ਜਿਲ੍ਹਾ ਜਲੰਧਰ ਦਿਹਾਤੀ ਪੁਲਿਸਦੇ ਥਾਣਾ ਮਕਸੂਦਾ ਵੱਲੋ02 ਨਸ਼ੇ ਦੇ ਤਸਕਰਾ ਪਾਸਂੋ 2 ਕੁਵਿੰਟਲ 18 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਤੇ ਮੋਟਰਸਾਇਕਲ ਪਲਾਟੀਨਾਫਭ 09 ੈ 2538 ਤੇ 40,000 ਰੁਪਏ ਭਾਰਤੀ ਕਰੰਸੀ ਬ੍ਰਾਮਦ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 18 August 2017

ਜਿਲ੍ਹਾ ਜਲੰਧਰ ਦਿਹਾਤੀ ਪੁਲਿਸਦੇ ਥਾਣਾ ਮਕਸੂਦਾ ਵੱਲੋ02 ਨਸ਼ੇ ਦੇ ਤਸਕਰਾ ਪਾਸਂੋ 2 ਕੁਵਿੰਟਲ 18 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਤੇ ਮੋਟਰਸਾਇਕਲ ਪਲਾਟੀਨਾਫਭ 09 ੈ 2538 ਤੇ 40,000 ਰੁਪਏ ਭਾਰਤੀ ਕਰੰਸੀ ਬ੍ਰਾਮਦ ਕੀਤੀ

ਜਲੰਧਰ 18 ਅਗਸਤ (ਜਸਵਿੰਦਰ ਆਜ਼ਾਦ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ,ਸੀਨੀਅਰ ਪੁਲਿਸ ਕਪਤਾਨ,ਜਿਲ੍ਹਾ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਤੇ ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ),ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ,ਉਪ ਪੁਲਿਸ ਕਪਤਾਨ (ਸਬ-ਡਵੀਜਨ ਕਰਤਾਰਪੁਰ) ਦੀ ਅਗਵਾਈ ਹੇਠ ਹਸਬ ਹਦਾਇਤ ਅਨੁਸਾਰ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ ਸਮੇਤ ਪੁਲਿਸ ਪਾਰਟੀ ਵੱਲੋਮਿਤੀ 17.08.17 ਨੂੰ 02 ਨਸ਼ੇ ਦੇ ਤਸਕਰਾ ਪਾਸਂੋ 02 ਕੁਵਿੰਟਲ 18 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਤੇ ਮੋਟਰਸਾਇਕਲ ਪਲਾਟੀਨਾ ਫਭ 09 ੈ 2538 ਤੇ 40,000ਫ਼- ਰੁਪਏ ਭਾਰਤੀ ਕਰੰਸੀ ਬ੍ਰਾਮਦਕੀਤਾ ਜੋ ਕਿ ਹੇਠ ਲਿਖੇ ਅਨੁਸਾਰ ਹੈ।
ਕੁੱਲ ਬ੍ਰਾਮਦਗੀ :- 1. ਡੋਡੇ ਚੂਰਾ ਪੋਸਤ = 02 ਕੁਵਿੰਟਲ 18 ਕਿਲੋਗ੍ਰਾਮ
2. ਮੋਟਰਸਾਇਕਲ = 01  ਮਾਰਕਾ ਪਲਟੀਨਾ
3. ਭਾਰਤੀ ਕਰੰਸੀ= 40,000ਫ਼- ਰੁਪਏ
ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਮਕਸੂਦਾ ਬਰਾਏ ਗਸ਼ਤ ਚੈਕਿੰਗ ਭੈੜੇ ਪੁਰਸਾ ਦੇ ਸਬੰਧ ਵਿੱਚ ਪਿੰਡ ਪੱਤੜਕਲਾ ਬੱਸ ਅੱਡਾ ਦੇ ਕੋਲ ਪੁੱਜੇ ਤਾ ਇੱਕ ਮੋਨਾ ਨੌਜਵਾਨ ਬੱਸ ਅੱਡੇ ਕੋਲ ਆਪਣੇ ਸਿਰ ਉਪਰ ਬੋਰਾ ਪਲਾਸਟਿਕ ਚੁੱਕੀ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾਹ ਕੇ ਪਿੱਛੇ ਨੂੰ ਮੁੜਨ ਲੱਗਾ ਤਾ ਸਾਥੀਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਸਪਾਲ ਸਿੰਘ ਉਰਫ ਭਾਈਆ (ਉਮਰ ਕਰੀਬ 38 ਸਾਲ) ਪੁੱਤਰ ਅਜੀਤ ਸਿੰਘ ਵਾਸੀ ਪਿੰਡ ਪੱਤੜਕਲਾ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਦੱਸਿਆ ਜਿਸ ਦੇ ਬੋਰਾ ਦੀ ਤਲਾਸ਼ੀ ਕਰਨ ਤੇ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ।ਜਿਸ ਦਾ ਵਜ਼ਨ ਤੋਲਣ ਤੇ 10 ਕਿਲੋ ਗ੍ਰਾਮ ਹੋਏ ਦੋਰਾਨੇ ਪੁਛੱਗਿਛਉਸ ਨੇ ਫਰਦ ਇੰਕਸਾਫ ਕੀਤਾ ਕਿ ਉਹ ਇਹ ਡੋਡੇ ਚੂਰਾ ਪੋਸਤ ਹਰਦੀਪ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਮੈਣਮਾਥਾਣਾ ਸਦਰ ਕਪੂਰਥਲਾ ਜਿਲ੍ਹਾ ਕਪੂਰਥਲਾਪਾਸੋ ਲਿਆ ਕਿ ਵੇਚਦਾ ਹਾਂ ਜੋ ਕਿ ਕਾਫੀ ਦੇਰ ਤੋ ਡੋਡੇ ਚੂਰਾ ਪੋਸਤ ਵੱਡੇ ਪੱਧਰ ਤੇ ਵੇਚਦਾ ਹੈ ਜਿਸ ਨੂੰ ਉਹ ਫੜਾ ਸਕਦਾ ਹੈ।ਉਸ ਪਾਸੋ ਕਾਫੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਬ੍ਰਾਮਦ ਹੋ ਸਕਦੇ ਹਨ। ਜਿਸ ਦੇ ਕਹਿਣ ਮੁਤਾਬਿਕ ਪੁਲਿਸ ਪਾਰਟੀ ਪਿੰਡ ਪੱਤੜਖੁਰਦ ਦੇ ਬਾਹਰ ਪੁੱਜੀ ਤਾ ਸਾਹਮਣੇ ਤੋ ਇੱਕ ਮੋਨਾ ਨੌਜਵਾਨ ਆਪਣੇ ਮੋਟਰਸਾਇਕਲ ਨੰਬਰ ਫਭ 09 ੈ 2538ਤੇ ਆ ਰਿਹਾ ਸੀ ਜੋ ਜਸਪਾਲ ਸਿੰਘ ਨੇ ਇਕਦਮ ਦੱਸਿਆ ਕਿ ਇਹ ਵਿਅਕਤੀ ਮੋਟਰਸਾਇਕਲ ਤੇ ਆ ਰਿਹਾ ਹੈ ਇਹ ਹੀ ਹਰਦੀਪ ਸਿੰਘ ਵਾਸੀ ਮੈਣਮਾ ਹੈ ਤਾ ਪੁਲਿਸ ਪਾਰਟੀ ਨੇ ਇਕਦਮ ਉਸਨੂੰ ਅੱਗੇ ਹੋ ਕੇ ਕਾਬੂ ਕਰ ਲਿਆ। ਜਿਸ ਦੇ ਮੋਟਰਸਾਇਕਲ ਪਿੱਛੇ ਇੱਕ ਪਲਾਸਟਿਕ ਦਾ ਬੋਰਾ ਰੱਖਿਆ ਹੋਇਆ ਸੀ ਜਿਸ ਨੂੰ ਚੈਕ ਕਰਨ ਤੇ ਉਸ ਵਿੱਚੋ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ।ਜਿਸ ਦਾ ਵਜਨ ਕਰਨ ਤੇ 10 ਕਿਲੋ ਗ੍ਰਾਮ ਹੋਏ।ਜਿਸ ਦੀ ਨਿਸ਼ਾਨਦੇਹੀ ਤੇ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਕਰਤਾਰਪੁਰ ਸਮੇਤ ਮੁੱਖ ਅਫਸਰ ਥਾਣਾ ਮਕਸੂਦਾਂਜੇਰੇ ਹਿਰਾਸਤ ਦੋਸ਼ੀ ਵੱਲੋ ਪੁਲਿਸ ਦੇ ਅੱਗੇ ਚੱਲ ਕਿ ਨਿਸ਼ਾਨ ਦੇਹੀ ਕਰਕੇ ਆਪਣੇ ਘਰ ਦੇ ਵਿੱਚ ਬਰਾਂਡਾ ਟਾਇਪ ਕਮਰਾ ਤੂੜੀ ਵਿੱਚ 11 ਬੋਰੇ ਪਾਲਸਟਿਕ ਜਿਹਨਾ ਦੇ ਮੂੰਹ ਰਸੀ ਨਾਲ ਸੀਤੇ ਹੋਏ ਸਨ ਬ੍ਰਾਮਦ ਕਰਵਾਏ। ਜਿਹਨਾ ਬੋਰੀਆ ਦਾ ਵਜਨ ਪ੍ਰਤੀ ਬੋਰਾ (18-18 ਕਿਲੋ) ਜੋ ਕੁੱਲ 11 ਬੋਰੇ 01 ਕੁਵਾਟਿੰਲ 98 ਕਿਲੋ ਡੋਡੇ ਚੂਰਾ ਪੋਸਤ ਹੋਏ ਅਤੇ 20 ਕਿਲੋ ਦੀ ਪਹਿਲਾ ਬ੍ਰਾਮਦਗੀ ਹੋਈ ਸੀ।ਜੋ ਕੁੱਲ 02 ਕੁਵਾਟਿੰਲ 18 ਕਿਲੋ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ।ਜੋ ਹਰਦੀਪ ਸਿੰਘ ਪਾਸੋ ਡੋਡੇ ਚੂਰਾ ਪੋਸਤ ਵੇਚ ਕਿ ਕਮਾਈ ਹੋਈ ਰਕਮ 40,000/- ਰੁਪਏ ਭਾਰਤੀ ਕਰੰਸੀ ਨੂੰ ਵੀ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਜਿਹਨਾਂ ਦੇ ਖਿਲਾਫ ਮੁੱਕਦਮਾ ਨੰਬਰ 166 ਮਿਤੀ 17.08.17 ਅਫ਼ਧ 15/61/85 ਂਧਫਸ਼ ਅਛਠ ਥਾਣਾ ਮਕਸੂਦਾ ਜਿਲਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀਆ ਕੋਲੋ ਪੁੱਛ-ਗਿੱਛ
1. ਦੋਸ਼ੀ ਜਸਪਾਲ ਸਿੰਘ ਉਰਫ ਭਾਈਆ (ਉਮਰ ਕਰੀਬ 38 ਸਾਲ) ਪੁੱਤਰ ਅਜੀਤ ਸਿੰਘ ਵਾਸੀ ਸਿਰਸਾ ਦਾ ਰਹਿਣ ਵਾਲਾ ਹੈ ਅਤੇ ਹੁਣ ਆਪਣੇ ਸੁਹਰੇ ਪਿੰਡ ਪੱਤੜਕਲਾ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਰਹਿੰਦਾ ਹੈ। ਜਿਸ ਨੇੇ ਦੱਸਿਆ ਕਿ ਉਹ ਪੰਜਵੀ ਪਾਸ ਹੈ।ਉਹ ਸ਼ਾਦੀ ਸ਼ੁਦਾ ਹੈ ਅਤੇ ਉਸ ਦੇ 03 ਬੱਚੇ ਹਨ 02 ਲੜਕੇ ਅਤੇ 01 ਲੜਕੀ ਹੈ।ਉਸਨੇ ਦੱਸਿਆ ਕਿ ਉਹ ਇਹ ਡੋਡੇ ਚੂਰਾ ਪੋਸਤ ਦਾ ਧੰਦਾ 05 ਮਹੀਨਿਆਂ ਤੋ ਕਰਦਾ ਹੈ ਅਤੇਹਰਦੀਪ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਮੈਣਮਾਥਾਣਾ ਸਦਰ ਕਪੂਰਥਲਾ ਜਿਲ੍ਹਾ ਕਪੂਰਥਲਾ ਪਾਸੋ ਲਿਆ ਕਿ ਵੇਚਦਾ ਹੈ। ਜੋ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਵੱਡੇ ਪੱਧਰ ਤੇ ਕਰਦਾ ਹੈ।
2. ਦੋਸ਼ੀ ਹਰਦੀਪ ਸਿੰਘ  (ਉਮਰ ਕਰੀਬ 30 ਸਾਲ)  ਵਾਸੀ ਮੈਣਮਾ ਦਾ ਰਹਿਣ ਵਾਲਾ ਹੈ ਅਤੇ 10 ਜਮਾਤਾ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ ਉਸ ਦੀਆ 03 ਲੜਕੀਆ ਹਨ।ਦੋਰਾਨੇ ਪੁੱਛ-ਗਿੱਛ ਉਸਨੇ ਦਸਿਆ ਕਿ ਉਹ ਕੈਬਰਿਜ ਸਕੂਲ ਕਪੂਰਥਲਾ ਵਿਖੇ ਡਰਾਇਵਰੀ ਕਰਦਾ ਹੈ ਕਾਫੀ ਅਰਸਾ ਪਹਿਲਾ ਰਾਣਾ ਨਾਮੀ ਇੱਕ ਡਰਾਇਵਰ ਜੋ ਕਿ ਟੀ ਵੀ ਟਾਵਰ ਜਲੰਧਰ ਵਿਖੇ ਰਹਿੰਦਾ ਸੀ ਡਰਾਇਵਰ ਹੋਣ ਦੇ ਨਾਤੇ ਹਰਦੀਪ ਸਿੰਘ ਨਾਲ ਉਸਦੀ ਵਾਕਵੀਅਤ ਹੋ ਗਈ ਜੋ ਰਾਣਾ ਪਹਿਲਾ ਹੀ ਹਰਸ਼ਦ ਵਾਸੀ ਝਖ਼ਖ ਨੂੰ ਜਾਣਦਾ ਸੀ। ਜਿਸ ਕਰਕੇ ਰਾਣਾ ਦੇ ਜਰੀਏ ਹਰਦੀਪ ਸਿੰਘ ਦੀ ਵੀ ਹਰਸ਼ਦ ਨਾਲ ਵਾਕਵੀਅਤ ਹੋ ਗਈ ਜੋ ਹਰਦੀਪ ਸਿੰਘ ਅਰਸਾ ਕਰੀਬ 05 ਮਹੀਨੇ ਪਹਿਲਾ ਆਪ ਖੁਦ ਜਾ ਕਿ ਹਰਸ਼ਦ ਪਾਸੋ 20 ਕਿਲੋ ਗ੍ਰਾਮ ਚੂਰਾ ਪੋਸਤ ਲੈ ਕਿ ਆਇਆ ਸੀ ਉਸ ਤੋ ਬਾਅਦ ਹਰਸ਼ਦ ਨਾਲ ਇਸਦਾ ਤਾਲਮੇਲ ਜਾਰੀ ਰਿਹਾ ਤਾ ਅਰਸਾ ਕਰੀਬ 01 ਮਹੀਨਾ ਪਹਿਲਾ ਇਸਨੇ ਹਰਸ਼ਦ ਨਾਲ ਗੱਲ ਬਾਤ ਕਰਕੇ 08 ਬੋਰੇ ਡੋਡੇ ਚੂਰਾ ਪੋਸਤ ਮੰਗਵਾਏ ਜੋ ਹਰਸ਼ਦ ਨੇ ਆਪਣਾ ਟੱਰਕ ਜਿਸ ਦੇ ਕੈਬਨ ਦੇ ਪਿੱਛਲੇ  ਪਾਸੇ ਇੱਕ ਹੋਰ ਕੈਬਨ ਬਣਿਆ ਹੋਇਆ ਹੈ ਇਸ ਨੂੰ ਭੇਜ ਦਿੱਤੇ ਜਿਸ ਦੇ ਬਦਲੇ ਇਸਨੇ ਉਸਨੂੰ ਡੇਢ ਲੱਖ (1   ਲੱਖ ਰੁਪਏ) ਦਿੱਤੇ ਅਰਸਾ ਕਰੀਬ 07 ਦਿਨ ਪਹਿਲਾ ਇਸਨੇ ਉਸ ਪਾਸੋ 12 ਬੋਰੇ ਦੀ ਡਿਮਾਂਡ ਕੀਤੀ। ਜੋ ਉਸੇ ਤਰਾਂ ਹਰਸ਼ਦ ਨੇ ਉਸ ਟੱਰਕ ਵਿੱਚ ਪਾ ਕੇ ਭੇਜ ਦਿੱਤੇ ਜਿਸ ਦੇ ਬਦਲੇ ਉਸਨੇ 03 ਲੱਖ ਰੁਪਏ ਦੇਣੇ ਸੀ। ਜੋ ਹਰਸ਼ਦ ਵਾਸੀ ਝਖ਼ਖ ਦਾ ਅਡਰੈਸ ਪਤਾ ਤਸਦੀਕ ਕਰਕੇ ਉਸਨੂੰ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤੋ ਇਲਾਵਾ ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਨਸ਼ਿਆ ਖਿਲਾਫ ਜਾਰੀ ਕੀਤੀ ਗਈ ਵਿਸੇਸ਼ ਮੁਹਿੰਮ ਤਹਿਤ ਮਿਤੀ 16.03.17 ਤੋ 18.08.17 ਤੱਕ ਐਨ.ਡੀ.ਐਸ. ਐਕਟ ਤਹਿਤ 791 ਮੁਕੱਦਮੇਂ ਦਰਜ ਰਜਿਸਟਰ ਕਰਕੇ, ਕੁੱਲ 845 ਦੋਸ਼ੀਆਨ (754 ਵਿਅਕਤੀ ਤੇ 91 ਔਰਤਾ) ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋ 27 ਕਿਲੋ 924 ਗ੍ਰਾਮ ਅਫੀਮ, 1543 ਕਿਲੋ 600 ਗ੍ਰਾਮ ਡੋਡੇ ਚੂਰਾ ਪੋਸਤ, 03 ਕਿਲੋ 494 ਗ੍ਰਾਮ ਹੈਰੋਇੰਨ, 43 ਕਿਲੋ 645 ਗ੍ਰਾਮ 500 ਮਿਲ਼ੀਗ੍ਰਾਮ ਨਸ਼ੀਲਾ ਪਦਰਾਥ, 08 ਕਿਲੋ 147 ਗ੍ਰਾਂਮ ਗਾਂਜਾ, 70 ਗ੍ਰਾਮ ਚਰਸ, 1898 ਟੀਕੇ, 74908 ਨਸ਼ੀਲੀਆ ਗੋਲੀਆਂ, 52172 ਕੈਪਸੂਲ ਅਤੇ 09 ਸੁਰਿੰਜਾਂ ਦੀ ਬ੍ਰਾਮਦਗੀ ਕੀਤੀ ਗਈ ਹੈ। ਇਸੇ ਅਰਸੇ ਦੋਰਾਂਨ ਜਿਲ੍ਹਾ ਜਲੰਧਰ (ਦਿਹਾਤੀ) ਦੇ ਵੱਖ-ਵੱਖ ਥਾਣਿਆ ਵਿੱਚ 232 ਪੀ.ਓਜ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

No comments:

Post Top Ad

Your Ad Spot