ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾ ਵਲੋਂ ਬੀ.ਏ ਦੇ ਨਤੀਜਿਆਂ ਵਿੱਚ ਵਧੀਆ ਪ੍ਰਦ੍ਰਸ਼ਨ 4 ਨੇ ਹਾਸਲ ਕੀਤੀਆਂ ਮੈਰਿਟ ਪੋਜੀਸ਼ਨਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 11 July 2017

ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾ ਵਲੋਂ ਬੀ.ਏ ਦੇ ਨਤੀਜਿਆਂ ਵਿੱਚ ਵਧੀਆ ਪ੍ਰਦ੍ਰਸ਼ਨ 4 ਨੇ ਹਾਸਲ ਕੀਤੀਆਂ ਮੈਰਿਟ ਪੋਜੀਸ਼ਨਾਂ

ਕਪੂਰਥਲਾ 11 ਜੁਲਾਈ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਦੀਆਂ 4 ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਐਲਾਨੇ ਗਏ ਬੀ.ਏ. ਸੈਮਸਟਰ 2 ਦੇ ਨਤੀਜਿਆਂ ਵਿੱਚ ਮੈਰਿਟ 'ਚ ਸਥਾਨ ਬਨਾਇਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਕਾਲਜ ਦਾ ਨਤੀਜਾ ਹਰ ਸਾਲ ਦੀ ਤਰਾਂ 100% ਰਿਹਾ ਹੈ ਅਤੇ 50% ਤੋਂ ਵੱਧ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। ਕਾਲਜ ਦੀਆਂ ਵਿਦਿਆਰਥਣਾਂ ਚਾਂਦਨੀ ਨੇ 617ਫ਼800 ਅੰਕ ਲੈ ਕੇ ਮੈਰਿਟ ਵਿੱਚ 22ਵਾਂ ਅਤੇ ਜਿਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਕਰਮਜੀਤ ਕੌਰ ਨੇ 585ਫ਼800, ਗੁਰਪ੍ਰੀਤ ਕੌਰ ਨੇ 569ਫ਼800 ਅਤੇ ਕਿਰਨਜੀਤ ਨੇ 564ਫ਼800 ਅੰਕ ਲੈ ਕੇ ਮੈਰਿਟ ਪੋਜੀਸ਼ਨਾਂ ਹਾਸਲ ਕੀਤੀਆ ਹਨ। ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਕਾਲਜ ਵਲੋਂ ਮੈਰਿਟ 'ਚ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਉਹਨਾਂ ਨੂੰ ਨਕਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਆਉਂਦੇ ਅਕਾਦਮਿਕ ਸਾਲ ਵਿੱਚ ਕਾਲਜ ਵਿੱਚ ਬੱਚਿਆਂ ਨੂੰ ਸਿਲੇਬਸ ਦੇ ਨਾਲ ਨਾਲ ਉਹਨਾਂ ਵਿੱਚ ਹੁਨਰ ਦਾ ਵਿਕਾਸ ਕਰਨ ਲਈ ਕ੍ਰੈਸ਼ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ ਤਾਂਕਿ ਬੀ.ਏ. ਕਰਨ ਤੋਂ ਬਾਅਦ ਉਹ ਆਪਣੇ ਆਪ ਨੂੰ ਇੰਡਸਟਰੀ ਅਤੇ ਬਾਜਾਰ ਦੀ ਜਰੂਰਤ ਮੁਤਾਬਿਕ ਨੌਕਰੀ ਲਈ ਕਾਬਿਲ ਪਾਉਣ। ਕਾਲਜ ਦੀ ਪ੍ਰਬਧੰਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ ਨੇ ਵੀ ਵਧੀਆ ਕਾਰਗੁਜਾਰੀ ਕਰਨ ਲਈ ਬੱਚਿਆਂ ਅਤੇ ਕਾਲਜ ਦੇ ਸਟਾਫ ਨੂੰ ਵਧਾਈ ਦਿੱਤੀ ਹੈ।

No comments:

Post Top Ad

Your Ad Spot