ਗੁਰਦੁਆਰਾ ਬਾਬਾ ਸਿੰਘਾਂ ਸ਼ਹੀਦਾਂ ਪਵਿੱਤਰ ਅਸਥਾਨ ਮਹੇੜੂ ਵਿਖੇ ਸਿਰ ਝੁਕਾ ਕੇ ਮੈਨੂੰ ਸਭ ਕੁੱਝ ਮਿਲਿਆ:- ਪ੍ਰਧਾਨ ਸੁਖਵਿੰਦਰ ਸਿੰਘ ਕਾਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 31 August 2017

ਗੁਰਦੁਆਰਾ ਬਾਬਾ ਸਿੰਘਾਂ ਸ਼ਹੀਦਾਂ ਪਵਿੱਤਰ ਅਸਥਾਨ ਮਹੇੜੂ ਵਿਖੇ ਸਿਰ ਝੁਕਾ ਕੇ ਮੈਨੂੰ ਸਭ ਕੁੱਝ ਮਿਲਿਆ:- ਪ੍ਰਧਾਨ ਸੁਖਵਿੰਦਰ ਸਿੰਘ ਕਾਲਾ

ਫਗਵਾੜਾ 31 ਅਗਸਤ (ਹਰੀਸ਼ ਭੰਡਾਰੀ)- "ਗੁਰਦੁਆਰਾ ਬਾਬਾ ਸਿੰਘਾਂ ਸ਼ਹੀਦਾਂ ਪਵਿੱਤਰ ਅਸਥਾਨ ਵਿਖੇ ਜਿਸ ਕਿਸੇ ਨੇ ਵੀ ਆਪਣਾ ਸਰਧਾ ਸਹਿਤ ਸਿਰ ਝੁਕਾਇਆ,ਉਸਨੇ ਸਭ ਕੁੱਝ ਪਾਇਆ ਹੈ।" ਕਿਉਂਕਿ ਮੈਂ ਵੀ ਇੱਥੋਂ ਸਿਰ ਝੁਕਾ ਕੇ ਜੀਵਨ ਦੀ ਹਰ ਖੁਸ਼ੀ ਹਾਸਿਲ ਕੀਤੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਬਾਬਾ ਸਿੰਘਾਂ ਸ਼ਹੀਦਾਂ ਮਹੇੜੂ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਨੇ ਕੀਤਾ। ਪੰਜਾਬ ਨਿਊਜ਼ ਚੈਨਲ ਨਾਲ ਖਾਸ ਗੱਲਬਾਤ ਕਰਦਿਆਂ ਉਹਨਾਂ ਹੋਰ ਕਿਹਾ ਕਿ ਮੈਂ ਕਾਫੀ ਸਾਲਾਂ ਤੋਂ ਬਤੌਰ ਪ੍ਰਧਾਨ ਸੇਵਾ ਨਿਭਾ ਰਿਹਾ ਹਾਂ। ਇਥੇ ਹੀ ਇੱਕ ਖੇਡ ਮੈਦਾਨ ਅਤੇ ਹੈਲਥ ਕਲੱਬ ਬਣਾਇਆ ਗਿਆ ਹੈ ਤਾਂ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਭਵਿੱਖ ਸੰਵਾਰ ਸਕਣ। ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਇਸ ਸਥਾਨ 'ਤੇ ਸੰਗਰਾਂਦ ਦਾ ਦਿਹਾੜਾ ਗੁਰੂਆਂ ਦੇ ਸ਼ਹੀਦੀ ਸਮਾਗਮ, ਕੱਬਡੀ ਟੂਰਨਾਮੈਂਟ ਅਤੇ ਟਰੈਕਟਰ ਤਵੀਆਂ ਦੇ ਮੁਕਾਬਲੇ ਵੀ ਸਮੇਂ-ਸਮੇਂ 'ਤੇ ਕਰਵਾਏ ਜਾਂਦੇ ਹਨ। ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਬਹੁਤ ਹੀ ਸਰਧਾ ਸਹਿਤ ਸੇਵਾ ਨਿਭਾ ਰਹੇ ਹਨ।

No comments:

Post Top Ad

Your Ad Spot