ਡੇਰਾ ਲੱਖ ਦਾਤਾ ਪੀਰ ਗੌਂਸਪਾਕ ਪਿੰਡ ਖੰਗੂੜਾ ਵਿਖੇ ਦੋ ਦਿਨਾ ਸਲਾਨਾ ਜੋੜ ਮੇਲਾ ਕਰਵਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 7 July 2017

ਡੇਰਾ ਲੱਖ ਦਾਤਾ ਪੀਰ ਗੌਂਸਪਾਕ ਪਿੰਡ ਖੰਗੂੜਾ ਵਿਖੇ ਦੋ ਦਿਨਾ ਸਲਾਨਾ ਜੋੜ ਮੇਲਾ ਕਰਵਾਇਆ

ਫਗਵਾੜਾ 7 ਜੁਲਾਈ (ਹਰੀਸ਼ ਭੰਡਾਰੀ) ਡੇਰਾ ਲੱਖ ਦਾਤਾ ਪੀਰ ਗੌਂਸਪਾਕ ਜੀ ਕਾਦਰੀ ਦਰਬਾਰ ਬਾਬਾ ਰਾਮਸਰ ਜੀ ਪਿੰਡ ਖੰਗੂੜਾ ਵਿਖੇ 40ਵੇਂ ਸਲਾਨਾ ਜੋੜ ਮੇਲੇ ਦਾ ਆਯੋਜਨ ਸਮੂਹ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ। ਪਹਿਲੇ ਦਿਨ ਝੰਡੇ ਅਤੇ ਚਰਾਗ਼ ਦੀ ਰਸਮ ਅਦਾ ਕੀਤੀ ਗਈ। ਰਾਤ ਨੂੰ ਪ੍ਰਸਿੱਧ ਕਵਾਲ ਪਾਰਟੀਆਂ ਨੇ ਸੂਫੀਆਨਾ ਕਲਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਦੂਸਰੇ ਅਤੇ ਆਖਰੀ ਦਿਨ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਮਾਸ਼ਾ ਅਲੀ, ਰਾਜੂ ਮਾਹੀ, ਕਮਲ ਕਟਾਣੀਆ, ਜਸਵੀਰ ਮਾਹੀ, ਸਤਨਾਮ ਜੱਗਾ ਤੋਂ ਇਲਾਵਾ ਹੋਰ ਨਾਮਵਰ ਗਾਇਕ ਕਲਾਕਾਰਾਂ ਨੇ ਸੂਫੀਆਨਾ ਕਲਾਮਾਂ ਰਾਹੀਂ ਭਰਵੀਂ ਹਾਜਰੀ ਲਗਵਾਈ। ਮੇਲੇ ਵਿਚ ਵੱਖ ਵੱਖ ਡੇਰਿਆਂ ਦੇ ਸੰਤ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੱਤੇ। ਦਰਬਾਰ ਦੇ ਗੱਦੀ ਨਸ਼ੀਨ ਸਾਂਈ ਬਿੰਦਰ ਸ਼ਾਹ ਸਾਬਰੀ ਨੇ ਜੋੜ ਮੇਲੇ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਲੰਗਰ ਦੀ ਸੇਵਾ ਅਤੁਟ ਵਰਤਾਈ ਗਈ। ਇਸ ਮੌੇਕੇ ਮਨਜਿੰਦਰ ਸਿੰਘ ਖੰਗੂੜਾ, ਸਤਨਾਮ ਨਰ, ਪਰਮਜੀਤ ਪੜਪੱਗੇ, ਕਾਮੇਡੀਅਨ ਸੀਟੂ ਬਾਈ, ਕਰਨਵੀਰ, ਜਗਦੀਸ਼ ਕੁਮਾਰ ਦੀਸ਼ਾ, ਅਵਤਾਰ ਸਿੰਘ ਨੀਟਾ, ਜਸਵੰਤ ਸਿੰਘ ਬਸਰਾ, ਗੁਰਦੀਪ ਰਾਮ, ਅਮਰਦੀਪ ਸਿੰਘ, ਦੀਪ ਬਾਲੀ, ਪਵਨ ਕੁਮਾਰ, ਹਰਜਿੰਦਰ ਜਿੰਦੀ, ਪ੍ਰਦੀਪ ਸਿੰਘ ਗਿਲ, ਸੁਰਿੰਦਰ ਕੁਮਾਰ ਲਾਡੀ, ਕੁਲਵੰਤ ਸਿੰਘ, ਗੁਰਦੇਵ ਰਾਮ, ਸੰਦੀਪ ਸਿੰਘ ਨਰ, ਰਾਜਕੁਮਾਰ ਰਾਜੂ, ਸਰਬਜੀਤ ਸਿੰਘ ਜਗਪਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।

No comments:

Post Top Ad

Your Ad Spot