ਉੱਘੇ ਲੇਖਕ ਅਤੇ ਪੱਤਰਕਾਰ ਹਰੀਸ਼ ਭੰਡਾਰੀ ਦੀ ਪੁਸਤਕ 'ਸ਼ਖਸੀਅਤਾਂ' ਰਿਲੀਜ਼ ਲਈ ਤਿਆਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 7 July 2017

ਉੱਘੇ ਲੇਖਕ ਅਤੇ ਪੱਤਰਕਾਰ ਹਰੀਸ਼ ਭੰਡਾਰੀ ਦੀ ਪੁਸਤਕ 'ਸ਼ਖਸੀਅਤਾਂ' ਰਿਲੀਜ਼ ਲਈ ਤਿਆਰ

ਫਗਵਾੜਾ 7 ਜੁਲਾਈ (ਬਿਊਰੋ)- ਪ੍ਰਸਿੱਧ ਲੇਖਕ ਅਤੇ ਪੱਤਰਕਾਰ ਹਰੀਸ਼ ਭੰਡਾਰੀ 'ਚਹੇੜੂ' ਵਲੋਂ ਲਿਖੀ ਪੁਸਤਕ 'ਸ਼ਖਸੀਅਤਾਂ' ਛਪ ਕੇ ਤਿਆਰ ਹੋ ਚੁੱਕੀ ਹੈ ਅਤੇ ਬਹੁਤ ਜਲਦ ਰਸਮੀ ਘੁੰਡ ਚੁਕਾਈ ਦੇ ਨਾਲ ਪਾਠਕਾਂ ਦੇ ਹੱਥਾਂ ਵਿਚ ਹੋਵੇਗੀ। ਵਰਣਨਯੋਗ ਹੈ ਕਿ ਹਰੀਸ਼ ਭੰਡਾਰੀ ਨੇ ਹੁਣ ਤਕ ਹਜ਼ਾਰਾਂ ਵੱਖ ਵੱਖ ਸ਼ਖਸੀਅਤਾਂ ਨਾਲ ਇੰਟਰਵਿਉ ਕੀਤੇ ਜੋ ਕਿ ਪੰਜਾਬ ਕੇਸਰੀ, ਹਿੰਦ ਸਮਾਚਾਰ, ਜਗਬਾਣੀ ਵਰਗੀਆਂ ਚੋਟੀ ਦੀਆਂ ਅਖਬਾਰਾਂ ਵਿਚ ਪ੍ਰਕਾਸ਼ਤ ਹੋਏ ਹਨ। ਉਹਨਾਂ ਵਿਚੋਂ ਹੀ ਕੁੱਝ ਚੋਣਵੇਂ ਇੰਟਰਵਿਊ ਅਤੇ ਲੇਖਾਂ ਦਾ ਸੰਕਲਨ ਹੈ ਪੁਸਤਕ 'ਸ਼ਖਸੀਅਤਾਂ' ਯਾਦ ਰਹੇ ਕਿ ਇਸ ਤੋਂ ਪਹਿਲਾਂ ਹਰੀਸ਼ ਭੰਡਾਰੀ ਇਕ ਡਾਕਿਉਮੈਂਟਰੀ ਫਿਲਮ 'ਮੈਂ ਤੇ ਮੇਰਾ ਸਾਹਿਤਕ ਸਫ਼ਰ' ਵੀ ਬਣਾਈ ਸੀ ਜਿਸਨੂੰ ਬਹੁਤ ਪਸੰਦ ਕੀਤਾ ਗਿਆ ਸੀ।

No comments:

Post Top Ad

Your Ad Spot