ਮਾਂ ਬੋਲੀ, ਪੰਜਾਬੀ ਸੰਗੀਤ ਅਤੇ ਗਾੲਿਕਾਂ ਨੂੰ ਉੱਪਰ ਚੁੱਕਣ ਦਾ ਬੰਨੀ ਸ਼ਰਮਾ ਵਲੋਂ ਸ਼ੰਘਰਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 June 2017

ਮਾਂ ਬੋਲੀ, ਪੰਜਾਬੀ ਸੰਗੀਤ ਅਤੇ ਗਾੲਿਕਾਂ ਨੂੰ ਉੱਪਰ ਚੁੱਕਣ ਦਾ ਬੰਨੀ ਸ਼ਰਮਾ ਵਲੋਂ ਸ਼ੰਘਰਸ਼

ਜਲੰਧਰ 16 ਜੂਨ (ਮਨਮੀਤ ਸਿੰਘ)- ਕਿਹਾ ਜਾਦਾਂ ਹੈ ਕਿ ਸਮੁੰਦਰ ਦੀ ਗਹਿਰਾਈ ਦਾ ਕੋਈ ਅੰਤ ਨਹੀਂ ਪਾ ਸਕਦਾ ਇਸ ਤਰ੍ਹਾਂ ਹੀ ਇਕ ਨਿਰਦੇਸ਼ਕ ਦੀ ਮਿਹਨਤ ਤੇ ਕਾਬੀਲਿਅਤ ਦਾ ਵੀ ਅੰਤ ਪਾਉਂਣਾ ਅੋਖਾ ਹੈ। ਇਸ ਤਰ੍ਹਾਂ ਸਾਡੇ ਪੰਜਾਬੀ ਜਗਤ ਦੇ ਨਿਰਦੇਸ਼ਕ ਬੰਨੀ ਸ਼ਰਮਾ ਜੀ, ਜਿਨ੍ਹਾਂ ਨੇ ਦੂਰਦਰਸ਼ਨ ਤੇ 'ਝਾਂਜਰ ਛਣਕ ਪਈ' ਵਰਗੇ ਅਨੇਕਾਂ ਪ੍ਰੋਗਰਾਮਾਂ ਦਾ ਨਿਰਦੇਸ਼ਨ ਕੀਤਾ। ਮਾਂ ਬੋਲੀ, ਪੰਜਾਬੀ ਸੰਗੀਤ ਅਤੇ ਸੰਗੀਤਕਾਰਾਂ ਨੂੰ ਉਪਰ ਉਠਾਉਣ ਦਾ ਸ਼ੰਘਰਸ਼, ਜੋ ਕਿ ਅੱਜ ਤੋਂ ਕਰੀਬ 20 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅੱਜ ਤੱਕ ਕੈਨੈਡਾ ਵਿੱਚ ਵੀ ਚੱਲ ਰਿਹਾ ਹੈ। ਪੰਜਾਬੀ ਨਿਊਜ਼ ਚੈਨਲ ਨੂੰ ਇਹਨਾਂ ਨੇ ਖਾਸ ਤੋਰ ਤੇ ਫ਼ੋਨ ਕਰਕੇ ਕੈਨੇਡਾ ਤੋਂ ਦੱਸਿਆ ਹੈ ਕਿ ਕੈਨੈਡਾ ਵਿੱਚ ਪਹੁੰਚ ਕੇ ਕਈ ਪ੍ਰਮੋਟਰਾ ਨਾਲ ਪੰਜਾਬੀ ਸੰਗੀਤਕਾਰਾਂ ਅਤੇ ਗਾੲਿਕਾਂ ਸੰਬੰਧੀ ਗੱਲਾਂ ਚੱਲ ਰਹੀਆ ਹਨ। ਰੇਡੀੳ ਅਤੇ ਟੀ.ਵੀ ਚੇਨਲਾ ਤੇ ਵੀ ਉਹਨਾਂ ਦੀਆਂ ਇੰਟਰਵਿਊਜ ਆ ਰਹੀਆਂ ਹਨ। ਕੋਈ ਵੀ ਅਜਿਹਾ ਸੰਗੀਤਕਾਰਾਂ ਜਾਂ ਗਾੲਿਕ ਨਹੀਂ, ਜਿਨ੍ਹਾਂ ਨਾਲ ਬੰਨੀ ਸ਼ਰਮਾ ਜੀ ਦੇ ਚੰਗੇ ਸੰਬੰਧ ਨਾ ਹੋਣ। ਤਕਰੀਬਨ ਦੋ ਦਹਾਕੇ ਪਹਿਲਾਂ ਟੀ-ਸੀਰੀਜ਼ ਵਰਗੀ ਹਰ ਕੰਪਨੀ ਨਾਲ ਰਲ ਕੇ ਕੈਸਟਾ ਰਿਲੀਜ਼ ਕੀਤੀਆਂ ਹਨ।

No comments:

Post Top Ad

Your Ad Spot