ਮੇਹਟਾਂ ਪਿੰਡ ਦੇ ਰੇਲਵੇ ਫਾਟਕ 'ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 24 July 2017

ਮੇਹਟਾਂ ਪਿੰਡ ਦੇ ਰੇਲਵੇ ਫਾਟਕ 'ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ

ਫਗਵਾੜਾ 24 ਜੁਲਾਈ (ਹਰੀਸ਼ ਭੰਡਾਰੀ)- ਜੀ. ਟੀ. ਰੋਡ (ਨੈਸ਼ਨਲ ਹਾਈਵੇ ਫਾਟਕ ਨੰ :1), ਤੋਂ ਮੇਹਟਾਂ ਪਿੰਡ ਵੱਲ ਨੂੰ ਜਾਂਦੇ ਹੋਏ ਰੇਲਵੇ ਲਾਈਨ  ਕਰਾਸਿੰਗ ਫਾਟਕ ਨੰ:1 ਐਸ-76 'ਤੇ ਦੇਖਿਆ ਗਿਆ ਕਿ ਉਥੋਂ ਲੰਘਣ ਵਾਲੇ ਮੁਸਾਫ਼ਿਰਾਂ ਅਤੇ ਉਥੇ ਕੰਮ ਕਰ ਰਹੇ ਤਿੰਨ ਕਰਮਚਾਰੀਆਂ ਦੇ ਲਈ ਪੀਣ ਵਾਲੇ ਪਾਣੀ ਦੀ ਸੁਵਿਧਾ ਉਪਲਬਧ ਨਹੀਂ ਹੈ। ਇੱਕ ਗਰਮੀ ਦਾ ਕਹਿਰ, ਦੂਸਰਾ ਨੈਸ਼ਨਲ ਹਾਈਵੇ ਪਾਸ ਹੋਣ ਕਰਕੇ ਇਥੋਂ ਵੱਡੀ ਤਾਦਾਦ ਵਿਚ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ, ਲੇਕਿਨ ਪਿਛਲੇ ਦੋ ਸਾਲ ਤੋਂ ਇਸ ਫਾਟਕ 'ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ। ਇਸ ਸਬੰਧਿਤ ਕਈ ਉਕਤ ਅਫ਼ਸਰਾਂ ਨੂੰ ਸੂਚਨਾ ਦਿੱਤੀ ਗਈ ਪਰ ਉਹਨਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਫਾਟਕ 'ਤੇ ਮੌਜੂਦ ਕਰਮਚਾਰੀ ਮੇਹਟਾਂ ਪਿੰਡ 'ਚੋਂ ਪਾਣੀ ਲਿਆ ਕੇ ਆਪਣੀ ਪਿਆਸ ਬੁਝਾਉਂਦੇ ਹਨ। ਇਲਾਕਾ  ਵਾਸੀਆਂ 'ਤੇ ਕਰਮਚਾਰੀਆਂ ਦੀ ਮੰਗ ਹੈ ਕਿ ਜਲਦ ਹੀ ਇਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ।ਇਸੇ ਹੀ ਤਰ੍ਹਾਂ ਨੇੜਲੇ ਫਾਟਕ ਨੰ: ਐਸ -75 ਅੱਡਾ ਸਪਰੋੜ ਵਿਖੇ ਵੀ ਪਿਛਲੇ ਦੋ ਸਾਲਾਂ ਤੋਂ ਇਹੋ ਹਾਲ ਹੈ।

No comments:

Post Top Ad

Your Ad Spot