ਕਤਲ ਇਛਾਵਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 21 June 2017

ਕਤਲ ਇਛਾਵਾਂ

ਜਲੰਧਰ 21 ਜੂਨ (ਹਰਪ੍ਰੀਤ ਕੌਰ)- ਸ਼ਾਇਦ ਹੀ ਦੁਨੀਆਂ 'ਤੇ ਕੋਈ ਅਜਿਹੀ ਚੀਜ ਹੋਵੇ,ਜੋ ਮਨੁੱਖ ਨੂੰ ਆਪਣੇ ਬੱਚਿਆਂ ਤੋਂ ਵੱਧ ਪਿਆਰੀ ਹੋਵੇ। ਬੱਚੇ ਨਿੱਕੇ ਹੁੰਦੇ ਹਨ,ਤਾਂ ਮਾਪੇ ਸੌਣਾ ਭੁੱਲ ਜਾਂਦੇ ਹਨ, ਓਹੋ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਲਈ ਜਾਗਦੇ ਰਹਿੰਦੇ ਨੇ, ਨਾਲ ਹੀ ਆਪਣੇ ਕੰਮਾਂ ਕਾਜਾਂ ਦਾ ਸਮਾਂ ਬੱਚਿਆਂ ਅਨੁਸਾਰ ਢਾਲ ਲੈਂਦੇ ਹਨ, ਬੱਚਿਆਂ ਦੇ ਸੁੱਤਿਆਂ ਦਾ ਲਾਹਾ ਤੱਕ, ਥਕਾਵਟ ਬਿਮਾਰੀ ਦੀ ਪ੍ਰਵਾਹ ਕੀਤੇ ਬਿਨਾ ਕੰਮ 'ਚ ਜੁਟ ਜਾਂਦੇ ਹਨ। ਆਪਣੀਆਂ ਸਭ ਇਛਾਵਾਂ ਦੇ ਕਾਤਿਲ ਬਣ ਕੇ, ਬੱਚਿਆਂ ਦੀਆਂ ਜਰੂਰਤਾਂ ਪੂਰੀਆਂ ਕਰਨ ਦੇ ਨਾਲ ਨਾਲ ਹਰ ਸੌਂਕ ਵੀ ਪੂਰਨ ਦੀ ਕੋਸ਼ਿਸ਼ ਕਰਦੇ ਹਨ। ਥੋੜੇ ਵੱਡੇ ਹੋਣ 'ਤੇ ਬੱਚੇ ਜਦ ਸਕੂਲ ਚ ਦਾਖਿਲ ਕਰਵਾ ਦਿੰਦੇ ਹਨ,ਤਾ ਰਿਸ਼ਤੇਦਾਰੀ 'ਚ ਮਿਲਣ ਜਾਣਾ ਵੀ ਬੱਚਿਆਂ ਦੀਆਂ ਸਕੂਲ ਚੋਂ  ਛੁੱਟੀਆਂ 'ਤੇ ਨਿਰਭਰ ਹੋ ਜਾਂਦਾ ਹੈ। ਮਾਪੇ ਹਰ ਸੰਭਵ ਕੋਸ਼ਿਸ ਕਰਦੇ ਹਨ ਕਿ ਬੱਚੇ ਉਚੇਰੀ ਸਿੱਖਿਆ ਪ੍ਰਾਪਤ ਕਰਨ, ਮਾਪੇ ਆਪਣੇ ਲਈ ਜਿਉਣਾ ਛੱਡ ਕੇ ਬੱਚਿਆਂ ਲਈ ਜਿਓਂਦੇ ਹਨ। ਆਪਣੀ ਉਮਰ ਦੀ ਸਾਰੀ ਕਮਾਈ ਬੱਚਿਆਂ ਤੇ ਲਗਾਉਂਦੇ ਹਨ। ਪਰ ਓਦੋ ਮਾਪੇ ਢਹਿ ਢੇਰੀ ਹੋ ਜਾਂਦੇ ਨੇ, ਜਦ ਬੱਚੇ ਥੋੜੇ ਵੱਡੇ ਹੋਣ ਤੇ ਮਾਪਿਆਂ ਨਾਲ ਜੁਬਾਨ ਲੜਾਉਂਦੇ ਕਹਿੰਦੇ ਹਨ ਕਿ ਤੁਸੀਂ ਮੇਰੇ ਲਈ ਕੀਤਾ ਕੀ ਹੈ? ਉਸ ਸਮੇਂ ਇਨ੍ਹਾਂ ਬੋਲਾਂ ਦਾ ਕਤਲ ਇਛਾਵਾਂ 'ਤੇ ਵੱਜਿਆ ਠੇਡਾ ਮੁਰਦਿਆਂ ਨੂੰ ਯਾਦ ਕਰਾਉਣ ਦਾ ਕਾਰਨ ਬਣਦਾ ਹੈ। ਇਹ ਕਤਲ ਇਛਾਵਾਂ ਮਾਪਿਆਂ 'ਤੇ ਹੱਸਦੀਆਂ ਹੋਈਆਂ ਕਹਿੰਦੀਆਂ ਹਨ, ਕਿ ਜਿਨ੍ਹਾਂ ਲਈ ਸਾਡਾ ਕਤਲ ਕੀਤਾ, ਓਵੀ ਤੁਹਾਡੇ ਆਪਣੇ ਨਾ ਬਣੇ, ਹੁਣ ਬੱਚਿਆਂ ਨੂੰ ਸਮਝਾਓ ਕਿ ਚਲੋ ਅਸੀਂ ਤਾਂ ਤੁਹਾਡੇ ਲਈ ਨਹੀਂ ਕੁਝ ਕੀਤਾ, ਪਰ ਤੁਸੀਂ ਆਪਣੇ ਬੱਚਿਆਂ ਲਈ ਜਰੂਰ ਕਰਿਓ। ਪਰ ਮਾਪੇ ਦਿਲ ਨੂੰ ਇਹ ਸਮਝਾ ਕੇ ਗੱਲ ਅਣਗੌਲਿਆਂ ਕਰ ਦਿੰਦੇ ਨੇ, ਕਿ ਚਲ ਫਿਰ ਕੀ ਹੋਗਿਆ ਇਹ ਤਾਂ ਨਿਆਣੇ ਆ...ਏਨਾ ਨੂੰ ਤਾਂ ਨਹੀਂ ਸੂੰਹ ...ਸ਼ਾਇਦ ਇਸ ਲਈ ਕਿ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ।

No comments:

Post Top Ad

Your Ad Spot