ਡੀ.ਸੀ. ਵੱਲੋਂ ਫਿਲੌਰ ਵਿਖੇ ਡਾਇਰੀਆ ਦੇ ਮਰੀਜ਼ਾਂ ਦੇ ਮੁਫਤ ਇਲਾਜ ਦਾ ਐਲਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 28 June 2017

ਡੀ.ਸੀ. ਵੱਲੋਂ ਫਿਲੌਰ ਵਿਖੇ ਡਾਇਰੀਆ ਦੇ ਮਰੀਜ਼ਾਂ ਦੇ ਮੁਫਤ ਇਲਾਜ ਦਾ ਐਲਾਨ


  • ਫਿਲੌਰ ਵਿਖੇ ਸਿਵਲ ਹਸਪਤਾਲ ਤੇ ਡਾਇਰੀਏ ਤੋਂ ਪ੍ਰਭਾਵਿਤ ਵਾਰਡਾਂ ਦਾ ਦੌਰਾ
  • ਲੀਕੇਜ਼ ਬੰਦ ਕਰਨ ਲਈ 2 ਦਿਨ ਪਾਣੀ ਸਪਲਾਈ ਬੰਦ- ਨਗਰ ਕੌਸਲ ਉਪਲਬਧ ਕਰਵਾਏਗੀ
  • ਟੈਂਕਰਾਂ ਰਾਹੀਂ ਪਾਣੀ
  • ਫਿਲੌਰ ਹਸਪਤਾਲ ਵਿਖੇ ਡਾਕਟਰਾਂ ਤੇ ਹੋਰ ਸਟਾਫ ਦੀਆਂ ਵਾਧੂ ਟੀਮਾਂ ਤਾਇਨਾਤ

ਫਿਲੌਰ 28 ਜੂਨ (ਦਲਜੀਤ ਸਿੰਘ)- ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਫਿਲੌਰ ਸਿਵਲ ਹਸਪਤਾਲ ਵਿਖੇ ਡਾਇਰੀਏ ਤੋਂ ਪੀੜਤਾਂ ਦਾ ਇਲਾਜ ਤੇ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਵੱਲੋਂ ਅੱਜ ਸਿਵਲ ਹਸਪਤਾਲ ਫਿਲੌਰ ਤੇ ਡਾਇਰੀਏ ਤੋਂ ਪ੍ਰਭਾਵਿਤ ਖੇਤਰਾਂ ਵਾਰਡ ਨੰਬਰ 9 ਤੇ 10 ਦਾ ਦੌਰਾ ਵੀ ਕੀਤਾ ਗਿਆ। ਸਿਵਲ ਹਸਪਤਾਲ ਵਿਖੇ ਡਾਇਰੀਏ ਤੋਂ ਪੀੜਤਾਂ ਦਾ ਹਾਲਚਾਲ ਪੁੱਛਣ ਤੇ ਉਨ੍ਹਾਂ ਦੇ ਇਲਾਜ ਪ੍ਰਬੰਧਾਂ ਬਾਰੇ ਜ਼ਾਇਜ਼ਾ ਲੈਣ ਲਈ ਸਵੇਰ ਵੇਲੇ ਸਿਵਲ ਹਸਪਤਾਲ ਫਿਲੌਰ ਪੁੱਜੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਫਿਲੌਰ ਦੇ ਕੁਝ ਖੇਤਰਾਂ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਵਾਰਡ ਨੰਬਰ 9 ਤੇ 10 ਸ਼ਾਮਿਲ ਹਨ, ਤੋਂ ਡਾਇਰੀਏ ਦੇ ਕੇਸ ਸਾਹਮਣੇ ਆ ਰਹੇ ਹਨ, ਜਿਸਦਾ ਮੁੱਖ ਕਾਰਨ ਦੂਸ਼ਿਤ ਪਾਣੀ ਦੀ ਸਪਲਾਈ ਹੈ। ਕੁਝ ਮਰੀਜ਼ਾਂ ਵੱਲੋਂ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਬਾਰੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਵੱਲੋਂ ਬਿਮਾਰੀ ਦੇ ਰੋਕਥਾਮ ਤੱਕ ਡਾਕਟਰਾਂ ਤੇ ਹੋਰ ਸਹਾਇਕ ਸਟਾਫ ਦੀਆਂ ਵਿਸ਼ੇਸ਼ ਟੀਮਾਂ ਦੀ ਤਾਇਨਾਤੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਸਿਵਲ ਸਰਜਨ ਡਾ.ਮਨਿੰਦਰ ਕੌਰ ਮਿਨਹਾਸ ਨੂੰ ਨਿਰਦੇਸ਼ ਦਿੱਤੇ ਕਿ ਉਹ ਖੁਦ ਸਾਰੇ ਇਲਾਜ ਪ੍ਰਬੰਧਾਂ ਦੀ ਨਿਗਰਾਨੀ ਕਰਨ। ਇਸ ਤੋਂ ਇਲਾਵਾ ਜਿਆਦਾ ਪ੍ਰਭਾਵਿਤ ਵਾਰਡਾਂ ਵਿਚ ਤਾਇਨਾਤ ਵਿਸ਼ੇਸ਼ ਮੈਡੀਕਲ ਟੀਮਾਂ ਦੀ ਗਿਣਤੀ ਵਧਾਕੇ 5 ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਉਬਲਿਆ ਹੋਇਆ ਪਾਣੀ ਪੀਣ ਅਤੇ ਹੋਰ ਇਹਤਿਆਤੀ ਕਦਮਾਂ ਬਾਰੇ ਜਾਗਰੁਕ ਕੀਤਾ ਜਾਵੇ ਤੇ ਨਾਲ ਹੀ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਘਰ ਘਰ ਜਾ ਕੇ ਦਿੱਤੀਆਂ ਜਾਣ। ਐਕਸੀਅਨ, ਵਾਟਰ ਸਪਲਾਈ ਵਿਭਾਗ ਨੇ ਦੱਸਿਆ ਕਿ ਪਾਣੀ ਵਾਲੀਆਂ ਪਾਇਪਾਂ ਵਿਚ ਲੀਕੇਜ਼ ਕਾਰਨ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਲਣ ਕਾਰਨ ਇਹ ਸਮੱਸਿਆ ਪੈਦਾ ਹੋਈ ਜਿਸਦੇ ਹੱਲ ਲਈ ਵਾਟਰ ਸਪਲਾਈ ਵਿਭਾਗ ਦੀਆਂ 11 ਟੀਮਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਪਾਣੀ ਦੀ ਸਪਲਾਈ ਬੰਦ ਕਰਕੇ ਵਾਟਰ ਟੈਂਕਰਾਂ ਰਾਹੀਂ ਲੋਕਾਂ ਨੂੰ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਇਸ ਕੰਮ ਲਈ ਨਗਰ ਕੌਂਸਲ ਫਿਲੌਰ ਵੱਲੋਂ 10 ਵਾਧਾ ਟੈਂਕਰਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਪਾਣੀ ਤੋਂ ਸਪਲਾਈ ਤੋਂ ਪਹਿਲਾਂ ਉਸਨੂੰ ਟੈਸਟ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੀਕ ਹੋਈਆਂ ਪਾਇਪਾਂ ਨੂੰ ਬਦਲਣ ਸਬੰਧੀ ਵਿੱਤੀ ਐਸਟੀਮੇਟ ਤੁਰੰਤ ਭੇਜਣ ਤਾਂ ਜੋ ਪ੍ਰਭਾਵਿਤ ਪਾਇਪਾਂ ਨੂੰ ਬਦਲਿਆ ਜਾ ਸਕੇ। ਇਸ ਮੌਕੇ ਫਿਲੌਰ ਦੇ ਐਸ.ਡੀ.ਐਮ.ਵਰਿੰਦਰਪਾਲ ਸਿੰਘ ਬਾਜਵਾ, ਸਿਵਲ ਸਰਜਨ ਡਾ.ਮਨਿੰਦਰ ਕੌਰ ਮਿਨਹਾਸ ਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

No comments:

Post Top Ad

Your Ad Spot