ਅੱਜ ਸ਼ਾਮ 6 ਵਜੇ ਤੋਂ ਸ਼ਾਮ 8 ਵਜੇ ਤੱਕ ਆਮ ਜਨਤਾ ਨੂੰ ਕਰਫ਼ਿਊ ਵਿੱਚ ਖੁੱਲ-ਜ਼ਿਲਾ ਮੈਜਿਸਟ੍ਰੇਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 26 August 2017

ਅੱਜ ਸ਼ਾਮ 6 ਵਜੇ ਤੋਂ ਸ਼ਾਮ 8 ਵਜੇ ਤੱਕ ਆਮ ਜਨਤਾ ਨੂੰ ਕਰਫ਼ਿਊ ਵਿੱਚ ਖੁੱਲ-ਜ਼ਿਲਾ ਮੈਜਿਸਟ੍ਰੇਟ

  • ਸ਼ਾਮ 8 ਵਜੇ ਤੋਂ ਮਿਤੀ 27 ਅਗਸਤ ਦੇ ਸਵੇਰੇ 6 ਵਜੇ ਤੱਕ ਕਰਫ਼ਿਊ ਲਾਗੂ ਰਹੇਗਾ
  • 27 ਅਗਸਤ ਨੂੰ ਸਵੇਰੇ 6 ਵਜੇ ਤੋਂ ਬਾਅਦ ਕਰਫ਼ਿਊ ਹਟਾ ਦਿੱਤਾ ਜਾਵੇਗਾ
  • ਸਮੁੱਚੇ ਮੀਡੀਆ ਮੈਂਬਰਾਂ ਤੇ ਜ਼ਿਲਾ ਵਾਸੀਆਂ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਕੀਤਾ ਧੰਨਵਾਦ
ਮੋਗਾ 26 ਅਗਸਤ (ਜਸਵਿੰਦਰ ਆਜ਼ਾਦ)- ਜ਼ਿਲਾ ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ ਅੱਜ ਮਿਤੀ 26 ਅਗਸਤ 2017 ਨੂੰ ਸਾ6 ਵਜੇ ਤੋਂ ਸ਼ਾਮ 8 ਵਜੇ ਤੱਕ ਆਮ ਜਨਤਾ ਨੂੰ ਕਰਫ਼ਿਊ ਵਿੱਚ ਖੁੱਲ ਦਿੱਤੀ ਜਾਂਦੀ ਹੈ। ਇਸ ਉਪਰੰਤ ਸ਼ਾਮ 8 ਵਜੇ ਤੋਂ ਮਿਤੀ 27 ਅਗਸਤ ਦੇ ਸਵੇਰੇ 6 ਵਜੇ ਤੱਕ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਕਰਫ਼ਿਊ ਲਾਗੂ ਰਹੇਗਾ ਤੇ ਸਵੇਰੇ 6 ਵਜੇ ਤੋਂ ਬਾਅਦ ਕਰਫ਼ਿਊ ਹਟਾ ਦਿੱਤਾ ਜਾਵੇਗਾ। ਉਨਾਂ ਜ਼ਿਲੇ ਦੇ ਨਾਗਰਿਕਾਂ ਨੂੰ ਕਰਫ਼ਿਊ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ। ਉਨਾਂ ਸਮੁੱਚੇ ਮੀਡੀਆ ਮੈਂਬਰਾਂ ਤੇ ਜ਼ਿਲਾ ਵਾਸੀਆਂ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।

No comments:

Post Top Ad

Your Ad Spot