ਘਰ ਵਿੱਚੋਂ ਲੱਖਾਂ ਦਾ ਸਾਮਾਨ ਤੇ ਗਹਿਣੇ ਚੋਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 26 June 2017

ਘਰ ਵਿੱਚੋਂ ਲੱਖਾਂ ਦਾ ਸਾਮਾਨ ਤੇ ਗਹਿਣੇ ਚੋਰੀ

8 ਜੁਲਾਈ ਨੂੰ ਸੀ ਲੜਕੀ ਦਾ ਵਿਆਹ
ਜਲਾਲਾਬਾਦ 26 ਜੂਨ (ਬਬਲੂ ਨਾਗਪਾਲ)-ਪਿਛਲੇ ਲੰਮੇ ਸਮੇਂ ਤੋਂ ਜਲਾਲਾਬਾਦ ਵਿੱਚ ਚੋਰੀਆਂ ਦਾ ਸਿਲਸਿਲਾ ਥੰਮਣ ਦਾ ਨਾਂ ਨਹੀਂ ਲੈ ਰਿਹਾ ਤੇ ਚੋਰਾਂ ਦੇ ਹੌਸਲੇ ਇੰਨ੍ਹੇ ਬੁਲੰਦ ਹੋ ਗਏ ਹਨ ਕਿ ਆਏ ਦਿਨ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਸਥਾਨਕ ਗੋਬਿੰਦ ਨਗਰੀ ਵਿੱਚ ਚੋਰਾਂ ਵੱਲੋਂ ਇੱਕ ਘਰ ਤੇ ਧਾਵਾ ਬੋਲਿਆ ਗਿਆ ਤੇ 4 ਲੱਖ ਦੇ ਕਰੀਬ ਦਾ ਸਾਮਾਨ ਚੋਰੀ ਕਰਕੇ ਲੈ ਗਏ। ਘਰ ਵਿੱਚ ਚੋਰੀ ਟਾਈਮ ਘਰ ਦੀ ਔਰਤ ਇਸ ਸਬੰਧੀ ਜਾਣਕਾਰੀ ਦਿੰਦਿਆਂ, ਸ਼ੀਲਾ ਰਾਣੀ ਪਤਨੀ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਘਰ ਨੂੰ ਦੋ ਗਲੀਆਂ ਲੱਗਦੀਆਂ ਹਨ ਤੇ ਘਰ ਦੇ ਮੈਂਬਰ ਦੂਜੇ ਪਾਸੇ ਸੋਂਅ ਰਹੇ ਸਨ ਤੇ ਉਹ ਆਪ ਘਰੋਂ ਬਾਹਰ ਗਿਆ ਹੋਇਆ ਸੀ ਤੇ ਇਸ ਸਾਇਡ 'ਤੇ ਘਰ ਨੂੰ ਸੁਨਾਂ ਵੇਖ ਕੇ ਚੋਰ ਗਲੀ ਵਿਚੋਂ ਘਰ ਦੇ ਮੇਨ ਗੇਟ ਤੋਂ ਅੰਦਰ ਵੜ ਆਏ ਅਤੇ ਘਰ ਦੇ ਦੋ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਵੜ ਗਏ ਅਤੇ ਘਰ ਵਿੱਚ ਉਸ ਦੀ ਭੈਣ ਦੇ ਵਿਆਹ ਲਈ ਬਣਿਆ 8 ਤੋਲੇ ਸੋਨਾ, ਡੇਢ ਲੱਖ ਰੁਪਇਆ ਜੋ ਉਨਾਂ ਨੇ ਟਰਾਲੇ ਦੀ ਕਿਸ਼ਤ ਦੇਣ ਲਈ ਰੱਖਿਆ ਸੀ, 20 ਹਜਾਰ ਅਲੱਗ ਅਲਮਾਰੀ ਵਿੱਚੋਂ ਲੈ ਗਏ ਅਤੇ ਵਿਆਹ ਲਈ ਘਰ 'ਚ ਲਿਆਦਾਂ ਰਾਸ਼ਨ ਵੀ ਨਾਲ ਚੁੱਕ ਕੇ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ 4 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਜਿਸ ਸਬੰਧੀ ਉਨਾਂ ਨੇ ਥਾਣਾ ਸਿਟੀ ਨੂੰ ਜਾਣੂ ਕਰਵਾ ਦਿੱਤਾ ਹੈ।

No comments:

Post Top Ad

Your Ad Spot