ਹਿੰਦੂ ਕੰਨਿਆ ਕਾਲਜ ਵਿੱਚ ਖੋ-ਖੋ ਟੂਰਨਾਮੈਂਟ ਕਰਵਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 23 August 2017

ਹਿੰਦੂ ਕੰਨਿਆ ਕਾਲਜ ਵਿੱਚ ਖੋ-ਖੋ ਟੂਰਨਾਮੈਂਟ ਕਰਵਾਇਆ ਗਿਆ

ਕਪੂਰਥਲਾ 22 ਅਗਸਤ (ਜਸਵਿੰਦਰ ਆਜ਼ਾਦ)- ਹਿੰਦੂ ਕੰਨਿਆ ਕਾਲਜ ਵੱਲੋਂ ਬਲਾਕ ਪੱਧਰ ਤੇ ਖੋ-ਖੋ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਸੀਨੀਅਰ ਸਕੈਂਡਰੀ ਸਕੂਲ ਭਵਾਨੀਪੁਰ, ਗੁਰ ਅਮਰਦਾਸ ਸੀਨੀਅਰ ਸਕੈਂਡਰੀ ਸਕੂਲ ਉੱਚਾ ਬੇਟ ਅਤੇ ਹਿੰਦ ਕੰਨਿਆ ਕਾਲਜੀਏਟ ਸਕੂਲ਼ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਉਦਘਾਟਨ ਪ੍ਰਿੰਸੀਪਲ ਡਾ. ਅਰਚਨਾ ਗਰਗ ਦੁਆਰਾ ਕੀਤਾ ਗਿਆ। ਸਾਰੀਆਂ ਟੀਮਾਂ ਨੇ ਇੱਕ ਦੂਸਰੇ ਨੂੰ ਕੜਾ ਮੁਕਾਬਲਾ ਦਿੱਤਾ। ਇਸ ਟੂਰਨਾਮੈਂਟ ਵਿੱਚ ਸੀਨੀਅਰ ਸਕੈਂਡਰੀ ਸਕੂਲ ਭਵਾਨੀਪੁਰ 10 ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਤੇ ਹਿੰਦੂ ਕੰਨਿਆ ਕਾਲਜੀਏਟ ਸਕੂਲ਼  7 ਅੰਕਾਂ ਨਾਲ ਦੂਸਰੇ ਸਥਾਨ ਤੇ ਰਿਹਾ।ਇਹ ਮੁਕਾਬਲਾ ਪ੍ਰਬੰਧਕ ਡਿਪਟੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਢੱੱਪਈ ਹਰਦੀਪ ਕੌਰ ਦੀ ਦੇਖ-ਰੇਖ ਹੇਠ ਹੋਇਆ ।ਇਸ ਟੂਰਨਾਮੈਂਟ ਵਿੱਚ ਬਲਾਕ ਪੱਧਰ ਦੇ ਪ੍ਰਧਾਨ ਬਲਜਿੰਦਰ ਕੌਰ, ਸੈਕਟਰੀ ਜਸਵਿੰਦਰ ਸੋਢੀ, ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਜਸਵੰਤ ਕੌਰ, ਮੈਡਮ ਮੁਕਤੀ, ਮੈਡਮ ਰਾਜਵਿੰਦਰ ਕੌਰ ਅਤੇ ਕਈ ਸਕੂਲਾਂ ਦੇ ਪੀ. ਟੀ ਅਤੇ ਡੀ.ਪੀ ਸਾਹਿਬਾਨ ਮੌਜੂਦ ਸਨ।

No comments:

Post Top Ad

Your Ad Spot