ਗੀਤ ਲਿਖਣਾ ਮੇਰੇ ਰੂਹ ਦੀ ਖੁਰਾਕ ਹੈ:- ਗੀਤਕਾਰ ਗੁਰਪ੍ਰੀਤ 'ਗੋਰਾ' - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 22 July 2017

ਗੀਤ ਲਿਖਣਾ ਮੇਰੇ ਰੂਹ ਦੀ ਖੁਰਾਕ ਹੈ:- ਗੀਤਕਾਰ ਗੁਰਪ੍ਰੀਤ 'ਗੋਰਾ'

ਫਗਵਾੜਾ 22 ਜੁਲਾਈ (ਹਰੀਸ਼ ਭੰਡਾਰੀ)- "ਗੀਤ ਲਿਖਣਾ ਮੇਰੇ ਰੂਹ ਦੀ ਖੁਰਾਕ ਹੈ। ਸਭਿਅਕ ਅਤੇ ਮਿਆਰੀ ਗੀਤ ਲਿਖ ਕੇ ਹੀ ਮੇਰੀ ਰੂਹ ਨੂੰ ਸੰਤੁਸ਼ਟੀ ਹੁੰਦੀ ਹੈ।" ਇਹ ਸ਼ਬਦ ਪ੍ਰਸਿੱਧ ਗੀਤਕਾਰ ਗੁਰਪ੍ਰੀਤ ਗੋਰਾ ਨੇ ਪੰਜਾਬ ਨਿਊਜ਼ ਚੈਨਲ ਦੇ ਇਸ ਵਿਸ਼ੇਸ਼ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਕਹੇ। ਪੰਜਾਬ ਨਿਊਜ਼ ਚੈਨਲ ਨੂੰ ਸਫਲਤਾ- ਦਰ -ਸਫਲਤਾ ਹਾਸਿਲ ਕਰਨ 'ਤੇ ਮੁਬਾਰਕਬਾਦ ਦਿੱਤੀ। ਗੁਰਪ੍ਰੀਤ ਗੋਰਾ ਨੇ ਹੁਣ ਤੱਕ 100 ਦੇ ਲਗਭਗ ਗੀਤ ਲਿਖੇ ਹਨ। ਵਧੇਰੇ ਕਰਕੇ ਸਭਿਆਚਾਰਕ ਗੀਤ ਅਤੇ ਲੋਕ ਤੱਥ ਲਿਖੇ ਹਨ। 15 ਸਾਲਾਂ ਤੋਂ ਗੀਤ ਲਿਖ ਰਹੇ ਗੋਰਾ ਦੇ ਲਿਖੇ 'ਕਦੇ ਪੰਜ ਦਰਿਆ ਇਥੇ ਵਗਦੇ ਸੀ', 'ਰਮਜ ਇਸ਼ਕ ਦੀ' 'ਪਾਇਆ ਅੱਖੀਆਂ 'ਚ ਕਜਲਾ','ਰਾਤ ਹਿਜ਼ਰ ਦੀ' ਅਤੇ 'ਛੱਲਾ ਲੈ ਕੇ ਆਇਆ' ਆਦਿ ਗੀਤ ਅਕਸਰ ਹੀ ਪ੍ਰਸਿੱਧ ਗਾਇਕ ਮੇਲਿਆਂ ਦੀਆਂ ਸਟੇਜਾਂ 'ਤੇ ਗਾਉਂਦੇ ਰਹਿੰਦੇ ਹਨ।

No comments:

Post Top Ad

Your Ad Spot