ਸੇਂਟ ਸੋਲਜਰ ਐਮ.ਐਡ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੀਆਂ ਯੂਨੀਵਰਸਿਟੀ ਮੈਰਿਟ ਪੁਜ਼ੀਸ਼ਨਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 24 July 2017

ਸੇਂਟ ਸੋਲਜਰ ਐਮ.ਐਡ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤੀਆਂ ਯੂਨੀਵਰਸਿਟੀ ਮੈਰਿਟ ਪੁਜ਼ੀਸ਼ਨਾਂ

ਜਲੰਧਰ 24 ਜੁਲਾਈ (ਗੁਰਕੀਰਤ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਐਮ.ਐਡ ਦੂਸਰੇ ਸਮੈਸਟਰ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਰਹੇ। ਚੇਅਰਮੈਨ ਅਨਿਲ ਚੋਪੜਾ, ਪ੍ਰਿੰਸੀਪਲ ਡਾ.ਅਲਕਾ ਗੁਪਤਾ ਨੇ ਦੱਸਿਆ ਕਿ ਵਿਦਿਆਰਥਣ ਮੇਘਾ ਗੁਪਤਾ ਨੇ 815/1050 ਅੰਕ ਪ੍ਰਾਪਤ ਕਰ ਯੂਨੀਵਰਸਿਟੀ ਦੀ ਮੈਰਿਟ ਵਿੱਚ ਦੂਸਰੀ ਪੁਜ਼ੀਸ਼ਨ, ਕਾਲਜ ਵਿੱਚ ਪਹਿਲਾ ਸਥਾਨ ਇਸੇ ਤਰ੍ਹਾਂ ਸ਼ੁਭੀ ਸਾਗਰ ਨੇ 815/1050 ਅੰਕ ਪ੍ਰਾਪਤ ਕਰ ਯੂਨੀਵਰਸਿਟੀ ਦੀ ਮੈਰਿਟ ਵਿੱਚ ਦੂਸਰੀ ਪੁਜ਼ੀਸ਼ਨ, ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਵਿਦਿਆਰਥਣ ਪੂਜਾ ਰਾਣੀ ਨੇ 812/1050 ਅੰਕ ਪ੍ਰਾਪਤ ਕਰ ਕਾਲਜ ਵਿੱਚ ਦੂਸਰਾ ਸਥਾਨ, ਸ਼ਰਣਜੀਤ ਕੌਰ ਨੇ 806/1050 ਅੰਕ ਪ੍ਰਾਪਤ ਕਰ ਕਾਲਜ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਸ਼੍ਰੀ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਅਤੇ ਕਾਲਜ ਮੈਨੇਜਮੈਂਟ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥਣ ਨੂੰ ਭਵਿੱਖ ਵਿੱਚ ਚੰਗੇ ਅਧਿਆਪਕ ਬਣਨ ਲਈ ਪ੍ਰੇਰਿਤ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।

No comments:

Post Top Ad

Your Ad Spot