ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਫਰੂਟ ਡੇ, ਜਾਣੇ ਫਲਾਂ ਦੇ ਮਹੱਤਵ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 6 June 2017

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਫਰੂਟ ਡੇ, ਜਾਣੇ ਫਲਾਂ ਦੇ ਮਹੱਤਵ

ਜਲੰਧਰ 6 ਜੂਨ (ਜਸਵਿੰਦਰ ਆਜ਼ਾਦ)- ਬਿਮਾਰੀਆਂ ਤੋਂ ਦੂਰ ਰਹਿਣ ਲਈ ਵਿਦਿਆਰਥੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਰੂਟਸ ਖਾਣ ਲਈ ਪ੍ਰੇਰਿਤ ਕਰਣ ਦੇ ਮੰਤਵ ਨਾਲ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਡਲ ਹਾਉਸ ਬ੍ਰਾਂਚ ਵਿੱਚਚ ਫਰੂਟਸ ਡੇ ਮਨਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਨੰਨ੍ਹੇਂ ਵਿਦਿਆਰਥੀਆਂ ਵਿਕਰਮਜੀਤ, ਪਰਨੀਤ, ਨੇਹਾ, ਏਕਤਾ, ਜੈਸਿਕਾ, ਪ੍ਰਭਜੋਤ, ਸ਼ੁਭਪ੍ਰੀਤ, ਨੂਰਪ੍ਰੀਤ, ਹਰਸ਼ਿਤ, ਸਮਾਇਲੀ, ਇਸ਼ੀਤਾ, ਅਜੈਦੀਪ, ਤਰੁਣ, ਅਨੁਭਵ, ਆਦਿ ਅੰਬ, ਚੀਕੂ, ਕੇਲੇ, ਸੰਤਰਾ, ਤਰਬੂਜ, ਸੇਬ, ਅੰਗੂਰ ਆਦਿ ਬਣ ਸੰਸਥਾ ਵਿੱਚ ਆਏ।ਵਿਦਿਆਰਥੀਆਂ ਨੂੰ ਅਧਿਆਪਕਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਫਲਾਂ ਜਿਵੇਂ ਸੇਬ, ਕੇਲੇ, ਅਮਰੂਦ, ਅੰਗੂਰ, ਸੰਤਰਾ, ਪਪੀਤਾ, ਅਨਾਰ ਆਦਿ ਨਾਲ ਮਿਲਣ ਵਾਲੇ ਵੱਖ-ਵੱਖ ਪ੍ਰਕਾਰ ਦੇ ਵਿਟਾਮਿਨਜ਼, ਆਇਰਨਜ਼ ਦੀ ਜਾਣਕਾਰੀ ਦਿੱਤੀ ਗਈ ਨਾਲ ਹੀ ਫਲਾਂ ਦੇ ਸੇਵਨ ਜ਼ਿਆਦਾ ਕਰਣ ਦੇ ਫਾਇਦੇ ਬਾਰੇ ਵਿੱਚ ਵੀ ਦੱਸਿਆ ਗਿਆ।ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਫਲਾਂ ਨੂੰ ਮਿਲ ਵੰਡ ਕੇ ਖਾਣ ਨੂੰ ਕਿਹਾ।

No comments:

Post Top Ad

Your Ad Spot