ਯੂ.ਕੇ. ਚੈਰਿਟੀ ਇੰਡੀਆ ਦੇ ਗਰੀਬ ਵਿਦਿਆਰਥੀਆਂ ਨੂੰ ਵਜੀਫੇ ਦਿੰਦੀ ਹੈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 5 June 2017

ਯੂ.ਕੇ. ਚੈਰਿਟੀ ਇੰਡੀਆ ਦੇ ਗਰੀਬ ਵਿਦਿਆਰਥੀਆਂ ਨੂੰ ਵਜੀਫੇ ਦਿੰਦੀ ਹੈ

ਕੀ ਤੁਸੀਂ ਪੜਨਾਂ ਚਹੁੰਦੇ ਹੋ ਪਰ ਘਰ ਦੀ ਗਰੀਬੀ ਕਾਰਨ ਸਕੂਲ ਜਾਂ ਕਾਲਜ ਵਿਚ ਦਾਖਲਾ ਨਹੀਂ ਲੈ ਸਕਦੇ, ਤਾਂ ਸਾਡੇ ਨਾਲ ਸੰਪ੍ਰਕ ਕਰੋ
ਜਲੰਧਰ 5 ਜੂਨ (ਜਸਵਿੰਦਰ ਆਜ਼ਾਦ)- ਯੂ.ਕੇ.ਚੈਰਿਟੀ ਜਿਸਦਾ ਨਾਮ 'ਗੁਰੂ ਰਵਿਦਾਸ ਐਜ਼ੂਕੇਸ਼ਨਲ ਅਸਿਸਟੈਂਸ ਟਰੱਸਟ' (ਗ੍ਰੇਟ, GREAT) ਹੈ, ਇੰਡੀਆ ਵਿੱਚ ਕਿਸੇ ਵੀ ਜਾਤ ਜਾਂ ਧਰਮ ਦੇ ਗਰੀਬ, ਪਰ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਕਰਨ ਲਈ ਵਚਨਬੰਦ ਹੈ। ਇਸਦਾ ਮਿਸ਼ਨ 2005 ਵਿੱਚ ਸ਼ੁਰੂ ਹੋਇਆ, ਕਿ ਇੰਡੀਆ ਵਿੱਚ ਗ਼ਰੀਬ ਕੰਮੂਨਿਟੀਆਂ ਤੱਕ ਪਹੁੰਚ ਕਰਕੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਮਦਦ ਦੇਣਾ ਤਾਂ ਕਿ ਉਹ ਆਪਣੀ ਜ਼ਿੰਦਗੀ ਬਦਲ ਸਕਣ ਅਤੇ ਗ਼ਰੀਬੀ ਦੇ ਚੱਕਰ ਵਿੱਚੋਂ ਨਿਕਲ ਸਕਣ। ਇਹ ਉਪਰਾਲਾ ਡਾਕਟਰ ਚਰਨ ਬੰਗੜ ਨੇ ਸ਼ੁਰੂ ਕੀਤਾ ਤਾਂ ਕਿ ਉਹਨਾਂ ਬੱਚਿਆਂ ਨੂੰ ਉਮੀਦ ਦਿੱਤੀ ਜਾ ਸਕੇ ਜੋ ਕਿ ਉਹਨਾਂ ਹਾਲਾਤਾਂ ਵਿੱਚ ਪੈਦਾ ਹੋਏ ਹਨ ਜੋ ਉਹਨਾਂ ਨੂੰ ਪੜ੍ਹਾਈ ਪ੍ਰਾਪਤ ਕਰਨ ਤੋਂ ਰੋਕਦੇ ਹਨ। ਡਾਕਟਰ ਚਰਨ ਬੰਗੜ ਨੇ ਕਿਹਾਂ ਹੈ,  ਅਜੇ ਵੀ ਇੰਡੀਆ ਵਿੱਚ ਬਹੁਤ ਗਰੀਬੀ ਹੈ ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਵਿੱਦਿਆ ਇੱਕ ਸੁਪਨਾ ਜਾਪਦੀ ਹੈ ਅਤੇ ਕਿਉਂਕਿ ਬਹੁਤ ਗ਼ਰੀਬੀ ਕਰਕੇ ਉਹ ਮਾਪਿਆਂ ਦੀ ਰੋਜ਼ੀੁਰੋਟੀ ਕਮਾਉਣ ਵਿੱਚ ਮਦਦ ਕਰਨ ਵਿੱਚ ਜਾਂ ਜਬਰੀ ਲੇਬਰ ਕਰਾਉਣ ਦੀ ਜਾਲਮ ਸਥਿਤੀ ਵਿੱਚ ਘਿਰ ਜਾਂਦੇ ਹਨ।  ਇਸ ਚੈਰਿਟੀ ਦੀ ਕਾਮਯਾਬੀ ਭਾਰਤ ਦੇ ਬਹੁਤ ਸਾਰੇ ਭਾਗਾਂ ਵਿੱਚ ਫ਼ੈਲੀ ਹੈ; ਜਿਸ ਤਰ੍ਹਾਂ ਕਿ ਪੰਜਾਬ, ਆਂਧਰਾ ਪ੍ਰਦੇਸ਼, ਹਿਮਾਚਲ, ਰਾਜਸਥਾਨ, ਉਤਰ ਪ੍ਰਦੇਸ਼, ਅਤੇ ਬਿਹਾਰ। 'ਗਰੇਟ' ਟੀਮ ਦੀਆਂ ਕੋਸ਼ਿਸ਼ਾਂ ਨੇ ਭਾਰਤੀ ਸੋਸਾਇਟੀ ਦੇ ਸਭ ਤੋਂ ਹੇਠਾਂ ਦੇ ਪੱਧਰ ਦੇ ਬਹੁਤ ਸਾਰੇ ਬੱਚਿਆਂ ਨੂੰ ਅਤੇ ਉਹਨਾਂ ਨੂੰ ਜੋ ਕਿ ਪ੍ਰਾਈਵੇਟ ਸੈਕਟਰ ਵਿੱਚ ਡਿਗਰੀਆਂ ਲੈਣੀਆਂ ਚਾਹੁੰਦੇ ਹਨ, ਪਰ ਫੀਸਾਂ ਦੇਣ ਵਿੱਚ ਅਸਮਰੱਥ ਹਨ, ਨੂੰ ਆਕਰਸ਼ਿਤ ਕੀਤਾ ਹੈ।
ਹੁਣ ਤਕ, ਚੈਰਿਟੀ ਨੂੰ ਇਹ ਕਹਿਣ ਵਿੱਚ ਮਾਣ ਹੈ ਕਿ ਇਸ ਨੇ ਭਾਰਤ ਦੇ ਸਤ ਰਾਜਾਂ ਵਿੱਚ ਕੋਈ 400 ਗ਼ਰੀਬ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਤਕਰੀਬਨ ਵਜੀਫੇ (ਸਕੋਲਰਸ਼ਿਪ) ਪ੍ਰਦਾਨ ਕੀਤੇ ਹਨ।ਪਿਛਲੇ 12 ਸਾਲਾਂ ਵਿਚ ਬਹੁਤ ਸਾਰੇ ਵਿਦਿਆਰਥੀਆਂ ਨੇ ਡਿਗਰੀਆਂ, ਡਿਪਲੋਮੇ ਅਤੇ ਵੋਕੇਸ਼ਨਲ ਟ੍ਰੇਨਿੰਗ ਲਈ ਸਰਟੀਫਿਕੇਟ ਪ੍ਰਾਪਤ ਕੀਤੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਗਰੇਟ ਦੀ ਮਦਦ ਨਾਲ ਗ਼ਰੀਬੀ ਦੇ ਚੱਕਰ ਨੂੰ ਪਿੱਛੇ ਛੱਡ ਚੁੱਕੇ ਹਨ ਅਤੇ ਉਹ ਹੁਣ ਮੈਡੀਕਲ ਡਾਕਟਰ, ਡੈਂਨਟਿਸਟ, ਫਾਰਮਸਿਸਟ, ਗਰੈਜੂਏਟ ਨਰਸਾਂ, ਇੰਨਜ਼ੀਨੀਅਰ ਅਤੇ ਅਧਿਆਪਕ ਹਨ।
ਚੈਰਿਟੀ ਨੇ ਬੋਰਡਿੰਗ ਸਕੂਲ ਜਿਸ ਤਰਾਂ ਪਟਨਾ ਨਾਲ ਪਾਰਟਨਰਸ਼ਿੱਪ ਵਿਕਸਿਤ ਕੀਤੀ ਹੈ ਜੋ ਕਿ ਮੁਸਾਹਰ ਕੰਮੂਨਿਟੀ (ਭਾਰਤ ਵਿੱਚ ਸਭ ਤੋਂ ਗ਼ਰੀਬ) ਦੇ ਬੱਚਿਆਂ ਨੂੰ ਸਮਰਥਨ ਅਤੇ ਵਿਦਿਆ ਭੇਟ ਕਰਦਾ ਹੈ। ਇਸੇ ਤਰਾਂ  ਹੈਦਾਰਾਬਾਦ ਵਿਚ, ਡਾ ਬੰਗੜ ਨੇ ਖੁਦ ਜਾਕੇ 'ਮੋਚੀ  ਕੰਮਇਈਨਟੀ' ਨੂੰ ਆਪਣੇ ਬੱਚੇ ਪੜਾਉਣ ਲਈ ਪਰ੍ਰੇਨਾ ਦਿਤੀ ਤੇ ਹੁਣ ਗ੍ਰੇਟ ਦੀ ਸਹਾਇਤਾ ਨਾਲ ਕੋਈ 60 ਗਰੀਬ ਬੱਚੇ ਵਿਦਿਆ ਪਰ੍ਰਾਪਤ ਕਰ ਰਹੇ ਹਨ। ਬਹੁਤ ਸਾਰੇ ਕਾਲਜਾਂ ਅਤੇ ਸਕੂਲਾਂ ਨੂੰ ਕਿਤਾਬਾਂ ਅਤੇ ਕੱਪੜੇ ਖਰੀਦਣ ਲਈ ਗਰਾਟਾਂ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਦਾ ਉਪਕਰਨਾਂ ਰਾਹੀਂ ਸਮਰਥਨ ਜਾਰੀ ਹੈ ਜਿਸ ਤਰਾਂ ਕਿ ਆਈ.ਟੀ (IT) ਅਤੇ ਬਿਸਨਸ ਮੁਹਾਰਤਾਂ ਨੂੰ ਉੱਨਤ ਕਰਨ ਲਈ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਗਈ ਹੈ।ਕਈ ਸਕੂਲਾਂ ਤੇ ਕਾਲਜਾਂ ਖਾਸ ਤੌਰ ਤੇ ਫਗਵਾੜਾ ਵਿਖੇ ਗੁਰੂ ਰਵਿਦਾਸ ਲੜਕੀਆਂ ਦੇ ਕਾਲਜ ਵਿਚ 15 ਮਾਡਰਨ ਕੰਮਪਿਉਟਰ ਤੇ 10 ਸਲਾਈ ਮਸ਼ੀਨਾ ਲੈ ਕੇ ਦਿਤੀਆਂ ਹਨ। ਇਸ ਤੋ ਬਿਨਾਂ ਕਈ ਸਕੂਲਾਂ / ਕਾਲਜਾਂ ਨੂੰ ਗਰਾਟਾਂ ਦਿਤੀਆਂ ਗਈਆਂ ਹਨ ਜਿਸ ਨਾਲ ਗਰੀਬ ਬਚਿਆਂ ਲਈ ਕਿਤਾਬਾਂ, ਸਕੂਲ ਦੀਆਂ ਬਰਦੀਆਂ, ਪਾਣੀ ਸਾਫ ਕਰਨ ਦੇ ਯੂਨਟ ਲਗਾਅੇ ਹਨ। ਉਹ ਅਤੇ ਉਹਨਾਂ ਦੀ ਟੀਮ ਤੁਹਾਨੂੰ ਅਪੀਲ ਕਰਦੀ ਹੈ ਕਿ ਅਜ ਹੀ ਹੋਰ ਜਾਣਕਾਰੀ ਲੈਣ ਲਈ ਟੈਲੀਫੋਨ ਕਰੋ
0044121 5541570 /  00447854396934 ਤੇ ਸੰਪਰਕ ਕਰੋ ਜਾਂ great4education@gmail.com ਤੇ ਈਮੇਲ ਕਰੋ।
ਪੰਜਾਬ ਵਿੱਚ ਚੈਰੀਟੀ ਦੇ ਚੇਅਰਮੈਨ, ਸ੍ਰੀ ਸੇਵਾ ਸਿੰਘ ਨਾਲ ਭੀ 0981 4938320 ਤੇ ਸੰਪ੍ਰਕ ਕਰ ਸਕਦੇ ਹੋ।

No comments:

Post Top Ad

Your Ad Spot