10 ਲੀਟਰ ਲਾਹਣ ਸਮੇਤ 2 ਕਾਬੂ, 2 ਫਰਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 June 2017

10 ਲੀਟਰ ਲਾਹਣ ਸਮੇਤ 2 ਕਾਬੂ, 2 ਫਰਾਰ

ਜਲਾਲਾਬਾਦ 12 ਜੂਨ (ਬੱਬਲੂ ਨਾਗਪਾਲ )- ਥਾਣਾ ਸਦਰ ਜਲਾਲਾਬਾਦ ਨੇ ਛਾਪੇਮਾਰੀ ਦੌਰਾਣ ਪਿੰਡ ਲਮੋਚੜ ਕਲਾਂ ਵਿਖੇ 3 ਦੇਸੀ ਨਜਾਇਜ ਸ਼ਰਾਬ ਦੀਆਂ ਭੱਠੀਆਂ ਸਮੇਤ 2 ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਡੀ.ਐੱਸ.ਪੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਥਾਣਾ ਸਦਰ ਐੱਸ.ਐੱਚ.ਓ ਜੇ.ਜੇ ਅਟਵਾਲ ਨੇ ਪੁਲਸ ਪਾਰਟੀ ਨਾਲ ਕਾਰਵਾਈ ਕਰਦੇ ਹੋਏ ਪਿੰਡ ਲਮੋਚੜ ਕਲਾਂ ਵਿਖੇ ਕਾਰਵਾਈ ਕੀਤੀ ਅਤੇ ਤਿੰਨ ਚਾਲੂ ਭੱਠੀਆਂ ਅਤੇ 10 ਲੀਟਰ ਲਾਹਣ ਬਰਾਮਦ ਕੀਤੀ। ਛਾਪੇਮਾਰੀ ਦੌਰਾਨ ਬਲਬੀਰ ਸਿੰਘ ਅਤੇ ਅਮਰੀਕ ਸਿੰਘ ਮੌਕੇ ਤੋਂ ਫਰਾਰ ਹੋ ਗਏ ਜਦਕਿ ਬੱਬੂ ਸਿੰਘ ਅਤੇ ਬਲਦੇਵ ਸਿੰਘ ਗ੍ਰਿਫ਼ਤਾਰ ਕਰ ਲਏ ਗਏ। ਚਾਰੇ ਦੋਸ਼ੀ ਪਿੰਡ ਲਮੋਚੜ ਕਲਾਂ ਦੇ ਹੀ ਰਹਿਣ ਵਾਲੇ ਹਨ। ਦੋਸ਼ੀਆਂ 'ਤੇ ਮੁਕਦਮਾ ਦਰਜ ਕਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

No comments:

Post Top Ad

Your Ad Spot