ਮਾਡਲ ਟਾਊਨ ਰੋਡ ਤੇ ਕਿਸਾਨ ਮੰਡੀ ਲਗਾਉਣ ਦੀ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 5 July 2017

ਮਾਡਲ ਟਾਊਨ ਰੋਡ ਤੇ ਕਿਸਾਨ ਮੰਡੀ ਲਗਾਉਣ ਦੀ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ

ਜਲੰਧਰ 5 ਜੁਲਾਈ (ਦਲਜੀਤ, ਮਨਮੀਤ ,ਕਿਰਨਬੀਰ)- ਆਪਣੀ ਕਿਸਾਨ ਸਬਜ਼ੀ ਮੰਡੀ ਜਲੰਧਰ ਦੇ ਪ੍ਰਧਾਨ ਕੁਲਦੀਪ ਸਿੰਘ ਕੁੱਕੀ ਵੱਲੋਂ ਕੱਲ ਪੰਜਾਬ ਪ੍ਰੈੱਸ ਕਾਨੱਫਰਸ ਸੱਦੀ ਗਈ। ਜਿਸ ਵਿੱਚ ਆਪਣੀ ਕਿਸਾਨ ਮੰਡੀ ਮਾਡਲ ਟਾਊਨ ਵਿਖੇ ਉਸ ਰੋਡ ਤੇ ਲਗਾਈ ਜਾਂਦੀ ਹੈ,ਜੋ ਕਿ ਘੱਟ ਮਾਤਰਾ ਵਿੱਚ ਹੀ ਚੱਲਦਾ ਹੈ। ਇਸ ਮੰਡੀ ਵਿੱਚ 500-600 ਗ਼ਰੀਬ ਪਰਿਵਾਰ ਆਪਣੀ ਰੋਜੀ ਰੋਟੀ ਕਮਾਉਂਦੇ ਹਨ, ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਪਿਛਲੇ ਕਈ ਦਿਨਾਂ ਤੋਂ ਮੰਡੀ ਨਾ ਲੱਗਣ ਕਾਰਨ ਉਨ੍ਹਾਂ ਕਿਸਾਨਾਂ ਦੀ ਸਬਜ਼ੀ ਖਰਾਬ ਹੋ ਰਹੀ ਹੈ। ਜਿਸ ਨਾਲ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਨੇ ਮੰਡੀ ਲਗਾਉਣ ਦੀ ਹਮਾਇਤ ਕੀਤੀ ਹੈ। ਸਬਜ਼ੀ ਦੇ ਪ੍ਰਧਾਨ ਕੁਲਦੀਪ ਸਿੰਘ ਕੁੱਕੀ ਨੇ ਨਿਗਮ ਪ੍ਰਸ਼ਾਸਾਨ ਤੋਂ ਮੰਗ ਕਰਦਿਆ ਕਿਹਾ ਕਿ ਇਨ੍ਹਾਂ ਗ਼ਰੀਬ ਲੋਕਾਂ ਨੂੰ ਮੰਡੀ ਲਗਾਉਣ ਤੋਂ ਨਾ ਰੋਕਿਆ ਜਾਵੇ। ਕੁੱਕੀ ਨੇ ਕਿਹਾ ਕਿ ਲੋਕ ਮੰਡੀ ਲਗਾ ਕੇ ਆਪਣੇ ਬੱਚਿਆਂ ਦਾ ਢਿੱਡ ਭਰ ਦੇ ਹਨ। ਇਨ੍ਹਾਂ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ। ਇਸ ਮੌਕੇ ਜਨਕ ਰਾਜ ਪਾਹਵਾ, ਰਵਿੰਦਰ ਚੋਪੜਾ, ਅਜੇ ਕੁਮਾਰ ਬੱਬੂ, ਰਾਕੇਸ਼ ਕਾਲੀ, ਰਾਮ ਦਰਸ਼, ਦੀਪਕ ਕੁਮਾਰ, ਰਾਜੇਸ਼ ਡੋਟੂ, ਰਜਿੰਦਰ ਕਤਿਆਲ, ਰਜਿੰਦਰ ਗੁਪਤਾ, ਜਗਜੀਤ ਸਿੰਘ ਚੰਨੀ, ਅਰਵਿੰਦਰ ਸਿੰਘ, ਵਿਕੀ ਭਾਟੀਆ ਰਾਜਾ, ਰੋਹਿਤ, ਸੋਹਣ ਪਹਿਲਵਾਨ, ਜੀਤਾ ਕੋਹਲੀ ਹਾਜ਼ਰ ਸਨ।

No comments:

Post Top Ad

Your Ad Spot