ਕਹਾਣੀ- ਜ਼ੋਤ ਦੀ ਆਰਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 10 July 2017

ਕਹਾਣੀ- ਜ਼ੋਤ ਦੀ ਆਰਤੀ

ਕਈ ਵਾਰੀ ਆਪਣੇ ਬਚਪਨ ਦੇ ਸਾਥੀ ਜ਼ੋ ਸਕੂੁਲ,ਕਾਲਜ ਅਤੇ ਉਚੇਰੀ ਪੜ੍ਹਾਈ ਲਈ ਹੋਸਟਲ ਵਿੱਚ ਜਿਨ੍ਹਾਂ ਨਾਲ ਵੀ ਸਮਾਂ ਬਿਤਾਇਆ ਸੀ ਉਨ੍ਹਾਂ ਦੀ ਬੜੀ ਯਾਦ ਆਉਂਦੀ ਖਾਸ ਕਰਕੇ ਹੋਸਟਲ ਵਾਲੇ ਦਿਨ ਭੁਲਣ ਯੋਗ ਨਹੀਂ ਸਨ ਬੜੀ ਮਸਤੀ ਭਰੀ ਜਿੰਦਗੀ ਸੀ, ਨਾਲ ਹੀ ਇਹ ਵੀ ਖਿਆਲ ਆਉਣਾ ਕਿ ਕਿਸ ਤਰ੍ਹਾਂ ਮਾਂ ਬਾਪ ਨੇ ਆਪਣਾ ਢਿੱਡ ਘੁੱਟ ਕੇ ਸਾਨੂੰ ਇਸ ਮੰਜਿਲ ਤੱਕ ਪੁਹੰਚਾਇਆ ਹੈ। ਪੜ੍ਹਾਈ ਪੂਰੀ ਕਰਨ ਉਪਰੰਤ ਮੈ ਲੁਧਿਆਣੇ ਵਿਖੇ ਚੰਗੀ ਕੰਪਨੀਵਿੱਚ ਨੋਕਰੀ ਕਰਨ ਲੱਗ ਪਿਆ ਸੀ। ਘਰਦਿਆਂ ਦੀ ਇੱਕੋ ਹੀ ਮੰਗ ਹੁਣ ਹਰ ਵੇਲੇ ਸੀ ਅਤੇ ਕਈ ਦਫ਼ਾ ਕਿਹਾ ''ਕਾਕਾ ਹੁਣ ਆਪਣੇ ਵਿਆਹ ਬਾਰੇ ਵੀ ਸੋਚ ਤੇਰੇ ਨਾਲ ਦੇ ਸਾਰੇ ਹੀ ਵਿਆਹੇ ਗਏ ਹਨ, ਹੁਣ ਤਾਂ ਤੂੰ ਵੀ ਸੈਟ ਹੋ ਗਿਆ ਹੈਂ'' ਮੈਂ ਗੱਲ ਆਈ ਗਈ ਕਰ ਛੱਡਣੀ।
    ਜ਼ੂਨ ਮਹੀਨਾ ਕਰੀਬ ਅੱਧਾ ਕੁ ਬੀਤ ਚੁੱਕਾ ਸੀ ਇਕ ਦਿਨ ਸਵੇਰੇ ਫੋਨ ਦੇ ਘੰਟੀ ਵੱਜੀ ਤੇ ਮੈਨੂੰ ਚੁਕੱਣ ਵਿੱਚ ਦੇਰੀ ਹੋਣ ਕਾਰਣ ਨਾਲ ਲੱਗਦੇ ਹੀ ਮੁੜ ਤੋ ਫੋਨ ਵੱਜ ਪਿਆ ਜੱਦ ਮੈਂ ਚੁੱਕਿਆ ਤਾਂ ਹੈਲੋ ਦੀ ਅਵਾਜ ਸੁਣਦੇ ਮੈਨੂੰ ਕੁੱਝ ਜਾਣੀ ਪਹਿਚਾਣੀ ਅਵਾਜ ਲੱਗੀ । ਮੈਂ ਫਿਰ ਕਿਹਾ ''ਹੈਲੋ ਜੀ ਕੋਣ ਸਾਹਿਬ'' ਉਧਰੋ ਜਵਾਬ ਆਇਆ 'ਪਛਾਣੋ ਜੀ' ਮੈਂ ਸੋਚ ਕੇ ਜਵਾਬ ਦਿੱਤਾ ਕਿ ''ਅਵਾਜ ਤਾਂ ਜਾਣੀ ਪਹਿਚਾਣੀ ਹੈ ਪਰ ਜੇਕਰ ਆਪ ਜੀ ਦੱਸ ਦੇਵੋ ਤਾਂ ਬੜੀ ਮਿਹਰਬਾਨੀ ਜੀ'' ਉਸ ਨੇ ਹੱਸਦੇ ਹੋਏ ਕਿਹਾ ''ਮੈਂ ਜਗਜੋਤ ਬੋਲ ਰਿਹਾ ਹਾਂ, ਕੀ ਆਪ ਜੀ ਆਪ ਜੀ ਕਹੀ ਜਾਂਦਾ ਹੈਂ '' ਮੇਰੀ ਖੁਸੀ ਦਾ ਕੋਈ ਟਿਕਾਣਾ ਨਾ ਰਿਹਾ ਮੇਰਾ ਜ਼ਿਗਰੀ ਯਾਰ ਜਗਜੋਤ ਜਿਸ ਨੂੰ ਹੋਸਟਲ ਵਿੱਚ ਸਾਰੇ ਪਿਆਰ ਨਾਲ ਜ਼ੋਤ ਆਖ ਕੇ ਹੀ ਬੁਲਾਉਂਦੇ ਸਨ ਮੈ ਕਿਹਾ ''ਤੁਹਾਨੂੰ ਅੱਜ ਤਿੰਨ ਚਾਰ  ਸਾਲਾਂ ਬਾਅਦ ਮੇਰੀ ਕਿੰਝ ਯਾਦ ਆ ਗਈ'' ਉਸ ਨੇ ਕਿਹਾ ''ਅੱਜ ਅਸੀਂ ਤੇਰੇ ਸ਼ਹਿਰ ਆਏ ਹਾਂ ਇਥੇ ਮਾਲ ਰੋਡ ਦੇ ਹੋਟਲ ਵਿੱਚ ਰੁੱਕੇ ਹਾਂ ਪਰ ਤੂੰ ਅੱਜ ਛੁੱਟੀ ਕਰਕੇ ਸਾਡੇ ਕੋਲ ਆ ਜਾ'' ਮੈਂ ਕਿਹਾ ''ਜੱਦ ਮੇਰਾ ਆਪਣਾ ਘਰ ਇੱਥੇ ਹੈ ਤਾਂ ਤੁਹਾਨੂੰ ਹੋਟਲ ਵਿੱਚ ਰੁੱਕਣ ਦੀ ਕੀ ਲੋੜ ਸੀ'' ਜ਼ੋਤ ਨੇ ਕਿਹਾ ''ਤੇਰੇ ਘਰ ਵੀ ਆਵਾਂਗੇ ਪਰ ਤੂੰ ਅੱਜ ਸਾਡੇ ਕੋਲ ਆ'' ਮੈਂ ਕਿਹਾ '' ਛੁੱਟੀ ਕਰਨੀ ਤਾਂ ਮੁਸ਼ਕਲ ਹੈ ਮੈਂ ਦੁਪਹਿਰ ਤੱਕ ਕੰਪਨੀ ਦਾ ਕੰਮ ਮੁੱਕਾ ਕੇ ਜਰੂਰ ਤੁਹਾਡੇ ਕੋਲ ਪੁੱਜ ਜਾਵਾਂਗਾ''
    ਮੈਂ ਕੀਤੇ ਵਾਅਦੇ ਮੁਤਾਬਿਕ ਆਪਣਾ ਕੰਮ ਮੁੱਕਾ ਕੇ ਚਾਰ ਵਜੇ ਦੇ ਕਰੀਬ ਉਨ੍ਹਾਂ ਵੱਲੋ ਦੱਸੀ ਜਗ੍ਹਾ ਤੇ ਪੁੱਜ ਕੇ ਫੋਨ ਕਰਕੇ ਆਪਣੇ ਆਉਣ ਬਾਰੇ ਦੱਸਿਆ ਤਾਂ ਜ਼ੋਤ ਨੇ ਹੋਟਲ ਦਾ ਕਮਰਾ ਨੰਬਰ ਦੱਸਦਿਆਂ ਕਿਹਾ ਕਿ ਅੰਦਰ ਆ ਜਾਣਾ। ਮੈਂ ਪੁੱਜ ਕੇ ਦਰਵਾਜਾ ਖੱਟਕਟਾਇਆ ਤੇ ਅੰਦਰੋ ਅਵਾਜ ਆਈ ਕਿ ''ਲੰਘ ਆਵੋ ਅੰਦਰ'' ਮੈਨੂੰ ਅੰਦਰ ਵੜਦੇ ਸਾਰ ਹੀ ਜ਼ੋਤ ਨੇ ਘੁੱਟ ਕੇ ਆਪਣੀ ਜੱਫੀ ਵਿੱਚ ਲੈ ਲਿਆ। ਆਰਤੀ ਨੂੰ ਅਵਾਜ ਮਾਰੀ ਕਿਹਾ ''ਆਰਤੀ ਵੋਖੋ ਕੋਣ ਆਇਆ ਹੈ ਸਾਡੇ ਤਿੰਨਾਂ ਦੇ ਚਿਹਰਿਆਂ ਤੇ ਖੁੱਸੀ ਦੀ ਲਹਿਰ ਦੋੜ ਪਈ ਕਿਉਂ ਕਿ ਮਿਲਿਆਂ ਨੂੰ ਕਾਫ਼ੀ ਸਮਾਂ ਹੋ ਚੁੱਕਾ ਸੀ। ਅੰਦਰ ਵੜਦੇ ਸਾਰ ਹੀ ਮੈਂ ਵੇਖਿਆ ਕਿ ਤਿੰਨ ਕੁਰਸੀਆਂ ਟੇਬਲ ਦੇ ਦੁਆਲੇ ਲੱਗੀਆਂ ਸਨ ਅਤੇ ਕਮਰੇ ਦੀ ਲੋੜ ਅਨੁਸਾਰ ਸਜਾਵਟ ਕੀਤੀ ਹੋਈ ਸੀ।
    ਆਰਤੀ ਨੂੰ ਜ਼ੋਤ ਨੇ ਕਿਹਾ ਕਿ ਕੁੱਝ ਠੰਡਾ ਵਗੈਰਾ ਲੈ ਕੇ ਆਵੋ ਗਰਮੀਵਿੱਚੋ ਆਏ ਨੇ ਸਾਡੇ ਮੁੱਖ ਮਹਿਮਾਨ ਆਰਤੀ ਪੀਣ ਲਈ ਠੰਡਾ ਲੈ ਆਈ ਤੇ ਅਸੀਂ ਤਿੰਨੇ ਜਣੇ ਕੁਰਸੀਆਂ ਤੇ ਬੈਠ ਕੇ ਪੀਣ ਲੱਗੇ। ਮੈਨੂੰ ਅੱਜ ਤੋਂ ਚਾਰ ਸਾਲ ਪੁਰਾਣੀ ਗੱਲ ਜ਼ਿਹਨਵਿੱਚ ਘੁੰਮਣ ਲੱਗੇ ਕਿ ਇਸੇ ਤਰ੍ਹਾਂ ਹੀ ਜ਼ੋਤ ਤੇ ਆਰਤੀ ਨੇ ਮੈਨੂੰ ਹੋਸਟਲ ਵਿੱਚ ਬੁਲਾਇਆ ਸੀ ਕਿ ''ਜਲਦੀ ਆ ਯਾਰਾ ਤੇਰੇ ਨਾਲ ਜਰੂਰੀ ਗੱਲ ਕਰਨੀ ਹੈ '' ਤਿੰਨੇ ਕੁਰਸੀਆਂ ਇਸੇ ਤਰ੍ਹਾਂ ਹੀ ਲੱਗੀਆਂ ਸਨ ਜੱਦ ਮੈਂ ਪੁੱਜ ਕੇ ਬੈਠਾ ਤਾਂ ਦੋਨੋ ਜਣੇ ਬੜੇ ਗ਼ਮਗੀਨ ਜਹੇ ਬੈਠੇ ਸਨ। ਮੈਂ ਜਾਂਦੇ ਸਾਰ ਹੀ ਕਿਹਾ ''ਹਾਂ ਜੀ ਦੱਸੋ ਜੀ ਕਿਸ ਲਈ ਐਨੀ ਜਲਦੀ ਬੁਲਾਇਆ ਹੈ'' ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਆਰਤੀ ਅਤੇ ਜ਼ੋਤ ਇੱਕ ਦੂਜੇ ਨੂੰ ਪਸੰਦ ਕਰਦੇ ਸਨ। ਮੈਨੂੰ ਕਹਿਣ ਲੱਗੇ ਬੈਠ ਜਾਓ ਤੇਰੇ ਨਾਲ ਇੱਕ ਗੱਲ ਕਰਨੀ ਹੈ ਤੇਰੀ ਸਲਾਹ ਅਤੇ ਸਹਿਯੋਗ ਦੀ ਵੀ ਇਸ ਸਮੇਂ ਲੋੜ ਹੈ ਦੋਹਾਂ ਨੇ ਕਿਹਾ ''ਸਾਡੇ ਦੋਨਾਂ ਦੇ ਤੁਸੀਂ ਹੀ ਚੰਗੇ ਦੋਸਤ ਜਾਂ ਪਰਿਵਾਰਿਕ ਮੈਂਬਰ ਸਮਝ ਲਵੋ ਇਸ ਕਰਕੇ ਤੁਹਾਨੂੰ ਬੁਲਾਇਆ ਗਿਆ ਹੈ''।
    ਆਰਤੀ ਨੇ ਗੱਲ ਨੂੰ ਅੱਗੇ ਤੋਰਦੇ ਹੋਏ ਆਪਣੇ ਬਚਪਨ ਤੋ ਬੀਤੀ ਜਿੰਦਗੀ ਬਾਰੇ ਦੱਸਣਾ ਸ਼ੁਰੂ ਕੀਤਾ ਤੇ ਕਹਿਣ ਲੱਗੀ ਕਿ ''ਅਸ਼ੀ ਦੋ ਭੈਣਾਂ ਵੱਡੀਆਂ ਸੀ ਅਤੇ ਸਾਡਾ ਇੱਕ ਛੋਟਾ ਭਰਾ ਜ਼ੋ ਮਸਾਂ ਹਾਲੇ ਗੋਦੀ ਚੁੱਕਣ ਯੋਗ ਹੀ ਸੀ, ਮੇਰੀ ਮਾਤਾ ਨੂੰ ਨਜ਼ਰ ਨਹੀਂ ਆਉਂਦਾ ਸੀ ਅਤੇ ੳਨ੍ਹਾਂ ਸਮਿਆਂ ਵਿੱਚ ਪਿੱਤਲ ਦੇ ਭਾਂਡੇ ਹੋਇਆ ਕਰਦੇ ਸਨ ਜਿਨ੍ਹਾਂ ਨੂੰ ਕਲੀ ਕਰਨ ਦਾ ਕੰਮ ਮੇਰੇ ਪਿਤਾ ਜੀ ਕਰਿਆ ਕਰਦੇ ਸਨ ਅਤੇ ਤੰਬਾਕੂ ਲਗਾਉਣ ਦੇ ਆਦੀ ਸਨ, ਮੇਰੀ ਮਾਂ ਨੂੰ ਨਜ਼ਰ ਨਾ ਆਉਣ ਦੇ ਬਾਵਜੂਦ ਵੀ ਘਰ ਦੀ ਤੰਗੀ ਕਾਰਣ ਇੱਕ ਖਾਲੀ ਪੀਪਿਆਂ ਦੀ ਫੈਕਟਰੀ ਵਿੱਚ ਰੇਗਮਲ ਨਾਲ ਜੰਗਾਲ ਲਾਉਹਣ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਏਵਜ਼ ਵਿੱਚ ਉਨ੍ਹਾਂ ਨੂੰ ਪ੍ਰਤੀ ਪੀਪਾ ਪੰਜ ਪੇਸੇੈ ਮਿਲਦੇ ਸਨ। ਅਸੀਂ ਦੋਹਾਂ ਭੇੈਣਾ ਨੇ ਆਪਣੀ ਮਾਂ ਨੂੰ ਛੱਡ ਕੇ ਅਤੇ ਲੈ ਕੇ ਆਉਣ ਦੀ ਜਿੰਮੇਵਾਰੀ ਸੰਭਾਲ ਲਈ ਉਸ ਸਮੇਂ ਮਾਂ ਦੀ ਤਪਦਿਕ ਦੀ ਬਿਮਾਰੀ ਅਤੇ ਡਾਕਟਰ ਦੀ ਅਣਗਹਿਲੀ ਕਾਰਣ ਸਾਲ 1992 ਵਿੱਚ ਸਾਡੀ ਮਾਂ ਸਾਨੂੰ ਸਦੀਵੀਂ ਵਿਛੋੜਾ ਦੇ ਗਈ ਅਤੇ ਮੇਰੀ ਉਮਰ ਕਰੀਬ ਅੱਠ ਕੁ ਸਾਲਾਂ ਦੀ ਸੀ। ਫਿਰ ਘਰੇਲੂ ਹਾਲਤ ਹੋਰ ਵੀ ਮਾੜੇ ਹੋ ਗਏ ਪਿਤਾ ਤਾਂ ਪਹਿਲਾਂ ਦੀ ਕੰਮ ਤੇ ਘੱਟ ਵੱਧ ਜਾਂਦਾ ਸੀ ਹੁਣ ਵੀ ਜਾਣ ਬੰਦ ਕਰ ਦਿੱਤਾ ਅਤੇ ਜੱਦ ਕਿਤੇ ਉਨ੍ਹਾਂ ਨੇ ਕੰਮ ਤੇ ਜਾਣਾ ਤਾਂ ਅਸੀਂ ਸੁੱਖ ਦਾ ਸਾਹ ਲੈਣਾਂ ਫਿਰ ਮੈਂ ਵੀ ਮਾੜਾ ਮੋਟਾ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਜ਼ੋ ਪੈਸੇ ਮਿਲਣੇ ਉਸ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਅਤੇ ਕਦੇ ਪੈਸੇ ਜ਼ੋੜ ਕੇ ਰੱਖ ਲੈਣੇ ਅਤੇ ਬਾਪ ਨੂੰ ਕਿਹ ਦੇਣਾ ਕਿ ਅੱਜ ਕੰਮ ਮਿਲਿਆ ਨਹੀਂ'' ਮੈਂ ਤੇ ਜ਼ੋਤ ਉਸ ਦੀ ਸਾਰੀ ਗੱਲ ਚੁੱਪ ਚਾਪ ਸੁਣਦੇ ਰਹੇ ਉਸ ਨੇ ਕਿਹਾ ਕਿ ''ਜੱਦ ਪਿਤਾ ਨੇ ਪਿੰਡਾਂ ਤੋਂ ਕੰਮ ਕਰਕੇ ਘਰ ਨੂੰ ਆਉਣਾ ਤਾਂ ਘਰ ਵਿੱਚ ਆਟਾ ਦਾਲ ਨਾ ਹੋਣ ਕਾਰਣ ਸਾਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਅਤੇ ਰੋਜ਼ ਹੀ ਕਲੇਸ਼ ਰੱਖਣਾ ਇਹ ਕੰਮ ਲਗਾਤਾਰ ਜਾਰੀ ਰਹਿਣ ਲੱਗਾ'' ।ਆਰਤੀ ਦਾ ਵੀ ਵਿੱਚ ਵਿਚਾਲੇ ਗੱਲ ਭਰ ਆਉਂਦਾ ਸੀ ਤਾਂ ਉਸ ਨੇ ਸਾਹ ਲੈ ਕੇ ਜ਼ੋ ਅਗਲੀ ਗੱਲ ਦੱਸਣੀ ਸ਼ੁਰੂ ਕੀਤੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਕੋਈ ਮੇਰੇ ਕੰਨਾਂ ਵਿੱਚ ਪਿਘਲਦਾ ਹੋਇਆ ਗ਼ਰਮ ਲੋਹਾ ਪਾ ਰਿਹਾ ਹੋਵੇ ਤੇ ਮੈਂ ਜ਼ੋਰ ਜ਼ੋਰ ਨਾਲ ਉਸ ਨੂੰ ਕਿਹ ਰਿਹਾ ਹੋਵਾਂ ਕਿ ਹੁਣ ਬੱਸ ਕਰ ਮੇਰੇ ਬਰਦਾਸ਼ਤ ਕਰਨ ਦੀ ਹੱਦ ਤੋ ਬਾਹਰ ਦੀ ਹੈ ਇਹ ਗੱਲ । ਆਰਤੀ ਆਪਣੇ ਮੱਥੇ ਤੇ ਦੋਵੇ ਹੱਥ ਰੱਖ ਕੇ ਕਹਿਣ ਲੱਗੀ ''ਆਖ਼ਰ ਮੇਰੇ ਪਿਤਾ ਨੇ ਰਾਖ਼ਸ਼ ਰੂਪ ਧਾਰਨ ਕਰਦੇ ਹੋਏ ਆਪਣੀ ਕਾਮਵਾਸਨਾ ਨੂੰ ਪੂਰਾ ਕਰਨ ਲਈ ਮੇਰੇ ਨਾਲ ਕੁਕਰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਮੈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਕਾਮਯਾਬ ਨਾ ਹੋ ਸਕੀ, ਇਸ ਬਾਰੇ ਮੈਂ ਆਪਣੀ ਵੱਡੀ ਭੈਣ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਕੋਈ ਵੀ ਮੇਰੀ ਗੱਲ ਤੇ ਯਕੀਨ ਹੀ ਨਹੀਂ ਕਰਦਾ ਸੀ ਅਤੇ ਮੇਰੀ ਭੈਣ ਨੇ ਵੀ ਮੈਨੂੰ ਚੁੱਪ ਰਹਿਣਵਿੱਚ ਹੀ ਭਲਾਈ ਆਖੀ''
    ਆਰਤੀ ਦੀਆਂ ਗੱਲਾਂ ਸੁਣ ਕੇ ਮੈਂ ਆਪਣੇ ਆਪ ਨੂੰ ਜ਼ਮੀਨ ਵਿੱਚ ਧੱਸਦਾ ਹੋਇਆ ਮਹਿਸੂਸ ਕਰਨ ਲੱਗਾ।ਦਿਲ ਤਾਂ ਕਰੇ ਐਨਾ ਕੁੱਝ ਸੁਨਣ ਲਈ ਮੈਂ ਕਿਸ ਤਰ੍ਹਾਂ ਇੱਥੇ ਬੈਠਾ ਹਾਂ ਭੱਜ ਜਾਵਾਂ ਇਸ ਦੁਨੀਆਂ ਤੋਂ ਦੂਰ ਪਰ ਜ਼ਮੀਰ ਨੇ ਇਜ਼ਾਜਤ ਨਾ ਦਿੱਤੀ ਕਿ ਆਰਤੀ ਦੇ ਦੁੱਖ ਨੂੰ ਵੰਡਾਏ ਵਗੈਰ ਕਿਸ ਤਰ੍ਹਾਂ ਚਲਾ ਜਾਵਾਂ। ਇਹ ਦੱਸਣ ਤੋਂ ਬਾਅਦ ਆਰਤੀ ਨੇ ਕਿਹਾ ''ਫਿਰ ਮੈਂ ਆਪਣੇ ਮੰਨਵਿੱਚ ਸੋਚਿਆ ਕਿ ਅਜਿਹੀ ਜਿੰਦਗੀ ਜਿਉਣ ਨਾਲ ਮੋਤ ਹੀ ਬੇਹਿਤਰ ਹੈ, ਇਸੇ ਸੋਚ ਵਿੱਚ ਉਸ ਸਮੇਂ ਸ਼ਹਿਰੋ ਸਾਇਕਲ ਚਲਾਉਣ ਲਈ ਕਿਰਾਏ ਤੇ ਮਿਲਦੇ ਸਨ ਲੈ ਕੇ ਮੈਂ ਸ਼ਹਿਰ ਤੋਂ ਬਾਹਰ ਜਾ ਕੇ ਵਗਦੀ ਨਦੀ ਵਿੱਚ ਛਾਲ ਮਾਰ ਦਿੱਤੀ ਮੈਨੂੰ ਤੈਰਨਾ ਤਾਂ ਨਹੀਂ ਆਉਂਦਾ ਸੀ ਪਰ ਪਤਾ ਨਹੀਂ ਕੁਦਰਤ ਨੂੰ ਕਿ ਮੰਜੂਰ ਸੀ ਪਾਣੀ ਦੀਆ ਛੱਲਾਂ ਨੇ ਮੈਨੂੰ ਕਿਨਾਰੇ ਲੱਗਾ ਦਿੱਤਾ ਮੈਂ ਬੱਚ ਗਈ ਇਹੀ ਕੁੱਝ ਦੋਬਾਰਾ ਫਿਰ ਮੈਂ ਕੀਤਾ ਕਿ ਸ਼ਾਇਦ ਹੁਣ ਹੀ ਮੌਤ ਆ ਜਾਵੇਗੀ ਪਤਾ ਨਹੀਂ ਫਿਰ ਉਸੇ ਤਰ੍ਹਾਂ ਹੀ ਬੱਚ ਗਈ''। ਪਰ ਮੈਂ ਦਿਲ ਵਿੱਚ ਇਹ ਧਾਰ ਲਿਆ ਕਿ ਹੁਣ ਘਰ ਵਾਪਿਸ ਨਹੀਂ ਜਾਣਾ ਅਤੇ ਦੋ ਵਾਰ ਮਰਨ ਦੀ ਨਾਕਾਮਜਾਬ ਕੋਸ਼ਿਸ਼ ਦੇ ਬਾਵਜੂਦ ਜਿਉਣਾ ਹੀ ਪੈਣਾ ਹੈ। ਮੈਂ ਬਚਪਨ ਵਿੱਚ ਸੁਣਿਆ ਸੀ ਕਿ ਮੇਰੀ ਮਾਸੀ ਇੰਦੋਰ ਵਿਖੇ ਰਹਿੰਦੀ ਹੈ। ਮੈਂ ਇਹ ਗੱਲ ਫੜ ਕੇ ਲੋਕਾਂ ਨੂੰ ਪੁੱਛਦੀ ਪੁਛਾਉਂਦੀ ਇੰਦੋਰ ਵੱਲ ਨੂੰ ਤੁਰ ਪਈ । ਜੇਕਰ ਕਿਸੇ ਨੇ ਮੈਨੂੰ ਪੁੱਛਣਾ ਤਾਂ ਮੈਂ ਆਖ ਦੇਣ ਕਿ ਰੇਲ ਗੱਡੀ ਵਿੱਚ ਮੇਰੀ ਮਾਂ ਮੇਰੇ ਤੋਂ ਵਿਛੱੜ ਗਈ ਹੈ ਇਸ ਲਈ ਮੈਂ ਉਸ ਕੋਲ ਜਾਣਾ ਹੈ ਕਦੇ ਕੁੱਝ ਖਾਣ ਨੂੰ ਮਿਲ ਗਿਆ ਤਾਂ ਵੀ ਠੀਕ ਨਹੀਂ ਮਿਲਿਆਂ ਤਾਂ ਵੀ ਕਦੇ ਪੈਦਲ ਕਦੇ ਰੇਲ ਗੱਡੀ ਰਾਂਹੀਂ ਕਰਦੀ ਕਰਾਉਂਦੀ ਇੰਦੋਰ ਵਿਖੇ ਪਹੁੰਚ ਗਈ''। ਟੇਬਲ ਉੱਤੇ ਪਏ ਪਾਣੀ ਦੇ ਗਿਲਾਸ ਵਿੱਚ ਪਾਣੀ ਦਾ ਘੱਟ ਭਰਦੀ ਹੋਈ ਆਰਤੀ ਨੇ ਗੱਲ ਅੱਗੇ ਤੋਰੀ ਤੇ ਆਖਣ ਲੱਗੀ '' ਉੱਥੇ ਮੈਨੂੰ ਇੱਕ ਭੀਖਾਰੀ ਮਾਤਾ ਮਿਲੀ ਜਿਸ ਨੇ ਇੰਦੋਰ ਦੇ ਮਸ਼ਹੂਰ ਮਾਤਾ ਰਾਣੀ ਮੰਦਰ ਦੇ ਬਾਹਰ ਮੇਰੇ ਹੱਥ ਵਿੱਚ ਭੀਖ ਮੰਗਣ ਵਾਲਾ ਕਟੋਰਾ ਦੇ ਕੇ ਬੈਠਾ ਦਿੱਤਾ ਅਤੇ ਕੁੱਝ ਦਿਨ ਕੱਟਣ ਤੋ ਬਾਅਦ ਮੇਰਾ ਦਿਲ ਇਸ ਕੰਮ ਨੂੰ ਨਾ ਲੱਗਾ ਅਤੇ ਮੈਂ ਉਥੋਂ ਵੀ ਚੱਲ ਪਈ। ਫਿਰ ਇੱਕ ਮਿਹਨਤਕੱਸ ਪਤੀ ਪਤਨੀ ਮੈਨੂੰ ਮਿਲ ਪਏ ਜ਼ੋ ਇਸੇ ਸ਼ਹਿਰ ਦੇ ਮਸ਼ਹੂਰ ਹਸਪਤਾਲ ਯਸਵੰਤ ਰਾਓ ਚਵਨ ਦੀ ਪਾਰਕ ਵਿੱਚ ਰਹਿੰਦੇ ਸਨ ਅਤੇ ਮਰੀਜਾਂ ਨੂੰ ਫੱਲ ਫਰੂਟ ਲਿਆ ਕੇ ਸਹੀ ਰੇਟ ਤੇ ਵੇਚਦੇ ਸਨ। ਉਨ੍ਹਾਂ ਨਾਲ ਮਿਲ ਕੇ ਮੈਂ ਆਪਣੀ ਜਿੰਦਗੀ ਦਾ ਸਮਾਂ ਗੁਜਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੰਦੋਰ ਵਿਖੇ ਹੀ ਮੇਰੀ ਮਾਸੀ ਦੇ ਲੜਕਿਆਂ ਨੇ ਮੈਨੂੰ ਵੇਖ ਲਿਆ ਅਤੇ ਉਹ ਪਰਿਵਾਰ ਸਮੇਤ ਆ ਕੇ ਉਸ ਪਤੀ ਪਤਨੀ ਨਾਲ ਲੜਣ ਲੱਗ ਪਏ ਮੈਂ ਆਪਣੀ ਮਾਸੀ ਨੂੰ ਪਹਿਚਾਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿਉਂਕਿ ਮੈਨੂੰ ਪਤਾ ਸੀ ਜੇ ਮੈਂ ਇਨ੍ਹਾਂ ਨਾਲ ਚੱਲੀ ਗਈ ਤਾਂ ਇਹ ਮੈਨੂੰ ਵਾਪਿਸ ਭੇਜ਼ ਦੇਣਗੇ ਅਤੇ ਫਿਰ ਤੋਂ ਮੈਨੂੰ ਉਹੀ ਨਰਕ ਭਰਿਆ ਜੀਵਨ ਬਤੀਤ ਕਰਨਾ ਪਵੇਗਾ ਇਹੋ ਸੋਚ ਕੇ ਮੇਰੀਆਂ ਅੱਖਾਂ ਅੱਗੇ ਮੇਰੇ ਬਾਪ ਦਾ ਚਿਹਰਾ ਨਜ਼ਰ ਆਉਣ ਲੱਗ ਪੈਂਦਾ ਸੀ। ਝਗੜੇ ਦੌਰਾਨ ਪੁਲਿਸ ਆ ਗਈ ਅਤੇ ਪੁਲਿਸ ਨੇ ਕਿਹਾ ਕਿ ਇਸ ਲੜਕੀ ਨੂੰ ਸਵੇਰੇ ਥਾਣੇ ਪੇਸ਼ ਕਰੋ ਅਤੇ ਜੇਕਰ ਇਹ ਆਪਣੀ ਮਾਸੀ ਨੂੰ ਨਹੀਂ ਜਾਣਦੀ ਪਹਿਚਾਣ ਦੀ ਤਾਂ ਇਸ ਨੂੰ ਅਨਾਥ ਆਸ਼ਰਮ ਵਿੱਚ ਭੇਜ਼ ਦੇਵਾਂਗੇ ਦੂਜੇ ਦਿਨ ਸਵੇਰੇ ਦੱਸ ਵੱਜੇ ਦਾ ਸਮੇਂ ਦੇ ਕੇ ਪੁਲਿਸ ਚੱਲੀ ਗਈ।
    ਮੈਂ ਆਪਣੀ ਜਿੰਦਗੀ ਵਿੱਚ ਇੱਕੋ ਗੱਲ ਹੀ ਧਾਰ ਕੇ ਰੱਖੀ ਸੀ ਕਿ ਕਿਸੇ ਨੂੰ ਵੀ ਆਪਣਾ ਸਹੀ ਨਾਮ ਅਤੇ ਪਤਾ ਨਹੀਂ ਸੀ ਦੱਸਿਆ।ਇਹ ਸੋਚ ਕੇ ਕਿ ਸਵੇਰੇ ਪੁਲਿਸ ਨੇ ਮੈਨੂੰ ਲੈ ਜਾਣਾ ਹੈ ਮੈਂ ਉਥੋਂ ਵੀ ਇਸੇ ਕਸ਼ਮਕੱਸ ਵਿੱਚ ਉਸ ਪਤੀ ਪਤਨੀ ਤੇ ਸੁੱਤੇ ਪਏ ਹੀ ਮੈਂ ਰਾਤ ਨੂੰ ਉੱਥੋਂ ਜਾ ਕੇ ਰੇਲ ਗੱਡੀ ਵਿੱਚ ਬੈਠ ਗਈ ਰਾਤ ਦਾ ਅੰਧੇਰਾ ਸੀ ਅਤੇ ਗੱਡੀ ਵਿੱਚ ਮੈਨੂੰ ਇੱਕ ਚਮਕਦੀਆਂ ਅੱਖਾਂ ਵਾਲਾ ਦਾੜੀ ਵਾਲਾ ਬਜੁਰਗ ਬੈਠਾ ਨਜ਼ਰ ਆ ਰਿਹਾ ਸੀ ਪਰੰਤੂ ਮੈਨੂੰ ਐਨੀ ਹੋਸ਼ ਨਹੀਂ ਸੀ ਕਿ ਉਸ ਨੂੰ ਕੁੱਝ ਪੁੱਛ ਦੱਸ ਸਕਾਂ ਰਾਤ ਨੂੰ ਲੰਮੇ ਪਿਆਂ ਹੀ ਗੱਡੀ ਚੱਲ ਪਈ ਜੱਦ ਸਵੇਰ ਹੋਈ ਤਾਂ ਮੈ ਵੇਖਿਆ ਉਸ ਬਾਬੇ ਦੀ ਇੱਕ ਲੱਤ ਕੱਟੀ ਹੋਈ ਸੀ ਜ਼ੋ ਬਿਸ਼ਾਖੀ ਦੇ ਸਹਾਰੇ ਚੱਲਦਾ ਸੀ। ਮੈਂ ਫਿਰ ਉਨ੍ਹਾਂ ਨੂੰ ਪੁੱਛਿਆ ''ਬਾਬਾ ਜੀ ਇਹ ਗੱਡੀ ਕਿਧਰ ਨੂੰ ਜਾ ਰਹੀ ਹੈ ਤਾਂ ਕਹਿਣ ਲੱਗੇ ''ਦਿੱਲੀ ਨੂੰ'' ਫਿਰ ਮੈ ਪੁੱਛਿਆ ਕਿ ਇਹ ਤੁਹਾਡੀ ਲੱਤ ਕਿਵੇਂ ਕੱਟੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ '' ਮੈਂ ਫੋਜ਼ ਵਿੱਚ ਸਾਂ ਅਤੇ ਡਿਊਟੀ ਦੋਰਾਨ ਮੇਰੀ ਲੱਤ ਵਿੱਚ ਗੋਲੀ ਗੱਲਣ ਕਾਰਣ ਮੇਰੀ ਲੱਤ ਕੱਟਣੀ ਪਈ, ਉਤੋਂ ਕੁਦਰਤ ਦਾ ਭਾਣਾ ਵਰਤਿਆ ਕਿ ਜੱਦ ਮੇਰੀ ਪਤਨੀ ਨੂੰ ਇਸ ਹਾਦਸੇ ਬਾਰੇ ਪਤਾ ਲੱਗਾ ਤਾਂ ਉਹ ਮੇਰੀ ਖ਼ਬਰ ਲੈਣ ਲਈ ਮੇਰੀ ਬੇਟੀ ਨਾਲ ਲੈ ਕੇ ਆ ਰਹੀ ਸੀ ਤਾਂ ਉਨ੍ਹਾਂ ਦੋਹਾਂ ਦਾ ਐਕਸੀਡੈਂਟ ਹੋਣ ਕਾਰਣ ਮੌਤ ਹੋ ਗਈ'' ਬਾਬੇ ਨੇ ਹੋਕਾ ਜਿਹਾ ਭਰ ਕੇ ਇੱਕੋ ਟੁੱਕਵਿੱਚ ਸਾਰੀ ਗੱਲ ਦੱਸ ਦਿੱਤੀ। ਜੱਦ ਬਾਬੇ ਨੇ ਮੇਰੇ ਬਾਰੇ ਪੁੱਛਿਆ ਤਾਂ ਮੈਂ ਵੀ ਆਪਣੀ ਉਹੀ ਮਾਂ ਤੋ ਵਿਛੜਣ ਵਾਲੀ ਕਹਾਣੀ ਦੱਸੀ ਕਿਉਂਕਿ ਮੇਰੀ ਅੰਦਰੋ ਹਰੇਕ ਨੂੰ ਆਪਣੇ ਬਾਰੇ ਸੱਚ ਦੱਸਣ ਦੀ ਸਮਰੱਥਾ ਟੁੱਟ ਚੁੱਕੀ ਸੀ। ਤਾਂ ਉਨ੍ਹਾਂ ਨੇ ਮੇਰੀ ਗੱਲ ਸੁੱਣ ਕੇ ਪਹਿਲਾਂ ਤਾਂ ਇਹੋ ਸਲਾਹ ਦਿੱਤੀ ਕੇ ਬੇਟਾ ਤੂੰ ਲੜਕੀ ਹੈਂ ਇਸ ਲਈ ਜ਼ਮਾਨਾ ਬਹੁਤ ਖਰਾਬ ਹੈ ਇਸ ਲਈ ਬੇਟੀ ਤੂੰ ਆਪਣੇ ਬਾਲ ਕੱਟਵਾ ਕੇ ਲੜਕਿਆਂ ਵਾਲਾ ਰੂਪ ਧਾਰਨ ਕਰ ਲੈ ਅਤੇ ਕਪੜੇ ਵੀ ਉਹੋ ਜਿਹੇ ਹੀ ਪਹਿਨਣੇ ਸ਼ੁਰੂ ਕਰ ਦੇ  ਤਾਂ ਜ਼ੋ ਲੋਕਾਂ ਦੀਆਂ ਨਜ਼ਰਾਂ ਤੋਂ ਕੁੱਝ ਤਾਂ ਬਚਾ ਹੋ ਸਕੇ।ਮੇਰੇ ਵੀ ਗੱਲ ਦਿਲ ਨੂੰ ਸਹੀ ਲੱਗੀ ਮੈਂ ਕਦੇ ਵੀ ਉਨ੍ਹਾਂ ਦਾ ਨਾਮ ਪੁੱਛਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੀ ਸਿਰਫ ਬਾਬਾ ਜੀ ਆਖ ਕੇ ਬੁਲਾਉਂਦੀ ਸੀ ਮੈਨੂੰ ਉਨ੍ਹਾਂ ਦੇ ਚਿਹਰੇ ਤੋਂ ਸੱਚਾਈ ਝੱਲਕਦੀ ਸਾਫ਼ ਨਜ਼ਰ ਆਉਂਦੀ ਸੀ। ਉਨ੍ਹਾਂ ਨੇ ਮੈਨੂੰ ਆਪਣੀ ਔਲਾਦ ਵਾਂਗ ਪਾਲਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਮੈਂ ਤੈਨੂੰ ਸਕੂਲ ਲਾਵਾਂਗਾ। ਬਾਬਾ ਜੀ ਦਿੱਲੀ ਵਿਖੇ ਆਜ਼ਾਦ ਨਗਰ ਵਿੱਚ ਲਗਦੀ ਮੰਡੀ ਤੋ ਸਮਾਨ ਖਰੀਦ ਕੇ ਵੱਖਵੱਖ ਸ਼ਹਿਰਾਂ ਵਿੱਚ ਵੇਚਣ ਜਾਇਆ ਕਰਦੇ ਸਨ। ਇਸੇ ਤਰ੍ਹਾਂ ਤਿੰਨ ਕੁ ਮਹੀਨੇ ਬਾਬਾ ਜੀ ਨਾਲ ਕੰਮ ਕਰਦਿਆਂ ਬੀਤ ਗਏ। ਫਿਰ ਕਿਸਮਤ ਨੇ ਧੋਖਾ ਦੇ ਦਿੱਤਾ ਇੱਕ ਦਿਨ ਬਾਬਾ ਜੀ ਨੇ ਅਜ਼ਾਦ ਨਗਰ ਦਿੱਲੀ ਮੰਡੀਵਿੱਚੋ ਸਮਾਨ ਖਰੀਦਿਆ ਅਤੇ ਗੱਡੀ ਵਿੱਚ ਰੱਖਿਆ ਅਤੇ ਗੱਡੀ ਚੱਲ ਪਈ ਪਈ, ਪਰੰਤੂ ਮੈਂ ਬੜੀ ਕੋਸ਼ਿਸ ਕੀਤੀ ਮੈਂ ਉਹ ਰੇਲ ਗੱਡੀ ਫੜ੍ਹ ਨਾ ਸਕੀ ਤੇ ਉੱਥੇ ਹੀ ਬਾਬਾ ਜੀ ਦੀ ਕੁੱਝ ਦਿਨ ਉਡੀਕ ਕੀਤੀ ਪਰ ਉਹ ਮੁੜ ਕੇ ਨਾ ਆਏ। ਆਰਤੀ ਆਪਣੀ ਸਾਰੀ ਜੀਵਨ ਦੀ ਵਿਥਿਆ ਸੁਣਾ ਰਹੀ ਸੀ ਮੈਂ ਅਤੇ ਜ਼ੋਤ ਇੱਕ ਮੂਕ ਦਰਸ਼ਕ ਬਣ ਕੇ ਉਸ ਦੇ ਪਿਛੋਕੜ ਨੂੰ ਸੁਣ ਰਹੇ ਸਾਂ ਜ਼ੋਤ ਦੇ ਦਿਲ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੇਰੇ ਲੂੰ ਕੰਡੇ ਖੜ੍ਹੇ ਹੋ ਰਹੇ ਸਨ ਕਿ ਆਰਤੀ ਨੇ ਏਨੇ ਦੁੱਖ ਸਹੇ ਹਨ ।ਮੈਂ ਸੋਚਿਆ ਸਾਇਦ ਹੁਣ ਹੀ ਅੰਤ ਹੋ ਜਾਵੇਗਾ ਪਰ ਉਸ ਦੀਆਂ ਅੱਖਾਂਵਿੱਚੋਂ ਪਾਣੀ ਛੱਲਕ ਰਿਹਾ ਸੀ ਅਤੇ ਗੱਲ ਨੂੰ ਅਗਾਂਹ ਤੋਰਨ ਲਈ ਫਿਰ ਉਸ ਨੇ ਪਾਣੀ ਪੀਣਾ ਯੋਗ ਸਮਝਿਆ ਅਤੇ ਫਿਰ ਦੱਸਣ ਲੱਗੀ।
    ਦੱਸਦਿਆਂ ਉਸ ਨੇ ਕਿਹਾ ਕਿ ਸਟੇਸ਼ਨ ਤੇ ਕੁੱਝ ਲੜਕਿਆਂ ਦੇ ਦੋ ਗਰੁੱਪ ਸਨ ਉਨ੍ਹਾਂ ਦੀ ਪਤਾ ਨਹੀਂ ਆਪਸੀ ਕੀ ਰੰੰਿਜਸ ਸੀ ਦੋਹਾਂ ਗਰੁੱਪਾਂ ਦੀ ਆਪਸੀ ਲੜਾਈ ਹੋ ਜ਼ੋ ਕੁੱਟ ਕੁਟਾਪੇ ਤੱਕ ਦੀ ਨੋਬਤ ਆ ਗਈ ਇਸੇ ਝਗੜੇ ਵਿੱਚ ਉਨ੍ਹਾਂ ਨੇ ਮੈਨੂੰ ਵੀ ਕੁੱਟ ਸੁੱਟਿਆ ਮੈਂ ਕਿਸੇ ਤਰ੍ਹਾਂ ਆਪਣੀ ਜਾਨ ਲੜਾਈ ਝਗੜੇਵਿੱਚੋਂ ਛੁੱਡਵਾਕੇ ਭੱਜ ਆਈ ਤਾਂ ਕਰੀਬ ਇੱਕ ਕਿਲੋਮੀਟਰ ਜਾ ਕੇ ਸੜਕ ਤੇ ਸਟਰੀਟ ਲਾਇਟ ਦੇ ਹੇਠਾਂ ਇੱਕ ਭਿਖਾਰੀ ਲੰਮਾ ਪਿਆ ਸੀ।ਮੈਂ ਉਸ ਨੂੰ ਆਪਣੀ ਸਾਰੀ ਗੱਲ ਦੱਸੀ ਜ਼ੋ ਸਾਰਿਆਂ ਨੂੰ ਦੱਸਦੀ ਸਾਂ ਉਸ ਨੇ ਆਪਣੇ ਥੈਲੇ ਵਿੱਚੋਂ ਇੱਕ ਕਾਪੀ ਕੱਢੀ ਤੇ ਕਿਹਾ ਇਸ ਉਪਰ ਆਪਣੇ ਬਾਰੇ ਲਿਖਦੇ ਪਰੰਤੂ ਉਹ ਵੀ ਸਵੇਰ ਨੂੰ ਚੱਲਾ ਗਿਆ ਤੇ ਮੁੜ ਵਾਪਿਸ ਨਹੀਂ ਆਇਆ।    ਸਵੇਰੇ ਹੋਈ ਰੋਜ਼ ਮਰਾ ਦੀ ਤਰ੍ਹਾਂ ਢਿੱਡ ਨੇ ਆਪਣਾ ਭੁੱਖ ਵਾਲਾ ਅਲਾਰਮ ਵਜਾ ਦਿੱਤਾ ਨਾ ਕੋਲ ਕੋਈ ਪੈਸਾ ਨਾ ਕੋਈ ਜਾਣ ਪਹਿਚਾਣ ਉੱਤੋਂ ਦਿੱਲੀ ਦਾ ਟਾਕੀ ਪਲਾਜਾ ਰੋਡ।ਮੈਂ ਹੋਸਲਾਂ ਜਿਹਾ ਕਰਕੇ ਇੱਕ ਮੁਸਲਮਾਨ ਬੁਜਰਗ ਢਾਬੇ ਵਾਲੇ ਤੋਂ ਰੋਟੀ ਦੀ ਨਾ ਚਾਹੁੰਦਿਆਂ ਵੀ ਮੰਗ ਕੀਤੀ ਜਿਵੇਂ ਕਿਹਾ ਹੈ ਕਿ ਮਰਦਾ ਕੀ ਨਾ ਕਰਦਾ ਵਾਲੀ ਕਹਾਵਤ ਮੇਰੇ ਤੇ ਸਿੱਧ ਹੋਈ ਅਤੇ ਫਿਰ ਉਸੇ ਝੂਠ ਦਾ ਸਹਾਰਾ ਲੈ ਕੇ ਉਸ ਢਾਬੇ ਵਾਲੇ ਨੂੰ ਤਰਲੇ ਨਾਲ ਕਿਹਾ ''ਮੀਆਂ ਜੀ ਮੇਰੀ ਮਾਂ ਗੱਡੀ ਵਿੱਚ ਵਿਛੱੜ ਗਈ ਹੈ ਅਤੇ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਅਤੇ ਮੈਨੂੰ ਭੁੱਖ ਬੜੇ ਜ਼ੋਰ ਦੀ ਲੱਗੀ ਹੈ, ਹੋ ਸਕੇ ਤਾਂ ਰੋਟੀ ਖਵਾ ਦੇਵੋ'' ਉਹ ਇਨਸਾਨ ਨੀਅਤ ਦਾ ਠੀਕ ਲੱਗਾ ਮੈਨੂੰ ਰੋਟੀ ਖਵਾ ਕੇ ਆਖਣ ਲੱਗਾ ਕਿ '' ਬੇਟਾ ਜੱਦ ਤੱਕ ਤੇਰੀ ਮਾਂ ਨਹੀਂ ਮਿਲ ਜਾਂਦੀ ਤੂੰ ਸਾਡੇ ਕੋਲ ਹੀ ਰਹਿ ਪਹਿਲਾਂ ਮੇਰੀਆਂ ਤਿੰਨ ਬੇਟੀਆਂ ਹਨ ਅਤੇ ਹੁਣ ਮੈਂ ਸਮਝਾਗਾਂ ਕਿ ਮੇਰੀਆਂ ਚਾਰ ਬੇਟੀਆਂ ਹਨ'' ਮੈਂ ਸਮੇਂ ਦੀ ਨਿਜ਼ਾਕਤ ਨੂੰ ਸਮਝਦੇ ਹੋਏ ਉਹਨਾਂ ਕੋਲ ਹੀ ਰਹਿਣਾ ਸ਼ੁਰੂ ਕਰ ਦਿੱਤਾ ਪਰੰਤੂ  ਕੁੱਝ ਦਿਨਾਂ ਬਾਅਦ ਉਸ ਪਰਿਵਾਰ ਨੂੰ ਮੈਂ ਬੋਝ ਜਿਹਾ ਲੱਗਣ ਲੱਗ ਪਈ ਅਤੇ ਉਸ ਦੀ ਪਤਨੀ ਨੇ ਆਖਣਾ ''ਸਾਰਾ ਦਿਨ ਖਾਤੀ ਰਹਿਤੀ ਹੋ ਕਭੀ ਕਪੜੇ ਬਰਤਨ ਵੀ ਸਾਫ਼ ਕਰ ਲੀਆ ਕਰੋ'' ਹੋਲੀ ਹੋਲੀ ਵਤੀਰਾ ਬਦਲਣ ਲੱਗਾ ਅਤੇ ਉਹਨਾਂ ਦੇ ਢਾਬੇ ਤੇ ਇੱਕ ਗੁਡੂ ਨਾਮ ਦਾ ਲੜਕਾ ਕੰਮ ਕਰ ਸੀ ਜ਼ੋ ਮੇਰੀ ਮਦੱਦ ਕਰ ਦਿੰਦਾ ਸੀ ਇਸ ਦੇ ਨਾਲ ਉਮਰ ਦੇ ਲਿਹਾਜ ਨਾਲ ਸਾਡਾ ਆਪਸੀ ਲਗਾਵ ਵੱਧਣ ਲੱਗ ਪਿਆ । ਮੈਂ ਤੇ ਗੁਡੂ ਆਪਸ ਵਿੱਚ ਵਿਆਹ ਕਰਵਾਉਣ ਦੇ ਸਪਨੇ ਦੇਖਣ ਲਗੇ ਪਏ ਪਰ ਸਾਡਾ ਵਿਆਹ ਤਾਂ ਨਹੀਂ ਹੋ ਸਕਿਆ ਪਰੰਤੂ ਅਸੀਂ ਦੋਵੇਂ ਜਣੇ ਇੱਕ ਕਮਰੇ ਵਿੱਚ ਇੱਕਠੇ ਰਹਿਣ ਲੱਗੇੇ, ਕੁੱਝ ਸਮਾਂ ਬੀਤਣ ਉਪਰੰਤ ਫਿਰ ਸਾਡਾ ਅਕਸਰ ਆਪਸੀ ਤੱਕਰਾਰ ਰਹਿਣ ਲੱਗ ਪਿਆ ਗੁੱਡੂ ਨੇ ਪਤਾ ਨਹੀਂ ਕੀ ਯੁਗਤ ਬਣਾ ਕੇ ਮੈਨੂੰ ਕਿਹਾ ਕਿ ਤੂੰ ਆਪਣੇ ਘਰ ਕੁੱਝ ਦਿਨਾਂ ਲਈ ਚੱਲੀ ਜਾ ਫਿਰ ਮੈਂ ਤੈਨੂੰ ਲੈ ਆਵਾਂਗਾਂ। ਮੈਂ ਵੀ ਬਾਲਪੁਣੇਵਿੱਚ ਉਸ ਦੇ ਆਖੇ ਲੱਗ ਗਈ ਅਤੇ ਗੁਡੂ ਮੈਨੂੰ ਰੇਲਵੇ ਸਟੇਸ਼ਨ ਤੇ ਕੇ ਗੱਡੀ ਵਿੱਚ ਬਿਠਾ ਕੇ ਚਲਾ ਗਿਆ।
    ਦਿੱਲੀ ਤੋਂ ਜੱਦ ਗੱਡੀ ਚੱਲੀ ਤਾਂ ਮੈਂ ਸੋਚਾਂ ਵਿੱਚ ਡੁੱਬੀ ਬੈਠੀ ਸਾਂ ਕਿ ਮੈਂ ਫਿਰ ਆਪਣੇ ਉਸੇ ਘਰ ਹੀ ਜਾਣ ਲਈ ਅੱਜ ਫਿਰ ਮਜਬੂਰ ਹਾਂ ਜਿਸ ਨੂੰ ਮੈਂ ਇਹ ਸੋਚ ਕੇ ਛੱਡਿਆ ਸੀ ਕਿ ਜਿਉਂਦੇ ਜੀਅ ਕਦੇ ਇਸ ਘਰ ਵਿੱਚ ਨਹੀਂ ਵੜਾਂਗੀ ਦਿਮਾਗ ਸੋਚਾਂ ਵਿੱਚ ਡੁੱਬਾ ਪਿਆ ਅਤੇ ਪਤਾ ਨਹੀਂ ਸੀ  ਹੁਣ ਇਹ ਗੱਡੀ ਕਿੱਧਰ ਨੂੰ ਜਾਵੇਗੀ। ਏਨੇ ਨੂੰ ਮੇਰੇ ਕੋਲ ਇੱਕ ਆਦਮੀ ਆ ਕੇ ਬੈਠ ਗਿਆ ਉਸ ਨੇ ਮੈਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਹੀ ਸੀ ।ਮੈਂ ਪਹਿਲਾਂ ਹੀ ਉਸ ਨੂੰ ਪੁੱਛ ਲਿਆ ਕਿ ਇਹ ਗੱਡੀ ਕਿੱਧਰ ਨੂੰ ਜਾਣੀ ਹੈ। ਉਸ ਨੇ ਕਿਹਾ ਕਿ ਇਹ ਅੰਮ੍ਰਿਤਸਰ ਪੰਜਾਬ ਨੂੰ ਜਾਣੀ ਹੈ। ਮੇਰੀ ਹਾਲਤ ਵੇਖ ਕੇ ਉਸ ਨੇ ਮੇਰੇ ਹਾਲਤਾਂ ਬਾਰੇ ਪੁੱਛਿਆ ਤੇ ਮੈ ਉਸ ਨੂੰ ਉਹ ਹੀ ਜਵਾਬ ਦਿੱਤਾ ਜ਼ੋ ਸਾਰਿਆ ਨੂੰ ਦੱਸਦੀ ਆਈ ਸੀ। ਉਸ ਨੇ ਕਿਹਾ ਤੂੰ ਫ਼ਿਕਰ ਨਾ ਕਰੀਂ ਰਸਤੇ ਵਿੱਚ ਇੱਕ ਅਧਿਆਤਮਿਕ ਸੰਤਾਂ ਦੀ ਜਗ੍ਹਾ ਆਉਣੀ ਮੈ ਤੈਨੂੰ ਉੱਥੇ ਛੱਡ ਦੇਵਾਂਗਾ ਤੇ ਤੂੰ ਉੱਥੇ ਸੇਵਾਦਾਰੀ ਕਰਕੇ ਆਪਣੇ ਜਿੰਦਗੀ ਦੇ ਦਿਨ ਗੁਜਾਰ ਲਵੀਂ।
    ਪਰੰਤੂ ਉਸ ਨੇ ਮੈਨੂੰ ਰਸਤੇ ਵਿੱਚ ਕਿਧਰੇ ਨਾ ਉਤਾਰਿਆ ਆਖ਼ਰ ਅੰਮ੍ਰਿਤਸਰ ਵਿਖੇ ਪੁੱਜ਼ ਗਏ ਉਸ ਨੇ ਮੈਨੂੰ ਧਾਰਮਿਕ ਸੰਸਥਾ ਦੀ ਸਰਾਂ ਵਿੱਚ ਰਹਿਣ ਲਈ ਛੱਡ ਦਿੱਤਾ ਅਤੇ ਕਿਹਾ ਕਿ ਤੂੰ ਇੱਥੇ ਲੰਗਰ ਛੱਕ ਲਿਆ ਕਰੀਂ ਅਤੇ ਮੈਂ ਤੇਰੇ ਰਹਿਣ ਦਾ ਜੱਦ ਤੱਕ ਕੋਈ ਹੋਰ ਬੰਦੋ ਬਸਤ ਕਰਦਾ ਹਾਂ ਇੱਕ ਦੋ ਦਿਨਾਂ ਵਿੱਚ ਫਿਰ ਮੈਂ ਤੈਨੂੰ ਇੱਥੋਂ ਲੈ ਜਾਵਾਂਗਾ।ਸਰਾਂ ਵਿੱਚੋਂ ਮੈਂ ਕਦੇ ਬਾਹਰ ਆ ਜਾਂਦੀ ਸੀ ਅਤੇ ਉੱਥੇ ਨਜ਼ਦੀਕ ਹੀ ਇੱਕ ਝੁੱਗੀ ਝੋਪੜੀਂ ਵਾਲਾ ਪਰਿਵਾਰ ਰਹਿੰਦਾ ਸੀ ਜ਼ੋ ਕੂੜੇ ਨੂੰ ਫਰੋਲਦਾ ਸੀ ਉਸ ਕੂੜੇ ਵਿੱਚ ਨਿਕਲੇ ਸਮਾਨ ਨੂੰ ਵੇਚਕੇ ਘਰ ਦਾ ਗੁਜ਼ਾਰਾ ਕਰਦੇ ਸਨ ਅਤੇ ਮੈਂ ਵੀ ਉਨ੍ਹਾਂ ਦੇ ਨਾਲ ਕੂੜੇ ਨੂੰ ਫਰੋਲਣ ਦਾ ਕੰਮ ਕਰਨ ਲੱਗੀ ਅਤੇ ਉਨ੍ਹਾਂ ਕੋਲੋ  ਜ਼ੋ ਕੁੱਝ ਖਾਣ ਨੂੰ ਮਿਲਣਾ ਮੈਂ ਚੁੱਪ ਕਰਕੇ ਖਾ ਲੈਣਾ। ਆਖ਼ਰ ਵਿੱਚ ਉਨ੍ਹਾਂ ਨੇ ਵੀ ਮੇਰੀ ਬਦਕਿਸਮਤੀ ਦਾ ਫਾਇਦਾ ਉਠਾਉਣ ਲਈ ਕਿਹਾ ਕਿ ਤੁੂੰ ਸਾਡੇ ਲੜਕੇ ਨਾਲ ਵਿਆਹ ਕਰਵਾ ਲੈ। ਮੈਂ ਉਥੋ ਫਿਰ ਸਰਾਂ ਵਿਖੇ ਆ ਗਈ।
    ਜਿੰਦਗੀ ਵਿੱਚ ਭੁੱਖ ਦਾ ਸਾਹਮਣਾ ਬਹੁਤ ਕੀਤਾ ਹੋਣ ਕਰਕੇ ਕਦੇ ਇੱਕ ਰੋਟੀ ਤੋਂ ਵੱਧ ਕਿਸੇ ਨੇ ਰੋਟੀ ਨਹੀਂ ਸੀ ਦਿੱਤੀ ਕਦੇ। ਇੱਥੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਅਤੁੱਟ ਲੰਗਰ ਚੱਲਦਾ ਹੋਣ ਕਰਕੇ ਮੈਂ ਰੱਜ ਕੇ ਰੋਟੀ ਖਾਂਦੀ ਰਹੀ ਅਤੇ ਸਿਹਤ ਪੱਖੋਂ ਵੀ ਠੀਕ ਹੋ ਗਈ ਹਾਲਤ ਉਹੀ ਪਾਗਲਾਂ ਵਰਗੇ ਹੀ ਰਹੇ ਅਤੇ ਲੋਕਾਂ ਨੇ ਵੀ ਤਕਰੀਬਨ ਪਾਗਲ ਹੀ ਸਮਝਣਾ , ਤਨ ਢੱਕਣ ਯੋਗ ਕਪੜੇ ਜ਼ੋ ਪਤਾ ਨਹੀਂ ਕਿਸ ਸਮੇਂ ਦੇ ਬਦਲੇ ਹੋਣੇ ਅਤੇ ਸਿਰ ਨੂੰ ਤੇਲ ਤਾਂ ਕੀ ਕੰਘੀ ਕੀਤੀ ਨੂੰ ਵੀ ਸਮਾਂ ਗੁਜਰ ਗਿਆ ਸੀ ਲੋਕ ਮੈਨੂੰ ਪਾਗਲ ਸਮਝ ਕੇ ਅਤੇ ਜ਼ੋ ਸਰਾਂ ਵਿੱਚ ਕੋਹੜ ਦੇ ਰੋਗੀਆਂ ਅਤੇ ਉਥੇ ਸਰਾਂ ਵਿੱਚ ਰਹਿੰਦੇ ਹੋਰ ਲੋਕਾਂ ਨੂੰ ਦਾਨ ਕਰਨ ਆਉਂਦੇ ਸਨ। ਉਹ ਮੈਨੂੰ ਵੀ ਦਾਨ ਦੇ ਜਾਂਦੇ ਸਨ ਮੈਂ ਵੀ ਉਨ੍ਹਾਂ ਹੀ ਚੀਜਾਂ ਦੇ ਵਰਤੋਂ ਕਰ ਲੈਂਦੀ ਸੀ। ਪਰੰਤੂ ਉਹ ਵਿਅਕਤੀ ਜਿਹੜਾ ਮੈਨੂੰ ਇੱਥੇ ਛੱਡ ਕੇ ਗਿਆ ਸੀ ਮੁੜਕੇ ਨਹੀਂ ਆਇਆ ਇਸੇ ਤਰ੍ਹਾਂ 20 ਕੁ ਦਿਨ ਲੰਘਣ ਉਪਰੰਤ ਇਸ ਧਾਰਮਿਕ ਸੰਸਥਾ ਨੂੰ ਚਲਾਉਣ ਵਾਲੀ ਪ੍ਰਬੰਧਕ ਕਮੇਟੀ ਨੇ ਮੈਨੂੰ ਬੁਲਾਇਆ ।ੳਨ੍ਹਾਂ ਕਿਹਾ ਕਿ ਸਾਡੇ ਕਮੇਟੀ ਵੱਲੋਂ ਬੇਟਾ ਤੈਨੂੰ ਕਈ ਦਿਨਾਂ ਤੋਂ ਇੱਥੇ ਦੇਖਿਆ ਜਾ ਰਿਹਾ ਹੈ, ਸੋ ਇਸ ਕਰਕੇ ਤੈਨੂੰ ਬੁਲਾਇਆ ਗਿਆ ਹੈ। ਕਮੇਟੀ ਵਿੱਚ ਇੱਕ ਇਸਤਰੀ ਮੈਂਬਰ ਵੀ ਸੀ ਮੈਂ ਸਾਰੀ ਵਾਰਤਾ ਉਨ੍ਹਾਂ ਨੂੰ ਦੱਸੀ ਮੈਨੂੰ ਹਿੰਦੀ ਬੋਲਣੀ ਆਉਂਦੀ ਸੀ ਪਰ ਮੈਂ ਉਨ੍ਹਾਂ ਕੋਲ ਉਹ ਝੂਠ ਵੀ ਨਹੀਂ ਬੋਲਿਆ ਜ਼ੋ ਸਾਰਿਆਂ ਕੋਲ ਬੋਲਦੀ ਸੀ। ਮੈਂ ਇੱਥੇ ਇਸੇ ਲਈ ਝੂਠ ਨਹੀਂ ਬੋਲਿਆ ਕਿ ਪਹਿਲਾਂ ਹੀ ਜਿੰਦਗੀ ਨੇ ਬੜੇ ਧੱਕੇ ਇਸ ਜਨਮ ਵਿੱਚ ਦਿੱਤੇ ਹਨ ਹਨ ਜੇ ਅੱਜ ਇਨ੍ਹਾਂ ਰੱਬ ਰੂਪੀ ਬੰਦਿਆਂ ਅੱਗੇ ਵੀ ਝੂਠ ਦਾ ਸਹਾਰਾ ਲਿਆ ਤਾਂ ਪਤਾ ਨਹੀਂ ਅਗਲੇ ਜਨਮ ਵਿੱਚ ਕੀ ਬਣੇਗਾ।  ਇਸ ਦੇ ਨਾਲ ਹੀ ਇੱਥੋਂ ਤੱਕ ਪਹੁੰਚਣ ਦਾ ਸਬੱਬ ਦੱਸਿਆ ਤਾਂ ਉਨ੍ਹਾਂ ਨੇ ਮੇਰੀ ਜਿੰਦਗੀ ਦੀ ਸਾਰੀ ਵਾਰਤਾ ਸੁਣੀ ਅਤੇ ਕਮੇਟੀ ਅਤੇ ਉਸ ਇਸਤਰੀ ਮੈਂਬਰ ਨੇ ਮੇਰੀ ਸਾਰੀ ਗੱਲ ਬੜੀ ਗੌਰ ਨਾਲ ਸੁਣ ਕੇ ਕਿਹਾ ਕਿ ਜਿਹੜਾ ਬੰਦਾ ਤੈਨੂੰ ਇੱਥੇ ਛੱਡ ਕੇ ਗਿਆ ਹੈ, ਉਹ ਤੈਨੂੰ ਵੇਚਣਾ ਚਾਹੁੰਦਾ ਸੀ ਪਰ ਉਸ ਨੂੰ ਕੋਈ ਗਾਹਕ ਅਜੇ ਤੱਕ ਨਾ ਮਿਲਣ ਕਰਕੇ ਇੱਥੇ ਮੁੜ ਕੇ ਨਹੀਂ ਆਇਆ।ਸਾਰੇ ਪ੍ਰਬੰਧਕ ਅਤੇ ਬੀਬੀ ਜੀ ਨੇ ਮਿਲ ਕੇ ਮੇਰੀ ਵਿਥਿਆ ਸੁਨਣ ਉਪਰੰਤ ਅਤੇ ਅਗਾਂਹ ਪੜ੍ਹਣ ਦੀ ਇੱਛਾ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਇੱਕ ਸਿਫਾਰਸ਼ ਪੱਤਰ ਅਨਾਥ ਆਸ਼ਰਮ ਨੂੰ ਲਿਖਿਆ ਕਿ ''ਸਾਡੀ ਧਾਰਮਿਕ ਸਰ੍ਹਾਂ ਵਿੱਚ ਇੱਕ ਬੇਸਹਾਰਾ ਲੜਕੀ ਜ਼ੋ ਮਜਬੂਰੀ ਵੱਸ ਆਈ ਹੋਈ ਹੈ। ਇਹ ਅਗਾਂਹ ਪੜ੍ਹਣਾ ਚਾਹੁੰਦੀ ਹੈ। ਇਸ ਲਈ ਇਸ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਜੀ'' ਕੁੱਝ ਦਿਨਾਂ ਵਿੱਚ ਮੰਜੂਰੀ ਆ ਗਈ ਅਤੇ ਮੈਂ ਛੇਵੀਂ ਕਲਾਸ ਤੋਂ ਦਸਵੀਂ ਕਲਾਸ ਤੱਕ ਦੀ ਪੜ੍ਹਾਈ ਅਨਾਥ ਆਸ਼ਰਮ ਦੇ ਸਕੂਲ ਵਿੱਚ ਹੀ ਕੀਤੀ ਅਤੇ ਸਕੂਲ ਦੇ ਪ੍ਰਿੰਸੀਪਲ ਜੀ ਦਾ ਵੀ ਬਹੁਤ ਮੇਰੀ ਜਿੰਦਗੀ ਵਿੱਚਸਹਿਯੋਗ ਰਿਹਾ ਹੌਲੀ ਹੌਲੀ  ਮੈਂ ਅਗਾਂਹ ਪੜ੍ਹਦੀ ਗਈ। ਸਕੂਲ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਮੈਂ ਡਿਗਰੀ ਕਰਨ ਦੀ ਤਿਆਰੀ ਕੀਤੀ ਤਾਂ ਮੇਰੀ ਪੜ੍ਹਾਈ ਨੂੰ ਵੇਖਦੇ ਹੋਏ ਸੰਸਥਾ ਵੱਲੋਂ ਪੈਸੇ ਦੀ ਲੋੜ ਅਨੁਸਾਰ ਮੱਦਦ ਕੀਤੀ ਜਾਂਦੀ ਰਹੀ। ਇਸ ਦੇ ਨਾਲ ਹੀ ਸੰਸਥਾ ਵੱਲੋ ਹੋਸਟਲ ਦਾ ਖਰਚਾ ਦੇਣਾ ਲਈ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਿਆ ।ਹੁਣ ਮੇਰੀ ਜਿੰਦਗੀ ਪ੍ਰਤੀ ਜਿਗਿਆਸਾ ਵੱਧਣ ਲੱਗੀ ਅਤੇ ਉਜੱਵਲ ਭਵਿੱਖ ਦੀਆਂ ਕਿਰਨਾ ਨਜ਼ਰ ਆਉਣ ਲੱਗੀਆਂ।
    ਸਾਡੇ ਨਾਲ ਰਿਸ਼ੀ ਨਾਮ ਦਾ ਇੱਕ ਲੜਕਾ ਵੀ ਪੜ੍ਹਾਈ ਕਰਦਾ ਸੀ ਜਿਸ ਬਾਰੇ ਆਰਤੀ ਨੂੰ ਕਿਹਾ ਕਿ ਉਸ ਨੇ ਇੱਕ ਦਿਨ ਮੈਨੂੰ ਕਿਹਾ ਕਿ ''ਆਰਤੀ ਅਸੀਂ ਇੱਕ ਨਵੀਂ ਇਮਾਰਤ ਦੀ ਉਸਾਰੀ ਕਰ ਰਹੇ ਮੈਂ ਚਾਹੁੰਦਾ ਹੈ ਕਿ ਉਸ ਮਕਾਨ ਦੀ ਥੋੜੀ ਬਹੁਤ ਫੇਰ ਬਦਲ ਲਈ ਤੂੰ ਇੱਕ ਵਾਰੀ ਮੇਰੇ ਨਾਲ ਚੱਲ ਕੇ ਦੇਖ ਲੈ ਕਿਉਂਕਿ ਤੂੰ ਸਾਡੇ ਤੋ ਜ਼ਿਆਦਾ ਹੁਸ਼ਿਆਰ ਹੈ, ਹੋ ਸਕੇ ਤਾਂ ਤੇਰੇ ਹਿਸਾਬ ਨਾਲ ਅਸੀਂ ਉਸ ਨੂੰ ਤਬਦੀਲ ਕਰ ਲਵਾਂਗੇ ਤਾਂ ਜ਼ੋ ਆਏ ਗਏ ਨੂੰ ਸਾਡੀ ਕੋਠੀ ਵੇਖਣਵਿੱਚ ਵਧੀਆ ਲੱਗੇ'' ਮੈਂ ਆਪਣੇ ਤਜਰਬੇ ਵਿੱਚ ਇਜਾਫਾ ਹੁੰਦਾ ਵੇਖ ਕੇ ਉਸ ਨਾਲ ਜਾਣ ਲਈ ਹਾਂ ਕਰ ਦਿੱਤੀ । ਰਿਸ਼ੂ ਨਿਸ਼ਚਿਤ ਕੀਤੇ ਸਮੇਂ ਅਨੁਸਾਰ ਦੁਪਹਿਰ ਨੂੰ ਮੈਂਨੂੰ ਆਪਣੇ ਘਰ ਲੈ ਕੇ ਜਾਣ ਵਾਸਤੇ ਆ ਗਿਆ । ਉਸ ਦੇ ਘਰ ਨੂੰ ਜਾ ਹੀ ਰਿਹੇ ਸੀ ਅਤੇ ਰਸਤੇ ਵਿੱਚੋਂ ਇੱਕ ਰੇਹੜੀ ਤੇ ਰੁਕੇ ਅਤੇ ਮੇਰੇ ਇਨਕਾਰ ਕਰਨ ਤੇ ਵੀ ਉਸ ਗੰਨੇ ਦਾ ਰਸ ਪੀਣ ਲਈ ਕਿਹਾ । ਰੱਸ ਪੀਣ ਉਪਰੰਤ ਫਿਰ ਮੈਨੂੰ ਕੋਈ ਹੋਸ਼ ਨਹੀ ਰਹੀ ਅਤੇ ਜੱਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੀ ਦਿਮਾਗੀ ਹੋਸ਼ ਖੋਹ ਬੈਠੀ ਕਿਉਂਕਿ ਮੈਂ ਉਸ ਦੇ ਕਮਰੇ ਵਿੱਚ ਆਪਣੇ ਆਪ ਨੂੰ ਅਜਿਹੀ ਹਾਲਤ ਵਿੱਚ ਪਾਇਆ ਕਿ ਆਪਣੇ ਆਪ ਨੂੰ ਧੁਰ ਅੰਦਰੋ ਟੁੱਟ ਚੁੱਕੀ ਮਹਿਸੂਸ ਕੀਤਾ ਅਤੇ ਜਿਵੇਂ ਇੱਕ ਜਿੰਦਾ ਲਾਸ਼ ਹੋਵਾਂ ਤੇ ਮੇਰੀ ਚੀਖ਼ ਨਿਕਲ ਗਈ ਰਿਸ਼ੁੂ ਨੇ ਮੇਰੀਆਂ ਮਿੰਨਤਾ ਕੀਤੀਆਂ ਅਤੇ ਚੁੱਪ ਰਹਿਣ ਲਈ ਕਿਹਾ।
    ਮੈਂ ਸੋਚਿਆ ਕਿ ਮੇਰੇ ਨਾਲ ਹੋਏ ਇਸ ਧੋਖੇ ਬਾਰੇ ਮੈਂ ਆਪਣੀ ਸੰਸਥਾਂ ਨੂੰ ਫੋਰੀ ਤੋਰ ਤੇ ਸੂਚਿਤ ਕਰਾਂ ਅਤੇ ਬਣਦੀ ਕਾਨੂੰਨੀ ਕਾਰਵਾਈ ਰਿਸ਼ੂ ਪ੍ਰਤੀ ਕਰਵਾਵਾਂ ਤਾਂ ਜ਼ੋ ਉਹ ਅੱਗੇ ਤੋਂ ਅਜਿਹੀ ਘਿਨਾਉਣੀ ਹਰੱਕਤ ਕਰਨ ਦੀ ਕੋਸ਼ਿਸ਼ ਕਿਸੇ ਹੋਰ ਨਾਲ ਨਾ ਕਰ ਸਕੇ । ਪਰੰਤੂ ਫਿਰ ਮੈਂ ਕੁੱਝ ਸਮਾਂ ਸੋਚਿਆ ਕਿ ਜੇਕਰ ਹੁਣ ਆਪਣੀ ਸੰਸਥਾ ਨੂੰ ਆਪਣੇ ਨਾਲ ਬੀਤੇ ਹਾਲਤ ਬਿਆਂ ਕਰਾਂ ਤਾਂ ਉਹ ਅਗਾਂਹ ਤੋਂ ਕਿਸੇ ਵੀ ਹੋਰ ਇੱਕਲੀ ਲੜਕੀ ਨੂੰ ਬਾਹਰ ਉਚੇਰੀ ਪੜ੍ਹਾਈ ਕਰਨ ਲਈ ਹੋਸਟਲਾਂ ਵਿੱਚ ਨਹੀਂ ਭੇਜਣਗੇ ਇਸ ਲਈ ਮੈਂ ਕਿਸੇ ਹੋਰ ਦਾ ਭਵਿੱਖ ਆਪਣੀ ਵਜ੍ਹਾ ਕਾਰਣ ਖਰਾਬ ਨਾ ਹੋਣ ਦਾ ਕਾਰਣ ਬਣਾ। ਇਸ ਲਈ ਮੈਂ ਆਪਣੀ ਹੱਡ ਬੀਤੀ ਨੂੰ ਆਪਣੇ ਅੰਦਰ ਹੀ ਦਫ਼ਨ ਕਰ ਲਿਆ। ਜਿਸ ਤਰ੍ਹਾਂ ਜਗਜੋਤ ਨੂੰ ਮੇਰੇ ਬਾਰੇ ਸਾਰਾ ਪਤਾ ਸੀ ਉਸ ਨੇ ਆਪਣੇ ਮਾਂ ਬਾਪ ਨੂੰ ਮੇਰੇ ਨਾਲ ਵਿਆਹ ਕਰਵਾਉਣ ਬਾਰੇ ਦੱਸਿਆ ਸੀ ਜ਼ੋ ਇਸ ਗੱਲ ਨੂੰ ਬਹੁਤ ਖੁੱਸ਼ੀ ਨਾਲ ਸਵਿਕਾਰ ਕਰ ਰਹੇ ਸਨ। ਮੈਂ ਆਪਣੀ ਭੈਣ ਅਤੇ ਭਰਾ ਨੂੰ ਫੋਨ ਤੇ ਦੱਸਿਆ ਤਾਂ ਉਨ੍ਹਾਂ ਨੇ ਵੀ ਕੋਈ ਹਾਮੀ ਨਹੀਂ ਭਰੀ ਅੱਗੋਂ ਰੁੱਖਾ ਜਿਹਾ ਜਵਾਬ ਦੇ ਕਿ ਕਿਹਾ ''ਜਿਵੇਂ ਤੇਰੀ ਮਰਜੀ ਹੈ ਕਰ ਲੈ, ਅਸੀਂ ਕੀ ਕਹਿਣਾ ਹੈ'' ਭੈਣ ਨੇ ਕਿਹਾ ''ਮੈਂ ਤੈਨੂੰ ਕਿਹਾ ਸੀ ਨਾ ਘਰ ਆ ਜਾ ਅਤੇ ਮੇਰੇ ਜੇਠ ਨਾਲ ਵਿਆਹ ਕਰਵਾ ਲੈ ਤੂੰ ਕਿਹੜਾ ਮੰਨੀ ਸੀ ਇੱਕ ਵੀ ਮੇਰੀ'' ਇੰਨੀ ਗੱਲ ਕਿਹ ਕੇ ਫੋਨ ਬੰਦ ਕਰ ਦਿੱਤਾ। ਜ਼ਗਜੋਤ ਨੇ ਮੈਨੂੰ ਹੋਸਲਾ ਦਿੰਦੇ ਨੇ ਕਿਹਾ ਦੇਖ ਲੈ ਜੇ ਕਰ ਤੇਰੀ ਮਰਜ਼ੀ ਹੈ ਤਾਂ ਮਿਲ ਲੈ ਇਨ੍ਹਾਂ ਨੂੰ ਮੈਂ ਖੁੱਦ ਤੇਰੇ ਨਾਲ ਜਾ ਕੇ ਮਿਲਾਵਾ ਕੇ ਆਵਾਂਗਾ। ਜੇਕਰ ਇਨ੍ਹਾਂ ਦਾ ਅਜਿਹਾ ਹੀ ਵਤੀਰਾ ਰਿਹਾ ਤਾਂ ਮੈ ਨਹੀਂ ਮਿਲਣ ਦੇਣਾ ਮੈਂ ਜਗਜੋਤ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਆਰਤੀ ਨੇ ਦੱਸਿਆ ਕਿ ''ਫਿਰ ਮੈਂ ਹੋਸਲਾ ਜਿਹਾ ਕਰਕੇ ਰਿਸ਼ੀ ਵੱਲੋਂ ਕੀਤੀ ਗਈ ਘਿਨਾਉਣੀ ਹਰਕੱਤ ਬਾਰੇ ਜਗਜੋਤ ਨੂੰ ਦੱਸਿਆ ਤਾਂ ਪਤਾ ਨਹੀਂ ਉਸ ਨੇ ਰੀਸ਼ੂ ਨੂੰ ਕੀ ਕਿਹਾ ਮੁੜ ਕੇ ਉਸ ਦੀ ਕਦੇ ਹਿੰਮਤ ਹੀ ਨਹੀਂ ਪਈ ਗੱਲ ਕਰਨ ਦੀ ਅਤੇ ਨਾ ਹੀ ਮੇਰੇ ਸਾਹਮਣੇ ਆਉਣ ਦੀ, ਇਸ ਬਾਰੇ ਜ਼ੋਤ ਨੇ ਵੀ ਮੈਨੂੰ ਅੱਜ ਤੱਕ ਕੁੱਝ ਨਹੀਂ ਦੱਸਿਆ ਕਿ ਉਨ੍ਹਾਂ ਦੀ ਆਪਸ ਵਿੱਚ ਵਿੱਚ ਕੀ ਗੱਲ ਹੋਈ ਸੀ। ਇਹ ਸਭ ਕੁੱਝ ਸੁਣ ਕੇ ਜ਼ੋਤ ਨੇ ਮੈਨੂੰ ਅਤੇ ਆਰਤੀ ਨੂੰ ਦੱਬਵੀਂ ਅਵਾਜ਼ ਵਿੱਚ ਕਿਹਾ'' ਇਸ ਤਰ੍ਹਾਂ ਇਹ ਸਭ ਕੁੱਝ ਇਸੇ ਤਰ੍ਹਾਂ ਕਿਨ੍ਹਾਂ ਕੁ ਚਿਰ ਚੱਲਦਾ ਰਹੇਗਾ ਮੈਂ ਇਸ ਨੂੰ ਕੱਲ ਹੋ ਰੋਕਾਂਗਾ''।
    ਅਸੀਂ ਤਿੰਨੇ ਜਣੇ ਕੁਰਸੀਆਂ ਤੇ ਬੈਠੇ ਸੀ ਤਾਂ ਜ਼ੋਤ ਨੇ ਮੈਨੁੂੰ ਅਤੇ ਆਰਤੀ ਨੂੰ ਕਿਹਾ ਤੁਸੀਂ ਕੱਲ੍ਹ ਨੂੰ ਸਵੇਰੇ ਠੀਕ ਦੱਸ ਵਜੇ ਚੰਡੀਗੜ੍ਹ ਵਿਖੇ ਪੁਜ਼ੋ ਤੇ ਮੈਂ ਵੀ ਸਮੇਂ ਸਿਰ ਪੁੱਜ ਜਾਵਾਂਗਾ। ਪਹਿਲਾਂ ਤਾਂ ਮੇਰੇ ਦਿਮਾਗਵਿੱਚ ਕੁੱਝ ਸਮਝ ਨਾ ਆਇਆ ਕਿ ਚੰਡੀਗੜ੍ਹ ਕੀ ਕਰਨ ਜਾਣਾ ਹੈ। ਫਿਰ ਮੈਂ ਸੋਚਿਆ ਮੇਰੇ ਲਈ ਤਾਂ ਦੋਨੋ  ਹੀ ਸਤਿਕਾਰਯੋਗ ਅੱਛੇ ਦੋਸਤ ਹਨ ਅਤੇ ਮੈਂ ਕੋਈ ਹੋਰ ਸਵਾਲ ਕਰਨਾ ਵਾਜਬ ਨਾ ਸਮਝਿਆ ਕਿਉਂਕਿ ਪਹਿਲਾਂ ਹੀ ਮਾਹੋਲ ਗ਼ਮਗੀਨ ਜਿਹਾ ਸੀ। ਅਸੀਂ ਨਿਸ਼ਚਿਤ ਸਮੇਂ ਤੇ ਚੰਡੀਗੜ੍ਹ ਦੇ ਬੱਸ ਸਟੈਂਡ ਤੇ ਪਹੁੰਚ ਗਏ ਅਤੇ ਜਗਜੋਤ ਵੀ ਟਾਇਮ ਸਿਰ ਟੈਕਸੀ ਵਿੱਚ ਪਹੁੰਚ ਗਿਆ  ਅਤੇ ਲੋੜੀਂਦਾ ਸਮਾਨ ਟੈਕਸੀ ਵਿੱਚੇ ਹੀ ਰੱਖ ਕੇ ਲੈ ਆਇਆ ਸੀ। ਸਾਨੂੰ ਬਿਨਾਂ ਦੱਸੇ ਹੀ ਪਹਿਲਾਂ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਰੀਤੀ ਰਿਵਾਜ ਨਿਭਾਏ ਫਿਰ ਮੈਰਿਜ ਰਜਿਸਟਰਾਰ ਦੇ ਦਫ਼ਤਰ ਵਿਖੇ ਸਾਨੂੰ ਆਪਣੀ ਕੀਤੀ ਹੋਈ ਟੈਕਸੀ ਵਿੱਚ ਹੀ ਲੈ ਗਿਆ ਅਤੇ ਰਸਮੀ ਤੋਰ ਤੇ ਜ਼ੋ ਹਾਰਾਂ ਅਤੇ ਫੋਟੋਗ੍ਰਾਫਰ ਦਾ ਇੰਤਜਾਮ ਚਾਹੀਦਾ ਸੀ ਉਸ ਨੇ ਪਹਿਲਾਂ ਹੀ ਕਰਕੇ ਰੱਖਿਆ ਸੀ। ਉਥੇ ਹੀ ਆਰਤੀ ਨਾਲ ਵਿਆਹ ਰਜਿਸਟਰ ਵੀ ਕਰਵਾ ਲਿਆ ।ਮੇਰੀ ਤਾਂ ਐਨੀ ਕੁ ਲੋੜ ਸੀ ਕਿ ਮੈਂ ਦੋਹਾਂ ਵੱਲੋਂ ਬਤੋਰ ਗਵਾਹ ਸਾਇਨ ਕੀਤੇ ਸਨ। ਉਹ ਮੈਨੂੰ ਆਪਣੇ ਦਿਲੋਂ ਇਜੱਤ ਦੇ ਰਹੇ ਸਨ ਤੇ ਕਿਹਾ ਤੂੰ ਹੀ ਯਾਰਾ ਸਾਡੇ ਔਖੇ ਸਮੇਂ ਵਿੱਚ ਕੰਮ ਆਇਆ ਹੈਂ। ਪਰ ਮੇਰੀਆਂ ਅੱਖਾਂ ਵਿੱਚੋ ਆਪ ਮੁਹਾਰੇ ਹੰਝੂਆਂ ਦੀ ਝੜੀ ਲੱਗ ਗਈ ਇਹ ਮੰਜਰ ਕਿਸੇ ਕੁੱਦਰਤੀ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ ਜਿਵੇਂ ਪਵਿੱਤਰ ਸਥਾਨ ਤੇ ਜ਼ੋਤ ਤੇ ਆਰਤੀ ਇੱਕਠੇ ਹੋ ਰਹੇ ਹੋਵਣ। ਕਿੰਨੇ ਇਹ ਮਹਾਨ ਹਨ ਇਹ ਦੋਨੋ ਜਿਨ੍ਹਾਂ ਨੇ ਅੱਜ ਕਿੱਡਾ ਵੱਡਾ ਫੈਸਲਾ ਕੀਤਾ ਫਿਰ ਜਗਜੋਤ ਦੀ ਮਾਂ ਬਾਤ ਨੂੰ ਜੱਦ ਪਤਾ ਲੱਗਾ ਤਾਂ ਉ੍ਹਨਾਂ ਦੀ ਖੁੱਸੀ ਕਈ ਗੁਣ ਵੱਧ ਗਏ ਅਤੇ ਆਪਣੇ ਪੁੱਤਰ ਅਤੇ ਬਹੂ ਅਸ਼ੀਰਵਾਦ ਦੀਆਂ ਝੜੀਆਂ ਲਗਾ ਦਿੱਤੀਆਂ। ਇਹ ਸਾਰਾ ਕੁੱਝ ਮੇਰੇ ਦਿਮਾਗ ਵਿੱਚ ਚੱਲ ਹੀ ਰਿਹਾ ਸੀ ਤਾਂ ਆਰਤੀ ਅਤੇ ਜਗਜੋਤ ਨੇ ਸਜਾਵਟ ਦੇ ਤੋਰ ਤੇ ਲਾਏ ਗੁਬਾਰੇ ਨੂੰ ਮੇਰੇ ਕੰਨ ਕੋਲ ਫਾੜ ਦਿੱਤਾ ਜਿਸ ਦਾ ਖੜਾਕ ਸੁਣ ਕੇ ਮੈਨੂੰ ਹੋਸ਼ ਆਈ ਤੇ ਆਖਣ ਲੱਗੇ ਕਿਹੜੀਆਂ ਸੋਚਾਂਵਿੱਚ ਡੁੱਬ ਗਿਆ ਹੈ। ਅਸੀਂ ਤਾਂ ਤੈਨੂੰ ਯਾਰ ਆਪਣੀ ਵਿਆਹ ਦੀ ਸਾਲਗਿਰਹਾ ਤੇ ਬੁਲਾਇਆ ਹੈ। ਮੈਂ ਪੁਰਾਣੀਆਂ ਯਾਂਦਾ ਵਿੱਚੋਂ ਬਾਹਰ ਨਿਕਲ ਆਇਆ ਅਤੇ ਹੋਸ਼ ਸੰਭਾਲੀ। ਯੱਕਦਮ ਸਾਡੇ ਤਿੰਨੇ ਦੇ ਹਾਸੇ ਦੀ ਅਵਾਜ ਸੁਣ ਕੇ ਬੱਚੀ ਦੀਆਂ ਕਿਲਕਾਰੀਆਂ ਨੇ ਰੋਣਕ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਅਤੇ ਫਿਰ ਟੇਬਲ ਤੇ ਪਏ ਕੇਕ ਨੂੰ ਕੱਟਿਆ ਤਾਂ ਦੋਹਾਂ ਨੂੰ ਆਪਣੀ ਗਲਵੱਕੜੀਵਿੱਚ ਲੈ ਕੇ ਰੱਬ ਅੱਗੇ ਦੁਆ ਕੀਤੀ ਕਿ ਪ੍ਰਮਾਤਮਾਂ ਤੁਹਾਨੂੰ ਸਦਾਂ ਹੀ ਇਸ ਤਰ੍ਹਾਂ ਖੁੱਸ਼ ਰੱਖੇ। ਮੈਂ ਅੱਜ ਆਪਣੇ ਆਪ ਨੂੰ ਬਹੁਤ ਹੀ ਕਰਮਾਂ ਵਾਲਾ ਮਹਿਸੂਸ ਕੀਤਾ ਕਿ ਇਸ ਜ਼ੋੜੀ ਨੇ ਮੈਨੂੰ ਇਸ ਸੁyਭ ਅਫ਼ਸਰ ਤੇ ਯਾਦ ਕੀਤਾ ਹੈ। ਉਹਨਾਂ ਨੂੰ ਖੁੱਸ਼ ਦੇਖ ਕੇ ਮੇਰੇ ਦਿਲੋਂ ਆਪ ਮੁਹਾਰੇ ਦੁਆਵਾਂ ਨਿਕਲਣ ਲੱਗੀਆਂ ਕਿ ਆਰਤੀ ਵੱਲੋਂ ਆਪਣੀ ਐਨੀ ਮੁਸ਼ਕਲ ਭਰੀ ਜਿੰਦਗੀ ਦਾ ਸਫ਼ਰ ਤੈਅ ਕਰਨ ਉਪਰੰਤ ਅੱਜ ਜਾ ਕੇ ਕਿਤੇ ਜਿੰਦਗੀ ਦੇ ਖੁੱਸੀ ਭਰੇ ਪਲ ਕੁੱਦਰਤ ਨੇ ਉਸ ਨੂੰ ਨਸੀਬ ਕੀਤੇ ਹਨ ਜ਼ੋ ਸਦਾਂ ਹੀ ਇਹ ਪਰਿਵਾਰ ਮਾਣਦਾ।
-ਵਿਨੋਦ ਫਕੀਰਾ, ਆਰੀਆ ਨਗਰ,
ਕਰਤਾਰਪੁਰ, ਜਲੰਧਰ, +91-98721 97326

No comments:

Post Top Ad

Your Ad Spot