ਪਿੰਡ ਮਹੇੜੂ ਵਿਖੇ ਚੋਰਾਂ ਨੇ ਇੱਕ ਘਰ 'ਚੋਂ ਚਾਰ ਹਜ਼ਾਰ ਦੀ ਨਕਦੀ ਉਡਾਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 29 August 2017

ਪਿੰਡ ਮਹੇੜੂ ਵਿਖੇ ਚੋਰਾਂ ਨੇ ਇੱਕ ਘਰ 'ਚੋਂ ਚਾਰ ਹਜ਼ਾਰ ਦੀ ਨਕਦੀ ਉਡਾਈ

ਫਗਵਾੜਾ 29 ਅਗਸਤ (ਹਰੀਸ਼ ਭੰਡਾਰੀ)- ਪਿੰਡ ਮਹੇੜੂ ਵਿਖੇ ਚੋਰਾਂ ਵੱਲੋਂ ਇੱਕ ਘਰ ਵਿੱਚੋਂ 4000 ਰੁਪਏ ਦੀ ਨਕਦੀ ਚੁਰਾ ਲੈਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਬਲਜਿੰਦਰ ਕੌਰ ਪਤਨੀ ਸ੍ਰ. ਸੁਰਜੀਤ ਸਿੰਘ ਨੇ ਦੱਸਿਆ ਕਿ ਮੈਂ ਅਤੇ ਮੇਰੀਆਂ ਦੋ ਬੇਟੀਆਂ ਹੀ ਘਰ ਵਿੱਚ ਰਹਿੰਦੀਆਂ ਹਾਂ। ਸ਼ਾਮ 5:30 ਵਜੇ ਦਿਨ ਐਤਵਾਰ ਮੈਂ ਆਪਣੀਆਂ ਬੇਟੀਆਂ ਨਾਲ ਪਿੰਡ ਵਿਖੇ ਹੀ  ਗੁਰਦੁਆਰਾ ਬਾਬਾ ਸਿੰਘ ਸ਼ਹੀਦਾਂ ਵਿਖੇ ਮੱਥਾ ਟੇਕਣ ਗਈ ਸੀ, ਜਦੋਂ ਮੈਂ 6:00 ਵਜੇ ਆਪਣੀਆਂ ਬੇਟੀਆਂ ਨਾਲ ਵਾਪਸ ਘਰ ਪਰਤੀ ਤਾਂ ਦੇਖਿਆ ਕਿ ਇੱਕ ਕਮਰੇ ਵਿੱਚ ਪਈ ਅਲਮਾਰੀ ਖੁੱਲ੍ਹੀ ਪਈ ਹੈ ਅਤੇ ਉਸ ਵਿੱਚੋਂ 4000 ਰੁਪਏ ਦੀ ਨਕਦੀ ਗਾਇਬ ਸੀ। ਅਲਮਾਰੀ ਵਿੱਚ ਹੋਰ ਕਈ ਕੀਮਤੀ ਸਮਾਨ, ਜਰੂਰੀ ਕਾਗਜਾਤ, 10 ਵਿਦੇਸ਼ੀ ਘੜੀਆਂ ਵੀ ਪਈਆਂ ਸਨ, ਪਰ ਚੋਰਾਂ ਨੇ ਉਹਨਾਂ ਨੂੰ ਨਹੀਂ ਛੇੜਿਆ। ਘਟਨਾ ਦੀ ਸੂਚਨਾ ਚਹੇੜੂ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸੇ ਹੀ ਤਰ੍ਹਾਂ ਐਤਵਾਰ ਵਾਲੇ ਦਿਨ ਹੀ ਪਿੰਡ ਮਹੇੜੂ ਵਿੱਚ 'ਕੁੱਝ ਹੋਰ ਛੋਟੀਆਂ- ਛੋਟੀਆਂ ਚੋਰੀਆਂ ਹੋਣ ਦੀਆਂ ਸੂਚਨਾਵਾਂ ਵੀ ਪ੍ਰਾਪਤ ਹੋਈਆਂ ਹਨ।'

No comments:

Post Top Ad

Your Ad Spot