ਮੱਝਾਂ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ, 12 ਮੱਝਾਂ ਬ੍ਰਾਮਦ ਕਰਕੇ ਅਸਲ ਮਾਲਕਾ ਦੇ ਹਵਾਲੇ ਕੀਤੀਆ ਅਤੇ 02 ਗੱਡੀਆ ਮਹਿੰਦਰਾ ਪਿੱਕ-ਅੱਪ ਸਪੁਰਦਾਰੀ ਪਰ ਦਿੱਤੀਆ ਜਾ ਰਹੀਆ ਹਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 22 June 2017

ਮੱਝਾਂ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ, 12 ਮੱਝਾਂ ਬ੍ਰਾਮਦ ਕਰਕੇ ਅਸਲ ਮਾਲਕਾ ਦੇ ਹਵਾਲੇ ਕੀਤੀਆ ਅਤੇ 02 ਗੱਡੀਆ ਮਹਿੰਦਰਾ ਪਿੱਕ-ਅੱਪ ਸਪੁਰਦਾਰੀ ਪਰ ਦਿੱਤੀਆ ਜਾ ਰਹੀਆ ਹਨ

ਜਲੰਧਰ 22 ਜੂਨ (ਜਸਵਿੰਦਰ ਆਜ਼ਾਦ)- ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਪਰ ਸ੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਗੁਰਮੀਤ ਸਿੰਘ ਚੀਮਾ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਦੀਆਂ ਹਦਾਇਤਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਇੰਸਪੈਕਟਰ ਉਕਾਂਰ ਸਿੰਘ ਬਰਾੜ, ਮੁੱਖ ਅਖ਼ਸਰ ਥਾਣਾ ਫਿਲੋਰ ਨੇ ਮੁਕੱਦਮਾ ਨੰਬਰ 158 ਮਿਤੀ 16.05.17 ਜੁਰਮ 379ਫ਼411-ਭ:ਦ: ਥਾਣਾ ਫਿਲੌਰ ਵਿੱਚ ਦੋਸ਼ੀ ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਔੜ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਤੀ 20.05.17 ਨੂੰ ਗ੍ਰਿਫਤਾਰ ਕਰਕੇ ਦੋਸ਼ੀ ਦੀ ਗੱਡੀ ਮਹਿੰਦਰਾ ਪਿਕਅੱਪ ਵਿਚੋ 02 ਮੱਝਾਂ ਚੋਰੀਸ਼ੂਦਾ ਬ੍ਰਾਮਦ ਕੀਤੀਆਂ। ਦੋਰਾਂਨੇ ਤਫਤੀਸ਼ ਏ.ਐਸ.ਆਈ ਪਰਮਜੀਤ ਸਿੰਘ ਨੇ 04 ਹੋਰ ਦੋਸ਼ੀਆ ਮੁਹੰਮਦ ਸਫੀ ਉਰਫ ਬਿਲਾ ਪੁੱਤਰ ਈਸਾ (ਗੁੱਜਰ) ਪਿੰਡ ਛੋਟੀ ਘਡਾਣੀ ਥਾਣਾ ਪਾਇਲ, ਨੇਕ ਮੁਹੰਮਦ ਪੁੱਤਰ ਜੁਮਣ ਕੌਮ ਮੁਸਲਮਾਨ (ਗੁੱਜਰ) ਨੌਧਢਾਣੀ ਥਾਣਾ ਸਦੌੜ ਜਿਲਾ ਸੰਗਰੂਰ, ਮੋਨੂੰ ਪੁੱਤਰ ਹੱਜ ਹਲੀਫ ਵਾਸੀ ਰਾੜਾ ਸਾਹਿਬ ਰੋਡ ਪਾਇਲ ਅਤੇ ਗਾਮਾ ਪੁੱਤਰ ਲੇਟ ਸ਼ੇਰ ਮੁਹੰਮਦ ਪਿੰਡ ਮਾਵਾ ਨੰਗਲ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਨੂੰ ਮੁਕੱਦਮਾਂ ਵਿੱਚ ਨਾਮਜਦ ਕਰਕੇ ਮਿਤੀ 12.06.2017 ਦੋਸ਼ੀਆਨ ਮੁਹੰਮਦ ਸਫੀ ਉਰਫ ਬਿਲਾ ਪੁੱਤਰ ਈਸਾ(ਗੁੱਜਰ)ਪਿੰਡ ਛੋਟੀ ਘਡਾਣੀ ਥਾਣਾ ਪਾਇਲ ਅਤੇ ਨੇਕ ਮੁਹੰਮਦ ਪੁੱਤਰ ਜੁਮਣ ਕੌਮ ਮੁਸਲਮਾਨ (ਗੁੱਜਰ) ਨੌਧਢਾਣੀ ਥਾਣਾ ਸਦੌੜ ਜਿਲਾ ਸੰਗਰੂਰ ਨੂੰ ਮੁਕੱਦਮਾਂ ਵਿੱਚ ਗਿਫਤਾਰ ਕਰਕੇ ਦੋਸ਼ੀਆ ਪਾਸੋ 08 ਹੋਰ ਮੱਝਾਂ ਬ੍ਰਾਮਦ ਕੀਤੀਆ ਗਈਆ। ਦੋਰਾਂਨੇ ਪੁੱਛਗਿੱਛ ਦੋਸ਼ੀਆ ਨੇ 13 ਵਾਰਦਾਤਾ ਦਾ ਇੰਕਸ਼ਾਂਫ ਕੀਤਾ ਹੈ ਅਤੇ 03 ਹੋਰ ਮੁਕੱਦਮੇਂ ਟਰੇਸ ਕੀਤੇ ਗਏ, ਉੱਕਤ ਤਿੰਨੋ ਗ੍ਰਿਫਤਾਰ ਦੋਸ਼ੀਆ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਬੰਦ ਕਰਵਾਇਆ ਗਿਆ ਹੈ। ਮੁਕੱਦਮਾਂ ਹਜਾ ਵਿੱਚ ਨਾਮਜਦ ਦੋਸ਼ੀਆਨ ਮੋਨੂੰ ਪੁੱਤਰ ਹੱਜ ਹਲੀਫ ਵਾਸੀ ਰਾੜਾ ਸਾਹਿਬ ਰੋਡ ਪਾਇਲ ਅਤੇ ਗਾਮਾ ਪੁੱਤਰ ਲੇਟ ਸ਼ੇਰ ਮੁਹੰਮਦ ਪਿੰਡ ਮਾਵਾ ਨੰਗਲ ਥਾਣਾ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਕੇ ਹੋਰ ਮੁਕੱਦਮੇਂ ਟਰੇਸ ਹੋਣ ਦੀ ਸੰਭਾਵਨਾਂ ਹੈ, ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
ਇਸ ਤੋ ਇਲਾਵਾ ਐੱਸ.ਆਈ. ਗਿਆਨ ਸਿੰਘ ਨੇੇ ਸਮੇਤ ਸਾਥੀ ਕਰਮਚਾਰੀਆਂ ਦੇ ਦੋਰਾਂਨੇ ਚੈਕਿੰਗ ਗੱਡੀ ਮਹਿੰਦਰਾ ਬਲੈਰੋ ਨੰਬਰੀ ਫਭ-10-ੜਖ-9613 ਨੂੰ ਰੋਕਿਆ ਤਾਂ ਗੱਡੀ ਵਿੱਚੋ 02 ਨਾਂ-ਮਾਲੂਮ ਵਿਅਕਤੀ ਗੱਡੀ ਪਿੱਛੇ ਹੀ ਰੋਕ ਕੇ ਭੱਜਣ ਵਿੱਚ ਕਾਮਜਾਬ ਹੋ ਗਏ, ਗੱਡੀ ਦੀ ਤਲਾਸ਼ੀ ਕਰਨ ਤੇ 02 ਮੱਝਾਂ ਬ੍ਰਾਮਦ ਹੋਈਆਂ। ਜਿਸਤੇ ਮੋਨੂੰ ਪੁੱਤਰ ਹੱਜ ਹਲੀਫ ਵਾਸੀ ਰਾੜਾ ਸਾਹਿਬ ਰੋਡ ਪਾਇਲ ਦਰਜ ਰਜਿਸਟਰ ਕੀਤਾ ਗਿਆ। ਜੋ ਵਾਹਨ ਪ੍ਰੋਜੈਕਟ ਦੀ ਮਦਦ ਨਾਲ ਗੱਡੀ ਦਾ ਨੰਬਰ ਚੈਕ ਕਰਨ ਤੇ ਜਾਅਲੀ ਪਾਇਆ ਗਿਆ, ਜੋ ਇਸ ਗੱਡੀ ਤੇ ਲਗਾਇਆ ਹੋਇਆ ਨੰਬਰ ਹੀਰੋ ਹਾਂਡਾ ਮੋਟਰ ਸਾਈਕਲ ਦਾ ਪਾਏ ਜਾਣ ਤੇ ਮੁਕੱਦਮਾਂ ਵਿੱਚ ਵਾਧਾ ਜੁਰਮ 411ਫ਼465ਫ਼467ਫ਼471ਫ਼482ਫ਼420-ਭ:ਦ: ਦਾ ਕੀਤਾ ਗਿਆ ਹੇੈ। ਜੋ ਗੱਡੀ ਵਿੱਚੋ ਬ੍ਰਾਮਦ ਮੱਝਾਂ ਪਿੰਡ ਸੰਘਵਾਲ ਥਾਣਾ ਭੋਗਪੁਰ ਤੋ ਲਖਵੀਰ ਸਿੰਘ ਪੁੱਤਰ ਪਰਸ਼ਣ ਸਿੰਘ ਵਾਸੀ ਸੰਘਵਾਲ ਦੇ ਡੇਰੇ ਤੋ ਚੋਰੀ ਹੋਈਆਂ ਸਨ।
ਦੋਸ਼ੀਆ ਦੇ ਨਾਮ:-
1.    ਦੋਸ਼ੀ ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਔੜ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਗ੍ਰਿਫ: 20.05.17)
2.    ਦੋਸ਼ੀ ਮੁਹੰਮਦ ਸਫੀ ਉਰਫ ਬਿੱਲਾ (ਉਮਰ ਕਰੀਬ 25 ਸਾਲ) ਪੁੱਤਰ ਈਸਾ ਗੁੱਜਰ ਵਾਸੀ ਪਿੰਡ ਛੋਟੀ ਘਡਾਣੀ, ਥਾਣਾ ਪਾਇਲ, ਜਿਲ੍ਹਾ ਲੁਧਿਆਣਾ (ਗ੍ਰਿਫ: 12.06.17)
3.    ਦੋਸ਼ੀ ਨੇਕ ਮੁਹੰਮਦ ਪੁੱਤਰ ਜੁਮਣ ਕੌਮ ਮੁਸਲਮਾਨ, ਵਾਸੀ ਨੌਧਢਾਣੀ ਥਾਣਾ ਸਦੋੜ ਜਿਲ੍ਹਾ ਸੰਗਰੂਰ
   (ਗ੍ਰਿਫ: 12.06.17)
4. ਦੋਸ਼ੀ ਮੋਨੂੰ ਪੁੱਤਰ ਹੱਜ ਹਲੀਫ ਵਾਸੀ ਰਾੜਾ ਸਾਹਿਬ ਰੋਡ ਪਾਇਲ ਜਿਲ੍ਹਾ ਲੁਧਿਆਣਾ। (ਦੋਸ਼ੀ ਨਾਮਜਦ)
5. ਦੋਸ਼ੀ ਗਾਮਾ ਪੁੱਤਰ ਲੇਟ ਸ਼ੇਰ  ਮੁਹੰਮਦ ਪਿੰਡ ਮਾਵਾ ਨੰਗਲ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ।(ਦੋਸ਼ੀ ਨਾਮਜਦ)
ਦੋਸ਼ੀ ਮੁਹੰਮਦ ਸਫੀ ਉਰਫ ਬਿਲਾ ਅਤੇ ਮੋਨੂੰ ਪੁੱਤਰ ਹੱਜ ਹਲੀਫ ਵਾਸੀ ਰਾੜਾ ਸਾਹਿਬ ਰੋਡ ਪਾਇਲ ਦੇ ਖਿਲਾਫ ਮੁਕੱਦਮਾਂ ਨੰਬਰ 136 ਮਿਤੀ 15.10.15 ਜੁਰਮ 457/380-ਭ:ਦ: ਥਾਣਾ ਫਤਿਹਗੜ੍ਹ ਸਾਹਿਬ ਅਤੇ ਮੁੱਕਦਮਾ ਨੰਬਰ 04 ਮਿਤੀ 11.01.2016 ਅਫ਼ਧ 457/380 ਭ:ਦ: ਥਾਣਾ ਬਡਾਲੀ ਆਲਾ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਵਿਖੇ ਦਰਜ ਹਨ। ਜੋ ਦੋਸ਼ੀਆ ਦਾ ਕੋਈ ਪੱਕਾ ਟਿਕਾਣਾ ਨਾ ਹੋਣ ਕਰਕੇ ਇਨ੍ਹਾਂ ਦੇ ਖਿਲਾਫ ਦਰਜ ਮੁਕੱਦਮਿਆ ਦਾ ਪਤਾ ਕੀਤਾ ਜਾ ਰਿਹਾ ਹੈ। ਜੋ ਦੋਰਾਂਨੇ ਪੁੱਛਗਿੱਛ ਤਿੰਨਾਂ ਦੋਸ਼ੀਆ ਦੇ ਖਿਲਾਫ ਪੰਜਾਬ ਦੇ ਅਲੱਗ-2 ਥਾਣਿਆ ਵਿੱਚ ਕਾਫੀ ਮੁਕੱਦਮੇਂ ਦਰਜ ਹਨ। ਦੋਸ਼ੀਆ ਦਾ ਥਾਣਾ ਗੁਰਾਇਆ ਦੇ ਮੁੱਕਦਮਾ ਨੰਬਰ 17/17 ਅਤੇ ਭੋਗਪੁਰ ਦੇ ਮੱਕਦਮਾ ਨੰਬਰ 05/17 ਵਿਚ ਪ੍ਰੋਡਾਕਸ਼ਨ ਵਾਰੰਟ ਹਾਂਸਲ ਕਰਕੇ ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਕਾਫੀ ਮੁਕੱਦਮੇ ਟਰੇਸ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ:-
1    ਮੱਝਾਂ          = 12 
2    ਗੱਡੀ ਮਹਿੰਦਰਾ = 02
3    ਮੋਟਰਸਾਇਕਲ = 01
ਟਰੇਸ ਮੁਕੱਦਮਿਆ ਦਾ ਵੇਰਵਾ:-
1.    ਮੁਕੱਦਮਾ ਨੰਬਰ 17 ਮਿਤੀ 11.02.2017 ਅਫ਼ਧ 457ਫ਼380- ਭ:ਦ: ਥਾਣਾ ਗੁਰਾਇਆ।
2.    ਮੁਕੱਦਮਾ ਨੰਬਰ 63 ਮਿਤੀ 01.05.2017 ਅਫ਼ਧ 379- ਭ:ਦ: ਥਾਣਾ ਲਾਂਬੜਾ।
3.    ਮੁਕੱਦਮਾ ਨੰਬਰ 158 ਮਿਤੀ 16.05.17 ਅਫ਼ਧ 379- ਭ:ਦ: ਥਾਣਾ ਫਿਲੋਰ।
4.    ਮੁਕੱਦਮਾ ਨੰਬਰ 05 ਮਿਤੀ 12.01.17 ਜੁਰਮ 379ਫ਼342-ਭ.ਦ. ਥਾਣਾ ਭੋਗਪੁਰ।
ਪੁੱਛਗਿੱਛ ਦੋਸ਼ੀਆਨ:-
1. ਦੋਸ਼ੀ ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਔੜ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪੁੱਛਗਿੱਛ ਦੌਰਾਂਨ ਦੱਸਿਆ ਕਿ ਉਹ ਆਪਣੀ ਮਹਿੰਦਰਾ ਪਿਕਅੱਪ ਗੱਡੀ ਕਿਰਾਏਫ਼ਭਾੜੇ ਲਈ ਵਰਤਦਾ ਹੈ। ਉਸਨੇ ਮੁਹੰਮਦ ਸਫੀ ਉਰਫ ਬਿਲਾ ਪੁੱਤਰ ਈਸਾ ਵਾਸੀ ਪਾਇਲ ਜੋ ਪਿੰਡ ਘਡਾਣੀ, ਨੇਕ ਮੁਹੰਮਦ ਪੁੱਤਰ ਜੁਮਣ ਕੌਮ ਮੁਸਲਮਾਨ (ਗੁੱਜਰ) ਨੌਧਢਾਣੀ ਥਾਣਾ ਸਦੌੜ ਜਿਲ੍ਹਾ ਸੰਗਰੂਰ, ਮੋਨੂੰ ਪੁੱਤਰ ਹੱਜ ਹਲੀਫ ਵਾਸੀ ਰਾੜਾ ਸਾਹਿਬ ਰੋਡ ਪਾਇਲ ਅਤੇ ਗਾਮਾ ਪੁੱਤਰ ਲੇਟ ਸ਼ੇਰ ਮੁਹੰਮਦ ਪਿੰਡ ਮਾਵਾ ਨੰਗਲ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਨਾਲ ਰਲ ਕੇ ਮੱਝਾਂ ਚੋਰੀ ਕਰਨ ਵਿਚ ਸ਼ਾਮਿਲ ਰਿਹਾ ਹੈ ਤੇ ਆਪਣੀ ਗੱਡੀ ਮਹਿੰਦਰਾ ਪਿਕਅੱਪ ਨੂੰ ਵਰਤਦਾ ਰਿਹਾ ਹੈ।
2. ਦੋਸ਼ੀ ਮੁਹੰਮਦ ਸਫੀ ਉਰਫ ਬਿਲਾ ਪੁੱਤਰ ਈਸਾ(ਗੁੱਜਰ)ਪਿੰਡ ਛੋਟੀ ਘਡਾਣੀ ਥਾਣਾ ਪਾਇਲ ਜਿਲਾ ਲੁਧਿਆਣਾ ਨੇ ਪੁੱਛਗਿੱਛ ਦੋਰਾਂਨ ਦੱਸਿਆ ਕਿ ਉਹ ਅਨਪੜ੍ਹ ਹੈ, ਉਸਦਾ ਪੁਰਾਣਾ ਪਿੰਡ ਸਾਹੂ ਚੰਬਾ ਹਿਮਾਚਲ ਪ੍ਰਦੇਸ ਹੈ। ਉਸਨੇ ਆਪਣੇ ਸਾਥੀਆਂ ਨੇਕ ਮੁਹੰਮਦ ਪੁੱਤਰ ਯੁਮਣ ਕੌਮ ਮੁਸਲਮਾਨ (ਗੁੱਜਰ) ਨੌਧਢਾਣੀ ਥਾਣਾ ਸਦੌੜ ਜਿਲਾ ਸੰਗਰੂਰ, ਮੋਨੂੰ ਪੁੱਤਰ ਹੱਜ ਹਲੀਫ ਵਾਸੀ ਰਾੜਾ ਸਾਹਿਬ ਰੋਡ ਪਾਇਲ, ਗਾਮਾ ਪੁੱਤਰ ਲੇਟ ਸ਼ੇਰ ਮੁਹੰਮਦ ਪਿੰਡ ਮਾਵਾ ਨੰਗਲ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਜੋ ਉਹ ਦੋਸਤ ਤੇ ਆਪਸ ਵਿੱਚ ਰਿਸ਼ਤੇਦਾਰ ਵੀ ਹਨ, ਨਾਲ ਮਿਲ ਕੇ ਜਿਲਾ ਜਲੰਧਰ (ਦਿਹਾਤੀ) ਤੋ ਇਲਾਵਾ ਜਿਲ੍ਹਾ ਨਵਾਂਸ਼ਹਿਰ, ਖੰਨਾ, ਫਤਿਹਗੜ ਸਾਹਿਬ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ ਅਤੇ ਜਿਲਾ ਸੰਗਰੂਰ ਵਿਚ ਮੱਝਾਂ ਚੋਰੀ ਦੀਆ ਕਾਫੀ ਵਾਰਦਾਤਾਂ ਕੀਤੀਆ ਹਨ।
3. ਦੋਸ਼ੀ ਨੇਕ ਮੁਹੰਮਦ ਪੁੱਤਰ ਜੁਮਣ ਕੌਮ ਮੁਸਲਮਾਨ (ਗੁੱਜਰ) ਨੌਧਢਾਣੀ ਥਾਣਾ ਸਦੌੜ ਜਿਲਾ ਸੰਗਰੂਰ ਨੇ ਪੁੱਛਗਿੱਛ ਦੋਰਾਂਨ ਦੱਸਿਆ ਕਿ ਉਸਨੇ ਆਪਣੇ ਸਾਥੀਆਂ ਮੁਹੰਮਦ ਸਫੀ ਉਰਫ ਬਿਲਾ ਪੁੱਤਰ ਈਸਾ(ਗੁੱਜਰ)ਪਿੰਡ ਛੋਟੀ ਘਡਾਣੀ ਥਾਣਾ ਪਾਇਲ, ਮੋਨੂੰ ਪੁਤਰ ਹੱਜ ਹਲੀਫ ਵਾਸੀ ਰਾੜਾ ਸਾਹਿਬ ਰੋਡ ਪਾਇਲ, ਗਾਮਾ ਪੁੱਤਰ ਲੇਟ ਸ਼ੇਰ ਮੁਹੰਮਦ ਪਿੰਡ ਮਾਵਾ ਨੰਗਲ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਅਤੇ ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਔੜ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਮਿਲ ਕੇ ਜਿਲਾ ਜਲੰਧਰ (ਦਿਹਾਤੀ) ਤੋ ਇਲਾਵਾ ਜਿਲ੍ਹਾ ਨਵਾਂਸ਼ਹਿਰ, ਖੰਨਾ, ਫਤਿਹਗੜ ਸਾਹਿਬ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ ਅਤੇ ਜਿਲ੍ਹਾ ਸੰਗਰੂਰ ਵਿੱਚ ਮੱਝਾਂ ਚੋਰੀ ਦੀਆ ਵਾਰਦਾਤਾਂ ਕੀਤੀਆ ਹਨ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਥਾਣਾ ਫਿਲੌਰ ਦੇ ਪਿੰਡ ਮਾਊ ਸਾਹਿਬ ਗੁਰਦੁਆਰਾ ਵਿਖੇ ਪਬਲਿਕ ਸਮਰੋਹ ਵਿੱਚ ਬ੍ਰਾਮਦ ਹੋਈਆਂ ਮੱਝਾਂ ਨੂੰ ਬਾਅਦ ਸ਼ਨਾਖਤ ਉਹਨਾਂ ਦੇ ਅਸਲ ਮਾਲਕਾ ਹਵਾਲੇ ਕੀਤੀਆ ਗਈਆ। ਬ੍ਰਾਮਦ 12 ਮੱਝਾਂ ਵਿੱਚੋ 02 ਮੱਝਾਂ ਦਲਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਕੌਮ ਜੱਟ ਵਾਸੀ ਦਸਮੇਸ਼ ਨਗਰ ਗੰਨਾਂ ਪਿੰਡ ਥਾਣਾ ਫਿਲੌਰ ਨੂੰ, 01 ਮੱਝ ਮਨਜੀਤ ਕੁਮਾਰ ਪੁੱਤਰ ਮਨਹੀਰ ਲਾਲ ਵਾਸੀ ਗੰਨਾ ਪਿੰਡ ਥਾਣਾ ਫਿਲੌਰ, 01 ਮੱਝ ਸਾਧੂ ਰਾਮ ਪੁੱਤਰ ਨਾਨਕ ਚੰਦ ਵਾਸੀ ਗੰਨਾ ਪਿੰਡ ਥਾਣਾ ਫਿਲੌਰ, 01 ਮੱਝ ਹਰਜਿੰਦਰ ਕੁਮਾਰ ਪੁੱਤਰ ਚਮਨ ਲਾਲ ਵਾਸੀ ਗੰਨਾਂ ਪਿੰਡ ਥਾਣਾ ਫਿਲੌਰ, 01 ਮੱਝ ਕਰਨੈਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਖਹਿਰਾ ਥਾਣਾ ਫਿਲੋਰ ਵਲੋ ਸ਼ਨਾਖਤ ਕਰਨ ਤੇ ਜਾਬਤਾ ਅਨੁਸਾਰ ਉਹਨਾ ਦੇ ਹਵਾਲੇ ਕੀਤੀਆਂ ਗਈਆਂ। ਇਸ ਤੋ ਇਲਾਵਾ 02 ਮੱਝਾਂ ਜਗਰੂਪ ਸਿੰਘ ਉਰਫ ਜੂਪਾ ਪੁੱਤਰ ਕੁਲਵੰਤ ਸਿੰਘ ਵਾਸੀ ਨਵਾ ਪਿੰਡ ਨੈਚਾਂ ਥਾਣਾ ਗੁਰਾਇਆ ਦੇ ਹਵਾਲੇ ਕੀਤੀਆ ਜਿਸ ਸਬੰਧੀ ਮੁਕੱਦਮਾ ਨੰਬਰ 17 ਮਿਤੀ 11.02.17 ਜੁਰਮ 457,380 ਭ.ਦ. ਥਾਣਾ ਗੋਰਾਇਆ ਦਰਜ ਹੈ, 02 ਮੱਝਾਂ ਜਰਨੈਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗੋਬਿੰਦਪੁਰ ਥਾਣਾ ਲਾਂਬੜਾ ਦੇ ਹਵਾਲੇ ਕੀਤੀਆ ਜਿਸ ਸਬੰਧੀ ਮੁਕੱਦਮਾ ਨੰਬਰ 63 ਮਿਤੀ 01.05.17 ਜੁਰਮ 379 ਭ.ਦ. ਥਾਣਾ ਲਾਂਬੜਾ ਦਰਜ ਹੈ ਅਤੇ ਮੁਕੱਦਮਾ ਨੰਬਰ 222 ਮਿਤੀ 17.06.17 ਜੁਰਮ 379 ਭ:ਦ ਥਾਣਾ ਫਿਲੌਰ ਵਿੱਚ 02 ਮੱਝਾਂ ਬ੍ਰਾਮਦ ਹੋਈਆ ਜੋ ਇਸ ਦੇ ਮਾਲਕ ਲਖਵੀਰ ਸਿੰਘ ਪੁੱਤਰ ਪਰਸ਼ਣ ਸਿੰਘ ਵਾਸੀ ਪਿੰਡ ਸੰਘਵਾਲ ਥਾਣਾ ਭੋਗਪੁਰ ਵੱਲੋ ਸ਼ਨਾਖਤ ਕਰਨ ਤੇ ਜਾਬਤਾ ਅਨੁਸਾਰ ਉਸ ਦੇ ਹਵਾਲੇ ਕੀਤੀਆਂ ਗਈਆਂ। ਮਹਿੰਦਰਾ ਪਿਕਅੱਪ ਦੋਵੇ ਗੱਡੀਆ ਦੇ ਅਸਲ ਮਾਲਕ ਅਨੂਪ ਕੁਮਾਰ ਪੁੱਤਰ ਚੁੰਨੀ ਲਾਲ ਵਾਸੀ ਭਗਤਗੜ੍ਹ ਥਾਣਾ ਕੀਰਤਪੁਰ ਸਾਹਿਬ ਅਤੇ ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭਾਨ ਸਿੰਘ ਕਲੋਨੀ ਗਲੀ ਨੰਬਰ 2, ਫਰੀਦਕੋਟ ਨੂੰ ਸਪੂਰਦਾਰੀ ਪਰ ਗੱਡੀਆ ਸੋਂਪੀਆ ਜਾ ਰਹੀਆ ਹਨ। ਜੋ ਇਨ੍ਹਾਂ ਮੱਝਾਂ ਦੇ ਮਾਲਕਾ ਅਤੇ ਗੱਡੀਆ ਦੇ ਮਾਲਕਾਂ ਨੇ ਮਾਣਯੋਗ ਐਸ.ਐਸ.ਪੀ ਸਾਹਿਬ ਜਲੰਧਰ (ਦਿਹਾਤੀ) ਜੀ ਦਾ ਧੰਨਵਾਦ ਕੀਤਾ ਹੈ।

No comments:

Post Top Ad

Your Ad Spot