ਲਕਸ਼ਮੀ ਦੇਵੀ ਨੇ ਆਪਣੇ ਪੁੱਤਰ ਦੇ ਕਾਤਿਲਾਂ ਨੂੰ ਨਾ ਫੜਨ ਦਾ ਜੀ.ਆਰ.ਪੀ ਥਾਣੇ ਤੇ ਲਾਇਆਂ ਦੋਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 5 July 2017

ਲਕਸ਼ਮੀ ਦੇਵੀ ਨੇ ਆਪਣੇ ਪੁੱਤਰ ਦੇ ਕਾਤਿਲਾਂ ਨੂੰ ਨਾ ਫੜਨ ਦਾ ਜੀ.ਆਰ.ਪੀ ਥਾਣੇ ਤੇ ਲਾਇਆਂ ਦੋਸ਼

ਜਲੰਧਰ 5 ਜੁਲਾਈ (ਦਲਜੀਤ, ਮਨਮੀਤ, ਕਿਰਨਬੀਰ)- ਲਕਸ਼ਮੀ ਦੇਵੀ ਨੇ ਆਪਣੇ ਪੁੱਤਰ ਦੇ ਕਾਤਿਲਾਂ ਨੂੰ ਨਾ ਫੜਨ ਦਾ ਜੀ.ਆਰ.ਪੀ ਥਾਣੇ ਤੇ ਦੋਸ਼ ਲਾਇਆਂ ਹੈ ਕਿ ਉਹ ਉਸਦੇ ਕਾਤਿਲਾਂ ਨੂੰ ਨਹੀਂ ਫੜ ਰਹੇ। ਲਕਸ਼ਮੀ ਦੇਵੀ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਰਾਜੇਸ਼ ਕੁਮਾਰ ਦੁਬਾਈ ਵਿੱਚ ਕਰੇਨ ਆਪਰੇਟਰ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਭਰਾ ਦਾ ਵਿਆਹ ਦੇਖਣ ਆਇਆ ਹੋਇਆ ਸੀ। ਉਸਦੀ ਦੋਸਤੀ ਗੁਆਂਢੀ ਦੇ ਮੁੰਡੇ ਨਾਲ ਪੈ ਗਈ ਸੀ ਜਦ ਕਿ ਉਸਦੇ ਉਹ ਦੋਸਤ ਨਸ਼ੇੜੀ ਸਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਬਾਹਰੋ ਆਇਆ ਹੈ ਤਾਂ ਉਨ੍ਹਾਂ ਨੇ ਇੱਕ ਤਰਕੀਬ ਬਣਾਈ ਕਿ ਅਸੀਂ ਦੋਸਤੀ ਵਿੱਚ ਇਸ ਤੋਂ ਪੈਸੇ ਠਗਾਂਗੇ। ਉਨ੍ਹਾਂ ਨੇ ਫਿਰ ਉਸ ਨੂੰ ਰਾਤੀ ਦੋ ਵਜੇ ਬੁਲਾਇਆ, ਘਰਦਿਆਂ ਉਸਨੂੰ ਲੱਭਿਆਂ ਪਰ ਉਹ ਕਿੱਤੇ ਵੀ ਨਾ ਮਿਲਿਆਂ। ਉਹਨਾਂ ਨੂੰ ਉਸਦੀ ਲਾਸ਼ ਮਿਲੀ ਤਾ ਪਤਾ ਲੱਗਾ ਕਿ ਉਸਦੇ ਸਿਰ ਦੇ ਪਿੱਛਲੇ ਪਾਸੇ ਇੱਕ ਤੇਂਜ ਧਾਰ ਨਾਲ ਕੱਟ ਲੱਗਾ ਹੋਇਆਂ ਸੀ ਅਤੇ ਗੱਲੇ ਤੇ ਰੱਸੀ ਦਾ ਨਿਸ਼ਾਨ ਬਇਆ ਹੋਇਆ ਸੀ। ਸੱਜੀ ਲੱਤ ਦੇ ਗੋਡੇ ਤੇ ਤੇਜ ਧਾਰ ਹਥਿਆਰ ਦਾ ਕੱਟ ਲੱਗਾ ਹੋਇਆਂ ਸੀ। ਇਸ ਸੰਬੰਧੀ ਜੀ,ਆਰ,ਪੀ. ਪੁਲਿਸ ਨੇ ਸਾਡੇ ਪੁ੍ੱਤਰ ਦੇ ਫੋਨ ਵਿੱਚੋ ਵੋਆਇਸ ਮੈਸੇਜ ਦੇ ਆਧਾਰ ਤੇ ਦੋਸ਼ੀਆਂ ਖਿਲਾਫ਼ 306/34 ਦਾ ਮਾਮਲਾ ਦਰਜ ਕਰ ਲਿਆਂ। ਫਿਰ ਵੀ ਉਹਨਾ ਨੂੰ ਫ਼ੜਨ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਐਫ.ਆਈ.ਆਰ. ਦਰਜ ਹੋਣ ਤੋਂ ਤਿੰਨ ਮਹੀਨੇ ਬੀਤ ਜਾਣ ਦੇ ਬਾਅਦ ਵੀ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਭਗੋੜਾ ਕਰਾਰ ਨਹੀਂ ਕੀਤੀ। ਇਹਨਾਂ ਦੇ ਚਾਚੇ ਰੂਪ ਚੰਦ ਨੇ ਸਾਡੇ ਖਿਲਾਫ਼ ਝੂਠਾ ਪਰਚਾ ਦਰਜ ਕਰਵਾਇਆਂ ਹੈ ਅਤੇ ਸਾਡੇ ਉੱਤੇ 7/51 ਲਗਵਾ ਦਿੱਤੀ ਹੈ ਅਤੇ ਸ਼ਰੇਆਮ ਪੁਲਿਸ ਚੌਂਕੀ ਵਿੱਚ ਸਾਡੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੇ ਸਾਹਮਣੇ ਕਿਹਾ ਹੈ ਕਿ ਤਿੰਨੋ ਦੋਸ਼ੀ ਮੇਰੇ ਕੋਲ ਹਨ, ਤੁਸੀ ਜ਼ੋ ਕਰਨਾ ਕਰ ਲਵੋ, ਮੈਂ ਪੇਸ਼ ਨਹੀਂ ਹੋਣ ਦੇਣੇ, ਇਸ ਦੀ ਵੋਆਇਸ ਰਿਕਾਰਡਿੰਗ ਅਸੀਂ ਕਰ ਲਈ ਸੀ, ਜਿਸ ਦੀ ਸੀ.ਡੀ ਬਣਾ ਕੇ ਪੁਲਿਸ ਚੋਂਕੀ ਜੀ.ਆਰ.ਪੀ. ਜਲੰਧਰ ਨੂੰ ਦਿਤੀ ਹੈ, ਪਰ ਉਨ੍ਹਾਂ ਵੱਲੋਂ ਵੀ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਹ ਸਾਡੇ ਬੂਹੇ ਅੱਗੇ ਗਾਲਾਂ ਵੀ ਕੱਢਦੇ ਹਨ ਅਤੇ ਗੁੰਡਾਗਰਦੀ ਕਰਕੇ ਮੇਰੇ ਪਰਿਵਾਰਕ ਮੈਬਰਾਂ ਨੂੰ ਉਕਸਾਉਂਦੇ ਹਨ। ਇਹਨਾਂ ਕਰਕੇ ਜੇਕਰ ਸਾਡੇ ਪਰਿਵਾਰਕ ਮੈਬਰਾਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੇ ਜਿੰਮੇਦਾਰ ਰੂਪ ਚੰਦ ਅਤੇ ਸੁਦੇਸ਼ ਕੁਮਾਰ ਪੁੱਤਰ ਰੋਹਿਤ ਕੁਮਾਰ ਹੋਣਗੇ।

No comments:

Post Top Ad

Your Ad Spot