ਐਨ. ਐੱੱਸ. ਐਸ. ਯੂਨਿਟ ਵਲੋਂ ਪੀਸ ਬਿਲਡਿੰਗ ਵਿਚ ਯੁਵਾ ਪੀੜੀ ਦਾ ਯੋਗਦਾਨ ਵਿਸ਼ੇ ਉਤੇ ਸੈਮੀਨਾਰ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 12 August 2017

ਐਨ. ਐੱੱਸ. ਐਸ. ਯੂਨਿਟ ਵਲੋਂ ਪੀਸ ਬਿਲਡਿੰਗ ਵਿਚ ਯੁਵਾ ਪੀੜੀ ਦਾ ਯੋਗਦਾਨ ਵਿਸ਼ੇ ਉਤੇ ਸੈਮੀਨਾਰ ਦਾ ਆਯੋਜਨ

ਯੁਵਾ ਦੇਸ਼ ਦਾ ਭਵਿੱੱਖ ਬਦਲ ਸਕਦੇ ਹਨ-ਸੁਦੇਸ਼ ਸ਼ਰਮਾ
ਕਪੂਰਥਲਾ 12 ਅਗਸਤ (ਜਸਵਿੰਦਰ ਆਜ਼ਾਦ)- ਹਿੰਦੂ ਕੰਨਿਆ ਕਾਲਜ ਦੇ ਐਨ. ਐੱੱਸ. ਐੱੱਸ. ਯੂਨਿਟ ਵਲੋਂ ਪੀਸ ਬਿਲਡਿੰਗ ਵਿਚ ਯੁਵਾ ਪੀੜੀ ਦਾ ਯੋਗਦਾਨ ਦੀ ਜਾਗਰੂਕਤਾ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਸਰੋਤ ਵਕਤਾ ਮਿਸਟਰ ਸੁਦੇਸ਼ ਸ਼ਰਮਾ, ਮੈਂਬਰ ਆਈ. ਕਿਊ. ਏ. ਸੀ, ਹਿੰਦੂ ਕੰਨਿਆ ਕਾਲਜ ਸਨ। ਉਹਨਾਂ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਦੱੱਸਿਆ ਕਿ ਅੱੱਜ ਦੇ ਸਮੇਂ ਵਿਚ ਯੁਵਾ ਪੀੜੀ ਦਾ ਪੀਸ ਬਿਲਡਿੰਗ ਵਿਚ ਕੀ ਰੋਲ ਹੈ। ਵਿਦਿਆਰਥੀਆਂ ਨੂੰਸਮਾਜ ਵਿਚੋਂ ਅੰਧਵਿਸ਼ਵਾਸ, ਨਸ਼ੇ ਵਰਗੀਆ ਬਿਮਾਰੀਆ ਨੂੰ ਖ਼ਤਮ ਕਰਨ ਲਈ ਅੱੱਗੇ ਆਉਣ ਲਈ ਕਿਹਾ। ਸੁਦੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਐਂਗਰ ਮੈਨਜਮੇਂਟ ਬਾਰੇ ਜਾਣਕਾਰੀ ਦਿੱੱਤੀ। ਉਹਨਾਂ ਨੇ ਵਿਦਿਆਰਥੀਆ ਨੂੰ ਐਂਗਰ ਨੂੰ ਕਾਬੂ ਕਰਨ ਉੱੱਤੇ ਵੱੱਖ-ਵੱੱਖ ਤਰੀਕੇ ਦੱੱਸੇ। ਇਹ ਸੈਮੀਨਾਰ ਵਿਦਿਆਰਥੀਆ ਲਈ ਲਾਹੇਵੰਦ ਅਤੇ ਪ੍ਰੇਰਨਾਦਾਇਕ ਰਿਹਾ। ਮੈਡਮ ਮਧੂ ਸੇਠੀ, ਮਿਊਜ਼ਿਕ ਵਿਭਾਗ ਦੇ ਮੁਖੀ ਨੇ ਆਏ ਹੋਏ ਮਹਿਮਾਨ ਦਾ ਫੁੱੱਲਾ ਨਾਲ ਸਵਾਗਤ ਕੀਤਾ। ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਮੈਡਮ ਅਮਨਜੋਤੀ, ਮੈਡਮ ਸ਼ਿਵਾਨੀ, ਮੈਡਮ ਸੁਰਬੀ, ਮੈਡਮ ਨਿਧੀ ਵਾਲੀਆ, ਮੈਡਮ ਕੁਲਬੀਰ ਮੌਜੂਦ ਸਨ।

No comments:

Post Top Ad

Your Ad Spot