ਧਰਤੀ ਉੱਤਲਾ ਬਲਦ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 21 August 2017

ਧਰਤੀ ਉੱਤਲਾ ਬਲਦ

**ਕਾਕਾ** ਕਿੱਥੇ ਵਾਂ ਤਿਆਰ ਹੋ ਗਿਆ ਕਿ ਨਹੀਂ? ਛੇਤੀ ਆ ਤੈਨੂੰ ਸਕੂਲ ਛੱਡ ਆਵਾਂ, ਫੇਰ ਮੈਂ ਦਫਤਰ ਵੀ ਜਾਣਾ ਹੈ, ਕੁਲਤਾਰ ਸਿੰਘ ਨੇ ਆਪਣੇ ਲੜਕੇ ਗੁਰਦੀਪ ਨੂੰ ਅਵਾਜ ਮਾਰੀ, **ਆਇਆ ਡੈਡੀ, ਬਾਪੂ ਜੀ ਨੂੰ ਮਿਲ ਆਵਾਂ** ਗੁਰਦੀਪ ਬੋਲਿਆ। ਸਰੈਣ ਸਿੰਘ ਘਰ ਦੇ ਇੱਕ ਕੋਨੇ ਵਿਚ ਅੱਡ ਸਬਾਤ ਵਿੱਚ ਆਪਣੇ ਪੋਤੇ ਦੀਪੇ ਨੂੰ ਗਲ ਲਾ ਕੇ ਪਲੋਸ ਕੇ, ਲਾਡ ਲਡਾ ਕੇ ਛੇਤੀ ਭੇਜ ਦਿੰਦਾ ਹੈ। ਗੁਰਦੀਪ ਸੱਤਵੀ ਕਲਾਸ ਵਿਚ ਪੜਦਾ ਸੀ ਤੇ ਪੜਨ ਵਿਚ ਹੁਸ਼ਿਆਰ ਸੀ। ਕੁਲਤਾਰ ਸਿੰਘ ਸਹਿਰੀ ਰਹਿਣੀ ਬਹਿਣੀ ਦਾ ਪੜਿਆ ਤੇ ਬਿਜਲੀ ਬੋਰਡ ਸ਼ਵਿੱਚ ਜੇ.ਈ. ਲੱਗਾ ਸੀ। ਥੋੜੀ ਜਮੀਨ ਸੀ ਜੋ ਸੀਰੀ ਕਿਸ਼ਨਾ ਦੇਖ ਭਾਲ ਕਰਦਾ ਸੀ।
ਸਰੈਣ ਸਿੰਘ ਨੇ ਕੁਲਤਾਰ ਦੀ ਜਵਾਨੀ ਤੋਂ ਹੀ ਉਸਨੂੰ ਖੇਤੀ, ਪੱਠੇੱਦੱਥੇ ਧੰਦੇ ਦਾ ਕੋਈ ਕੰਮ ਨਹੀ ਸੀ ਕਰਨ ਦਿੱਤਾ ਤਾਂ ਕਿ ਉਹ ਪੜ੍ਹ ਕੇ ਸਰਕਾਰੀ ਨੌਕਰ ਬਣ ਉਸਦੀ ਸੇਵਾ ਕਰੇਗਾ ਤੇ ਅਗਲੀ ਪੀੜੀ ਸੰਵਾਰੇਗਾ। ਸਰੈਣ ਸਿੰਘ ਜੋ ਜਵਾਨੀ ਵਿੱਚ ਦਸ ਬੰਦਿਆਂ ਜਿਨਾਂ ਬਲ ਰੱਖਦਾ ਸੀ ਅੱਜ ਹੱਡੀਆਂ ਦੀ ਮੁੱਠ ਬਣ ਦਿਨ ਕੱਟੀ ਕਰ ਰਿਹਾ ਸੀ। ਵੇਹੜੇ ਵਿਚ ਉਸਦੇ ਦੋ ਹੀ ਸਾਥੀ ਸਨ। ਇੱਕ ਸਬਾਤ ਸਾਮਣੇ ਉੱਗੀ ਧਰੇਕ ਤੇ ਦੂਜਾ ਵੇਹੜੇ ਵਿਚ ਬੱਧਾ, ਬੁੱਢਾ, ਵੇਲਾ ਵਹਾ ਚੁੱਕਾ ਬਲਦੱੱਮੋਤੀ। ਘਰ ਵਿਚ ਹੋਰ ਵੀ ਮਾਲ ਡੰਗਰ ਸੀ, ਪਰ ਸਰੈਣ ਸਿੰਘ ਦਾ ਮੋਤੀ ਨਾਲ ਖਾਸ ਲਗਾਅ ਸੀ ਉੱਠਦਾ ਬਹਿੰਦਾ, ਉਹ ਮੋਤੀ ਨੂੰ ਪਲੋਸ ਆਉਂਦਾ ਤੇ ਚਾਰਾ ਪੱਠਾ ਪਾ ਦਿੰਦਾ, ਕਿਉਂਕਿ ਕਿਸ਼ਨੇ ਦੀ ਖੇਚਲੱਸੇਵਾ ਤੇ ਉਸਨੂੰ ਭਰੋਸਾ ਨਹੀ ਸੀੇ।ਸ਼ਹਿਰੀ ਤੇ ਅਜੋਕੇ ਸੁਭਾਅ ਵਾਲੀ ਨੂੰਹ ਰਾਣੀ ਮਨਜੀਤ ਕੌਰ ਜੋ ਸੂਰਤ ਤੇ ਸੀਰਤ ਦੋਨੋ ਪਾਸੋਂ ਉੱਲਟ ਭਾਵੀ ਸੀ। ਜੋ ਸਾਦ ਮੁਰਾਦਾ ਦੇਂਦੀ ਖਾ ਕੇ, ਰੱਬ ਰੱਬ ਕਰਦਾ ਸਮੇਂ ਨੂੰ ਧੱਕੇ ਮਾਰੀ ਜਾ ਰਿਹਾ ਸੀ।ਧੁੱਪ ਲੱਗਦੀ ਤਾਂ ਮੰਜੀ ਚੁੱਕ ਅੰਦਰ ਕਰ ਲੈਂਦਾ ਨਹੀ ਤਾਂ ਧਰੇਕ ਦੀ ਛਾਂ ਮਾਣਦਾ ਲੰਮਾ ਪੈ ਕੇ, ਕਦੇ ਬੈਠ ਕੇ ਸਮਾਂ ਪਾਸ ਕਰੀਂ ਜਾਂਦਾ। ਉੇਹ ਦਿਨੇ ਤਾਂ ਸੌਂ ਰਹਿੰਦਾ ਪਰ ਰਾਤ ਨੁੂੰ ਬਾਹਰ ਜਾਗਦਾ ਰਹਿੰਦਾ ਤੇ ਉਪਰ ਨੀਲੀ ਚਾਦਰ ਤੇ ਪਸਰੇ ਤਾਰਿਆਂ ਨਾਲ ਆਪਣੇ ਬੀਤੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦਾ ਰਹਿੰਦਾ।
ਗੁਰਦੀਪ ਨੂੰ ਲਾਡ ਨਾਲ ਸਾਰੇ ਦੀਪਾ ਕਹਿੰਦੇ ਸਨ, ਦੀਪੇ ਦੇ ਜਨਮ ਤੋਂ ਥੋੜੇ ਸਾਲਾਂ ਬਾਦ ਹੀ ਉਸਦੀ ਦਾਦੀ ਸਵਰਗ ਸਿਧਾਰ ਗਈ ਸੀ। ਦੀਪੇ ਨੂੰ ਸਕੂਲ ਤੋਂ ਆ ਕੇ ਤੇ ਜਾਣ ਲੱਗਿਆ ਦਾਦਾ ਜੀ ਨੂੰ ਮਿਲਣਾ ਬਾਹਲਾ ਚੰਗਾ ਲੱਗਦਾ ਸੀ।ਤਾਰਿਆਂ ਦੀ ਰਾਤ, ਸਬਾਤ ਦੀ ਸ਼ਾਂਤੀ, ਦਾਦੇ ਦੀ ਬੁੱਕਲ, ਤੇ ਬਾਤਾਂ ਦੌਰ , ਦੀਪੇ ਨੂੰ ਕਿਸੇ ਬਹਿਸ਼ਤ ਵਰਗਾ ਲੱਗਦਾ, ਸਬਾਤ ਵਾਲੀ ਠੰਢਕ ਉਸਨੂੰ ਏਸੀ ਵਾਲੇ ਕਮਰੇ ਵਰਗੀ ਲੱਗਦੀ। ਰਾਤ ਨੂੰ ਬਾਪੂ ਦੀਆਂ ਬਾਹਵਾਂ ਵਿੱਚ ਕਹਾਣੀਆਂ ਸੁਣਦੇ ਨੂੰ, ਸੁੱਤੇ ਨੂੰ ਉਸਦੀ ਮੰਮੀ ਚੁੱਕੇ ਲਿਆਂਉਂਦੀ ਤੇ ਬਾਪੂ ਨੂੰ ਸੁਣਾ ਵੀ ਜਾਂਦੀ, ਬਾਪੂ ਜੀ? ਬਾਹਲਾ ਲਾਡ ਨਾ ਲਡਾਇਆ ਕਰੋ ,  ਗੁਰਦੀਪ ਵਿਗੜਦਾ ਜਾਂਦਾ ਹੈ, ਸਕੂਲ ਦਾ ਕੰਮ ਵੀ ਸਮੇਂ ਸਿਰ ਨਹੀ ਕਰਦਾ। ਪਰ ਸਰੈਣ ਸਿੰਘ ਤੇ ਉਸਦੀਆਂ ਤੱਤੀਆਂ ਗੱਲਾਂ ਦਾ ਜਿਆਦਾ ਅਸਰ ਨਾ ਹੁੰਦਾ।
ਸਰੈਣ ਸਿੰਘ ਨੂੰ ਉਸਦਾ ਬਚਪਨ ਦਾ ਯਾਰ ਜਾਗਰ ਸਿੰਘ ਜਦੋਂ ਬਰੂਹਾਂ ਤੇ *ਸਰੈਣਿਆ* ਕਹਿ ਅਵਾਜ ਦਿੰਦਾ ਤਾਂ ਉਸ ਨੂੰ ਚਾਅ ਚੜ੍ਹ ਜਾਂਦਾ। ਇਕੱਠੇ ਜਵਾਨੀ ਦੀਆਂ ਗੱਲਾਂ ਯਾਦ ਕਰਦੇ ਹੱਸਦੇ ਰਹਿੰਦੇ।ਜਾਗਰ ਨੇ ਕਿਹਾ,'ਸਰੈਣ ਸਿਆਂ, ਤੂੰ ਬਾਹਰ ਵੀ ਘੁੰਮ ਫਿਰ ਆਇਆ ਕਰ, ਐਵੇਂ, ਘਰੇ ਜਿੰਦਰੇ ਵਾਂਗ ਚੰਬੜਿਆ ਰਹਿੰਨੈ, ਸਰੈਣਾ ਬੋਲਿਆ,'ਉਏ, ਜਿੰਦਰੇ ਵਾਂਗ ਹੀ ਸਹੀਂ, ਰਾਖੀ ਤਾ ਕਰਦੇ ਆਂ ਆਪਣੇ ਘਰ ਦੀ, ਦੋਵੇਂ ਠਹਾਕੇ ਮਾਰ ਮਾਰ, ਹੱਸਦੇ ਹਨ, ਫੇਰ ਨੂੰਹ ਰਾਣੀ ਆਉਂਦੀ ਹੈ, ਨੱਕ ਬੁੱਲ ਵੱਟਦੀ ਚਾਹ ਪਾਣੀ ਪੁੱਛ ਜਾਂਦੀ। ਸਰੈਣ ਸਿੰਘ ਦਾ ਬਾਹਰ ਖੁੰਢ ਚਰਚਾ ਵਿੱਚ ਜਾਣ ਨੂੰ ਦਿਲ ਤਾਂ ਬੜਾ ਕਰਦਾ ਸੀ ਪਰ ਉਸਦੇ ਪੁੱਤ ਨੇ ਵੇਹਲਿਆਂ ਦੀ ਢਾਣੀ ਵਿਚ ਜਾਣੋਂ ਉਸ ਨੂੰ ਮਨਾ ਕੀਤਾ ਹੋਇਆ ਸੀ, ਇਸੇ ਕਰਕੇ ਕਦੇ ਕਦਾਈਂ ਕੋਈ ਨਾ ਕੋਈ ਬਜੁਰਗ ਉਸਦਾ ਹਾਲ ਚਾਲ ਪੁੱਛਣ ਆ ਵੜਦਾ। ਮੋਤੀ ਸਰੈਣ ਸਿੰਘ ਦਾ ਜਵਾਨੀ ਵੇਲੇ ਦਾ ਆੜੀ ਸੀ, ਕਈ ਕਿਲੇ ਤੇ ਮੀਂਹ ਹਨੇਰੀਆਂ ਦੋਵਾਂ ਝਾਗੀਆਂ ਸਨ, ਪਰ ਹੁਣ ਹਾਲਾਤ ਵੱਖਰੇ ਸਨ, ਕਦੇ ਕਦੇ ਸਰੈਣ ਸਿੰਘ ਨੂੰ ਮੋਤੀ ਆਪਣੇ ਵਰਗਾ ਹੀ ਬੇਬਸ, ਕਮਜੋਰ ਤੇ ਇਕੱਲਤਾ ਦਾ ਮਾਰਿਆ, ਧਰਤੀ ਤੇ ਭਾਰ ਲਗਦਾ, ਦੋਵੇਂ ਬਸ ਦਿਨ ਕੱਟੀ ਕਰ ਰਹੇ ਸਨ।
ਸਵੇਰੇ ਗੁਰਦੀਪ ਤੜਕੇ ਹੀ ਦਾਦੇ ਦੀ ਬੁੱਕਲ ਵਿਚ ਆ ਵਸ਼ੜਿਆ ਤੇ ਕਹਿੰਦਾ ਦਾਦਾ ਜੀ ਤੁਹਾਨੂੁੂੰ ਪਤਾ ਲੱਗਾ,, ਰਾਤੀਂ ਭੁਚਾਲ ਆਇਆ ਸੀ,,,,ਹੈਂ, ਸੱਚੀ? ਸਰੈਣ ਸਿੰਘ ਨੇ ਹੈਰਾਨੀ ਨਾਲ ਜੁਆਬ ਦਿੱਤਾ।
ਹਾਂ, ਦਾਦਾ ਜੀ, ਤੁਹਾਨੂੰ ਪਤੈ? ਮੰਮੀ ਡੈਡੀ ਜੀ ਗੱਲ ਕਰ ਰਹੇ ਸੀ, ਜਦੋਂ ਧਰਤੀ ਤੇ ਭਾਰ ਜਿਆਦਾ ਹੋ ਜਾਂਦਾ ਤਾਂ ਭੁਝਾਲ ਆਉਂਦਾ ਤੇ ਧਰਤੀ ਤੇ ਰਹਿੰਦੇ ਲੋਕਾਂ ਦਾ ਬਹੁਤ ਜਾਨੱਮਾਲ ਦਾ ਨੁਕਸਾਨ ਹੁੰਦੈ।ਟੀ.ਵੀ. ਵਿਚ ਬਹੁਤ ਸਾਰੇ ਘਰ ਢੱਠੇ ਤੇ ਲੋਕ ਮਰੇ ਪਏ ਦਿਖਾਏ ਗਏ ਨੇ। ਪਰ ਦਾਦਾ ਜੀ, ਭੁਚਾਲ ਆਉਂਦਾ ਕਿਮੇਂ, ਧਰਤੀ ਤੇ ਭਾਰ ਜਿਆਦਾ ਕਿਵੇਂ ਹੁੰਦੈ? ਇਸ ਭਾਰ ਨੂੰ ਕੌਣ ਚੁੱਕਦਾ? ਕੀ ਤੁਹਾਨੂੰ ਪਤਾ ਦਾਦਾ ਜੀ? ਗੁਰਦੀਪ ਨੇ ਇਕੋ ਸਾਹ ਸਵਾਲਾਂ ਦੀ ਛਹਿਬਰ ਲਾ ਦਿੱਤੀ। ਸਰੈਣ ਸਿੰਘ ਬੋਲਿਆ, ਹਾਂ ਪੁੱਤ, ਤੈਨੂੰ ਪਤਾ ਵਾ, ਧਰਤੀ ਦੇ ਹੇਠਾਂ ਨਾ ਇੱਕ ਬਹੁਤ ਵੱਡਾ ਬਲਦ ਹੈ। ਆਪਣੇ ਮੋਤੀ ਵਰਗਾ, ਗੁਰਦੀਪ ਨੇ, ਦਾਦੇ ਦੀ ਗੱਲ ਵਿੱਚੇ ਟੋਕ ਕੇ, ਜੁਆਬ ਦਿੱਤਾ। ਹਾਂ ਪੁੱਤ ਹਾਂ, ਕਹਿੰਦੇ ਨੇ, ਉਸ ਨੇ ਸਾਰੀ ਧਰਤੀ ਤੇ ਲੋਕਾਂ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਿਆ ਵਾ, ਗੁਰਦੀਪ ਬੜੇ ਧਿਆਨ ਨਾਲ ਦਾਦੇ ਦੀਆਂ ਗੱਲਾਂ ਸੁਣ ਰਿਹਾ ਸੀ।ਫੇਰ ਤਾਂ ਉਹ ਬਿਲਕੁਲ ਤੁਹਾਡੇ ਵਾਂਗਰ ਹੈ ਨਾ, ਦਾਦਾ ਜੀ, ਜਿਵੇਂ ਤੁਸ਼ੀਂ ਮੈਨੂੰ ਮੋਢਿਆਂ ਤੇ ਚੁੱਕਦੇ ਹੋ ਤੇ ਖਿਡਾਉਂਦੇ ਹੋ, ਹਾ,ਹਾ,ਹਾ,,ਦੋਵੇਂ ਉੱਚੀ ਉੱਚੀ ਹੱਸਦੇ ਹਨ। ਗੁਰਦੀਪ ਫੇਰ ਬੋਲਿਆ,*ਦਾਦਾ ਜੀ, ਆਪਣਾ ਮੋਤੀ ਵੀ ਤਾਂ ਭਾਰ ਬਹੁਤ ਚੁੱਕਦਾ ਵਾ,ਇਹ ਵੀ ਤੁਹਾਡੇ ਵਰਗਾ ਹੀ ਹੈ ਨਾ, ਬੱਚੇ ਦੇ ਮੂਹੋਂ ਡੂੰਘੀ ਗੱਲ ਸੁਣ ਕੇ ਸਰੈਣ ਸਿੰਘ ਦੀਆਂ ਅੱਖਾਂ ਭਰ ਆਈਆਂ ਤੇ ਗੱਚ ਭਰਕੇ ਗੁਰਦੀਪ ਨੂੰ ਗੱਲ ਨਾਲ ਲਾ ਕੇ ਕਹਿੰਦਾ, ਹਾਂ ਪੁੱਤਰ ਹਾਂ। ਫਰਕ ਸਿਰਫ ਏਨਾ ਵਾ ਕਿ ਇਸ ਨੇ ਤੇਰੇ ਡੈਡੀ ਨੂੰ ਨਿੱਕੇ ਹੁੰਦੇ ਨੂੰ ਪਿੱਠ ਤੇ ਚੁੱਕ ਕੇ ਖਿਡਾਇਆ ਤੇ ਫੇਰ ਉਸਦੇ ਘਰ ਦੇ ਕੰਮਾਂ ਦਾ ਭਾਰ ਵੰਡਾਇਆ ਤੇ ਮੈਂ ਤੈਨੂੰ ਖਿਡਾਇਆ ਵਾ, ਹਾਂ ਪੁੱਤ, ਹਾਂ ਪੁੱਤ, ਤੂੰ ਬਿਲਕੁਲ ਠੀਕ ਕਿਹਾ,,ਅਸੀਂ ਇੱਕੋ ਜਿਹੇ ਹਾਂ। ਪਰ ਧਰਤੀ ਹੇਠਲਾ ਬਲਦ ਥੱਕ ਕੇ ਪਾਸਾ ਬਦਲਦਾ ਹੈ,,ਪਰ ਅਸੀਂ ਦੋਵੇਂ ਧਰਤੀ ਹੇਠਲੇ ਬਲਦ ਨਾਲੋਂ ਵੀ ਤਕੜੇ ਹਾਂ, ਬਹੁਤ ਤਕੜੇ।ਸਰੈਣ ਸਿੰਘ ਡੌਲਾ ਫੁਲਾ ਕੇ ਦਿਖਾਉਂਦਾ ਹੈ, ਦੋਵੇਂ ਖੂਬ ਹਸਦੇ ਨੇ। ਵੇਖ, ਆਪਣਾ ਮੋਤੀ ਕਿੰਨਾ ਕੰਮ ਕਰਦਾ ਹੈ ਕੁਝ ਨਹੀ ਬੋਲਦਾ ਤੇ ਨਾ ਹੀ ਥੱਕਦਾ ਏਸੇ ਤਰਾਂ ਮੈਂ ਵੀ ਤੈਨੂੰ ਭਾਵੇਂ ਸਾਰਾ ਦਿਨ ਮੋਢੇ ਚੱਕ ਖਿਡਾਉyਂਦਾ ਰਿਹਾਂ, ਮੈਂ ਵੀ ਨਹੀ ਥੱਕਦਾ।ਦੋਵੇਂ ਜੱਫੀ ਪਾ ਲੈਂਦੇ ਹਨ।
ਅੱਜ ਰਾਤ ਸਰੈਣ ਸਿੰਘ ਨੂੰ ਨੀਂਦ ਨਾ ਆਈ ਤੇ ਉਹ ਕਿੰਨਾ ਚਿਰ ਜਾਗਦਾ ,ਦੀਪੇ ਦੀਆਂ ਕਿਸੇ ਸਿਆਣੇ ਬੰਦੇ ਵਰਗੀਆਂ ਗੱਲਾਂ ਚੇਤੇ ਕਰੱਕਰ ਕੇ ਗੱਚ ਭਰੱਭਰ ਝੂਰਦਾ ਰਿਹਾ। ਗੁਰਦੀਪ ਆਪਣੀ ਮਾਂ ਨੂੰ ਕਹਿੰਦਾ ਹੈ, **ਮੰਮੀ ਜੀ, ਤੁਹਾਨੂੰ ਪਤਾ, ਧਰਤੀ ਹੇਠ ਬਲਦਾ ਹੁੰਦੈ, ਜੋ ਧਰਤੀ ਦਾ ਭਾਰ ਚੁੱਕਦੈ?।** ਮਨਜੀਤ ਕੌਰ ਨੇ ਕੋਈ ਦਿਲਚਸਪੀ ਨਾ ਦਿਖਾਈ।
ਸ਼ਾਮ ਨੂੰ ਕੁਲਤਾਰ ਖੁਰਲੀ ਕੋਲ ਪੱਠੇ ਕੁਤਰਦੇ ਕਿਸ਼ਨੇ ਕੋਲ ਜਾ ਖਲੋਤਾ, ਤੇ ਕਿਸ਼ਨੇ ਕਿਹਾ,**ਸਦਾਰ ਜੀ** ਸਵੇਰੇ ਤੁਹਾਡੇ ਜਾਣ ਤੋਂ ਪਿਛੋਂ ਮੋਤੀ ਨੇ ਬੜਾ ਖਰਾਬ ਕੀਤਾ, ਕਿਸ਼ਨੇ ਨੇ ਕਿਹਾ। ਕਿਉਂ ਕੀ ਹੋਇਆ ਏਨੂੰ, ਵੇਹਲੜ ਨੂੰ ਨਖਰੇ ਆਉਂਦੈ, ਦੋ ਚਾਰ ਮਾਰਨੀਆਂ ਸਨ, ਕੁਲਤਾਰ ਰੋਬ ਨਾ ਬੋਲਿਆ। ਸਦਾਰ ਜੀ, ਖੇਤੋਂ ਪੱਠੇ ਲੈ ਜਾਣੇ ਸੀਗੇ, ਨਾ ਏਦੇ ਕੋਲੋਂ ਹੁਣ ਉੱਠ ਹੁੰਦਾ ਨਾ ਠੀਕ ਤਰਾਂ ਤੁਰਦਾ, ਢੀਚਕ ਜਿਹੀ ਮਾਰਦਾ ਹੁਣ ਇਹੈ, ਮੈਂ ਤਾਂ ਆਹਨਾ ਇਨੂੰ ਵੇਚ ਦੇਈਏ ਪਰਾਂ? ਕੁਲਤਾਰ ਨੇ ਕਿਹਾ ਚੰਗਾ  ਠੀਕ ਹੈ ਮੈਂ ਵੀ ਇਹੋ ਸੋਚ ਰਿਹਾ ਸੀ ਬਈ ਹੁਣ ਇਹ ਕੰਮ ਦਾ ਨਹੀ ਰਿਹਾ, ਬਹੁਤ ਸੁਸਤ ਹੋ ਗਿਆ ਹੈ, ਕੰਮ ਵੀ ਨਹੀ ਕਰਦਾ, ਸ਼ਾਇਦ ਬੁੱਢਾ ਜਿਆਦਾ ਹੋ ਗਿਆ ਵਾ। ਚਲੋ ਠੀਕ ਹੈ ਸਵੇਰੇ ਕਰਦੇ ਆਂ ਗੱਲ ਕਿਸੇ ਨਾਲ।
ਉਨਾਂ ਦੀ ਗੱਲ ਸੁਣ ਸਰੈਣ ਸਿੰਘ ਸਬਾਤ ਦੇ ਦਰ ਨੂੰ ਹੱਥ ਪਾਉਂਦਾ ਬਾਹਰ ਆ ਗਿਆ, ਕੁਲਤਾਰ ਪੁੱਤ ਕਿਸਨੁੂੰ ਵੇਚਣ ਦੀ ਗੱਲ ਕਰਦੇ ਜੇ, ਕੁੁਝ ਨੀਂ ਬਾਪੂ, ਅਸੀਂ ਸੋਚਿਆ ਬਈ ਮੋਤੀ ਬੁੱਢਾ ਹੋ ਗਿਆ ਵਾ ਇਸਨੂੰ ਵੇਚ ਦੇਈਏ, ਕੁਤਲਾਰ ਬੋਲਿਆ। ਇਹ ਸੁਣਦੇ ਹੀ ਸੁਰੈਣ ਸਿੰਘ ਦੇ ਹੋਸ਼ ਉਡ ਗਏ, ਉਹ ਬੋਲਿਆ ਨਾ ਪੁੱਤ, ਇੰਜ ਨਾ ਕਰੀਂ, ਘਰ ਦੀ ਕੋਈ ਚੀਜ ਵੇਚੀਦੀ ਨਹੀ। ਏਹ ਤਾਂ ਫੇਰ ਘਰ ਦੇ ਮੈਂਬਰਾਂ ਵਾਂ ਰਿਹਾ ਹੈ।ਏਨੁੰ ਨਾ ਵੇਚੀਂ, ਕੁਲਤਾਰ ਬੋਲਿਆ, ਚੁੱਪ ਕਰ ਬਾਪੂ ਅੰਦਰ ਜਾ ਤੇ ਆਰਾਮ ਕਰ, ਤੈਨੁੂੰ ਬਾਹਲਾ ਪਤਾ ਵਾ ਕੀ ਕਰਨਾ ਵਾ, ਸਰੈਣ ਸਿੰਘ ਨੇ ਸਬਾਤ ਅੰਦਰ ਜਾਂਦਿਆਂ ਅੱਖਾਂ ਭਰ ਲਈਆਂ ਪਰ ਉਸਦੇ ਦਰਦ ਨੂੰ ਕੋਈ ਨਾ ਦੇਖ ਸਕਿਆ।ਸਬਾਤ ਅੰਦਰ ਮੰਜੀ ਤੇ ਬੈਠ ਗਿਆ ਤੇ ਫਿਰ ਕਿਸ਼ਨੇ ਸੀਰੀ ਨੂੰ ਕੋਸਦਾ ਬੋਲਿਆ, ੳਏ? ਤੇਰਾ ਬੇੜਾ ਗਰਕ ਹੋਜੇ, ਕਿਸ਼ਨਿਆ, ਮੇਰੇ ਪੁੱਤ ਨੁੂੰ ਕੇਹੀ ਪੁੱਠੀ ਸਲਾਹ ਦਿੱਤੀ ਊ, ਮੱਤ ਤਾਂ ਅੱਗੇ ਹੀ ਉਹਦੀ ਘੱਟ ਵਾ।ਤੇਰਾ ਕੱਖ ਨਾ ਰਹੇ। ਉਹ ਫੇਰ ਅਚਾਨਕ ਉਠ ਕੇ ਸਬਾਤ ਦੀਆਂ ਦਰਾਂ੍ਹ ਵਿਚ ਖੜ ਮੋਤੀ ਨੂੰ ਨਿਹਾਰਨ ਲੱਗ ਪਿਆ, ਮੋਤੀ ਸ਼ਾਂਤ ਬੈਠਾ ਸੀ ਤੇ ਸਰੈਣ ਸਿੰਘ ਦੀ ਸਬਾਤ ਨੂੰ ਵੇਖ ਰਿਹਾ ਸੀ, ਜਿਵੇy ਮੋਤੀ ਰੱਬ ਦਾ ਹਰ ਭਾਣਾ ਮੰਨਣ ਲਈ ਤਿਆਰ ਸੀ।ਸਰੈਣ ਸਿੰਘ ਕਦੇ ਲੰਮਾ ਪੈਂਦਾ ਤੇ ਕਦੇ ਉਠ ਕੇ ਬੈਠ ਜਾਵੇਂ,ਨੀਂਦ ਤਾਂ ਸ਼ਾਇਦ ਉਸਦੀ ਉੱਡ ਹੀ ਗਈ ਸੀ। ਉਹ ਫੇਰ ਸੁੱਤਾ ਬੁੜੱਬੜਾ ਰਿਹਾ ਸੀ, ਨਾ ਪੁੱਤ ਕੁਲਤਾਰ, ਮੋਤੀ ਨੂੰ ਵੇਚੀ ਨਾ, ਮੈਂ ਇਸ ਨਾਲ ਬੜੀ ਉਮਰ ਹੰਢਾਈ ਵਾ, ਮੇਰੀ ਬੜੀ ਸਾਂਝ ਵਾ ਇਸ ਨਾਲ ਮੋਹ ਦੀ ਤੂੰ ਹੋਰ ਬਲਦ ਲੈ ਲਵੀਂ ਪਰ ਇਸ ਨੂੰ ਵੇਚੀ ਨਾ।ਰੋਂਦੇ ਕਲੋਂਦੇ ਨੂੰ ਨੀਂਦ ਵੀ ਪੂਰੀ ਨਾ ਆਈ, ਤੜਕਸਾਰ ਹੀ ਮੋਤੀ ਕੋਲ ਜਾ ਬੈਠਾ ਤੇ ਗੱਲਾਂ ਕਰ ਰਿਹਾ ਸੀ। ਫੇਰ ਮੱਥਾ ਪਲੋਸ ਆਪਣੀ ਸਬਾਤ ਵਿਚ ਆ ਪਿਆ।
ਸਵੇਰੇ ਐਤਵਾਰ ਸੀ ਕੁਲਤਾਰ ਸਿੰਘ ਸ਼ਹਿਰ ਚਾਮੜੀਆਂ ਨਾਲ ਮੋਤੀ ਦਾ ਪੰਜ ਹਜਾਰ ਵਿਚ ਸੌਦਾ ਕਰ ਆਇਆ ਸੀ। ਸ਼ਾਮ ਨੂੰ, ਕਿਸ਼ਨੇ ਨੂੰ ਕੁਲਤਾਰ ਸਿੰਘ ਨੇ ਕਿਹਾ,**ਕਿਸ਼ਨਿਆ, ਕੱਲ ਨੂੰ ਚਾਮੜੀਆਂ ਨੇ ਸ਼ਹਿਰੋਂ ਆਉਣਾ, ਮੋਤੀ ਨੂੰ ਤੋਰ ਦੇਵੀਂ ਨਾਲ ਉਨਾ ਦੇ।** ਅੱਛਾ ਜੀ, ਕਹਿ ਕਿਸ਼ਨਾ ਆਪਣੇ ਪੱਠੇੱਦੱਥੇ ਲਈ ਰੁੱਝ ਗਿਆ। ਪਿਓ ਨੂੰ ਦੱਸਣਾ ਕੁਲਤਾਰ ਸਿੰਘ ਨੇ ਵਾਜਬ ਨਾ ਸਮਝਿਆ।
ਸ਼ਾਮ ਨੁੂੰ ਚਾਮੜਇਏ ਸ਼ਹਿਰੋਂ ਆਏ ਤੇ ਮੋਤੀ ਦੀ ਰੱਸੀ ਫੜ ਲਿਜਾਣ ਲੱਗੇ, ਮੋਤੀ ਨੇ ਅਵਾਜ ਦਿੱਤੀ ਜਿਵੇਂ ਉਹ ਓਪਰੇ ਹੱਥ ਪਛਾਣ ਗਿਆ ਹੋਵੇ, ਸਰੈਣ ਸਿੰਘ ਸਬਾਤੋਂ ਬਾਹਰ ਆਇਆ, ਓਏ? ਰੱਬ ਦਾ ਵਾਸਤੇ ਜੇ, ਨਾ ਕਹਿਰ ਕਮਾਓ, ਓਏ ਜਾਲਮੋਂ ਨਾ ਖੜੋਂ ਏਨੂੰ, ਬੇਜੁਬਾਨ ਨੂੰ, ਚਾਮੜੀਆ ਬੋਲਿਆ,**ਬਾਪੂ, ਪੰਜ ਹਜਾਰ ਮੁੱਲ ਦਿੱਤਾ ਇਹਦਾ ਤੇਰੇ ਮੁੰਡੇ ਨੂੰ ਅਸੀ,ਹੁਣ ਏਹ ਸਾਡਾ ਹੈ।** ਸਰੈਣ ਸਿੰਘ ਰੱਸੀ ਖੋਂਹਦਾ ਮਸਾਂ ੱਿਡਗਣੋਂ ਬਚਿਆ।
ਸਰੈਣ ਸਿੰਘ ਦੇ ਦੁੱਖੱਦਰਦ ਦਾ ਕਿਸੇ ਨੇ ਨਾ ਸੋਚਿਆ। ਮੋਤੀ ਦੇ ਵਿਛੋੜੇ ਦਾ ਸੰਤਾਪ ਉਸ ਲਈ ਅਸਹਿ ਸੀ, ਉਸ ਨੂੰ ਇਵੇy ਲੱਗਾ ਜਿਵੇਂ ਮੋਤੀ ਦੀ ਥਾਂ ਉਸ ਨੂੰ ਜਲਾਦ ਮਾਰਨ ਲਈ ਲਿਜਾ ਰਹੇ ਹੋਣ। ਸਰੈਣ ਸਿੰਘ ਰੋਂਦਾਂ ਸਬਾਤ ਅੰਦਰ ਆ ਗਿਆ। ਉਸ ਦੀ ਛਾਤੀ ਵਿਚ ਅਚਾਨਕ ਦਰਦ ਉੱਠਿਆ ਕਿ ਉਹ ਥਾਏਂ ਹੀ ਮੰਜੀ ਤੇ ਢੇਰੀ ਹੋ ਗਿਆ ਤੇ ਉਸਦੀਆਂ ਅੱਖਾਂ ਖੁੱਲੀਆਂ ਸਬਾਤ ਦੇ ਦਰ ਵਿਚੋਂ ਬਾਹਰ ਵੱਲ ਦੇਖ ਰਹੀਆਂ ਸਨ।
ਰਾਤ ਨੂੰ ਕਿਸ਼ਨਾ ਸਬਾਤ ਅੰਦਰ ਰੋਟੀ ਦੇਣ ਆਇਆ ਤਾਂ, ਹੈਰਾਨ ਹੋਇਆ ਬਾਹਰ ਭੱਜਿਆ, ਸਦਾਰ ਜੀ, ਸਦਾਰ ਜੀ, ਛੇਤੀ ਆਓ,ਆਪਣੇ ਬਾਪੂ ਜੀ, ਆਪਣੇ ਬਾਪੂ ਜੀ???ਕੁਲਤਾਰ ਤੇ ਮਨਜੀਤ ਭੱਜੇ ਆਏ ਪਰ ਸਰੈਣ ਸਿੰਘ, ਕਦੋਂ ਦਾ ਇਸ ਜਹਾਨੋਂ ਕੂਚ ਕਰ ਚੁੱਕਿਆ ਸੀ।
ਗੁਰਦੀਪ ਛਾਤੀ ਨਾਲ ਚਿੰਬੜ, ਆਪਣੇ ਦਾਦੇ ਨੂੰ ਉਠਾ ਰਿਹਾ ਸੀ ਤੇ ਰੋਂਦੇ ਹੋਏ ਕਹਿ ਰਿਹਾ ਸੀ ਦਾਦਾ ਜੀ ਉੱਠੋ, ਦਾਦਾ ਜੀ ਉੱਠੋ,, ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਧਰਤੀ ਹੇਠਲੇ ਬਲਦ ਤੋਂ ਵੀ ਤਕੜੇ ਹੋ ਫੇਰ ਤੁਹਾਨੂੰ ਕੀ ਹੋਇਆ ਜੋ ਤੁਸ਼ੀਂ ਏਨੀ ਜਲਦੀ ਥੱਕ ਗਏ, ਕਿਸ ਚੀਜ ਦਾ ਭਾਰ ਤੁਸੀਂ ਚੁੱਕਿਆ ਸੀ, ਮੈਨੂੰ ਦਸਦੇ ਮੈਂ ਤੁਹਾਡਾ ਭਾਰ ਵੰਡਾਉਂਦਾ,,ਦਾਦਾ ਜੀ,,ਦਾਦਾ ਜੀ,, ਬੋਲੋ ਵੀ, ਤੁਸੀਂ ਉੱਠਦੇ ਕਿਉਂ ਨਹੀ, ਰੋਂਦੇੱਰੋਂਦੇ ਨੇ ਆਪਣੇ ਡੈਡੀ ਨੂੰ ਕਿਹਾ,**ਡੈਡੀ ਜੀ, ਡੈਡੀ ਜੀ, ਦਾਦਾ ਜੀ ਨੂੰ ਉਠਾਓ, ਉਨਾਂ ਮੈਨੂੰ ਮੋਢੇ ਤੇ ਚੁੱਕਣਾ ਹੈ, ਡੈਡੀ ਜੀ ਡੈਡੀ ਜੀ,,,ਹੁਣ ਕੁਲਤਾਰ ਸਿੰਘ ਤੇ ਉਸਦੀ ਪਤਨੀ ਮਨਜੀਤ ਕੌਰ ਇਸ ਜਹਾਨੋਂ ਕੂਚ ਕਰ ਚੁੱਕੇ ਸਰੈਣ ਸਿੰਘ ਕੋਲ ਪਛਤਾਵੇ ਵਿਚ ਦੋਸ਼ੀਆਂ ਵਾਂਗ ਪੱਥਰ ਬਣ ਖੜੇ ਸਨ।
-ਗੁਰਬਾਜ ਸਿੰਘ

No comments:

Post Top Ad

Your Ad Spot