ਭਿਆਨਕ ਸੜਕ ਹਾਦਸੇ ਵਿੱਚ ਫਾਜ਼ਿਲਕਾ ਵਾਸੀ ਪੱਤਰਕਾਰ ਸਮੇਤ ਤਿੰਨ ਲੋਕਾਂ ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 25 July 2017

ਭਿਆਨਕ ਸੜਕ ਹਾਦਸੇ ਵਿੱਚ ਫਾਜ਼ਿਲਕਾ ਵਾਸੀ ਪੱਤਰਕਾਰ ਸਮੇਤ ਤਿੰਨ ਲੋਕਾਂ ਦੀ ਮੌਤ

ਜਲਾਲਾਬਾਦ 25 ਜੁਲਾਈ (ਬੰਟੀ ਦਹੂਜਾ)- ਬੀਤੀ ਰਾਤ ਫਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਬੱਘੇ ਕੇ ਉਤਾੜ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ ਵਿੱਚ ਫਾਜ਼ਿਲਕਾ ਵਾਸੀ ਪੱਤਰਕਾਰ ਪਵਨ ਧੂੜੀਆ, ਉਨਾ ਦੀ ਪਤਨੀ ਸ਼੍ਰੀਮਤੀ ਸੁਭਾਗਿਆ ਅਤੇ ਲੈਕਚਰਾਰ ਅਸ਼ੋਕ ਮਦਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੱਤਰਕਾਰ ਪਵਨ ਧੂੜੀਆ ਆਪਣੀ ਚੰਡੀਗੜ ਪੜਦੀ ਬੇਟੀ ਨੂੰ ਚੰਡੀਗੜ ਛੱਡ ਕੇ ਵਾਪਸ ਫਾਜ਼ਿਲਕਾ ਪਰਤ ਰਹੇ ਸਨ ਕਿ ਪਿੰਡ ਬੱਘੇ ਕੇ ਉਤਾੜ ਨਜ਼ਦੀਕ ਅਚਾਨਕ ਇਕ ਬਲਦ ਉਨਾਂ ਦੀ ਕਾਰ ਨਾਲ ਟਕਰਾ ਗਿਆ ਟਕਰਾਉਣ ਤੋਂ ਬਾਅਦ ਕਾਰ ਬੇਕਾਬੂ ਹੋ ਗਈ ਅਤੇ ਇਕ ਕੈਂਟਰ ਵਿੱਚ ਜਾ ਵੱਜੀ, ਜਿਸ ਕਾਰਨ ਕਾਰ ਸਵਾਰ ਤਿੰਨੇ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਜਲਾਲਾਬਾਦ ਲਿਆਂਦਾ ਗਿਆ ਅਤੇ ਬਾਅਦ ਵਿੱਚ ਪੋਸਟ ਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ।

No comments:

Post Top Ad

Your Ad Spot