ਲੋਕਾ ਦੇ ਲੱਗਣ ਦਾ ਮੁਸੀਬਤ ਬਣਿਆ ਬੀ.ਐਮ.ਸੀ ਚੌਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 24 June 2017

ਲੋਕਾ ਦੇ ਲੱਗਣ ਦਾ ਮੁਸੀਬਤ ਬਣਿਆ ਬੀ.ਐਮ.ਸੀ ਚੌਕ

ਜਲੰਧਰ 24 ਜੂਨ (ਕਿਰਨਬੀਰ ਕੌਰ)- ਜਲੰਧਰ ਦੇ ਮੇਨ ਬੱਸ ਅੱਡੇ ਦੇ ਲਾਗੇ ਬੀ.ਐਮ.ਸੀ ਚੌਕ ਜਿੱਥੇ ਕਿ ਰੌਜਾਨਾ ਹੀ ਪਤਾ ਨਹੀਂ ਕਿੰਨੇ ਕੁ ਵਾਹਨ ਗੁਜਰਦੇ ਹਨ ਅਤੇ ਇਸ ਚੌਕ ਤੇ ਇੱਕ ਫ਼ਲਾਈ ਉਵਰ ਬਣਾਇਆ ਗਿਆ ਹੈ, ਜਿਸ ਦਾ ਲੋਕਾਂ ਨੂੰ ਕੋਈ ਖਾਸ ਫ਼ਾਇਦਾ ਨਹੀ ਹੋ ਰਿਹਾ, ਜਦ ਕਿ ਇਹ ਲੋਕਾਂ ਲਈ ਬਣਾਇਆ ਗਿਆ ਸੀ ਪਰ ਫ਼ਿਰ ਵੀ ਇਸਦਾ ਫ਼ਾਇਦਾ ਲੌਕਾਂ ਨੂੰ ਨਹੀਂ ਹੋ ਰਿਹਾ। ਇਹ ਫ਼ਲਾਈ ਉਵਰ ਤਾਂ ਬਣ ਗਿਆ ਹੈ ਪਰ ਫ਼ਿਰ ਵੀ ਲੋਕਾਂ ਨੂੰ ਆਣ ਜਾਣ ਲਈ ਪੂਰਾ ਘੁੰਮ ਕੇ ਆਉਣਾ ਪੈਂਦਾ ਹੈ ਅਤੇ ਪੈਦਲ ਚੱਲਣ ਵਾਲੇ ਲੋਕਾਂ ਲਈ ਤਾਂ ਕੋਈ ਵੀ ਲੰਗਣ ਦਾ ਰਸਤਾ ਨਹੀਂ ਹੈ ਜਦੋਂ ਵੀ ਉਹ ਲੰਘਦੇ ਹਨ ਤਦ ਹੀ ਕਿਸੇ ਨਾ ਕਿਸੇ ਪਾਸੇ ਦੀ ਗਰੀਨ ਲਾਈਟ ਹੋ ਜਾਂਦੀ ਹੈ। ਜਿਸ ਕਾਰਨ ਪੈਦਲ ਚੱਲਣ ਵਾਲਾ ਵਿਅਕਤੀ ਇਹਨਾਂ ਵਾਹਨਾਂ ਵਿੱਚ ਫ਼ੱਸ ਜਾਂਦਾ ਹੈ। ਜਿਸ ਕਾਰਨ ਪੈਦਲ ਚੱਲਣ ਵਾਲੇ ਵਿਅਕਤੀ ਦਾ ਐਕਸੀਡੈਂਟ ਵੀ ਹੋ ਸਕਦਾ ਹੈ। ਜਿਹਨਾਂ ਕਾਰਨ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਮਨਾ ਕਰਨਾ ਪੈਂਦਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੈਦਲ ਚੱਲਣ ਵਾਲੇ ਲੋਕਾਂ ਲਈ ਕੋਈ ਨਾ ਕੋਈ ਰਸਤਾ ਜਰੂਰ ਕੱਢੇ ਤਾਂ ਜੋ ਪੈਦਲ ਚੱਲਣ ਵਾਲੇ ਲੋਕਾਂ ਨੂੰ ਕਿਸੇ ਵੀ ਮੁਸੀਬਤ ਦਾ ਸਾਮਨਾ ਨਾ ਕਰਨਾ ਪਵੇ ਅਤੇ ਉਹ ਐਕਸੀਡੈਂਟ ਤੋਂ ਵੀ ਬੱਚ ਸੱਕਣ।

No comments:

Post Top Ad

Your Ad Spot