ਫਗਵਾੜਾ ਵਿਖੇ ਆਯੁਰਵੈਦਿਕ ਡਿਸਪੈਂਸਰੀ ਦਾ ਉਦਘਾਟਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 31 July 2017

ਫਗਵਾੜਾ ਵਿਖੇ ਆਯੁਰਵੈਦਿਕ ਡਿਸਪੈਂਸਰੀ ਦਾ ਉਦਘਾਟਨ

ਫਗਵਾੜਾ 31 ਜੁਲਾਈ (ਹਰੀਸ਼ ਭੰਡਾਰੀ)- ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਵੱਲੋਂ ਸੇਵਾ ਦੇ ਖੇਤਰ ਵਿਚ ਨਵਾਂ ਕਦਮ ਪੁੱਟਦਿਆਂ, ਭਾਈ ਕਨ੍ਹਈਆ ਜੀ ਚੈਰੀਟੇਬਲ ਆਯੁਰਵੈਦਿਕ ਡਿਸਪੈਂਸਰੀ ਦੀ  ਅਰੰਭਤਾ ਭਾਈ ਕਨ੍ਹਈਆ ਜੀ ਸੇਵਾ ਸਿਮਰਨ  ਕੇਂਦਰ ਫਗਵਾੜਾ ਵਿਖੇ ਕੀਤੀ ਗਈ। ਜਾਣਕਾਰੀ  ਦਿੰਦੇ ਹੋਏ ਸ.ਗੁਰਦਿਆਲ ਸਿੰਘ ਲੱਖਪੁਰ ਨੇ ਦੱਸਿਆ ਕਿ ਡਾ. ਵਿਕਾਸ ਨਰੇਸ਼ (ਸ਼ਾਹਬਾਦ ਵਾਲੇ) ਹਰ ਐਤਵਾਰ 9:00 ਤੋਂ ਦੁਪਹਿਰ 2:00 ਵਜੇ ਤੱਕ ਪੰਜਾਹ ਮਰੀਜਾਂ ਦਾ ਚੈਕਅੱਪ ਕਰਿਆ ਕਰਨਗੇ। ਉਦਘਾਟਨ ਸਮੇਂ ਸ੍ਰ. ਸਰਵਣ ਸਿੰਘ ਕੁਲਾਰ, ਪ੍ਰੋ. ਜਸਵੰਤ ਸਿੰਘ ਗੰਡਮ, ਸੁਖਵੀਰ ਸਿੰਘ ਕਿੰਨੜਾ, ਨਾਇਬ ਤਹਿਸੀਲਦਾਰ, ਸਵਪਨਦੀਪ ਕੌਰ, ਦਲਵੀਰ ਕੌਰ, ਗਾਇਕ ਪੰਮੀ ਬਾਈ, ਤਰਨਜੀਤ ਕਿੰਨੜਾਂ, ਇਕਬਾਲ ਬੱਬੂ, ਗਿਆਨੀ ਜੈ ਦੀਪ, ਮੇਜਰ ਸਿੰਘ ਪਟਵਾਰੀ, ਮਾ.ਜਗਜੀਤ ਸਿੰਘ ਖਾਲਸਾ ਆਦਿ ਹਾਜ਼ਿਰ ਸਨ।

No comments:

Post Top Ad

Your Ad Spot