ਸਾਊਦੀ ਅਰਬ ਤੋੋਂ ਘਰ ਵਾਪਸ ਪੁੱਜੀ ਸੁਖਵੰਤ ਨੇ ਉਸਨੂੰ ਮੌਤ ਦੇ ਮੂੰਹ ਤੋੋਂ ਬਚਾਉਣ ਲਈ ਜਲੰਧਰ ਦਿਹਾਤੀ ਪੁਲੀਸ ਦਾ ਧੰਨਵਾਦ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 June 2017

ਸਾਊਦੀ ਅਰਬ ਤੋੋਂ ਘਰ ਵਾਪਸ ਪੁੱਜੀ ਸੁਖਵੰਤ ਨੇ ਉਸਨੂੰ ਮੌਤ ਦੇ ਮੂੰਹ ਤੋੋਂ ਬਚਾਉਣ ਲਈ ਜਲੰਧਰ ਦਿਹਾਤੀ ਪੁਲੀਸ ਦਾ ਧੰਨਵਾਦ ਕੀਤਾ

  • ਸੁਖਵੰਤ ਤੇ ਉਸਦੇ ਪਰਿਵਾਰ ਵੱਲੋੋਂ ਜ਼ਿਲਾ ਪੁਲੀਸ ਮੁੱਖੀ ਦੇ ਹਦਮਦਰਦੀ ਭਰੇ ਵਤੀਰੇ ਦੀ ਸ਼ਲਾਘਾ
  • 55 ਸਾਲਾ ਸੁਖਵੰਤ ਨੇ ਆਪਣੀ ਵਾਪਸੀ ਨੂੰ ਨਵਾਂ ਜੀਵਨ ਆਖਿਆ  
ਜਲੰਧਰ 3 ਜੂਨ (ਜਸਵਿੰਦਰ ਆਜ਼ਾਦ)- ਸਾਊਦੀ ਅਰਬ ਵਿੱਚ ਛੇ ਮਹੀਨੇ ਦੇ ਅਣਮਨੁੱਖੀ ਤਸੀਹਿਆਂ ਨੇ 55 ਸਾਲਾ ਸੁਖਵੰਤ ਕੌਰ ਨੂੰ ਮਾਨਸਿਕ ਤੌਰ 'ਤੇ ਇੰਨਾ ਝੰਜੋੜਿਆ ਕਿ ਪਰਿਵਾਰ ਨੂੰ ਮੁੜ ਮਿਲਣ ਦੀਆਂ ਸਭ ਆਸਾਂ ਉਸਤੋੋਂ ਪੱਲਾ ਛੁਡਾ ਗਈਆਂ ਸਨ। ਨਿਰਾਸ਼ਾ ਦੇ ਅਜਿਹੇ ਹਨੇਰੇ ਵਿਚੋੋਂ ਬਚਕੇ ਸਾਉਦੀ ਅਰਬ ਤੋੋਂ ਆਪਣੇ ਪਿੰਡ ਅਜਤਾਣੀ ਵਸਦੇ ਪਰਿਵਾਰ ਕੋਲ ਵਾਪਸ ਪੁੱਜੀ ਸੁਖਵੰਤ ਲਈ ਇਹ ਨਵਾਂ ਜੀਵਨ ਮਿਲਣ ਬਰਾਬਰ ਸੀ ਜਿਸਨੂੰ ਮਹਿਸੂਸ ਕਰਦਿਆਂ ਕੁਲਵੰਤ ਕੌਰ ਆਪਣੇ ਪਰਿਵਾਰ ਸਮੇਤ ਜ਼ਿਲਾ ਪੁਲੀਸ ਮੁਖੀ (ਜਲੰਧਰ ਦਿਹਾਤੀ) ਗੁਰਪ੍ਰੀਤ ਸਿੰਘ ਭੁੱਲਰ ਦੇ ਦਫਤਰ ਪੁੱਜੀ ਤਾਂ ਜੋ ਨਰਕ ਵਰਗੀ ਜ਼ਿੰਦਗੀ ਤੋੋਂ ਨਿਜਾਤ ਲਈ ਪੁਲੀਸ ਵੱਲੋੋਂ ਅਪਣਾਏ ਹਮਦਰਦੀ ਭਰੇ ਵਤੀਰੇ ਲਈ ਉਹ ਧੰਨਵਾਦ ਕਰ ਸਕੇ।
ਆਮ ਦਿਨਾਂ ਵਾਂਗ ਅੱਜ ਜਦੋਂ ਜ਼ਿਲਾ ਪੁਲੀਸ ਮੁਖੀ ਵੱਲੋੋਂ ਲੋਕਾਂ ਦੀ ਸੁਣਵਾਈ ਕੀਤੀ ਜਾ ਰਹੀ ਸੀ ਜਿਸ ਦੌਰਾਨ ਅਜਤਾਣੀ ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਵੱਲੋਂ ਸਮਾਂ ਲੈਣ ਲਈ ਪਰਚੀ ਅੰਦਰ ਭੇਜੀ ਗਈ। ਇਸ 'ਤੇ ਜ਼ਿਲਾ ਪੁਲੀਸ ਮੁੱਖੀ ਵੱਲੋੋਂ ਤੁਰੰਤ ਉਸਨੂੰ ਸਮਾਂ ਦਿੱਤਾ ਗਿਆ ਕਿਉੰਜੋ ਜਗਦੀਸ਼ ਦੀ ਮੱਦਦ ਸਦਕਾ ਹੀ ਪੀੜਤ ਪਰਿਵਾਰ ਵੱਲੋੋਂ ਇਸ ਔਰਤ ਦੇ ਦੁੱਖਾਂ ਦੀ ਕਹਾਣੀ ਦਾ ਮਾਮਲਾ ਸਭ ਤੋੋਂ ਪਹਿਲਾਂ ਉਠਾਇਆ ਗਿਆ। ਇਸ ਮੌਕੇ ਸੁਖਵੰਤ ਤੇ ਉਸਦੇ ਪਰਿਵਾਰਕ ਮੈਂਬਰ ਵੀ ਪਿੰਡ ਦੇ ਸਰਪੰਚ ਦੇ ਨਾਲ ਮੌਜੂਦ ਸਨ।  ਜਦੋੋਂ ਜ਼ਿਲਾ ਪੁਲੀਸ ਮੁੱਖੀ ਵੱਲੋਂ ਉਨਾਂ ਦੀ ਖੈਰ ਸੁੱਖ ਬਾਰੇ ਪੁੱਛਿਆ ਗਿਆ ਤਾਂ ਸੁਖਵੰਤ ਨੇ ਕਿਹਾ ਕਿ ਉਹ ਪੁਲੀਸ ਵਿਭਾਗ ਦੇ ਅਧਿਕਾਰੀਆਂ ਖਾਸਕਰ ਜ਼ਿਲਾ  ਪੁਲੀਸ ਮੁੱਖੀ ਦਾ ਧੰਨਵਾਦ ਕਰਨ ਲਈ ਆਏ ਹਨ ਜਿਨਾਂ ਨੇ ਦੁੱਖਾ ਨਾਲ ਪਸੀਜੇ ਪਰਿਵਾਰ ਦੇ ਇਸ ਮਾਮਲੇ ਨੂੰ ਹਮਦਰਦੀ ਨਾਲ ਵਿਚਾਰਦਿਆਂ ਤੱਤਪਰਤਾ ਨਾਲ ਕਾਰਵਾਈ ਕੀਤੀ ਜਿਸਨੇ ਅੱਗੋੋਂ ਉਸਦੀ ਵਾਪਸੀ ਲਈ ਰਾਹ ਖੋਲਿਆ। ਇਸ ਵਖਤ ਸੁਖਵੰਤ ਤੇ ਉਸਦੇ ਪਰਿਵਾਰ ਦੀਆਂ ਅੱਖਾਂ ਭਾਵੁਕਤਾ ਕਾਰਨ ਨਮ ਸਨ।
ਆਦਰ ਸਹਿਤ ਗੱਲਬਾਤ ਦੌਰਾਨ ਕੁਲਵੰਤ ਸਿੰਘ ਨੇ ਜਲੰਧਰ ਦਿਹਾਤੀ ਪੁਲੀਸ ਪ੍ਰਤੀ ਆਪਣਾ ਆਭਾਰ ਪ੍ਰਗਟ ਕਰਦਿਆਂ ਕਿਹਾ ਕਿ ਦਸ ਦਿਨ ਪਹਿਲਾਂ ਤੱਕ ਉਸਨੇ ਆਪਣੀ ਪਤਨੀ ਦੇ ਘਰ ਵਾਪਸ ਮੁੜਨ ਦੀ ਆਸ ਗਵਾ ਦਿੱਤੀ ਸੀ ਪਰ ਪਿੰਡ ਦੇ ਸਰਪੰਚ ਜਗਦੀਸ਼ ਦੇ ਕਹਿਣ 'ਤੇ ਉਹ ਜ਼ਿਲਾ ਪੁਲੀਸ ਮੁੱਖੀ ਨੂੰ ਆ ਕੇਮਿਲੇ ਤੇ ਆਪਣੀ ਵਿਥਿਆ ਸੁਣਾਈ। ਉਨਾਂ ਕਿਹਾ ਕਿ ਸ੍ਰੀ ਭੁੱਲਰ ਨੇ ਐਸ.ਪੀ. ਰਾਜਿੰਦਰ ਸਿੰਘ ਚੀਮਾ ਤੇ ਡੀ.ਐਸ.ਪੀ ਬਲਵਿੰਦਰ ਇਕਬਾਲ ਸਿੰਘ ਨੂੰ ਫੌਰੀ ਤੌਰ 'ਤੇ ਇਸ ਕੇਸ 'ਤੇ ਕੰਮ ਕਰਨ ਦੇ ਆਦੇਸ਼ ਦਿੱਤੇ ਜਿਸ ਤੋਂ ਬਾਅਦ ਡੀ.ਐਸ.ਪੀ ਵੱਲੋੋਂ ਪੂਜਾ ਉਰਫ ਸਤੀਸ਼ ਕੁਮਾਰੀ ਤੋੋਂ ਪੁੱਛ  ਗਿੱਛ ਕੀਤੀ ਗਈ ਜਿਸਨੇ ਦੱਸਿਆ ਕਿ ਉਸਨੇ ਕੁਲਵੰਤ ਦੀ ਪਤਨੀ ਨੂੰ ਸਾਊਦੀ ਅਰਬ ਭੇਜਣ ਲਈ 40 ਹਜ਼ਾਰ ਰੁਪਏ ਲਏ ਹਨ। ਨਾਲ ਹੀ ਉਸਨੇ ਦੱਸਿਆ ਕਿ ਇਸ ਸਾਰੇ ਮਸਲੇ ਦਾ ਸੂਤਰਧਾਰ ਦਿੱਲੀ ਦਾ ਇਕ ਏਜੰਟ ਸ਼ਕੀਲ ਅਹਿਮਦ ਹੈ ਜਿਸਨੇ ਸੁਖਵੰਤ ਕੌਰ ਤੋੋਂ 60 ਹਜ਼ਾਰ ਰੁਪਏ ਹੋਰ ਲਏ ਹਨ। ਇਸ ਉਪਰੰਤ ਪੁਲੀਸ ਨੇ ਸ਼ਕੀਲ 'ਤੇ ਸ਼ਿਕੰਜਾ ਕਸਦਿਆਂ ਉਸਤੋੋਂ ਸੁਖਵੰਤ ਦੀ ਜਾਣਕਾਰੀ ਲਈ ਅਤੇ ਪੁਲੀਸ ਦੀ ਇਸ ਕਾਰਵਾਈ ਨੂੰ ਸਫਲਤਾ ਮਿਲੀ ਜਦੋ ਸ਼ਕੀਲ ਨੇ ਇਹ ਸੁਖਵੰਤ ਦੇ ਸਾਊਦੀ ਅਰਬ ਵਿਚਲੇ ਪਤੇ ਅਤੇ ਉਸਦੇ ਸਹੀ ਸਲਾਮਤ ਹੋਣ ਬਾਰੇ ਜਾਣਕਾਰੀ ਦਿੱਤੀ। ਪੁਲੀਸ ਵੱਲੋਂ ਇਸ ਮਾਮਲੇ ਦੀਆਂ ਮਜਬੂਤ ਤੰਦਾਂ ਉਜਾਗਰ ਕੀਤੇ ਜਾਣ ਤੋੋਂ ਬਾਅਦ ਪਰਿਵਾਰ ਦੀ ਆਸ ਬੱਝੀ  ਜਿਸ 'ਤੇ ਪਰਿਵਾਰਕ ਮੈਂਬਰਾਂ ਵੱਲੋਂ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕੀਤਾ ਗਿਆ।
ਕੁਲਵੰਤ ਨੇ ਕਿਹਾ ਕਿ ਪੁਲੀਸ ਦੇ ਫੌਰੀ ਯਤਨਾਂ ਕਾਰਨ ਉਸਦੀ ਪਤਨੀ ਮੌਤੇ ਦੇ ਜਾਲ ਵਿਚੋਂ ਬਚਕੇ ਵਾਪਸ ਪੁੱਜੀ। ਉਨਾਂ ਕਿਹਾ ਕਿ  ਇਹ ਕਦੇ  ਵੀ ਸੰਭਵ ਨਾ ਹੁੰਦਾ ਜੇਕਰ ਜਲੰਧਰ ਪੁਲੀਸ ਤੁਰੰਤ ਇਸ ਮਸਲੇ 'ਤੇ ਕਾਰਵਾਈ ਨਾ ਕਰਦੀ। ਉਨਾਂ ਕਿਹਾ ਕਿ ਪੁਲੀਸ ਦੇ ਆਲਾ ਅਧਿਕਾਰੀ ਉਸਨੂੰ ਲਗਾਤਾਰ ਸੁਖਵੰਤ  ਦੇ ਵਾਪਸ ਆਉਣ ਸਬੰਧੀ ਭਰੋਸਾ ਦਿੰਦੇ ਰਹੇ। ਉਨਾਂ ਕਿਹਾ ਕਿ ਖਾਸ ਤੌਰ 'ਤੇ ਜ਼ਿਲਾ ਪੁਲੀਸ ਮੁੱਖੀ ਦਾ  ਹਮਦਰਦੀ ਭਰਿਆ ਵਤੀਰਾ ਉਨਾਂ ਦੇ ਦਿਲ ਨੂੰ ਛੂਹ ਗਿਆ। ਇਸੇ ਕਾਰਨ ਉਹ ਸੁਖਵੰਤ ਦੀ ਵਾਪਸੀ ਤੋੋਂ ਤੁਰੰਤ ਬਾਅਦ ਦਿੱਲੋੋਂ ਧੰਨਵਾਦ ਕਰਨ ਲਈ ਪੁੱਜੇ ਹਨ।
ਸ੍ਰੀ ਭੁੱਲਰ ਨੇ ਕਿਹਾ ਕਿ 50 ਸਾਲ ਤੋਂ ਉੱਪਰ ਦੀ ਔਰਤ ਨੂੰ ਖਾੜੀ ਮੁਲਕ ਵਿੱਚ ਵੇਚੇ ਜਾਣ ਦਾ ਕੇਸ ਆਪਣੇ ਆਪ ਵਿੱਚ ਝੰਜੋੜਨ ਵਾਲਾ ਸੀ ਅਤੇ ਇਸ ਕਾਰਨ ਪਰਿਵਾਰ ਪੀੜਤਾ ਤੇ ਉਸਦੇ ਇਧਰਲੇ ਪਰਿਵਾਰ 'ਤੇ ਵਾਪਰ ਰਹੇ ਮਾਨਸਿਕ ਦੁਖਾਂਤ ਨੂੰ ਮਹਿਸੂਸ ਕਰਦਿਆਂ ਉਨਾਂ ਨੇ ਇਸ ਕੇਸ 'ਤੇ ਤੁਰੰਤ ਕਾਰਵਾਈ ਕਰਨ ਲਈ ਪੁਲੀਸ ਅਧਿਕਾਰੀਆਂ ਨੁੂੰ ਆਦੇਸ਼ ਦਿੱਤੇ ਸਨ।  ਉਨਾਂ ਕਿਹਾ ਕਿ ਪਰਿਵਾਰ ਨੂੰ ਦੁੱਖਾਂ ਵਿੱਚ ਸੁੱਟਣ ਵਾਲੇ ਸ਼ਕੀਲ ਅਤੇ ਪੂਜਾ ਖਿਲਾਫ ਥਾਣਾ ਨੂਰਮਹਿਲ ਵਿੱਚ ਦਫਾ 406, 420 ਅਤੇ 24 ਪਾਸਪੋਰਟ ਅਤੇ ਇੰਮੀਗਰੇਸ਼ਨ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

No comments:

Post Top Ad

Your Ad Spot