿਲ ਕੇ ਲੜਾਈ ਝਗੜੇ ਕਰਦੇ ਰਹੇ ਹਨ, ਜੋ ਉਸਦੇ ਖਿਲ਼ਾਖ਼ ਪਹਿਲਾਂ 02 ਮੁਕੱਦਮੇ ਦਰਜ ਹੋਏ ਸਨ।

ਦੋਸ਼ੀ ਸੈਮੂਅਲ ਉਕਤ ਦੇ ਖਿਲ਼ਾਖ਼ ਦਰਜ ਮੁਕੱਦਮਿਆਂ ਦਾ ਵੇਰਵਾ:-
1. ਮੁਕੱਦਮਾ ਨੰਬਰ 46 ਮਿਤੀ 3.5.14 ਅਫ਼ਧ 307ਫ਼323ਫ਼324ਫ਼148ਫ਼149 ਭ:ਦ ਥਾਣਾ ਕਰਤਾਰਪੁਰ
2. ਮੁਕੱਦਮਾ ਨੰਬਰ 30 ਮਿਤੀ 02.03.16 ਅਫ਼ਧ 324ਫ਼323ਫ਼34 ਭ:ਦ ਥਾਣਾ ਮਕਸੂਦਾਂ 
3. ਦੋਸ਼ੀ ਭੁਪਿੰਦਰ ਸਿੰਘ ਉਰਫ ਭਿੰਦਾ ਉਕਤ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਹ +2 ਪਾਸ ਹੈ, ਕਰੀਬ 03 ਮਹੀਨੇ ਪਹਿਲਾਂ ਉਸਦੀ ਘਰਵਾਲੀ ਦੀ ਮੌਤ ਹੋ ਗਈ ਸੀ। ਉਹ ਪਹਿਲਾਂ ਕਬੱਡੀ ਦਾ ਖਿਡਾਰੀ ਸੀ। ਸੁੱਖੀ ਧੀਰੋਵਾਲੀਆ ਜੋ ਕਿ ਉਸਦੀ ਮੂੰਹ ਬੋਲੀ ਭੈਣ ਰਾਜਵਿੰਦਰ ਕੌਰ ਦਾ ਪਤੀ ਹੈ ਅਤੇ ਉਹ ਕਾਫੀ ਚਿਰ ਤੋਂ ਸੁੱਖੀ ਧੀਰੋਵਾਲੀਆ ਗੈਂਗ ਨਾਲ ਕੰੰਮ ਕਰ ਰਿਹਾ ਹੈ। ਉਸਦੇ ਖਿਲ਼ਾਖ਼ ਥਾਣਾ ਦਸੂਹਾ ਵਿਖੇ 323,324 ਦਾ ਮੁਕੱਦਮਾ ਦਰਜ ਹੋਇਆ ਸੀ ਅਤੇ ਫਿਰ 452 ਭ:ਦ: ਦਾ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿਚ ਉਹ ਜੇਲ ਵਿਚ ਰਹਿ ਕੇ ਜ਼ਮਾਨਤ ਪਰ ਬਾਹਰ ਆਇਆ ਸੀ।

ਦੋਸ਼ੀ ਭੁਪਿੰਦਰ ਸਿੰਘ ਉਕਤ ਦੇ ਖਿਲ਼ਾਖ਼ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ:-
1. ਮੁਕੱਦਮਾ ਨੰਬਰ 81 ਮਿਤੀ 12.07.2011 ਅ:ਧ: 323,324,148,149 ਭ:ਦ: ਥਾਣਾ ਦਸੂਹਾ।
2. ਮੁਕੱਦਮਾ ਨੰਬਰ 43 ਮਿਤੀ 24.03.2016 ਅ:ਧ: 452,323,342,427 ਭ:ਦ: ਥਾਣਾ ਦਸੂਹਾ।
3. ਮੁਕੱਦਮਾ ਨੰਬਰ 278 ਮਿਤੀ 02.10.2015 ਅ:ਧ: 452,323,427, 34 ਭ:ਦ: ਥਾਣਾ ਦਸੂਹਾ।
ਇਸ ਤੋ ਇਲਾਵਾ ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਨਸ਼ਿਆ ਖਿਲਾਫ ਜਾਰੀ ਕੀਤੀ ਗਈ ਵਿਸੇਸ਼ ਮੁਹਿੰਮ ਤਹਿਤ ਮਿਤੀ 16.03.17 ਤੋ 12.08.17 ਤੱਕ ਐਨ.ਡੀ.ਐਸ. ਐਕਟ ਤਹਿਤ 768 ਮੁਕੱਦਮੇਂ ਦਰਜ ਰਜਿਸਟਰ ਕਰਕੇ, ਕੁੱਲ 819 ਦੋਸ਼ੀਆਨ (731 ਵਿਅਕਤੀ ਤੇ 88 ਔਰਤਾ) ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋ  27 ਕਿਲੋ 924 ਗ੍ਰਾਮ ਅਫੀਮ, 1316 ਕਿਲੋ 600 ਗ੍ਰਾਮ ਡੋਡੇ ਚੂਰਾ ਪੋਸਤ, 03 ਕਿਲੋ 447 ਗ੍ਰਾਮ ਹੈਰੋਇੰਨ, 43 ਕਿਲੋ 98 ਗ੍ਰਾਮ 500 ਮਿਲ਼ੀਗ੍ਰਾਮ ਨਸ਼ੀਲਾ ਪਦਰਾਥ, 08 ਕਿਲੋ 147 ਗ੍ਰਾਂਮ ਗਾਂਜਾ, 70 ਗ੍ਰਾਮ ਚਰਸ, 1898 ਟੀਕੇ, 74308 ਨਸ਼ੀਲੀਆ ਗੋਲੀਆਂ, 52172 ਕੈਪਸੂਲ ਅਤੇ 09 ਸੁਰਿੰਜਾਂ ਦੀ ਬ੍ਰਾਮਦਗੀ ਕੀਤੀ ਗਈ ਹੈ। ਇਸੇ ਅਰਸੇ ਦੋਰਾਂਨ ਜਿਲ੍ਹਾ ਜਲੰਧਰ (ਦਿਹਾਤੀ) ਦੇ ਵੱਖ-ਵੱਖ ਥਾਣਿਆ ਵਿੱਚ 231 ਪੀ.ਓਜ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

No comments:

Post Top Ad

Your Ad Spot