ਸੇਂਟ ਸੋਲਜਰ ਨੇ ਦਰਜਾ ਚਾਰ ਕਰਮਚਾਰੀਆਂ ਨੂੰ ਸੈਲਿਊਟ ਕਰਦੇ ਹੋਏ ਮਨਾਇਆ ਵਿਸ਼ਵ ਲੇਬਰ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 1 May 2017

ਸੇਂਟ ਸੋਲਜਰ ਨੇ ਦਰਜਾ ਚਾਰ ਕਰਮਚਾਰੀਆਂ ਨੂੰ ਸੈਲਿਊਟ ਕਰਦੇ ਹੋਏ ਮਨਾਇਆ ਵਿਸ਼ਵ ਲੇਬਰ ਦਿਵਸ

ਜਲੰਧਰ 1 ਮਈ (ਜਸਵਿੰਦਰ ਆਜ਼ਾਦ)- ਹੱਸਦੇ ਖੇਡਦੇ ਚਿਹਰੇ, ਮਸਤੀ ਦਾ ਮਾਹੌਲ, ਗੈਮਸ, ਸਨਮਾਨ ਕੁਝ ਅਜਿਹਾ ਮਾਹੌਲ ਦੀ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ਼ ਮਾਨ ਨਗਰ ਬ੍ਰਾਂਚ ਦਾ ਜਦੋਂ ਵਿਸ਼ਵ ਲੇਬਰ ਦਿਵਸ ਮਨਾਇਆ ਜਾ ਰਿਹਾ ਸੀ। ਜਿਸ ਵਿੱਚ ਦਰਜਾ ਚਾਰ ਕਰਮਚਾਰੀਆਂ ਲਈ ਭਿੰਨ-ਭਿੰਨ ਪ੍ਰਕਾਰ ਦੀਆਂ ਖੇਡਾਂ ਜਿਵੇਂ ਮਿਊਜਿਕਲ ਚੇਅਰ, ਥ੍ਰੈਡ ਐਂਡ ਨਿਡਲ, ਬਲੋ ਦਾ ਬੈਲੂਨ ਇਨ ਵਨ ਮਿੰਟ, ਪਿਕ ਦਿ ਬਾਲ ਆਦਿ ਕਰਵਾਈਆ ਗਈਆ। ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸਭ ਕਰਮਚਾਰੀਆਂ ਜੀਵਨ, ਰਜਨੀ, ਰਾਜ, ਸੰਤੋਸ਼, ਕਸ਼ਿਸ਼, ਹਰਵਿੰਦਰ, ਅਸ਼ੋਕ, ਦਲਜੀਤ, ਤਰਸੇਮ, ਉਦੈ, ਨਿਤੀਨ, ਰਾਜੂ ਆਦਿ ਨੇ ਖੇਡਾਂ ਵਿੱਚ ਭਾਗ ਲੈਂਦੇ ਹੋਏ ਲੇਬਰ ਦਿਵਸ ਮਨਾਇਆ।ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਨੇ ਸਭ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਚਾਹੇ ਡਰਾਇਵਰ ਹੋਵੇ, ਸਫਾਈ ਕਰਮਚਾਰੀ, ਮਾਲੀ ਸਭ ਦੀ ਬਹੁਤ ਮਹੱਤਵਪੂਰਣ ਭੂਮਿਕਾ ਹੈ। ਇਸਦੇ ਇਲਾਵਾ ਸਭ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਜਿਸਨੂੰ ਸਭ ਨੇ ਮਿਲਕੇ ਖਾਇਆ।

No comments:

Post Top Ad

Your Ad Spot