ਲਾਇਲਪੁਰ ਖ਼ਾਲਸਾ ਕਾਲਜ ਜਲੰਧਰ : ਸਰਬਾਂਗੀ ਸਿੱਖਿਆ ਦਾ ਚਾਨਣ ਮੁਨਾਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 10 June 2017

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ : ਸਰਬਾਂਗੀ ਸਿੱਖਿਆ ਦਾ ਚਾਨਣ ਮੁਨਾਰਾ

ਜਲੰਧਰ 10 ਜੂਨ (ਜਸਵਿੰਦਰ ਆਜ਼ਾਦ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨਾਮ ਸੁਣਦਿਆਂ ਇਕ ਵੱਖਰੀ ਤਰ੍ਹਾਂ ਦਾ ਅਨੁਭਵ ਹੋਣ ਲਗਦਾ ਹੈ। ਇਹ ਅਨੁਭੂਤੀ ਸਿੱਖਿਆ ਦੇ ਮਿਆਰੀਕਰਨ, ਕਲਚਰਲ, ਸਪੋਰਟਸ ਅਤੇ ਖੋਜ ਸੰਬੰਧੀ ਇਸ ਦੀਆਂ ਪ੍ਰਾਪਤੀਆਂ ਕਰਕੇ ਹੁੰਦੀ ਹੈ। ਵਿਦਿਆਰਥੀ ਦੇ ਜੀਵਨ ਦੇ ਸਰਬਪੱਖੀ ਵਿਕਾਸ ਵਾਸਤੇ ਇਹ ਸੰਸਥਾ ਆਪਣਾ ਸ੍ਰੇਸ਼ਟ ਦੇਣ ਲਈ ਹਮੇਸ਼ਾ ਪ੍ਰਤੀਬੱਧ ਰਹੀ ਹੈ। ਪਿਛਲੇ ਦਿਨੀਂ ਮੇਰਾ ਲਾਇਲਪੁਰ ਖ਼ਾਲਸਾ ਕਾਲਜ ਆਉਣ ਦਾ ਸਬਬ ਬਣਿਆ। ਕਾਲਜ ਦਾ ਇੰਨਫਰਾਸਟਰਕਚਰ, ਪਿਛਲੇ ਸਾਲਾਂ ਦੀਆਂ ਵਿਦਿਅਕ ਪ੍ਰਾਪਤੀਆਂ, ਖੇਡਾਂ ਅਤੇ ਖੋਜ ਦੇ ਖੇਤਰ ਵਿਚ ਕਾਲਜ ਨੂੰ ਬੁਲੰਦੀਆਂ ਛੂੰਹਦਾ ਦੇਖ ਕੇ ਮੈਨੂੰ ਗਰਵ ਹੋਇਆ ਕਿ ਮੈਂ ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾਂ ਵਿਚ ਹਾਂ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਸੁਯੋਗ ਅਗਵਾਈ ਵਿਚ ਕਾਲਜ ਦਿਨ ਦੁੱਗਣੀ ਅਤੇ ਰਾਤ ਚੋਗੁਣੀ ਤਰੱਕੀ ਕਰਦਾ ਹੋਇਆ ਗਿਆਨ ਦੀ ਰੌਸ਼ਨੀ ਨਾਲ ਦੁਨੀਆਂ ਨੂੰ ਰੁਸ਼ਨਾ ਰਿਹਾ ਹੈ। ਇਸ ਕਾਲਜ ਨੇ ਦੇਸ਼ ਨੂੰ ਉੱਚ ਕੋਟੀ ਦੇ ਨਿਆਧੀਸ਼, ਵਿਗਿਆਨੀ, ਅਫਸਰ, ਖਿਡਾਰੀ, ਸਮਾਜ ਸੇਵੀ, ਰਾਜਨੀਤੀਵਾਨ ਅਤੇ ਕਲਾਕਾਰ ਦਿੱਤੇ ਹਨ। ਕਾਲਜ ਵਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਵਿਸ਼ੇਸ਼ ਰਿਆਇਤਾਂ ਸੰਬੰਧੀ ਜਾਣਨ ਦੀ ਜਗਿਆਸਾ ਅਧੀਨ ਕਾਲਜ ਤੋਂ ਪੁੱਛਣ ਤੇ ਪਤਾ ਲੱਗਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਇਕ ਯੂ.ਕੇ. ਦੀ ਸੰਸਥਾ ਦੁਆਰਾ 12 ਲੱਖ ਦੀ ਮਾਇਕਲ ਸਹਿਗਲ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸੀਹੋਤਾ ਸਕਾਲਰਸ਼ਿਪ, ਜੱਟ ਸਿੱਖ ਕੌਂਸਲ ਸਕਾਲਰਸ਼ਿਪ, ਹਰਜਿੰਦਰ ਕੌਰ ਸਕਾਲਰਸ਼ਿਪ, ਲਾਇਨਜ਼ ਕਲੱਬ ਵਲੋਂ ਸਕਾਲਰਸ਼ਿਪ, ਮਾਨਵ ਸਹਿਯੋਗ ਸੁਸਾਇਟੀ, ਸ. ਜਸਵੰਤ ਰਾਏ ਮੈਮੋਰੀਅਲ ਚੈਰੀਟੇਬਲ ਟਰੱਸਟ ਅਤੇ ਪ੍ਰੋ. ਸਰਿਤਾ ਤਿਵਾੜੀ ਵਲੋਂ ਵੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ। +2 ਵਿਚ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੋਣ ਵਾਲੇ ਅਤੇ ਬੋਰਡ ਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਮੈਰਿਟ ਸੂਚੀ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਫ੍ਰੀਸ਼ਿਪ ਅਤੇ ਫੀਸ ਵਿਚ ਹੋਰ ਰਿਆਇਤਾਂ ਦੇਣ ਦਾ ਉਪਬੰਦ ਵੀ ਕਾਲਜ ਵਲੋਂ ਕੀਤਾ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਕਾਲਜ ਵਲੋਂ ਸਿਰਫ 100 ਰੁਪਏ ਫੀਸ ਲੈ ਕੇ ਇਕ ਲੜਕਾ ਦਾਖਲ ਕੀਤਾ ਗਿਆ ਸੀ। ਪ੍ਰੀਖਿਆ ਵਿਚ ਅੱਵਲ ਆਉਣ ਕਰਕੇ ਫਰੀਸ਼ਿਪ ਪ੍ਰਾਪਤ ਕਰਦਾ ਹੋਇਆ ਇਹ ਲੜਕਾ ਇਸ ਸਮੇਂ ਆਈ.ਆਈ.ਟੀ. ਖੜਗਪੁਰ ਵਿਖੇ ਪੈਟਰੋਲੀਅਮ ਖੇਤਰ ਵਿਚ ਇੰਜੀਨੀਅਰਿੰਗ ਕਰ ਰਿਹਾ ਹੈ। ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਵਿਦਿਆਰਥੀ ਵੱਡੀ ਗਿਣਤੀ ਵਿਚ ਮੈਰਿਟ ਸੂਚੀ ਵਿਚ ਆਉਂਦੇ ਹਨ ਪਿਛਲੇ ਸਾਲ ਇਹ ਗਿਣਤੀ 153 ਰਹੀ।ਖੋਜ ਦੇ ਖੇਤਰ ਵਿੱਚ ਪ੍ਰਾਪਤੀਆਂ ਦਾ ਸਫਰ ਜਾਰੀ ਰੱਖਦਿਆਂ ਕਾਲਜ ਦੇ ਸਾਇੰਸਿਜ਼ ਵਿਭਾਗਾਂ ਨੂੰ 'ਓ' ਲੈਵਲ ਦੀ ਰਿਸਰਚ ਲਈ ਫਿਸਟ (ਫੰਡਜ ਫਾਰ ਇੰਪਰੂਵਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਇਨਫਰਾਸਟਰਕਚਰ) ਦੇ ਅੰਤਰਗਤ ਧਸ਼ਠ ਕੋਲੋਂ ਡੇਢ ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਯੋਗ ਅਗਵਾਈ ਵਿਚ ਕਾਲਜ ਨੇ ਪਿਛਲੇ 4 ਸਾਲਾਂ ਵਿਚ ਯੂ.ਜੀ.ਸੀ. ਅਤੇ ਹੋਰ ਸਰੋਤਾਂ ਤੋਂ ਕਾਲਜ ਵਾਸਤੇ 7 ਕਰੋੜ ਦੀ ਗ੍ਰਾਂਟ ਪ੍ਰਾਪਤ ਕਰਕੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਮਹਤਵਪੂਰਨ ਯੋਗਦਾਨ ਪਾਇਆ ਹੈ। ਕਾਲਜ ਨੂੰ ਪਿਛਲੇ ਸਾਲ ਯੂ.ਜੀ.ਸੀ. ਵਲੋਂ ਪੋਟੈਂਸ਼ੀਅਲ ਫਾਰ ਐਕਸੀਲੈਂਸ ਸਟੇਟਸ ਦਿੱਤਾ ਗਿਆ ਹੈ।
ਪੜ੍ਹਾਈ ਦੇ ਨਾਲ-ਨਾਲ ਕਾਲਜ ਦੇ ਵਿਦਿਆਰਥੀ ਖੇਡਾਂ ਵਿਚ ਵੀ ਉੱਚ ਪ੍ਰਾਪਤੀਆਂ ਕਰਦੇ ਹਨ। ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਟਰਾਫੀ 22 ਵਾਰ ਜਿੱਤ ਕੇ ਖੇਡਾਂ ਦੇ ਖੇਤਰ ਵਿਚ ਇਤਿਹਾਸ ਸਿਰਜਿਆ ਹੈ। ਖੇਡਾਂ ਦੇ ਖੇਤਰ ਵਿਚ ਕਾਲਜ ਨੇ ਪਦਮਸ੍ਰੀ, ਅਰਜਨ ਅਵਾਰਡੀ, ਦ੍ਰੋਣਾਚਾਰੀਆ ਅਵਾਰਡੀ, ਧਿਆਨ ਚੰਦ ਅਵਾਰਡੀ, ਉਲੰਪੀਅਨ ਅਤੇ ਹੋਰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਕਾਲਜ ਵਲੋਂ ਹੋਣਹਾਰ ਖਿਡਾਰੀਆਂ ਨੂੰ ਫੀਸ ਵਿਚ ਵੱਡੀ ਰਿਆਇਤ ਤੋਂ ਇਲਾਵਾ ਮੁਫਤ ਕੋਚਿੰਗ, ਖਾਣਾ ਅਤੇ ਰਿਹਾਇਸ਼ ਵੀ ਦਿੱਤੀ ਜਾਂਦੀ ਰਹੀ ਹੈ। ਕਲਚਰ ਖੇਤਰ ਵਿਚ ਵੀ ਕਾਲਜ ਨੇ ਮੱਲਾਂ ਮਾਰੀਆਂ ਹਨ ਪਿਛਲੇ ਤਿੰਨ ਸਾਲਾਂ ਵਿਚ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿਚ 2 ਵਾਰ ਓਵਰਆਲ ਚੈਪੀਅਨ ਅਤੇ ਇਕ ਵਾਰ ਫਸਟ ਰਨਰ ਅਪ ਰਿਹਾ ਹੈ। ਇਸ ਖੇਤਰ ਵਿਚ ਕਾਲਜ ਨੇ ਫਿਲਮ ਸਟਾਰ ਪ੍ਰਿਥਵੀ ਰਾਜ ਕਪੂਰ, ਗੋਲਡਨ ਸਟਾਰ ਯੂ.ਕੇ. ਮਲਕੀਤ ਸਿੰਘ, ਸਰਬਜੀਤ ਚੀਮਾ, ਕੇ.ਐਸ. ਮੱਖਣ, ਦਲਵਿੰਦਰ ਦਿਆਲਪੁਰੀ, ਹਰਪ੍ਰੀਤ ਸਿੱਧੂ ਵਰਗੇ ਕਲਾਕਾਰ ਪੈਦਾ ਕੀਤੇ ਹਨ। ਆਪਣੇ ਪ੍ਰਸ਼ਾਸ਼ਨ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਦੇ ਬਲਬੂਤੇ ਲਾਇਲਪੁਰ ਖ਼ਾਲਸਾ ਕਾਲਜ ਦੇਸ਼ ਦੇ ਚੁਨਿੰਦਾ ਅਕਸੀਲੈਂਟ ਕਾਲਜਾਂ ਵਿਚ ਸ਼ੁਮਾਰ ਹੋਣ ਵਲ ਵੱਧ ਰਿਹਾ ਹੈ। ਇਸ ਵਿਦਿਅਕ ਸੰਸਥਾ ਵਿਚ ਆ ਕੇ ਮੈਂ ਆਪਣੇ ਆਪ ਨੂੰ ਭਰਿਆ-ਭਰਿਆ ਮਹਿਸੂਸ ਕਰਦਾ ਹਾਂ।

No comments:

Post Top Ad

Your Ad Spot