ਸੇਂਟ ਸੋਲਜਰ ਵਲੋਂ ਦਸਵੀਂ ਦੇ ਟਾਪਰਜ਼ ਸਨਮਾਨਿਤ, ਮਿਲੇਗੀ ਸਕਾਲਰਸ਼ਿਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 7 June 2017

ਸੇਂਟ ਸੋਲਜਰ ਵਲੋਂ ਦਸਵੀਂ ਦੇ ਟਾਪਰਜ਼ ਸਨਮਾਨਿਤ, ਮਿਲੇਗੀ ਸਕਾਲਰਸ਼ਿਪ

ਜਲੰਧਰ 7 ਜੂਨ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਸੀ.ਬੀ.ਐਸ.ਈ ਬੋਰਡ ਨਵੀਂ ਦਿੱਲੀ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਟਾਪ ਗਰੇਡ ਪ੍ਰਾਪਤ ਕਰਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਣ ਲਈ ਯੰਗ ਅਚੀਵਰਜ ਨਾਲ ਸਨਮਾਨਿਤ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ, ਮਾਨ ਨਗਰ, ਵਰਿਆਣਾ, ਨੰਗਲ ਕਰਾਰ ਖਾਂ, ਲੱਧੇਵਾਲੀ, ਲੰਬਾਪਿੰਡ, ਮੰਡੀ ਰੋਡ, ਭੋਗਪੁਰ, ਗੜਦੀਵਾਲ, ਨੂਰਮਹਿਲ, ਹੁਸ਼ਿਆਰਪੁਰ, ਚੱਬੇਵਾਲ ਦੇ 10 ਸੀ.ਜੀ.ਪੀ.ਏ ਗਰੈਡ ਪ੍ਰਾਪਤ ਕਰਣ ਵਾਲੇ 91 ਦੇ ਕਰੀਬ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਲੋਂ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ।ਸ਼੍ਰੀਮਤੀ ਚੋਪੜਾ ਨੇ ਗਰਵ ਮਹਿਸੂਸ ਕਰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਂਟ ਸੋਲਜਰ ਦੇ ਨਤੀਜੇ ਸੌ ਫੀਸਦੀ ਰਹੇ ।ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੇਂਟ ਸੋਲਜਰ ਦੇ ਢਕੌਲੀ, ਗੁੜਗਾਂਵ, ਨਵਾਂ ਨੰਗਲ, ਗੁਰਦਾਸਪੁਰ ਆਦਿ ਸਥਿਾ ਬ੍ਰਾਂਚਾਂ ਦੇ ਨਤੀਜੇ ਵੀ ਸ਼ਾਨਦਾਰ ਰਹੇ ਹਨ।ਇਨ੍ਹਾਂ ਟਾਪਰਜ਼ ਵਿਦਿਆਰਥੀਆਂ ਨੂੰ ਸੇਂਟ ਸੋਲਜਰ ਵਿੱਚ ਅਗਲੀ ਪੜਾਈ ਪੂਰੀ ਕਰਣ ਲਈ ਮਾਸਟਰ ਰਾਜਕੰਵਰ ਚੋਪੜਾ ਸਕਾਲਰਸ਼ਿਪ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆ ਜਾਣਗੀਆ।ਚੇਅਰਮੈਨ ਅਨਿਲ ਚੋਪੜਾ ਅਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆ, ਸਭ ਪਿ੍ਰੰਸੀਪਲ ਅਤੇ ਸਟਾਫ ਮੈਂਬਰਜ਼ ਨੂੰ ਵਧਾਈ ਦਿੰਧੇ ਹੋਏ ਵਿਦਿਆਰਥੀਆਂ ਨੂੰ ਮਨ ਲਗਾਕੇ ਅੱਗੇ ਪੜਣ ਅਤੇ ਕੁਝ ਕਰ ਦਿਖਾ ਮਾਤਾ ਪਿਆ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।

No comments:

Post Top Ad

Your Ad Spot