ਤੀਆਂ ਤੇ ਧੀਆਂ ਦਾ ਤਿਉਹਾਰ 8-8-2017 ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 7 August 2017

ਤੀਆਂ ਤੇ ਧੀਆਂ ਦਾ ਤਿਉਹਾਰ 8-8-2017 ਨੂੰ

ਜਲੰਧਰ 7 ਅਗਸਤ (ਜਸਵਿੰਦਰ ਆਜ਼ਾਦ)- ਤੀਆਂ ਤੇ ਧੀਆਂ ਦਾ ਤਿਉਹਾਰ ਪਿੰਡ ਧੀਰਪੁਰ, ਨੇੜੇ ਦਿਆਲਪੁਰ, ਜ਼ਿਲ੍ਹਾ ਜਲੰਧਰ ਵਿਖੇ 8-8-2017 ਨੂੰ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਭਜਨ ਸਿੰਘ ਧੀਰਪੁਰ ਪ੍ਰਧਾਨ ਪ੍ਰੈੱਸ ਕਲੱਬ ਕਰਤਾਰਪੁਰ ਦੀ ਸਰਪ੍ਰਸਤੀ ਹੇਠ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤਕ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੀਂਘਾਂ, ਪਰਾਂਦੇ, ਪੁਰਾਣੇ ਭਾਂਡੇ, ਗੀਟੇ ਅਤੇ ਦੇਸੀ ਸਵਾਲ-ਜਵਾਬ ਹੋਣਗੇ। ਮਾਤਾ ਗੁਜਰੀ ਕਾਲਜ ਕਰਤਾਰਪੁਰ ਦਾ ਗਿੱਧਾ ਦੇਖਣਯੋਗ ਹੋਵੇਗਾ। ਇਸ ਪ੍ਰੋਗਰਾਮ ਵਿੱਚ ਸਿਰਫ ਔਰਤਾਂ ਦੀ ਸ਼ਮੂਲੀਅਤ ਹੋਵੇਗੀ। ਮਾਲ੍ਹਪੂੜੇ ਅਤੇ ਖੀਰ ਵਿਸ਼ੇਸ਼ ਤੌਰ ਤੇ ਵਰਤਾਈ ਜਾਵੇਗੀ। ਇਹ ਜਾਣਕਾਰੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਪੰਜਾਬ ਨਿਊਜ਼ ਚੈਨਲ ਨੂੰ ਵਿਸ਼ੇਸ਼ ਤੌਰ ਤੇ ਦਿੱਤੀ।

No comments:

Post Top Ad

Your Ad Spot