ਦਰਬਾਰ ਸ਼ੇਰੇ ਖ਼ੁਦਾ ਇਲਾਹੀ ਨੂਰੇ ਸ਼ਾਹ ਅਲੀ ਦੇ ਦਰਬਾਰ 'ਤੇ ਮੇਲਾ ਕਰਵਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 24 June 2017

ਦਰਬਾਰ ਸ਼ੇਰੇ ਖ਼ੁਦਾ ਇਲਾਹੀ ਨੂਰੇ ਸ਼ਾਹ ਅਲੀ ਦੇ ਦਰਬਾਰ 'ਤੇ ਮੇਲਾ ਕਰਵਾਇਆ

ਫਗਵਾੜਾ 24 ਜੂਨ (ਹਰੀਸ਼ ਭੰਡਾਰੀ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਸ਼ੇਰੇ ਖੁਦਾ ਇਲਾਹੀ ਨੂਰੇ ਸ਼ਾਹ ਅਲੀ, ਪਿੰਡ ਜਗਤਪੁਰ ਜੱਟਾਂ ਵਿਖੇ 14 ਵਾਂ ਸਲਾਨਾ ਮੇਲਾ ਮਨਾਇਆ ਗਿਆ। ਇਸ ਮੌਕੇ ਦਰਬਾਰ ਭੂਪੇ ਸ਼ਾਹ ਪਿੰਡ ਮਾਣਕਾ ਤੋਂ ਸਾਈਂ ਸੋਨੂੰ ਸ਼ਾਹ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਇਸ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਉਘੀਆਂ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਦਰਬਾਰ ਦੇ ਸੰਚਾਲਣ ਬਾਬਾ ਸੁਰਜੀਤ ਲਾਲ ਜੀ ਦੀ ਮੌਜੂਦਗੀ ਵਿੱਚ ਕਰਵਾਏ, ਇਸ ਮੇਲੇ ਦੌਰਾਨ ਨਕਾਲ ਪਾਰਟੀ 'ਕੱਚੀ ਕਲੀ' ਗਰੁੱਪ ਸ਼ਾਹਕੋਟ ਨੇ ਪੁੱਜੀਆਂ ਹੋਈਆਂ ਸੰਗਤਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ, ਬਿਸ਼ਨਬਰ ਨਾਥ, ਕੁਲਵਿੰਦਰ ਰਾਣੀ, ਦੀਪਕ ਰਾਣੀ, ਹਰਸ਼ ਪ੍ਰੀਤ, ਹਰਪ੍ਰੀਤ ਆਦਿ ਨੇ ਸੇਵਾ ਨਿਭਾਈ। ਲੰਗਰ ਅਟੁੱਟ ਵਰਤੇ।

No comments:

Post Top Ad

Your Ad Spot