ਅਧਿਆਪਕਾਂ ਦੀ ਸਹਿਮਤੀ ਤੋਂ ਬਿਨਾ ਪੜੋ ਪੰਜਾਬ ਪ੍ਰੋੋਜੈਕਟ ਵਿੱਚ ਡਿਊਟੀ ਲਗਵਾਉਣ ਤੇ ਬੀ.ਐਡ. ਅਧਿਆਪਕ ਫਰੰਟ ਵੱਲੋਂ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਨਾਰੇਬਾਜੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 12 August 2017

ਅਧਿਆਪਕਾਂ ਦੀ ਸਹਿਮਤੀ ਤੋਂ ਬਿਨਾ ਪੜੋ ਪੰਜਾਬ ਪ੍ਰੋੋਜੈਕਟ ਵਿੱਚ ਡਿਊਟੀ ਲਗਵਾਉਣ ਤੇ ਬੀ.ਐਡ. ਅਧਿਆਪਕ ਫਰੰਟ ਵੱਲੋਂ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਨਾਰੇਬਾਜੀ

ਹੁਸ਼ਿਆਰਪੁਰ, 12 ਅਗਸਤ (ਜਸਵਿੰਦਰ ਆਜ਼ਾਦ)- ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਬੀ.ਐਡ. ਅਧਿਆਪਕ ਫਰੰਟ ਵੱਲੋਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀ ਡਿਊਟੀ ਜਬਰਦਸਤੀ ਅਤੇ ਬਿਨਾ ਸਹਿਮਤੀ ਤੋਂ ਪੜੋ ਪੰਜਾਬ ਪ੍ਰੋਜੈਕਟ ਵਿੱਚ ਲਗਵਾਉਣ ਦੇ ਰੋਸ਼ ਵਜੋਂ ਅੱਜ ਸ਼ਹੀਦ ਊਧਮ ਸਿੰਘ ਪਾਕਰ, ਹੁਸ਼ਿਆਰਪੁਰ ਵਿਖੇ ਇੱਕ ਰੋਸ਼ ਧਰਨਾ ਬੀ.ਐਡ. ਅਧਿਆਪਕ  ਫਰੰਟ ਦੇ ਜਿਲਾ ਪ੍ਰਧਾਨ ਸੁਰਜੀਤ ਰਾਜਾ, ਸੀ. ਪ੍ਰਧਾਨ ਉਪਕਾਰ ਪੱਟੀ, ਮੀਤ ਪ੍ਰਧਾਨ ਵਿਪਨ, ਪ੍ਰੈਸ ਸਕੱਤਰ ਬਲਦੇਵ ਸਿੰਘ, ਰਜਤ ਮਹਾਜਨ ਅਤੇ ਜਿਲਾ ਜਨਰਲ ਸਕੱਤਰ ਜਸਵਿੰਦਰ ਪਾਲ ਦੀ ਅਗੁਵਾਈ ਵਿੱਚ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਸਹਿਮਤੀ ਤੋਂ ਬਿਨਾ ਹੀ ਪ੍ਰਾਈਮਰੀ ਅਧਿਆਪਕਾਂ ਦੀਆਂ ਡਿਊਟੀਆਂ ਪੜੋ ਪੰਜਾਬ ਪ੍ਰੋਜੈਕਟ ਵਿੱਚ ਲਗਾ ਦਿੱਤੀਆਂ ਹਨ। ਇਸ ਪ੍ਰਤੀ ਪਹਿਲਾਂ ਵੀ ਫਰੰਟ ਅਤੇ ਅਧਿਆਪਕਾਂ ਵੱਲੋਂ ਸੰਬੰਧਤ ਅਧਿਕਾਰੀਆਂ ਨੂੰ ਡਿਊਟੀਆਂ ਕੱਟਣ ਦੀ ਬੇਨਤੀ ਕੀਤੀ ਗਈ ਸੀ ਪਰ ਬੇਨਤੀ ਦੇ ਬਾਵਜੂਦ ਵੀ ਡਿਊਟੀਆਂ ਨਹੀਂ ਕੱਟੀਆਂ ਗਈਆਂ। ਬੀ.ਐਡ. ਫਰੰਟ ਅਧਿਆਪਕਾਂ ਨਾਲ ਹੋ ਰਹੇ ਇਸ ਧੱਕੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਜੇਕਰ ਵਿਭਾਗ ਵੱਲੋਂ ਇਹ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਬੀ.ਐਡ. ਫਰੰਟ ਸੰਬੰਧਤ ਅਧਿਕਾਰੀਆਂ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਸੰਬੰਧੀ ਬੀ.ਐਡ. ਫਰੰਟ ਦਾ ਇੱਕ ਵਫਦ 17-8-2017 ਨੂੰ ਜਿਲਾ ਸਿੱਖਿਆ ਅਫਸਰ ਪ੍ਰਾਈਮਰੀ ਹੁਸ਼ਿਆਰਪੁਰ ਨੂੰ ਵੀ ਮਿਲੇਗਾ।
ਇਸ ਮੌਕੇ ਬਲਦੇਵ ਸਿੰਘ, ਵਿਪਨ ਅਤੇ ਰਜਤ ਮਹਾਜਨ ਨੇ ਕਿਹਾ ਕਿ ਫਰੰਟ ਦੇ ਜੋ ਅਧਿਆਪਕ ਸੈਕੰਡਰੀ ਵਿੱਚ ਹਨ ਉਹਨਾਂ ਦੀ ਸਲਾਨਾ ਤਰੱਕੀ ਸੰਬੰਧੀ ਜੋ ਭੁਲੇਖਾ ਹੈ ਕਿ ਇਹ ਤਰੱਕੀ ਅਕਤੂਬਰ ਵਿੱਚ ਲੱਗਣੀ ਹੈ ਜਾਂ ਦਿਸੰਬਰ ਵਿੱਚ ਲੱਗਣੀ ਹੈ। ਇਸ ਸੰਬੰਧੀ ਜਿਲਾ ਸਿੱਖਿਆ ਦਫਤਰ ਪ੍ਰੋਸੋਨਲ ਵਿਭਾਗ ਵੱਲੋਂ ਚਿੱਠੀ ਜਾਰੀ ਕਰਵਾਵੇ ਤਾਂ ਕਿ ਅਧਿਆਪਕਾਂ ਨੂੰ ਭਵਿੱਖ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਹਰਬਿਲਾਸ, ਮਨਜੀਤ, ਤਰਸੇਮ ਅਤੇ ਜੀਵਨ ਨੇ ਕਿਹਾ ਕਿ ਪ੍ਰਾਈਮਰੀ ਵਿਭਾਗ ਵਿੱਚ ਬਲਾਕ ਪ੍ਰਾਈਮਰੀ ਦਫਤਰਾਂ ਵਿੱਚ ਕਲਰਕਾਂ ਦੀ ਬਹੁਤ ਕਮੀ ਹੈ ਜਿਸ ਕਾਰਣ ਬਲਾਕ ਦੇ ਅਧਿਆਪਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਵਿਭਾਗ ਨੂੰ ਬਲਾਕ ਪੱਧਰ ਤੇ ਕਲਰਕਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਮੌਕੇ ਲਖਵਿੰਦਰ, ਦੀਪਕ ਸ਼ਰਮਾ, ਸਤਵਿੰਦਰ ਅਤੇ ਰਾਮਧਨ ਨੇ ਕਿਹਾ ਕਿ ਸਰਕਾਰ ਨੂੰ ਬੀ.ਐਡ. ਅਧਿਆਪਕਾਂ ਵੱਲੋਂ ਸਾਲ 2008 ਤੋਂ 2011 ਤੱਕ ਠੇਕੇ ਤੇ ਕੀਤੀ ਹੋਈ ਨੌਕਰੀ ਦੇ ਬਣਦੇ ਲਾਭ ਦੇਣੇ ਚਾਹੀਦੇ ਹਨ। ਇਸ ਮੌਕੇ ਜੀਵਨ, ਦੀਪਕ, ਤਰਸੇਮ, ਜਤਿੰਦਰ, ਪ੍ਰੇਮ, ਕੁਲਦੀਪ, ਅਮਰਜੀਤ, ਅਸ਼ੋਕ, ਪਰਮਿੰਦਰ, ਹਰੀਸ਼ ਪੁਰੀ, ਗੁਰਪ੍ਰੀਤ, ਰਵਿੰਦਰ ਰਾਜੂ, ਨਵਦੀਪ, ਰਵਿੰਦਰ ਰਵੀ ਆਦਿ ਵੀ ਹਾਜਰ ਸਨ।

No comments:

Post Top Ad

Your Ad Spot