ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਠੇਕੇ ਤੇ ਕੀਤੀ ਨੌਕਰੀ ਦੇ ਲਾਭ ਲੈਣ ਲਈ ਬੀ.ਐਡ. ਅਧਿਆਪਕ ਫਰੰਟ ਵੱਲੋਂ ਕੇਂਦਰ ਅਤੇ ਰਾਜ ਸਰਕਾਰ ਵਿਰੁੱੱਧ ਨਾਰੇਬਾਜੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 18 August 2017

ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਠੇਕੇ ਤੇ ਕੀਤੀ ਨੌਕਰੀ ਦੇ ਲਾਭ ਲੈਣ ਲਈ ਬੀ.ਐਡ. ਅਧਿਆਪਕ ਫਰੰਟ ਵੱਲੋਂ ਕੇਂਦਰ ਅਤੇ ਰਾਜ ਸਰਕਾਰ ਵਿਰੁੱੱਧ ਨਾਰੇਬਾਜੀ

ਹੁਸ਼ਿਆਰਪੁਰ 18 ਅਗਸਤ (ਜਸਵਿੰਦਰ ਆਜ਼ਾਦ)- ਬੀ.ਐਡ. ਅਧਿਆਪਕ ਫਰੰਟ ਹੁਸ਼ਿਆਰਪੁਰ ਵੱਲੋਂ ਜਿਲਾ ਪ੍ਰਧਾਨ ਸੁਰਜੀਤ ਰਾਜਾ, ਸੀ. ਮੀਤ ਪ੍ਰਧਾਨ ਉਪਕਾਰ ਪੱਟੀ, ਮੀਤ ਪ੍ਰਧਾਨ ਪਰਮਜੀਤ ਸਿੰਘ ਅਤੇ ਸੰਜੀਵ ਧੂਤ ਦੀ ਅਗਵਾਈ ਵਿੱਚ ਮਿਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਠੇਕੇ ਤੇ ਕੀਤੀ ਨੌਕਰੀ ਦੇ ਲਾਭ ਲੈਣ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਿਰੁੱਧ ਨਾਰੇਬਾਰੀ ਕੀਤੀ ਗਈ।  ਇਸ ਦੌਰਾਨ ਪ੍ਰਧਾਨ ਸੁਰਜੀਤ ਰਾਜਾ, ਉਪਕਾਰ ਪੱਟੀ ਅਤੇ ਪਰਮਜੀਤ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀ ਮਿਲੀ ਭਗਤ ਨਾਲ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਰਹੇ ਲੱਗਭੱਗ 1 ਲੱਖ 50 ਹਜਾਰ ਮੁਲਾਜਮਾਂ ਨੂੰ 1-1-2004 ਤੋਂ ਬਾਅਦ ਉਹਨਾ ਦੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਂਨਸ਼ਨ ਦਾ ਹੱਕ ਖੋਹ ਕੇ ਜਬਰਨ ਨਵੀਂ ਪੈਨਸ਼ਨ ਸਕੀਮ ਵਿੱਚ ਧੱਕ ਦਿੱਤਾ ਹੈ। ਜੋ ਕਿ ਮੁਲਾਜਮਾਂ ਨਾਲ ਬਹੁਤ ਵੱਡਾ ਧੱਕਾ ਹੈ ਅਤੇ ਬੀ.ਐਡ. ਅਧਿਆਪਕ ਫਰੰਟ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀ ਕਰੇਗਾ ਅਤੇ ਆਪਣੇ ਬਣਦੇ ਹੱਕ ਲੈ ਕੇ ਰਹੇਗਾ।
ਇਸ ਮੌਕੇ ਬੋਲਦਿਆਂ ਹਰਬਿਲਾਸ, ਮਨਜੀਤ, ਦੀਪਕ ਸ਼ਰਮਾ ਤੇ ਰਾਜ ਕੁਮਾਰ ਨੇ ਕਿਹਾ ਕਿ ਇਹ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਇੱਕ ਹੀ ਦੇਸ਼ ਵਿੱਚ ਦੋ ਦੋ ਕਨੂੰਨ ਚੱਲ ਰਹੇ ਹਨ। ਇੱਕ ਪਾਸੇ ਵੱਖ ਵੱਖ ਵਿਭਾਗਾਂ ਵਿੱਚ 60 ਸਾਲ ਦੀ ਉਮਰ ਤੱਕ ਆਪਣੀਆਂ ਸੇਵਾਵਾਂ ਨਿਭਾ ਕੇ ਮੁਲਾਜਮਾਂ ਨੂੰ ਸੇਵਾਮੁਕਤੀ ਦੇ ਸਮੇਂ ਉਹਨਾਂ ਨੂੰ ਜਬਰਨ ਨਵੀਂ ਪੈਨਸ਼ਨ ਸਕੀਮ ਜਿਸ ਵਿੱਚ ਨਾ ਹੀ ਕੋਈ ਗਰੈਚੁਟੀ ਅਤੇ ਨਾ ਹੀ ਕੋਈ ਹੋਰ ਲਾਭ ਮਿਲਣੇ ਹਨ ਅਤੇ ਉਹਨਾਂ ਦਾ ਕੱਟਿਆ ਹੋਇਆ ਪੈਸਾ ਵੀ ਸਿਰਫ 60 ਪ੍ਰਤੀਸ਼ਤ ਹੀ ਉਹਨਾਂ ਨੂੰ ਦਿੱਤਾ ਜਾਣਾ ਹੈ। ਇਸਦੇ ਉਲਟ ਦੂਸਰੇ ਪਾਸੇ ਇੱਕ ਵਾਰ ਵਿਧਾਇਕ ਜਾਂ ਮੰਤਰੀ ਬਣਨ ਤੇ ਲਾਈਫ ਟਾਈਮ ਪੈਨਸ਼ਨ ਅਤੇ ਹੋਰ ਸਹੂਲਤਾਂ ਮਿਲਣੀਆਂ ਹਨ। ਇਸ ਮੌਕੇ ਫਰੰਟ ਦੇ ਉਕਤ ਆਗੂਆਂ ਨੇ ਕਿਹਾ ਕਿ 1-1-2004 ਤੋਂ ਬਾਅਦ ਮੁਲਾਜਮਾ ਵਾਂਗ ਹੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਨਵੀਂ ਪੈਨਸ਼ਨ ਸਕੀਮ ਅਧੀਨ ਹੀ ਰੱਖਿਆ ਜਾਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਰਵਿੰਦਰ, ਰਾਮਧਨ, ਜਤਿੰਦਰ ਅਤੇ ਰਜਿੰਦਰ ਕੁਮਾਰ ਨੇ ਕਿਹਾ ਕਿ ਬੀ.ਐਡ. ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਜੋ ਸੇਵਾਵਾਂ 2008 ਤੋਂ ਲੈ ਕੇ 2011 ਤੱਕ ਠੇਕੇ ਤੇ ਨਿਭਾਈਆਂ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਠੇਕੇ ਤੇ ਕੀਤੀ ਹੋਈ ਇਸ ਨੌਕਰੀ ਦਾ ਸਮਾਂ ਅਧਿਆਪਕਾਂ ਦੀ ਲੈਂਥ ਆਫ ਸਰਵਿਸ ਵਿੱਚ ਜੋੜਿਆ ਜਾਣਾ ਚਾਹੀਦਾ ਹੈ। ਜੇਕਰ ਸਰਕਾਰ ਨੇ ਜਲਦੀ ਹੀ ਬੀ.ਐਡ. ਅਧਿਆਪਕ ਫਰੰਟ ਦੀਆਂ ਹੱਕੀ ਮੰਗਾਂ ਪ੍ਰਤੀ ਹਾਂ ਪੱਖੀ ਹੁੰਘਾਰਾ ਨਾ ਭਰਿਆ ਤਾਂ ਫਰੰਟ ਕੇਂਦਰ ਅਤੇ ਰਾਜ ਸਰਕਾਰਾਂ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਸੰਜੀਵ, ਤਰਸੇਮ, ਜੀਵਨ, ਦੇਸ ਰਾਜ, ਸੁਖਵਿੰਦਰ, ਰੋਹਿਤ, ਰਕੇਸ਼ ਨਾਰਾ, ਜਸਵਿੰਦਰ, ਕਮਲਜੀਤ, ਰਾਜ ਕੁਮਾਰ, ਸੰਦੀਪ, ਪਰਮਜੀਤ, ਪ੍ਰੇਮ ਚੰਦ, ਗੁਰਪ੍ਰੀਤ, ਕੁਲਦੀਪ ਅਤੇ ਹੋਰ ਅਧਿਆਪਕ ਵੀ ਸ਼ਾਮਿਲ ਸਨ।

No comments:

Post Top Ad

Your Ad Spot