ਆਜ਼ਾਦ ਐਂਟਰਟੇਨਰ ਵੱਲੋਂ ਗਇਕ ਸੰਦੀਪ ਗਿੱਲ ਦੀ ਭੇਟਾਂ ਦੀ ਐਲਬਮ ਰਿਲੀਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 29 June 2017

ਆਜ਼ਾਦ ਐਂਟਰਟੇਨਰ ਵੱਲੋਂ ਗਇਕ ਸੰਦੀਪ ਗਿੱਲ ਦੀ ਭੇਟਾਂ ਦੀ ਐਲਬਮ ਰਿਲੀਜ਼

ਜਲੰਧਰ 29 ਜੂਨ (ਕਿਰਨਬੀਰ, ਦਿਲਜੀਤ, ਮਨਮੀਤ)- ਆਜ਼ਾਦ ਐਂਟਰਟੇਨਰ ਵੱਲੋਂ ਗਾਇਕ ਸੰਦੀਪ ਗਿੱਲ ਦੀ ਮਾਤਾ ਦੀਆਂ ਭੇਟਾਂ ਦੀ ਐਲਬਮ “ਕਰ ਲਉ ਮੁਰਾਦਾਂ ਪੂਰੀਆਂ” ਨੂੰ ਰਿਲੀਜ਼ ਕੀਤਾ ਗਿਆ। ਇਸ ਐਲਬਮ ਦੇ ਪੇਸ਼ਕਾਰ ਜਸਵਿੰਦਰ ਆਜ਼ਾਦ ਹਨ ਅਤੇ ਐਲਬਮ ਵਿੱਚ ਸੰਦੀਪ ਗਿੱਲ ਦਾ ਸਾਥ ਮੈਡਮ ਮੁਸਕਾਨ ਅਤੇ ਕੁਲਵਿੰਦਰ ਪੂਜਾ ਨੇ ਸਹਿ ਗਇਕਾ ਵਜੋਂ ਦਿੱਤਾ ਹੈ। ਇਸ ਐਲਬਮ ਵਿੱਚ ਦੱਸ ਭੇਟਾਂ ਹਨ ਜਿਨ੍ਹਾਂ ਨੂੰ ਪ੍ਰਿੰਸ ਗਿੱਲ, ਸ਼ਿੰਦਾ ਦਕੋਏ ਵਾਲਾ ਅਤੇ ਸੰਦੀਪ ਗਿੱਲ ਨੇ ਖੁਦ ਲਿਖਿਆ ਹੈ। ਇਸ ਐਲਬਮ ਦਾ ਫ਼ਿਲਮਾਂਕਨ ਪੰਜਾਬ ਅਤੇ ਹਿਮਾਚਲ ਦੀਆਂ ਵੱਖ- ਵੱਖ ਲੋਕੇਸ਼ਨਾਂ ਤੇ ਕੀਤਾ ਗਿਆ ਹੈ। ਜਿਸ ਦਾ ਨਿਰਦੇਸ਼ਨ ਜਸਵਿੰਦਰ ਆਜ਼ਾਦ ਨੇ ਕੀਤਾ ਹੈ। ਇਸ ਐਲਬਮ ਦੀਆਂ ਰਿੰਗਟੋਨਾਂ ਵੱਖ-ਵੱਖ ਮੋਬਾਇਲ ਕੰਪਨੀਆਂ ਦੇ ਨੈੱਟਵਰਕਾਂ ਤੇ ਚੱਲ ਰਹੀਆਂ ਹਨ ਅਤੇ ਐਲਬਮ ਦੇ ਵੀਡੀੳ ਯੂ-ਟਿਊਬ ਰਾਹੀਂ ਦੁਨੀਆਂ ਭਰ ਵਿੱਚ ਬੈਠੇ ਸਰੋਤਿਆਂ ਅਤੇ ਦਰਸ਼ਕਾਂ ਵੱਲੋ ਬਹੁਤ ਪਸੰਦ ਕੀਤੇ ਜਾ ਰਹੇ ਹਨ। ਗਇਕ ਸੰਦੀਪ ਗਿੱਲ ਨੇ ਪੰਜਾਬ ਨਿਊਜ਼ ਚੈਨਲ ਦੀ ਟੀਮ ਨੂੰ ਇੱਕ ਖਾਸ ਮੁਲਾਕਾਤ ਵਿੱਚ ਦੱਸਿਆ ਕਿ ਜੋ ਪਿਆਰ ਦੁਨੀਆ ਭਰ ਦੇ ਸਰੋਤੇ ਅਤੇ ਦਰਸ਼ਕ ਉਹਨਾਂ ਨੂੰ ਦੇ ਰਹੇ ਹਨ, ਉਹ ਉਸ ਲਈ ਉਹਨਾਂ ਦੇ ਹਮੇਸ਼ਾ ਰਿਣੀ ਰਹਣਗੇ।

No comments:

Post Top Ad

Your Ad Spot