ਯੂਥ ਵੀਰਾਂਗਣਾ ਨੇ ਸਮਾਜ਼ਿਕ ਬੁਰਾਈਆਂ ਖਿਲਾਫ ਕੱਢੀ ਰੈਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 1 June 2017

ਯੂਥ ਵੀਰਾਂਗਣਾ ਨੇ ਸਮਾਜ਼ਿਕ ਬੁਰਾਈਆਂ ਖਿਲਾਫ ਕੱਢੀ ਰੈਲੀ

ਯੂਥ ਵੀਰਾਂਗਣਾ ਵਲੋਂ ਸਮਾਜਿਕ ਬੁਰਾਈਆਂ ਖਿਲਾਫ ਕੱਢੀ ਜਾਣ ਵਾਲੀ ਰੈਲੀ ਨੂੰ ਹਰੀ ਝੰਡੀ ਦਿੰਦੇ ਸਰਪੰਰ
ਜਲਾਲਾਬਾਦ 1 ਜੂਨ (ਬਬਲੂ ਨਾਗਪਾਲ)-ਇਕਾਈ ਚੱਕ ਸਿੰਘੇ ਵਾਲਾ ਦੀਆਂ ਯੂਥ ਵੀਰਾਂਗਣਾ ਨੇ ਸਮਾਜਿਕ ਬੁਰਾਈਆਂ ਖਿਲਾਫ ਰੈਲੀ ਕੱਢੀ। ਇਹ ਰੈਲੀ ਪਿੰਡ ਲੱਖੋ ਵਾਲੀ ਵਿੱਚ ਕੱਢੀ ਗਈ, ਇਸ ਰੈਲੀ ਨੂੰ ਪਿੰਡ ਦੀ ਸਰਪੰਚ ਰਾਜ ਰਾਣੀ  ਨੇ ਹਰੀ ਝੰਡੀ ਦੇ ਕੇ ਰਵਾਣਾ ਕਰਦਿਆਂ ਯੂਥ ਵੀਰਾਂਗਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ-ਸਮੇਂ 'ਤੇ ਵੀਰਾਂਗਣਾ ਵਲੋਂ ਅਜਿਹੀਆਂ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਸਮੇਂ ਦੀ ਲੋੜ ਹੈ । ਇਸ ਦੌਰਾਣ ਵੀਰਾਂਗਣਾ ਨੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੈਰਣਾ ਦਿੱਤੀ ਤੇ ਨਸ਼ੇ ਤੋਂ ਹੋਣ ਵਾਲੀਆਂ ਬਿਮਾਰੀਆਂ ਵਾਲੀਆਂ ਤਸਵੀਰਾਂ ਦਿਖਾ ਕੇ ਨਸ਼ੇ ਦੇ ਸ਼ਰੀਰ 'ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸੁਰਿੰਦਰ ਕੌਰ, ਕ੍ਰਿਸ਼ਨਾ ਰਾਣੀ, ਸ਼ਿਮਲਾ ਰਾਣੀ, ਰਾਜ ਰਾਣੀ, ਨਿਰਮਲ ਰਾਣੀ, ਕੁਲਦੀਪ ਕੌਰ, ਸ਼ਿਮਲਾ ਰਾਣੀ, ਕਾਂਤਾ ਰਾਣੀ, ਵੀਰਪਾਲ ਆਦਿ ਹਾਜ਼ਰ ਸਨ।

No comments:

Post Top Ad

Your Ad Spot