ਬਿਹਤਰ ਸਿੱਖਿਆ ਪ੍ਰਾਪਤ ਕਰ ਸੇਂਟ ਸੋਲਜਰ ਵਿੱਚ ਬਣ ਰਹੇ ਹਨ ਵਿਦਿਆਰਥੀ ਵਧੀਆ ਇੰਜੀਨਿਅਰਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 28 June 2017

ਬਿਹਤਰ ਸਿੱਖਿਆ ਪ੍ਰਾਪਤ ਕਰ ਸੇਂਟ ਸੋਲਜਰ ਵਿੱਚ ਬਣ ਰਹੇ ਹਨ ਵਿਦਿਆਰਥੀ ਵਧੀਆ ਇੰਜੀਨਿਅਰਸ

ਜਲੰਧਰ 28 ਜੂਨ (ਜਸਵਿੰਦਰ ਆਜ਼ਾਦ)- ਇੰਜੀਨਿਅਰਿੰਗ ਖੇਤਰ ਦੇ ਹੋ ਰਹੇ ਵਿਸਥਾਰ, ਇੰਜੀਨਿਅਰਸ ਦੀ ਵੱਧਦੀ ਡਿਮਾਂਡ ਨੂੰ ਦੇਖਦੇ ਹੋਏ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਦੇਸ਼ ਨੂੰ ਚੰਗੇ ਇੰਜੀਨਿਅਰਸ ਦੇਣ ਲਈ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਇੱਥੇ ਵਿਦਿਆਰਥੀਆਂ ਦੇ ਸਿੱਖਿਆ ਦੇ ਨਤੀਜਿਆਂ ਵਿੱਚ ਝੰਡੇ ਗੱਡੇ ਹਨ ਉਥੇ ਹੀ ਚੰਗੀ ਪ੍ਰੈਕਟਿਕਲ ਟੈ੍ਰਨਿੰਗ ਦੇ ਨਤੀਜੇ ਸਵਰੂਪ ਚੰਗੇ ਮਾਡਲਸ ਜਿਵੇਂ ਮਿਗ 29, ਜੀ.ਐਲ.ਐਸ.ਵੀ ਰਾਕੇਟ ਅਤੇ ਕੈਂਪਸ ਨੂੰ ਆਪਸ ਵਿੱਚ ਜੋੜਦਾ ਈ.ਟੀ.ਬੀ.ਐਕਸ ਟੈਲੀਫੋਨ ਐਕਸਚੇਂਜ, ਸੋਲਰ ਪਾਵਰ ਆਦਿ ਤਿਆਰ ਕੀਤੇ ਹਨ।ਚੇਅਰਮੈਨ ਅਨਿਲ ਚੋਪੜਾ ਨੇ ਕੈਂਪਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਟੀਚਿਊਟ ਵਿੱਚ ਬੀ.ਟੈਕ ਮੈਕੇਨਿਕਲ, ਕੰਪਿਊਟਰ ਸਾਇੰਸ ਇੰਜੀਨਿਅਰਿੰਗ, ਇਲੈਕਟਰਿਕਲ ਇੰਜੀਨਿਅਰਿੰਗ, ਆਟੋਮੋਬਾਇਲ ਇੰਜੀਨਿਅਰਿੰਗ, ਇਲੈਕਟ੍ਰਨਿਕਸ ਐਂਡ ਕੰਮਿਉਨਿਕੇਸ਼ਨ ਇੰਜੀਨਿਅਰਿੰਗ, ਐਮ.ਟੈਕ ਕੰਪਿਊਟਰ ਸਾਇੰਸ ਇੰਜੀਨਿਅਰਿੰਗ, ਐਮ.ਟੈਕ ਮੈਕੇਨਿਕਲ ਅਤੇ ਐਮ.ਬੀ.ਏ (ਐਚ.ਆਰ, ਮਾਰਕੀਟਿੰਗ, ਫਾਇਨੈਂਸ, ਆਈ.ਟੀ) ਵਿਦਿਆਰਥੀਆਂ ਨੂੰ ਆਫਰ ਕੀਤਾੇ ਜਾਦੇ ਹਨ। ਸ਼੍ਰੀ ਚੋਪੜਾ ਨੇ ਦੱਸਿਆ ਕਿ ਇੰਸਟੀਚਿਊਟ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਚਲਾਇਆ ਜਿਸ ਵਿੱਚ ਵਿਦਿਆਰਥੀਆਂ ਦੀ ਚੰਗੀ ਸਿੱਖਿਆਂ ਪ੍ਰਦਾਨ ਕਰਣ ਲਈ ਤਜਰਬੇਦਾਰ ਅਤੇ ਯੋਗ ਸਟਾਫ ਹੈ।ਉਨ੍ਹਾਂਨੇ ਗਰਵ ਮਹਿਸੂਸ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਸਿੱਖਿਆ, ਪ੍ਰੈਕਟਿਕਲ ਟ੍ਰੈਨਿੰਗ ਨੂੰ ਦੇਖਦੇ ਹੋਏ ਸੇਂਟ ਸੋਲਜਰ ਵਿਦਿਆਰਥੀਆਂ ਦੀ ਨੈਸ਼ਨਲ, ਮਲਟੀ ਨੈਸ਼ਨਲ ਕੰਪਨੀਆਂ ਵਿੱਚ 100% ਪਲੇਸਮੈਂਟ ਹੋ ਰਹੀ ਹੈ। ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਸੰਸਥਾਨ ਦੇ ਹੁਣ ਤੱਕ ਦੇ ਅਕਾਦਮਿਕ ਰਿਜਲਟ, ਪ੍ਰੈਕਟਿਕਲ ਟ੍ਰੈਨਿੰਗ, ਪਲੇਸਮੈਂਟ ਨੂੰ ਦੇਖਦੇ ਹੋਏ ਇੰਜੀਨਿਅਰਿੰਗ ਕਰਣ ਦੇ ਚਾਹਵਾਨ ਵਿਦਿਆਰਥੀਆਂ ਆਪਣੀ ਰਜਿਸਟਰੇਸ਼ਨ ਕਰਵਾ ਦਾਖਿਲਾ ਲੈ ਰਹੇ ਹਨ।ਸ਼੍ਰੀ ਚੋਪੜਾ ਨੇ ਦੱਸਿਆ ਕਿ ਇਨ੍ਹਾਂ ਵੱਖ-ਵੱਖ ਕੋਰਸੇਜ ਵਿੱੱਚ ਦਾਖਿਲਾ ਲੈਣ ਦੇ ਚਾਹਵਾਨ ਹੁਸ਼ਿਆਰ ਅਤੇ ਆਰਥਿਕ ਰੂਪ ਤੋਂ ਕਮਜੋਰ ਵਿਦਿਆਰਥੀਆਂ ਲਈ ਇੱਕ ਕਰੋੜਾ ਦੀ ਸਕਾਲਰਸ਼ਿਪ  ਦਾ ਪ੍ਰਬੰਧ ਹੈ।ਉਨ੍ਹਾਂਨੇ ਇੰਜੀਨਿਅਰਿੰਗ ਖੇਤਰ ਵਿੱਚ ਕੈਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਆਪਣੀ ਸੀਟ ਬੁੱਕ ਕਰਵਾਉਣ ਨੂੰ ਕਿਹਾ।

No comments:

Post Top Ad

Your Ad Spot