ਚਹੇੜੂ ਇਲਾਕੇ ਵਿਚ ਜੁਰਮ ਬਰਦਾਸ਼ਤ ਨਹੀਂ ਹੋਵੇਗਾ ਐਸ.ਆਈ. ਯੋਗੇਸ਼ ਕੁਮਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 25 June 2017

ਚਹੇੜੂ ਇਲਾਕੇ ਵਿਚ ਜੁਰਮ ਬਰਦਾਸ਼ਤ ਨਹੀਂ ਹੋਵੇਗਾ ਐਸ.ਆਈ. ਯੋਗੇਸ਼ ਕੁਮਾਰ

ਐਸ. ਆਈ. ਯੋਗੇਸ਼ ਕੁਮਾਰ
ਫਗਵਾੜਾ 25 ਜੂਨ (ਹਰੀਸ਼ ਭੰਡਾਰੀ)- ਕਾਨੂੰਨ ਵਿਵਸਥਾ ਨੂੰ ਮੱਦਨਜ਼ਰ ਰਖਦੇ ਹੋਏ ਇਲਾਕੇ ਵਿਚ ਸ਼ਾਂਤਮਈ ਮਾਹੌਲ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਹ ਗੱਲ ਚਹੇੜੂ ਪੁਲਿਸ ਚੌਕੀ ਇੰਚਾਰਜ ਐਸ.ਆਈ. ਯੋਗੇਸ਼ ਕੁਮਾਰ ਨੇ ਕਹੀ। ਉਹਨਾਂ ਕਿਹਾ ਕਿ ਅਪਰਾਧ ਬੇਸ਼ਕ ਕਿਸੇ ਵੀ ਤਰਾਂ ਦਾ ਹੋਵੇ ਉਸਨੂੰ ਠੱਲ ਪਾਈ ਜਾਵੇਗੀ। ਇਸ ਤੋਂ ਇਲਾਵਾ ਵੱਖ ਵੱਖ ਕੇਸਾਂ ਵਿਚ ਭਗੌੜੇ ਮੁਜਰਿਮਾਂ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ। ਉਹਨਾਂ ਇਲਾਕੇ ਵਿਚ ਸਰਗਰਮ ਨਸ਼ਾ ਤਸਕਰਾਂ, ਗੁੰਡਾ ਅਨਸਰਾਂ ਅਤੇ ਲੁੱਟ ਖੋਹ ਜਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ ਜਾਂ ਤਾਂ ਆਪਣਾ ਧੰਦਾ ਬੰਦ ਕਰ ਦੇਣ ਜਾਂ ਇਲਾਕਾ ਛੱਡ ਜਾਣ ਨਹੀਂ ਤਾਂ ਪੁਲਿਸ ਦੇ ਹੱਥਾਂ ਤੋਂ ਬਚ ਨਹੀਂ ਸਕਣਗੇ।

No comments:

Post Top Ad

Your Ad Spot