ਲੋਕ ਆਪਣੀ ਜਾਨ ਦਾ ਆਪ ਖਤਰਾ ਬਣਦੇ ਹਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 29 June 2017

ਲੋਕ ਆਪਣੀ ਜਾਨ ਦਾ ਆਪ ਖਤਰਾ ਬਣਦੇ ਹਨ

ਜਲੰਧਰ 29 ਜੂਨ (ਕਿਰਨਬੀਰ ਕੋਰ) – ਅਸੀਂ ਦੇਖਦੇ ਹਾਂ ਕਿ ਲੋਕ ਬਹੁਤ ਹੀ ਲਾਪਰਵਾਹੀ ਵਰਤਦੇ ਹਨ। ਅੱਜਕੱਲ ਲੋਕ ਲਾਲ ਬੱਤੀ ਉੱਤੇ ਵੀ ਨਹੀਂ ਰੁਕਦੇ ਸਗੋ ਹੀ ਜਾਣ ਬੁਝ ਕੇ ਨਿਕਲਦੇ ਹਨ, ਜੋ ਕਿ ਬਹੁਤ ਹੀ ਜਿਆਦਾ ਗਲਤ ਹੈ। ਇਸ ਨਾਲ ਉਹਨਾਂ ਦੀ ਜਾਨ ਦਾ ਵੀ ਖਤਰਾ ਹੋ ਸਕਦਾ ਹੈ, ਕਿਉਕਿ ਜਦੋਂ ਲਾਲ ਬੱਤੀ ਹੋਈ ਹੋਏ ਤਾਂ ਕਿਸੇ ਹੋਰ ਦੀ ਗਰੀਨ ਲਾਈਟ ਹੋਈ ਹੁੰਦੀ ਹੈ। ਜਿਸ ਨਾਲ ਉਹ ਵਿਅਕਤੀ ਜੋ ਲਾਲ ਬੱਤੀ ਵਿੱਚੋਂ ਹੀ ਆਪਣਾ ਵਾਹਨ ਕੱਢ ਰਿਹਾ ਹੈ, ਉਹ ਕਿਸੇ ਵਿੱਚ ਵੀ ਵੱਜ ਸਕਦਾ ਹੈ, ਜਿਸ ਨਾਲ ਉਸਦਾ ਐਂਕਸੀਡੈਂਟ ਤੇ ਉਸਦੀ ਮੌਤ ਦਾ ਵੀ ਖਤਰਾ ਹੋ ਸਕਦਾ ਹੈ। ਕਈ ਵਾਰ ਲੋਕ ਆਪਣਾ ਵਾਹਨ ਲਾਲ ਬੱਤੀ ਤੋਂ ਬਹੁਤ ਤੇਜੀ ਨਾਲ ਲੰਘਾਉਦੇ ਹਨ, ਜਿਸ ਨਾਲ ਉਹ ਵਿਅਕਤੀ ਕਿਸੇ ਵਿੱਚ ਵੀ ਵੱਜ ਸੱਕਦੇ ਹਨ। ਇਸ ਲਈ ਲੋਕਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਕਿਉਂਕਿ ਹਰੇਕ ਵਿਅਕਤੀ ਦੀ ਕੋਈ ਨਾ ਕੋਈ ਉਡੀਕ ਕਰ ਰਿਹਾ ਹੁੰਦਾ ਹੈ, ਇੰਝ ਨਾ ਹੋਵੇ ਕਿ ਉਹ ਉਡੀਕ ‘ਉਡੀਕ’ ਹੀ ਬਣ ਕੇ ਰਹਿ ਜਾਵੇ ਇਸ ਲਈ ਟ੍ਰੈਫ਼ਿਕ ਡਿਪਾਰਟਮੈਂਟ ਨੂੰ ਕੁਝ ਸਖਤ ਐਂਕਸ਼ਨ ਲੈਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਵੀ ਸਮਝ ਆ ਜਾਵੇ ਕਿ ਇੰਝ ਨਹੀ ਨਿਕਲਣਾ ਚਾਹੀਦਾ।

No comments:

Post Top Ad

Your Ad Spot