ਖੰਗੂੜਾ ਵਿਖੇ 40ਵਾਂ ਸਲਾਨਾ ਜੋੜ ਮੇਲਾ 6 ਤੇ 7 ਜੁਲਾਈ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 1 July 2017

ਖੰਗੂੜਾ ਵਿਖੇ 40ਵਾਂ ਸਲਾਨਾ ਜੋੜ ਮੇਲਾ 6 ਤੇ 7 ਜੁਲਾਈ ਨੂੰ


ਸਾਂਈ ਬਿੰਦਰ ਸ਼ਾਹ
ਫਗਵਾੜਾ 1 ਜੁਲਾਈ (ਹਰੀਸ਼ ਭੰਡਾਰੀ)- ਡੇਰਾ ਲੱਖਦਾਤਾ ਪੀਰ ਗੋਂਸਪਾਕ ਜੀ ਕਾਦਰੀ ਦਰਬਾਰ ਬਾਬਾ ਰਾਮਸਰ ਜੀ ਪਿੰਡ ਖੰਗੂੜਾ ਵਿਖੇ 40ਵਾਂ ਸਲਾਨਾ ਜੋੜ ਮੇਲਾ 6 ਅਤੇ 7 ਜੁਲਾਈ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਗੱਦੀ ਨਸ਼ੀਨ ਸਾਂਈ ਬਿੰਦਰ ਸ਼ਾਹ ਸਾਬਰੀ ਨੇ ਦੱਸਿਆ ਕਿ ਪਹਿਲੇ ਦਿਨ ਵੀਰਵਾਰ ਨੂੰ ਚਰਾਗ਼ ਅਤੇ ਝੰਡੇ ਦੀ ਰਸਮ ਨਿਭਾਈ ਜਾਵੇਗੀ। ਰਾਤ ਸਮੇਂ ਸ਼ੌਕਤ ਅਲੀ ਦੀਵਾਨਾ ਪਟਿਆਲੇ ਵਾਲੇ, ਵਨੀਤ ਸ਼ਰਾਫਤ ਅਤੇ ਹੋਰ ਕਵਾਲ ਪਾਰਟੀਆਂ ਸੂਫੀਆਨਾ ਕਲਾਮ ਪੇਸ਼ ਕਰਨਗੀਆਂ। ਦੂਸਰੇ ਦਿਨ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ ਜਿਸ ਵਿਚ ਗਾਇਕ ਮਾਸ਼ਾ ਅਲੀ, ਪਰਮਵੀਰ ਪ੍ਰਦੇਸੀ, ਕੇ.ਐਸ. ਸੰਧੂ, ਕਮਲ ਕਟਾਣੀਆ, ਸਤਨਾਮ ਜੱਗਾ ਆਦਿ ਆਪਣੇ ਪ੍ਰਸਿੱਧ ਗੀਤਾਂ ਨਾਲ ਸਰੋਤਿਆਂ ਦੇ ਰੂਬਰੂ ਹੋਣਗੇ। ਜੋੜ ਮੇਲੇ ਵਿਚ ਮਹਾਨ ਸੰਤ ਮਹਾਪੁਰਸ਼ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਲਈ ਪੁੱਜਣਗੇ। ਲੰਗਰ ਅਤੇ ਛਬੀਲ ਦੀ ਸੇਵਾ ਅਤੁਟ ਵਰਤਾਈ ਜਾਵੇਗੀ। ਇਸ ਮੌਕੇ ਮਨਜਿੰਦਰ ਸਿੰਘ ਖੰਗੂੜਾ, ਸਤਨਾਮ ਨਰ, ਪਰਮਜੀਤ, ਕਰਨਵੀਰ ਖੰਗੂੜਾ, ਜਗਦੀਸ਼ ਕੁਮਾਰ ਦੀਸ਼ਾ, ਅਵਤਾਰ ਸਿੰਘ ਨੀਟਾ, ਜਸਵੰਤ ਸਿੰਘ ਬਸਰਾ ਆਦਿ ਵੀ ਮੌਜੂਦ ਸੀ।

No comments:

Post Top Ad

Your Ad Spot