ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਵਿਖੇ ਕਿਡਨੀ ਰੋਗਾਂ ਕਾਰਣ ਡਾਇਲਸੈਸ ਕਰਵਾ ਰਹੇ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਮੁਫਤ ਲਾਭ ਦੇਣ ਦੀ ਯੋਜਨਾ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 28 June 2017

ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਵਿਖੇ ਕਿਡਨੀ ਰੋਗਾਂ ਕਾਰਣ ਡਾਇਲਸੈਸ ਕਰਵਾ ਰਹੇ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਮੁਫਤ ਲਾਭ ਦੇਣ ਦੀ ਯੋਜਨਾ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ

ਹੁਸ਼ਿਆਰਪੁਰ, 27 ਜੂਨ(ਤਲਵਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲਾਂ ਵਿਖੇ ਕਿਡਨੀ ਰੋਗਾਂ ਕਾਰਣ ਡਾਇਲਸੈਸ ਕਰਵਾ ਰਹੇ ਮਰੀਜ਼ਾਂ ਨੂੰ ਇਹ ਸੁਵਿਧਾ ਪੂਰਣ ਰੂਪ ਵਿੱਚ ਨਿਸ਼ੁਲਕ ਮੁੱਹਈਆ ਕਰਵਾਉਣ ਦੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਅੱਜ ਐਮ.ਐਲ.ਏ. ਸੁੰਦਰ ਸ਼ਾਮ ਅਰੋੜਾ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਮੁਫਤ ਲਾਭ ਦੇਣ ਦੀ ਯੋਜਨਾ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਹੁਸ਼ਿਆਰਪੁਰ, ਡਾ.ਨਰਿੰਦਰ ਕੋਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ  ਅਵਸਰ ਤੇ ਸ਼੍ਰੀ ਅਰੋੜਾ ਨੇ ਸਰਕਾਰ ਦੇ  ਫੈਸਲੇ ਦੀ ਸਲਾਣਾ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਵੱਡਾ ਤੇ ਅਹਿਮ ਫੈਸਲਾ ਹੈ। ਜਨਹਿੱਤ ਵਿੱਚ ਇਹ ਯੋਜਨਾ ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ। ਇਸ ਯੋਜਨਾ ਤੋਂ ਪਹਿਲਾਂ ਮਰੀਜ਼ ਨੂੰ ਇੱਕ ਵਾਰ ਡਾਇਰਲੈਸਸ ਕਰਵਾਉਣ ਲਈ 750 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਇਸ ਸੁਵਿਧਾ ਦੇ ਨਾਲ-ਨਾਲ ਮਰੀਜ਼ ਨੂੰ 2000 ਰੁਪਏ ਦਾ ਲੋੜੀਂਦਾ ਸਮਾਨ ਵੀ ਮੁਫਤ ਉਪਲਬਧ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕਿਡਨੀ ਰੋਗਾਂ ਤੋਂ ਪੀੜਤ ਰੋਗੀਆਂ ਨੂੰ ਲੋੜ ਪੈਣ ਤੇ ਖੂਨ ਦੀ ਕਮੀ ਵੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਡਾਇਸਲੈਸਸ ਵਿਭਾਗ ਅੰਦਰ ਸਾਫ-ਸਫਾਈ ਅਤੇ ਹੋਰਨਾਂ ਪ੍ਰਬੰਧਾਂ ਤੇ ਤੱਸਲੀ ਪ੍ਰਗਟਾਈ ਤੇ ਕਿਹਾ ਕਿ ਭਵਿੱਖ ਵਿੱਚ ਹਸਪਤਾਲ ਵਿਖੇ ਲੋੜੀਂਦੇ ਖੇਤਰਾਂ ਸੰਬਧੀ ਕਮੀਆਂ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਉਚੇਚੇ ਤੌਰ ਤੇ ਉੁੁਪਰਾਲੇ ਕੀਤੇ ਜਾਣਗੇ ਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਜਤਾਇਆ। ਇਸ ਅਵਸਰ ਤੇ ਸ਼ਹਿਰੀ ਖੇਤਰ ਹੁਸ਼ਿਆਰਪੁਰ ਦੇ ਮਿਉਂਸਿਪਲ ਕਾਉਂਸਲਰ ਕੁਲਵਿੰਦਰ ਸਿੰਘ ਹੁੰਦਲ, ਕਮਲ ਕਟਾਰੀਆ, ਤੀਰਥ ਰਾਮ, ਸੁਰਿੰਦਰ ਕੁਮਾਰ, ਸੁਰਿੰਦਰ ਸਿੱਧੂ ਅਤੇ ਰਾਕੇਸ਼ ਮਰਵਾਹਾ, ਸੁਨੇਸ਼ ਸੋਨੀ, ਦੀਪ ਭਾਟੀਆ, ਬਲਵਿੰਦਰ ਕੌਰ ਭੱਟੀ, ਖਰੈਤੀ ਲਾਲ ਕਤਨਾ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਤਡਿਪਟੀ ਮੈਡੀਕਲ ਕਮਿਸ਼ਨਰ  ਡਾ. ਸਤਪਾਲ ਗੋਜਰਾ, ਸੀਨੀਅਰ ਮੈਡੀਕਲ ਅਫਸਰ ਅਵਨੀਸ਼ ਸੂਦ ਅਤੇ ਡਾ.ਰਣਜੀਤ ਸਿੰਘ ਘੋਤੜਾ, ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਤੋਂ ਅਫਸਰ ਡਾ.ਸੇਵਾ ਸਿੰਘ ਹਾਜ਼ਰ ਸਨ। 

No comments:

Post Top Ad

Your Ad Spot