ਬਲਰਾਜ ਸਿੱੱਧੂ, ਡਾ. ਅਜੇ ਮੱਲ ਅਤੇ ਸੁਰਿੰਦਰ ਪੱਪੀ ਦਾ ਬੇਗਮਪੁਰਾ ਟਾਇਗਰ ਫੋਰਸ ਨਾਲ ਕੋਈ ਸਬੰਧ ਨਹੀਂ-ਅਹੁਦੇਦਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 9 August 2017

ਬਲਰਾਜ ਸਿੱੱਧੂ, ਡਾ. ਅਜੇ ਮੱਲ ਅਤੇ ਸੁਰਿੰਦਰ ਪੱਪੀ ਦਾ ਬੇਗਮਪੁਰਾ ਟਾਇਗਰ ਫੋਰਸ ਨਾਲ ਕੋਈ ਸਬੰਧ ਨਹੀਂ-ਅਹੁਦੇਦਾਰ

ਹੁਸ਼ਿਆਰਪੁਰ, 9 ਅਗਸਤ (ਤਰਮੇਸ ਦੀਵਾਨਾ)- ਬੇਗਮਪੁਰਾ ਟਾਇਗਰ ਫੋਰਸ ਦੀ ਵਿਸ਼ੇਸ਼ ਮੀਟਿੰਗ ਮਹੱਲਾ ਭਗਤ ਨਗਰ ਦੇ ਮੁੱਖ ਦਫਤਰ ਵਿਖੇ ਕੋਮੀ ਪਧਾਨ ਅਸ਼ੋਕ ਮੱਲ੍ਹਣ ਦੀ ਪਧਾਨਗੀ ਹੇਠ ਹੋਈ ਜਿਸ ਵਿਚ ਬੇਗਮਪੁਰਾ ਟਾਇਗਰ ਫੋਰਸ ਦੇ ਕੋਮੀ ਚੇਅਰਮੈਨ ਤਰਸੇਮ ਦੀਵਾਨਾ, ਉਪ ਚੇਅਰਮੈਨ ਬਿੱਲਾ ਦਿਉਵਾਲ, ਜਨਰਲ ਸੈਕਟਰੀ ਅਵਤਾਰ ਬੱਸੀ ਖੁਆਜੂ, ਜ਼ਿਲਾ ਪਧਾਨ ਅਮਰਜੀਤ ਸੰਧੀ, ਜ਼ਿਲਾ ਇੰਚਾਰਜ ਸੋਮਦੇਵ ਸੰਧੀ ਵਿਸ਼ੇਸ਼ ਤੌਰ ਤੇ ਪਹੁੰਚੇ। ਜ਼ਿਲ੍ਹਾ ਲੁਧਿਆਣਾ ਯੂਨਿਟ ਤੋਂ ਜ਼ਿਲਾ ਪਧਾਨ ਧਰਮਪਾਲ, ਜਨਰਲ ਸੈਕਟਰੀ ਦੇਸ ਰਾਜ ਉਪ ਪਧਾਨ ਰਾਕੇਸ਼ ਸੇਮੀ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿਚ ਕੌਮੀ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਆਪਣੇ ਆਪ ਨੂੰ ਦਲਿਤ ਆਗੂ ਅਤੇ ਬੇਗਮਪੁਰਾ ਟਾਇਗਰ ਫੋਰਸ ਦੋਆਬਾ ਦੇ ਚੇਅਰਮੈਨ ਦੱਸਣ ਵਾਲੇ ਡਾ. ਅਜੇ ਮੱਲ ਤੇ ਬਲਾਤਕਾਰ ਦਾ ਪਰਚਾ ਦਰਜ ਹੋਇਆ ਸੀ ਕੁਝ ਅਖਬਾਰਾਂ ਨੇ ਖਬਰ ਲਿਖਣ ਵੇਲੇ ਡਾ. ਅਜੇ ਮੱਲ ਨੂੰ ਬੇਗਮਪੁਰਾ ਟਾਇਗਰ ਫੋਰਸ ਦਾ ਚੇਅਰਮੈਨ ਦੱਸਿਆ ਜਦਕਿ ਬੇਗਮਪੁਰਾ ਟਾਇਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਹਨ। ਜਿਹੜੇ ਕਿ ਕਈ ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਹਨ। ਇਸ ਖਬਰ ਨਾਲ ਬੇਗਮਪੁਰਾ ਟਾਇਗਰ ਫੋਰਸ ਦੀ ਛਵੀ ਖਰਾਬ ਹੋਈ ਅਤੇ ਅਹੁਦੇਦਾਰਾਂ ਨੂੰ ਦੇਸ਼ ਵਿਦੇਸ਼ ਤੋਂ ਇਸ ਦੇ ਸਪੱਸ਼ਟੀਕਰਨ ਦੇ ਸਬੰਧ ਵਿਚ ਫੋਨ ਆਏ ਆਗੂਆਂ ਨੇ ਕਿਹਾ ਕਿ ਇਸ ਤੋਂ ਕੁਝ ਦਿਨ ਬਾਅਦ ਇਸ ਦੇ ਇਕ ਹੋਰ ਸਾਥੀ ਬਲਰਾਜ ਸਿੱਧੂ ਜਿਹੜੇ ਕਿ ਆਪਣੇ ਆਪ ਨੂੰ ਬੇਗਮਪੁਰਾ ਟਾਇਗਰ ਫੋਰਸ ਦੋਆਬਾ ਦਾ ਸੰਸਥਾਪਕ ਦਸ ਰਿਹਾ ਹੈ ਨੇ ਆਪਣਾ ਬਚਾਅ ਕਰਨ ਲਈ ਪੈਸ ਮੀਟਿੰਗ ਵਿਚ ਡਾ. ਅਜੇ ਮੱਲ ਨੂੰ ਬੇਗਮਪੁਰਾ ਟਾਇਗਰ ਫੋਰਸ ਦਾ ਅਹੁਦੇਦਾਰ ਹੋਣ ਤੋਂ ਇਨਕਾਰ ਕੀਤਾ ਜਦਕਿ ਪਿਛਲੇ ਦਿਨੀਂ ਭੀਮ ਆਰਮੀ ਦੇ ਮੁੱਖੀ ਐਡਵੋਕੇਟ ਚੰਦਰ ਸ਼ੇਖਰ ਦੇ ਗਿਫਤਾਰ ਹੋਣ ਤੇ ਬਲਰਾਜ ਸਿੱਧੂ ਨੇ ਡਾ. ਅਜੇ ਮੱਲ ਦੇ ਹੱਕ ਵਿਚ ਵਟਸਅੱਪ ਤੇ ਵੀਡਿਓ ਪਾ ਕੇ ਵਧੀਆ ਇਨਸਾਨ ਦੱਸਿਆ।
ਆਗੂਆਂ ਨੇ ਰੋਸ ਜਤਾਉਦਿਆਂ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਦਾ ਡਾ. ਅਜੇ ਮੱਲ, ਸੁਰਿੰਦਰ ਪੱਪੀ ਅਤੇ ਆਪਣੇ ਆਪ ਨੂੰ ਬੀ.ਟੀ.ਐਫ ਦੇ ਸੰਸਥਾਪਕ ਦੱਸਣ ਵਾਲੇ ਬਲਰਾਜ ਸਿੱਧੂ ਨਾਲ ਕੋਈ ਵੀ ਕਦੇ ਵੀ ਕੋਈ ਸਬੰਧ ਨਹੀਂ ਰਿਹਾ। ਇਨ੍ਹਾਂ ਲੋਕਾਂ ਨੇ ਸਮਾਜ ਦੇ ਭੋਲੇ ਭਾਲੇ ਨੂੰ ਗੁੰਮਰਾਹ ਕਰਕੇ ਆਪਣੀ ਝੂਠ ਦੀ ਦੁਕਾਨਦਾਰੀ ਚਲਾਈ ਹੋਈ ਹੈ। ਜਿਸ ਦਾ ਲੋਕਾਂ ਸਾਹਮਣੇ ਪਰਦਾਫਾਸ਼ ਹੋ ਚੁੱਕਿਆ ਹੈ। ਆਗੂਆਂ ਨੇ ਲੋਕਾਂ ਅਤੇ ਪਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਧੋਖੇਬਾਜ ਲੀਡਰਾਂ ਤੋਂ ਸੁਚੇਤ ਰਹਿਣ ਅਤੇ ਅਸਲੀ ਬੇਗਮਪੁਰਾ ਟਾਇਗਰ ਫੋਰਸ ਦਲਿਤ ਜਥੇਬੰਦੀ ਦੀ ਪਹਿਚਾਣ ਕਰਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਦੇਵ ਰਾਜ ਸੀਨੀਅਰ ਉਪ ਪਧਾਨ (ਜ਼ਿਲਾ) ਬੱਬੂ ਸਿੰਗੜੀਵਾਲ, ਰਵੀ ਹਰਖੇਵਾਲ, ਓਂਕਾਰ ਬਜਗਵਰ, ਸੁਖਦੇਵ ਚੱਕ ਗੁੰਜਰ, ਅਸ਼ੋਕ, ਹੇਮਰਾਜ ਰਾਵਾਂ, ਜੁਝਾਰ, ਗੁਲਜਾਰ, ਬਿੱਲੂ ਭਗਤ ਨਗਰ, ਅਸ਼ਵਨੀ ਸ਼ਹਿਰੀ ਪਧਾਨ, ਕਾਲੂ ਬਾਬਾ ਆਦਿ ਸ਼ਾਮਲ ਸਨ।

No comments:

Post Top Ad

Your Ad Spot