ਮਹਾਤਮਾ ਗਾਂਧੀ ਨੈਸ਼ਨਲ ਰੁਜ਼ਗਾਰ ਗਾਰੰਟੀ ਯੋਜਨਾਂ (ਮਗਨਰੇਗਾ) ਤਹਿਤ ਪ੍ਰਾਪਤ ਗ੍ਰਾਂਟਾਂ ਦੀ ਜ਼ਿਲ੍ਹੇ 'ਚ ਯੋਗ ਵਰਤੋਂ ਨੂੰ ਬਨਾਉਣ ਲਈ ਉਪਰਾਲੇ ਕੀਤੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 16 June 2017

ਮਹਾਤਮਾ ਗਾਂਧੀ ਨੈਸ਼ਨਲ ਰੁਜ਼ਗਾਰ ਗਾਰੰਟੀ ਯੋਜਨਾਂ (ਮਗਨਰੇਗਾ) ਤਹਿਤ ਪ੍ਰਾਪਤ ਗ੍ਰਾਂਟਾਂ ਦੀ ਜ਼ਿਲ੍ਹੇ 'ਚ ਯੋਗ ਵਰਤੋਂ ਨੂੰ ਬਨਾਉਣ ਲਈ ਉਪਰਾਲੇ ਕੀਤੇ

ਮੋਗਾ 16 ਜੂਨ (ਦਲਜੀਤ ਸਿੰਘ)- ਮਹਾਤਮਾ ਗਾਂਧੀ ਨੈਸ਼ਨਲ ਰੁਜ਼ਗਾਰ ਗਾਰੰਟੀ ਯੋਜਨਾਂ (ਮਗਨਰੇਗਾ) ਤਹਿਤ ਪ੍ਰਾਪਤ ਗ੍ਰਾਂਟਾਂ ਦੀ ਜ਼ਿਲ੍ਹੇ 'ਚ ਵਿਕਾਸ ਕਾਰਜਾਂ 'ਤੇ ਯੋਗ ਵਰਤੋਂ ਨੂੰ ਯਕੀਨੀ ਬਨਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਵਿੱਤੀ ਸਾਲ 2016-17 ਦੌਰਾਨ ਮਗਨਰੇਗਾ ਤਹਿਤ ਕੁੱਲ 27 ਕਰੋੜ 60 ਲੱਖ 84 ਹਜ਼ਾਰ ਰੁਪਏ ਖਰਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਲਾਕ ਮੋਗਾ 1 ਵਿੱਚ 3 ਕਰੋੜ 77 ਲੱਖ 04 ਹਜ਼ਾਰ ਰੁਪਏ, ਬਲਾਕ ਮੋਗਾ 2 ਵਿੱਚ 5 ਕਰੋੜ 59 ਲੱਖ 56 ਹਜ਼ਾਰ ਰੁਪਏ, ਬਲਾਕ ਬਾਘਾਪੁਰਾਣਾ ਵਿੱਚ 3 ਕਰੋੜ 94 ਲੱਖ 35 ਹਜ਼ਾਰ ਰੁਪਏ, ਬਲਾਕ ਨਿਹਾਲ ਸਿੰਘ ਵਾਲਾ ਵਿੱਚ 6 ਕਰੋੜ 08 ਲੱਖ 44 ਹਜ਼ਾਰ ਰੁਪਏ ਅਤੇ ਬਲਾਕ ਕੋਟ ਈਸੇ ਖਾਂ ਵਿੱਚ 8 ਕਰੋੜ 21 ਲੱਖ 45 ਹਜ਼ਾਰ ਰੁਪਏ ਦੇ ਕੰਮ ਮਗਨਰੇਗਾ ਤਹਿਤ ਕਰਵਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਕੁੱਲ 1,384 ਵਿਕਾਸ ਕਾਰਜਾਂ ਦੀ ਚੋਣ ਕੀਤੀ ਗਈ ਸੀ। ਜਿਸ ਵਿੱਚੋਂ 779 ਕੰਮ ਮੁਕੰਮਲ ਹੋ ਚੁੱਕੇ ਹਨ, ਜਦ ਕਿ 605 ਕੰਮ ਪ੍ਰਗਤੀ ਅਧੀਨ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਰੂਰਲ ਕੁਨੈਕਟੀਵਿਟੀ, ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ, ਆਂਗਣਬਾੜੀ ਕੇਂਦਰ, ਪੇਂਡੂ ਪਖਾਨਿਆਂ ਦੀ ਉਸਾਰੀ ਅਤੇ ਭੂਮੀ ਨੂੰ ਪੱਧਰਾ ਕਰਨ ਆਦਿ ਕੰਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ 5 ਬਲਾਕਾਂ ਵਿੱਚ ਕੁੱਲ 67,108 ਵਿਅਕਤੀਆਂ ਦੇ ਜਾਬ ਕਾਰਡ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਵਿਕਾਸ ਕਾਰਜ ਕਰਵਾਉਣ ਲਈ ਮਗਨਰੇਗਾ ਮਜ਼ਦੂਰਾਂ ਨੂੰ ਕੁੱਲ 8,68,168 ਦਿਹਾੜੀਆਂ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚੋਂ 6,04,155 ਦਿਹਾੜੀਆਂ ਔਰਤਾਂ ਦੇ ਹਿੱਸੇ ਆਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਗਨਰੇਗਾ ਤਹਿਤ ਕੁੱਲ 38,026 ਪ੍ਰੀਵਾਰਾਂ ਨੂੰ ਕੰਮ ਮੁਹੱਈਆ ਕਰਵਾਇਆ ਗਿਆ ਅਤੇ 37 ਪ੍ਰੀਵਾਰਾਂ ਵੱਲੋਂ ਮਗਨਰੇਗਾ ਰੋਜ਼ਗਾਰ ਦੇ 100 ਦਿਨ ਪੂਰੇ ਕੀਤੇ ਗਏ। ਉਨ੍ਹਾਂ ਕਿਹਾ ਕਿ ਮਗਨਰੇਗਾ ਸਕੀਮ ਦਾ ਲਾਭ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਇਸ ਸਕੀਮ ਤਹਿਤ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ, ਤਾਂ ਜੋ ਲੋੜਵੰਦ ਵਿਅਕਤੀਆਂ ਲਈ ਰੋਜ਼ਗਾਰ ਦੇ ਹੋਰ ਮੌਕੇ ਪ੍ਰਾਪਤ ਹੋ ਸਕਣ।

No comments:

Post Top Ad

Your Ad Spot