ਹਿੰਦੂ ਕੰਨਿਆ ਕਾਲਜ ਕਪੂਰਥਲਾ ਦਾ ਅਕਾਦਮਿਕ ਸੈਸ਼ਨ ਆਰੰਭ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 1 August 2017

ਹਿੰਦੂ ਕੰਨਿਆ ਕਾਲਜ ਕਪੂਰਥਲਾ ਦਾ ਅਕਾਦਮਿਕ ਸੈਸ਼ਨ ਆਰੰਭ

ਯੂਨੀਵਰਸਿਟੀ ਟਾਪਰ ਅਤੇ ਮੈਰਿਟ ਹੋਲਡਰਾਂ ਦਾ ਕੀਤਾ ਗਿਆ ਸਨਮਾਨ
ਜਲੰਧਰ 1 ਅਗਸਤ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਅਕਾਦਮਿਕ ਸੈਸ਼ਨ 2017-2018 ਦੀ ਰਸਮੀ ਸ਼ੁਰੂਆਤ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਦੇ ਭੋਗ ਤੋਂ ਬਾਅਦ ਕੀਤੀ ਗਈ ਜਿਸ ਵਿੱਚ ਨਵੀਂ ਦਿੱਲੀ ਤੋਂ ਆਲ-ਇੰਡਿਆ ਰੇਡਿਓ ਦੇ ਪੂਰਵ ਡਾਇਰੈਕਟਰ ਸ਼੍ਰੀ ਲਕਸ਼ਮੀ ਸ਼ੰਕਰ ਵਾਜਪੇਈ ਜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸ਼੍ਰੀ ਰਾਮ ਚਰਿਤ ਮਾਨਸ ਦੇ ਅਖੰਡ ਪਾਠ ਦੀ ਸ਼ੁਰੂਆਤ ਕੱਲ ਕੀਤੀ ਗਈ ਸੀ ਜਿਸ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਸ਼੍ਰੀ ਅਸ਼ਵਨੀ ਅਗੱਰਵਾਲ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅਨੂ ਅੱਗਰਵਾਲ ਬਤੌਰ ਯਜਮਾਨ ਸ਼ਾਮਿਲ ਹੋਏ। ਪਾਠ ਦੇ ਸਮਾਪਨ ਤੋਂ ਬਾਅਦ ਕਾਲਜ ਦੀਆਂ ਛਾਤਰਾਵਾਂ ਨੇ ਭਜਨ ਪੇਸ਼ ਕੀਤਾ ਅਤੇ ਉਸ ਤੋਂ ਬਾਅਦ ਸ਼੍ਰੀ ਰਾਮ ਚਰਿਤ ਮਾਨਸ ਦੇ ਨਾਲ ਜੁੜੀ ਜਾਣਕਾਰੀ ਸਬੰਧੀ ਵਿਦਿਆਰਥੀਆਂ ਕੋਲੋਂ ਸੁਆਲ ਜੁਆਬ ਕੀਤੇ ਗਏ। ਸ਼੍ਰੀ ਰਾਮ ਚਰਿਤ ਮਾਨਸ ਬਾਰੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਲਕਸ਼ਮੀ ਸ਼ੰਕਰ ਵਾਜਪੇਈ ਨੇ ਦੱਸਿਆ ਕਿ ਇਹ ਵਿਸ਼ਵ ਦਾ ਸੱਭ ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਣ ਵਾਲੀ ਰਚਨਾ ਹੈ ਅਤੇ ਇਸ ਦੇ ਹਰੇਕ ਪਾਤਰ ਤੋਂ ਆਦਰਸ਼ਵਾਦ ਦੀ ਪ੍ਰੇਰਣਾ ਲਈ ਜਾ ਸਕਦੀ ਹੈ। “ਦੇਸ਼ ਭਗਤੀ, ਤਿਆਗ, ਨਿਆਂ, ਵਚਨ-ਬਧੱਤਾ, ਰਿਸ਼ਤਿਆਂ ਦੀ ਕਦਰ, ਨਾਰੀ-ਸਸ਼ਕਤੀਕਰਨ ਅਤੇ ਹੋਰ ਕਈ ਗੁਣ ਹਨ, ਜਿੰਨਾਂ ਬਾਰੇ ਪ੍ਰੇਰਣਾ ਸ਼੍ਰੀ ਰਾਮ-ਚਰਨ ਮਾਨਸ ਤੋਂ ਲਈ ਜਾ ਸਕਦੀ ਹੈ,” ਸ਼੍ਰੀ ਵਾਜਪੇਈ ਜੀ ਨੇ ਕਿਹਾ। ਉਹਨਾਂ ਆਪਣੇ ਅਕਾਸ਼ਵਾਣੀ ਦੇ ਨਾਲ ਜੁੜੇ ਤਜਰਬਿਆਂ ਨੂੰ ਸਾਂਝੇ ਕਰਦਿਆ ਵਿਦਿਆਰਥੀਆਂ ਨੂੰ ਕਿਹਾ ਕਿ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਮੌਜੂਦ ਹੈ ਅਤੇ ਲੋੜ ਉਸਨੂੰ ਪਛਾਣ ਕੇ ਨਿਖਾਰਨ ਦੀ ਹੈ। “ਸਮਯ ਅਤੇ ਮੌਕੇ ਦਾ ਸਹੀ ਇਸਤੇਮਾਲ ਹੀ ਵਿਦਿਆਰਥੀਆਂ ਨੂੰ ਬੁਲੰਦੀ ਤੱਕ ਪਹੁੰਚਾ ਸਕਦੀ ਹੈ,” ਉਹਨਾ ਕਿਹਾ।
ਸਮਾਰੋਹ ਤੋਂ ਬਾਅਦ ਯੂਨੀਵਰਸਿਟੀ ਅਪ੍ਰੈਲ-ਮਈ 2017 ਪ੍ਰੀਖਿਆਵਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਰਿਧਮ ਸ਼ਰਮਾ (ਬੀ.ਕਾਮ ਸੈਮਸਟਰ 2), ਰੋਹਿਣੀ ਗੁਪਤਾ (ਐਮ.ਐਸ.ਸੀ. ਫੈਸ਼ਨ ਡਿਜਾਇਨਿੰਗ ਫਾਈਨਲ), ਕਿਰਨ ਦੀਪ ਕੌਰ (ਬੀ.ਕਾਮ. ਫਾਈਨਲ), ਰਾਜਵੀਰ ਕੌਰ (ਐਮ.ਐਸ. ਸੀ. ਆਈ.ਟੀ. ਸੈਮਸਟਰ 2) ਅਤੇ ਅਲੱਗ ਅਲੱਗ ਕਲਾਸਾਂ ਵਿੱਚ ਮੈਰਿਟ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ 21 ਹੋਰ ਵਿਦਿਆਰਥਣਾਂ ਨੂੰ 1100 ਰੁਪੈ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜ ਅਤੇ ਕਾਲਜੀਏਟ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ 24 ਵਿਦਿਆਰਥਣਾਂ ਨੂੰ ਵੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅੱਗਰਵਾਲ, ਪ੍ਰਿੰਸੀਪਲ ਡਾ. ਅਰਚਨਾ ਗਰਗ, ਸਕੱਤਰ ਸ਼੍ਰੀਮਤੀ ਗੁਲਸ਼ਨ ਯਾਦਵ, ਸ਼੍ਰੀ ਨਰੌਤੱਮ ਦੇਵ ਰੱਤੀ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ। ਮੰਚ ਸੰਚਾਲਨ ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ ਨੇ ਕੀਤਾ। ਬਾਅਦ ਵਿੱਚ ਮੁੱਖ ਮਹਿਮਾਨ ਸ਼੍ਰੀ ਵਾਜਪਾਈ ਜੀ ਨੇ ਕਾਲਜ ਦੀ ਸਟਾਫ ਅਕੈਡਮੀ ਵਲੋਂ ਆਯੋਜਿਤ ਸਟਾਫ ਮਿਲਨੀ ਵਿੱਚ ਸਟਾਫ ਨਾਲ ਗੱਲ ਬਾਤ ਕੀਤੀ ਅਤੇ ਆਪਣੇ ਤਜਰਬੇ ਵੀ ਸਾਂਝੇ ਕੀਤੇ।

No comments:

Post Top Ad

Your Ad Spot