ਮੇਅਰ ਵਰਲਡ ਸਕੂਲ ਵਿੱਚ ਦਸਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਘੋਸ਼ਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 June 2017

ਮੇਅਰ ਵਰਲਡ ਸਕੂਲ ਵਿੱਚ ਦਸਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਘੋਸ਼ਤ

ਜਲੰਧਰ 3 ਜੂਨ (ਜਸਵਿੰਦਰ ਆਜ਼ਾਦ)- ਮੇਅਰਰਾਈਟਸ ਨੇ ਸਿੱਧ ਕਰ ਦਿੱਤਾ ਹੈ ਕਿ ਰੁਕਾਵਟਾਂ ਦੇ ਜੰਜਾਲ ਨੁੰ ਤੋੜ ਕੇ ਅੱਗੇ ਵੱਧ ਕੇ ਆਪੇ ਮੰਜਿਲ ਨੂੰ ਹਾਸਲ ਕਰਨਾ ਹੀ ਉਹਨਾਂ ਦਾ ਮੁੱਖ ਮੰਤਵ ਹੈ।ਮੇਅਰ ਵਰਲਡ ਸਕੂਲ ਦੇ ਦਸਵੀਂ ਜਮਾਤ ਦਾ ਨਤੀਜਾ 100% ਰਿਹਾ। ਕੁਲ ਮਿਲਾ ਕੇ 57 ਬੱਚਿਆਂ ਵਿੱਚੋਂ 12 ਬੱਚਿਆਂ ਨੇ 10 ਸੀ.ਜੀ.ਪੀ.ਏ. ਹਾਸਲ ਕੀਤੇ ਅਨੀਤ ਕੌਰ, ਇਸ਼ਿਤਾ ਅਗਰਵਾਲ, ਜਤਿਨ ਸਿੱਕਾ, ਨਿਤਿਆ ਭਲਾ, ਰਿਤਵਿਕ ਲੁਥਰ, ਅਗਮ ਜੋਲੀ, ਅਯਾਨ ਜੈਨ, ਗੁਨਲ ਮਲਹੌਤਰਾ, ਗੁਨਅੰਗਦਪਾਲ ਸਿੰਘ, ਹਰਸ਼ ਅਰੋੜਾ, ਹਿਮਾਨੀ ਗਰਗ ਅਤੇ ਨਿਹਮਤ ਪਟਪਟੀਆ।
18 ਬੱਚਿਆਂ ਨੇ 9 ਤੋਂ 9.9 ਸੀ.ਜੀ.ਪੀ.ਏ. ਹਾਸਲ ਕੀਤੇ ਮਹਿਕ ਮਲਹੌਤਰਾ (9.8), ਯਾਲਿਸਆ ਵਰਮਾ (9.8), ਜਪਨਜੋਤ ਸਿੰਘ (9.8), ਜਪਿਆ ਗੁਪਤਾ (9.8), ਨਿਰਲੇਪ ਕੌਰ ਮਿਨਹਾਸ (9.8), ਰੰਗਤ ਕੌਰ ਸੰਧੂ (9.8), ਤਰਿਨਵ ਗੁਪਤਾ (9.6), ਸਪਰਸ਼ ਖੰਨਾ (9.6), ਪਰੇਰਨਾ ਮਾਗੋ (9.6), ਅਰਸ਼ਦੀਪ ਕੌਰ (9.6), ਅਮਨ ਧਿਮਾਨ (9.4), ਕਰਨਦੀਪ ਸ਼ੇਰਗਿੱਲ (9.4), ਖਿਆਤੀ ਵਾਲੀਆ (9.4), ਅਰਸ਼ ਖੰਨਾ (9.2), ਧਰੁਵ ਅਰੋੜਾ (9.2), ਪਰਲ ਬੰਗਾ (9), ਕਰਿਤੀ ਕੁਮਾਰ (9) ਅਤੇ ਪਾਰਥਵੀ ਗੁਪਤਾ (9)।
9 ਬੱਚਿਆਂ ਨੇ 8 ਤੋਂ 8.9 ਸੀ.ਜੀ.ਪੀ.ਏ. ਹਾਸਲ ਕੀਤੇ ਰਵਲੀਨ ਕੌਰ (8.8), ਕਾਰਤਿਕ ਕਾਲਰਾ (8.8), ਮੇਹੁਲ ਤੁਲੀ (8.8), ਜਤਿੰਦਰ ਪਾਲ ਸਿੰਘ ਮੋਂਗਾ (8.6), ਭਾਵਿਕ ਜੈਨ (8.2), ਗੁਰਸ਼ਾਨ ਸਿੰਘ ਵਿਰਕ (8.2), ਮੇਹੁਲ ਕਾਲਿਆ (8), ਜਸ਼ਨਜੀਤ ਸਿੰਘ (8) ਅਤੇ  ਜਯਤੀ ਮੋਂਗਾ (8)।
ਕੁਲ ਮਿਲਾ ਕੇ 22% ਬੱਚਿਆਂ ਨੇ 10 ਸੀ.ਜੀ.ਪੀ.ਏ., 32% ਬੱਚਿਆਂ ਨੇ 9 ਤੋਂ 9.2 ਸੀ.ਜੀ.ਪੀ.ਏ. ਅਤੇ 16% ਬੱਚਿਆਂ ਨੇ 8 ਤੋਂ 8.9 ਸੀ.ਜੀ.ਪੀ.ਏ. ਹਾਸਲ ਕੀਤੇ।
ਸਕੂਲ ਦੇ ਇੰਨੇ ਚੰਗੇ ਨਤੀਜਿਆਂ ਦੇ ਪਿੱਛੇ ਬੱਚਿਆਂ ਦੀ ਲਗਨ ਤੇ ਅਧਿਆਪਕਾਂ ਦੀ ਕੜੀ ਮਿਹਨਤ ਦਿਖਾਈ ਦੇ ਰਹੀ ਸੀ। ਇਸ ਮੌਕੇ ਤੇ ਸਕੂਲ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ। ਸਾਰੇ ਬੱਚੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ ਅਤੇ ਆਪਦੇ ਅਧਿਆਪਕ ਵਰਗ ਦਾ ਆਸ਼ੀਰਵਾਦ ਲੈ ਰਹੇ ਸਨ। ਖੁਸ਼ੀ ਦੇ ਮੌਕੇ ਨੂੰ ਦੁਗਣਾ ਕਰਨ ਲਈ ਸਕੂਲ ਦੀ ਵਾਈਸ ਚੇਅਰਪਰਸਨ ਸ਼੍ਰੀਮਤੀ ਨੀਰਜ਼ਾ ਮੇਅਰ ਅਤੇ ਪ੍ਰਿੰਸੀਪਲ ਸ਼੍ਰੀਮਾਨ ਜਸਵਿੰਦਰ ਸਿੰਘ ਹੁੰਦਲ ਜੀ ਨੈ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਹਨਾਂ ਦੇ ਮਾਤਾਪਿਤਾ ਨੂੰ ਵਧਾਈ ਦਿੱਤੀ ਅਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ, ਜਿੰਦਗੀ ਵਿੱਚ ਇਸੇ ਤਰਾਂ ਮਿਹਨਤ ਕਰਦੇ ਹੋਏ ਅੱਗੇ ਵੱਧਦੇ ਜਾਣਾ ਹੈ ਤੇ ਆਪਣੀ ਮੰਜਲ ਨੂੰ ਹਾਸਲ ਕਰਨਾ ਹੈ।

No comments:

Post Top Ad

Your Ad Spot