ਪੀ.ਸੀ.ਐਮ.ਐਸ.ਡੀ ਕਾਲਜ, ਜਲੰਧਰ ਵਿਚ ਸਿਵਲ ਸਰਵਿਸਜ਼ ਪ੍ਰੀਖਿਆਵਾ ਤੇ ਗੈਸਟ ਲੈਕਚਰ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 August 2017

ਪੀ.ਸੀ.ਐਮ.ਐਸ.ਡੀ ਕਾਲਜ, ਜਲੰਧਰ ਵਿਚ ਸਿਵਲ ਸਰਵਿਸਜ਼ ਪ੍ਰੀਖਿਆਵਾ ਤੇ ਗੈਸਟ ਲੈਕਚਰ ਦਾ ਆਯੋਜਨ

ਜਲੰਧਰ 11 ਅਗਸਤ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਜਲੰਧਰ ਦੇ ਪੋਸਟ ਗਰੈਜੂਏਟ ਕਾਮਰਸ ਐਡ ਮੈਨੇਜਮੈਂਟ ਵਿਭਾਗ ਵਲੋਂ ਸਿਵਲ ਸਰਵਿਸਜ਼ ਪ੍ਰੀਖਿਆਵਾ ਦੀ ਜਾਗਰੁਕਤਾ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੇ ਸਰੋਤ ਵਕਤਾ ਮਿਸਟਰ ਏ.ਕੇ ਤ੍ਰਿਵੇਦੀ (ਸਾਬਕਾ, ਮੁਖੀ ਜੋਗਰਫੀ ਵਿਭਾਗ ਡੀ.ਏ.ਵੀ ਕਾਲਜ ਜਲੰਧਰ) ਸਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੂ.ਪੀ.ਐ.ਸੀ. ਵਲੋ ਕਰਵਾਈਆ ਜਾਦੀਆਂ ਸਿਵਲ ਸਰਵਿਸਜ਼ ਪ੍ਰੀਖਿਆਵਾ ਨੂੰ ਕੈਰੀਅਰ ਵਜੋਂ ਚੁਣਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਦੇਸ਼ ਵਿਚ ਹੋਣ ਵਾਲੀ ਇਕ ਸਮਨਾਮਜਨਿਕ ਪ੍ਰੀਖਿਆ ਹੈ ਅਤੇ ਵਿਦਿਆਰਥੀਆਂ ਦੀ ਇਹੀ ਸਹੀ ਉਮਰ ਹੈ ਕਿ ਉਹ ਇਸ ਖੇਤਰ ਦੀ ਚੋਣ ਆਪਣੇ ਕੈਰੀਅਰ ਵਜੋ ਕਰਨ। ਉਹਨਾਂ ਨੇ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਲੋੜੀਦੀ ਯੋਗਤਾ ਸੰਬੰਧੀ ਵੀ ਸੰਖੇਪ ਵਿੱਚ ਰੋਸਨੀ ਪਾਈ। ਇਹ ਲੈਕਚਰ ਵਿਦਿਆਰਥੀਆਂ ਅਤੇ ਫੈਕਲਟੀ ਮੈਬਰਜ ਲਈ ਬੜਾ ਲਾਹੇਵੰਦ ਅਤੇ ਪ੍ਰੇਰਨਾ ਦਾਇਕ ਰਿਹਾ। ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਅਲਕਾ ਸ਼ਰਮਾ ਅਤੇ ਹੋਰ ਸਟਾਫ ਮੈਬਰ ਵੀ ਇਕ ਮੋਕੇ ਤੇ ਮੋਜੂਦ ਸਨ। ਸ੍ਰੀਮਤੀ ਸ਼ਿਕਾ ਪੂਰੀ ਨੇ ਸਾਰਿਆ ਦਾ ਧੰਨਵਾਦ ਕੀਤਾ।

No comments:

Post Top Ad

Your Ad Spot